Wednesday, May 30, 2018

namak or pather punjabi poetry

ਲੂ਼ਣ ਤੇ ਪੱਥਰ ਦੋਵੇਂ ਦੋਸਤ ਸਨ ਦੋਵੇਂ ਬੈਠੇ ਜ਼ਿੰਦਗੀ ਦੇ ਰੁਝੇਵਿਆਂ ਦੀ ਗੱਲ ਕਰ ਰਹੇ ਸਨ ਅਚਾਨਕ ਕਣੀਆਂ ਵਰਸਣ ਲੱਗੀਆਂ ਪੱਥਰ ਇੱਕਦਮ ਖੜਾ ਹੋ ਕੇ ਬੋਲਿਆ ਕਿ ਯਾਰ ਚੱਲੀਏ ਖੁਰਦੇ ਆਂ ।
ਲੂਣ ਹੱਸਿਆ ਤੇ ਬੋਲਿਆ ਬਾਈ ਜੀ ਜਿਹੜੇ ਖੁਰਦੇ ਐ ਉਹ ਬੋਲਣ ਜੋਗੇ ਕਿੱਥੇ ਹੁੰਦੇ ਐ ।
( ਮੇਰੀ ਬੇਬੇ ਤੋਂ ਸੁਣੀ ਗੱਲ )
...
namak or pather punjabi poetry,Images for namak or pather punjabi poetry,शुरू कते तोह नमक बने

Tuesday, May 29, 2018

zindagi de rang poetry

ਹੂੰ...ਜ਼ਿੰਦਗੀ
ਪੀੜਾਂ ਦੀਆਂ ਸਿਲਤਾਂ ਨਾਲ
ਵਿੰਨੀ ਹੋਈ/ਪਰੋਈ ਹੋਈ
ਥਾਂ- ਥਾਂ ਤੋਂ ਤਿੜਕੀ ਹੋਈ
ਉਹ ਕਿਹੜਾ ਜ਼ਖ਼ਮ ਐ
ਜੋ ਮਿਲਿਆ ਨਹੀਂ ਜਾਂ ਨਾਸ਼ੂਰ ਬਣਕੇ ਰਿਸਿਆ ਨਹੀਂ
ਕਦੇ ਕਦੇ ਸੋਚਦਾ ਕਿ
ਦਿਲ ਨੂੰ ਨਚੋੜ ਕੇ
ਸੁੱਕੇ ਹੋਏ ਕੋਇਆਂ ’ਚ
ਸਿੱਲ ਦੀ ਚਮਕ ਭਰ ਦੇਵਾਂ
ਤੇ ਕਹਿ ਦੇਵਾਂ
ਆਪਣਾ ਹਰ ਗ਼ਮ ਹਰ ਪੀੜ
ਪਰ ਫਿਰ ਡਰ ਜਾਨਾਂ ਕਿ ਕਿੱਧਰੇ

ਤੇਰੇ ਮਨ ਮਸਤਕ ’ਚ
ਇਹ ਸਵਾਲ ਨਾ ਬਣ ਜਾਵੇ  ਕਿ
ਏਨਾ ਬਿਖਰਨ ਦੇ ਬਾਵਜੂਦ
ਮੈਂ ਸਿਮਟਿਆ ਕਿਵੇਂ ਆਂ
ਏਨਾ ਤਿੜਕਣ ਦੇ ਬਾਵਜੂਦ
ਮੈਂ ਸਾਬਤਾ ਕਿਵੇਂ ਆਂ
ਤੇ ਤੂੰ ਇਸ ਵਿ਼ੱਚ ਉਲਝ ਕੇ ਖ਼ੁਦ

ਬਿਖਰ ਨਾ ਜਾਵੇਂ
ਤਿੜਕ ਨਾ ਜਾਵੇਂ
ਸੋ ਚੁੱਪ ਕਰ ਜਾਈਦਾ
ਬਸ ਮੋਨ ਹੋ ਜਾਈਦਾ ।
" ਚੌਹਾਨ"
Images for zindagi de rang poetry,zindagi de rang poetry,ਹੂੰ...ਜ਼ਿੰਦਗੀ ਪੀੜਾਂ ਦੀਆਂ ਸਿਲਤਾਂ ਨਾਲ ਵਿੰਨੀ ਹੋਈ/ਪਰੋਈ ਹੋਈ ਥਾਂ- ਥਾਂ ਤੋਂ ਤਿੜਕੀ ਹੋਈ ਉਹ ਕਿਹੜਾ ਜ਼ਖ਼ਮ ਐ ਜੋ ਮਿਲਿਆ ਨਹੀਂ ਜਾਂ ਨਾਸ਼ੂਰ ਬਣਕੇ ਰਿਸਿਆ ਨਹੀਂ  ਕਦੇ ਕਦੇ ਸੋਚਦਾ ਕਿ ਦਿਲ ਨੂੰ ਨਚੋੜ ਕੇ ਸੁੱਕੇ ਹੋਏ ਕੋਇਆਂ ’ਚ ਸਿੱਲ ਦੀ ਚਮਕ ਭਰ ਦੇਵਾਂ ਤੇ ਕਹਿ ਦੇਵਾਂ  ਆਪਣਾ ਹਰ ਗ਼ਮ ਹਰ ਪੀੜ  ਪਰ ਫਿਰ ਡਰ ਜਾਨਾਂ ਕਿ ਕਿੱਧਰੇ ਤੇਰੇ ਮਨ ਮਸਤਕ ’ਚ ਇਹ ਸਵਾਲ ਨਾ ਬਣ ਜਾਵੇ  ਕਿ ਏਨਾ ਬਿਖਰਨ ਦੇ ਬਾਵਜੂਦ  ਮੈਂ ਸਿਮਟਿਆ ਕਿਵੇਂ ਆਂ ਏਨਾ ਤਿੜਕਣ ਦੇ ਬਾਵਜੂਦ  ਮੈਂ ਸਾਬਤਾ ਕਿਵੇਂ ਆਂ ਤੇ ਤੂੰ ਇਸ ਵਿ਼ੱਚ ਉਲਝ ਕੇ ਖ਼ੁਦ ਬਿਖਰ ਨਾ ਜਾਵੇਂ ਤਿੜਕ ਨਾ ਜਾਵੇਂ ਸੋ ਚੁੱਪ ਕਰ ਜਾਈਦਾ ਬਸ ਮੋਨ ਹੋ ਜਾਈਦਾ ।

Sach Bolna

ਸੱਚ ਬੋਲਣਾ ,ਓਨਾ ਮੁਸਕਿਲ ਨਹੀਂ ਹੁੰਦਾ,
ਜਿੰਨਾ ਸੱਚ ਨੂੰ ਸੱਚ ਸਾਬਿਤ ਕਰਨਾ ਮੁਸ਼ਕਿਲ ਹੁੰਦਾ ।
" ਚੌਹਾਨ"
..
Sach Bolna,Images for sach bolna

Sunday, May 27, 2018

mohabbat na hove -poetry

ਗ਼ਜ਼ਲ
ਬਲੇ ਹੀ ਦੁਆ ਵਿੱਚ ਮੁਹੱਬਤ ਨਾ ਹੋਵੇ ।
ਖ਼ੁਦਾਇਆ,ਕਿਸੇ ਦਿਲ ’ਚ ਨਫਰਤ ਨਾ ਹੋਵੇ ।
ਨਜ਼ਰ ਇੱਕ ਨਜ਼ਰ ਨਾਲ ਕਰਦੀ,ਹੈ ਗੁਰਬਤ,
ਕਿ ਫਿਰ ਅੱਜ ਓਹੀ , ਸ਼ਰਾਰਤ ਨਾ ਹੋਵੇ ।
ਅਦਾ ਸਾਦਗੀ ਦੀ ,ਹਯਾ ਵੀ ਕਾਤਿਲ ਵੀ,
ਕਿ ਐਸ਼ੀ ਬਲਾ ਦੀ, ਨਜਾਕਤ ਨਾ ਹੋਵੇ ।
ਕਸ਼ਿਸ਼ ਤੋਂ ਕਸਕ ਤੱਕ ਜਾਵੇ, ਜੋ ਯਾ ਰੱਬ ,
ਕਿਸੇ ਰੀਝ ’ਚ ਏਨੀ ਜਲਾਲਤ ਨਾ ਹੋਵੇ
ਖਿਲਾਰੋ ਚੁਫੇਰੇ ’ਚ ਅਪਣੱਤ ,ਦੀ ਰੰਗਤ,
ਕਿ ਰੁਸਵਾ ਕਿਸੇ ਦੀ, ਲਿਆਕਤ ਨਾ ਹੋਵੇ ।
" ਚੌਹਾਨ"
mohabbat  na hove -poetry,Images for mohabbat naam mera poetry

Monday, May 21, 2018

mera vichar

ਆਪਣੇ ਫ਼ਰਜ਼ ਆਪਣੇ ਕਰਤੱਵ ਆਪਣੇ ਹੱਕ ਨੂੰ ਪਾਲਣ/ ਸਮਝਣ ਵਾਲੇ ਲੋਕ ਗੁਲਾਮ ਦੇਸ਼ ਵਿੱਚ ਵੀ ਆਜਾਦ ਜਿਉਂਦੇ ਨੇ, ਆਜਾਦੀ ਦੇ ਸੁਫਨੇ ਦੇਖਦੇ ਨੇ ਤੇ ਆਪਣੀਆਂ ਆਉਣ ਵਾਲੀਆਂ ਕਈ ਪੀੜੀਆਂ ਨੂੰ ਆਜਾਦ ਕਰ ਜਾਂਦੇ ਨੇ ।
ਆਪਣੇ ਫ਼ਰਜ਼ ਆਪਣੇ ਕਰਤੱਵ ਤੋਂ ਹੱਕ ਨੂੰ ਤੋਂ ਮੁਨਕਰ ਹੋਏ ਲੋਕ ਆਜਾਦ ਦੇਸ਼ ਵਿੱਚ ਵੀ ਗੁਲਾਮਾਂ ਵਾਂਗ ਜਿਉਂਦੇ ਨੇ ਤੇ ਆਪਣੀਆਂ ਆਉਣ ਵਾਲੀਆਂ ਕਈ ਪੀੜੀਆਂ ਨੂੰ ਗੁਲਾਮੀ ਦੀ ਜੰਜੀਰ ਵਿੱਚ ਜਕੜ ਜਾਂਦੇ ਨੇ ।
" ਚੌਹਾਨ"


mera vichar,Images for mera vichar

punjabi shayari- swati boond

ਜ਼ਿੰਦਗੀ
ਕੋਈ ਕੱਟ ਰਿਹਾ
ਕੋਈ ਬੀਤਾ ਰਿਹਾ
ਕੋਈ ਜੀਅ ਰਿਹੈ
ਦੇਖਾਂ ਤਾਂ
ਸਾਰੇ ਹੀ ਦੁਖੀ ਨੇ
ਸੋਚਾਂ ਤਾਂ 
ਇੱਕ ਭਰਮ ਐ ਇੱਕ ਵਹਿਮ ਐ
ਜੋ ਸਭ ਨੂੰ 
ਆਪਣੇ ਕਲਾਵੇ ’ਚ ਲੈ ਕੇ 
ਖਿਡਾ ਰਿਹੈ ਖੇਡ ਰਿਹੈ
ਖ਼ਬਰੇ ਮੈਨੂੰ ਕਿਉਂ ਲੱਗਦਾ ਕਿ
ਸੰਸਾਰ ਦੁਖੀ ਨਹੀਂ
ਪਿਆਸਾ ਐ
ਕਿਸੇ ਚਾਹ ਦਾ
ਕਿਸੇ ਸੁਆਤੀ ਬੂੰਦ ਦਾ |
" ਚੌਹਾਨ"


....
punjabi shayari- swati boond,Images for punjabi shayari- swati boond

Saturday, May 19, 2018

खाब आंख से टपकने लगे ।

खाब आंख से टपकने लगे ।
ग़ज़ल
आज राह में, वो क्या मिले ,
खाब आंख से टपकने लगे ।
छूह गई नज़र,जाम दरद के ,
आज फिर कदम, फिसलने लगे ।
रोकती रही बंदिसे फ़कत,
सिसकता रहा,चाह का गुनाह ।
गुजरने लगे जब करीब से ,
दांत जीभ को कांटने लगे ।
आरजू करे जबत का धुआँ,
आग के बिनां जल रहा जिगर ।
किस तरह बुझे, इश्क की अगन,
जब कहा जिसे, सोचने लगे ।
राह राह से, जब मिला सनम,
मोड़ ले गया कारवां सफर ।
सबब से मिले राहगुजर जहां
बेवजह वहीं बिछड़ने लगे ।
"वौहान"

mohabbat punjabi-shayari

ਵੇ ਸਿੱਧਰਿਆ
ਆਪਣੀ ਦੁਆ ਵਿੱਚ
ਤੂੰ ਭਲਾਂ ! ਮੈਨੂੰ ਸਿੱਧਰੀ ਨੂੰ ਹੀ
ਕਿਉਂ ਮੰਗਿਆ
ਹੋਰ ਥੋੜਾ ਕੁਝ ਸੀ ਮੰਗਣ ਨੂੰ
ਦੌਲਤਾਂ,ਸੋਹਰਤਾਂ ,ਕਾਰਾਂ ਕੋਠੀਆਂ , ਰਾਜ- ਭਾਗ
ਉਸਨੇ ਆਪਣੇ ਭੋਲੇ ਭਾਲ਼ੇ ਲਹਿਜੇ ’ਚ
ਸਰਾਰਤ ਨਾਲ ਕਿਹਾ
ਮੈਂ ਸਿਰ ’ਤੇ ਹੱਥ ਮਾਰਿਆ
ਓ ਤੇਰੀ ਮੈਂ ਤੇ ਭੁੱਲ ਹੀ ਗਿਆ
ਆ ਘੜੂਚੂਦਾਸ ਦਿਲ ਦੀ
ਲੱਖ ਸਮਝਾਉਣ ਦੇ ਬਾਵਜੂਦ ਵੀ
ਗਰਾਰੀ ਤੇਰੇ ’ਤੇ ਹੀ ਅਟਕੀ ਖੜੀ ਐ
ਨਾ ਤੇਰੇ ਤੋ ਬਾਅਦ ਕੁਝ ਸੋਚਦਾ
ਨਾ ਤੇਰੇ ਤੋਂ ਪਹਿਲਾਂ
ਚਲੋ ਕਦੇ ਫੇਰ ਸਹੀ
ਕਿਸੇ ਦਿਨ ਫਿਰ ਤਾਰਾ ਟੁੱਟੇਗਾ ਉਸ ਦਿਨ ਇਹ ਵੀ ਮੰਗ ਲਵਾਂਗਾ
ਰੱਬ ਕਿਹੜਾ ਕਿਤੇ ਭੱਜਣ ਲੱਗਿਆ
ਵੈਸੇ ਤੂੰ ਕੀ ਮੰਗਿਆ ?ਮੈਂ ਸਵਾਲ ਕਰਿਆ
ਬਹੁਤ ਕੁਝ ਬਹੁਤ ਹੀ ਜ਼ਿਆਦਾ
ਆ ਦੌਲਤਾਂ,ਸੋਹਰਤਾਂ ,ਕਾਰਾਂ ਕੋਠੀਆਂ , ਰਾਜ- ਭਾਗ
ਤੋਂ ਕਿਤੇ ਜ਼ਿਆਦਾ
ਉਸਨੇ ਜਵਾਬ ’ਚ ਕਿਹਾ
ਓ ਬਾਬੇ ਅਜਿਹਾ ਕੀ ਮੰਗ ਲਿਆ ਤੂੰ
ਦੇਖੀ ਕਿੱਧਰੇ ! ਮੈਂ ਵਿੱਚੇ ਹੀ ਰੁਲ ਜਾਵਾਂ ਮੁੜ ਤੌਨੂੰ ਦਿਖਾਈ ਹੀ ਨਾ ਦੇਵਾਂ
ਮੈਂ ਹਾਸੇ ’ਚ ਕਹਿ ਦਿੱਤਾ
ਹਾਂ ਮੰਗਿਆ ਤੇ ਮੈਂ ਕੁਝ ਅਜਿਹਾ ਹੀ ਐ ਕਹਿ ਕੇ ਉਸਦੀ ਜੁਬਾਨ ਨੇ
ਚਾਰ-ਚੁਫੇਰਾ ਸ਼ਾਂਤ ਕਰ ਦਿੱਤਾ
ਮੇਰੀ ਨਜ਼ਰ ਉਸਦੇ ਮੁੱਖ ਤੇ ਸਿਰਕਤ ਕਰਦੀ ਸਾਦਗੀ ਤੋਂ
ਆਪਣਾ ਜਵਾਬ ਪੁੱਛਦੀ -ਪੁੱਛਦੀ ਉੱਥੇ ਹੀ ਠਹਿਰ ਗਈ
ਕੁਝ ਚਿਰ ਮਗਰੋਂ ਉਸਨੇ ਆਪਣੀ ਚੁੱਪ ਤੋੜੀ ਤੇ ਆਪਣੀ ਦੁਆ ਕਹਿ ਦਿੱਤੀ ਕਿ
ਜਦ ਤੱਕ ਇਸ ਜਿਸਮ ਵਿੱਚ
ਸਾਹਾਂ ਦਾ ਆਉਣ- ਜਾਣ ਐ
ਜਦ ਤਕ ਇਹ ਦਿਲ ਐ, ਰੂਹ ਐ, ਆਤਮਾ ਐ,
ਤਦ ਤਕ ਮੈਂ ਤੈਨੂੰ ਦੇਖਦੀ ਰਹਾਂ ।
" ਚੌਹਾਨ"

'punjabi sad status,punjabi shayari,punjabi shayari dosti,punjabi shayari sad life,punjabi shayari pics,punjabi shayari image,punjabi shayari for friends,punjabi shayari maa baap,punjabi shayari motivational,punjabi shayari miss you,punjabi shayari matlabi duniya,punjabi shayari new 2018, punjabi shayari new 2017,punjabi shayari dosti,punjabi shayari new images,punjabi shayari new download,punjabi shayari new sad,punjabi shayari new pics,punjabi shayari new photo,punjabi shayari bulleh shah,punjabi shayari broken heart,punjabi shayari very sad,punjabi shayari valentine day,punjabi shayari comedy,punjabi shayari chutkule,punjabi shayari love wallpaper, punjabi shayari kavita,punjabi shayari jatt,punjabi shayari judai,punjabi shayari sad love, punjabi shayari and status,punjabi shayari photo,punjabi shayari photos download,punjabi shayari yaad,punjabi shayari yaar,punjabi shayari yaaran di yaari,punjabi shayari romantic wallpaper,punjabi shayari romantic pic,

Friday, May 18, 2018

punjabi shayari - supne

बडी हैसियत बडे किरदार के लिए
बडे सपने का होना तय
बडे सपने के लिए
बडी सोच का होना तय
बडी सोच के लिए
सबर संतोख, वफ़ा, पाकीजगी, हिंमत का होना तय
सबर संतोख, वफ़ा, पाकीजगी, हिंमत के लिए
आपने आप को जानना लाज़िम
खुद पर विश्वास होना तय
जितना खुद पे विश्वास
खुद में सबर संतोख, वफ़ा, पाकीजगी, हिंमत उतनी
खुद में सबर संतोख, वफ़ा, पाकीजगी, हिंमत जितनी
सपना उतना बडा
जितना बडा सपना
सोच उतनी बडी
जितनी बडी सोच
उतना बडा किरदार, उतना बडा रूतबा ।
"चौहान"
''''
punjabi shayari - supne,Images for punjabi shayari supne

Thursday, May 17, 2018

mera vichar

mera vichar
ਜੰਗ ਸ਼ੁਰੂ ਹੋਣ ਦੇ ਆਖਿਰੀ ਪਲ ਤੱਕ ਇਹੀ ਕੋਸ਼ਿਸ਼ ਹੋਣੀ ਚਾਹੀਦੀ ਐ ਕਿ ਜੰਗ ਨਾ ਹੋਵੇ ਤਾਂ ਕਿ ਕਿੰਨੀਆਂ ਹੀ ਮਾਵਾਂ ਦੇ ਪੁੱਤ ਜੰਗ ’ਚ ਬਲ਼ੀ ਨਾ ਚੜ੍ਹ੍ਨ,ਹਜਾਰਾਂ ਬੱਚੇ ਅਨਾਥ ਹੋਣ ਤੋਂ ਬਚ ਸਕਣ, ਅਣ -ਗਿਣਤ ਵਿਆਹੀਆਂ ਬੇਵਾਂ ਨਾ ਹੋਣ, ਅਣ ਤੋਲਿਆ ਅਣ ਮਿਣਿਆ ਘਾਣ ਹੋਣ ਤੋਂ ਬਚਾਇਆ ਜਾ ਸਕੇ ।
ਬਸ ਜੰਗ ਸ਼ੁਰੂ ਹੋਣ ਦੇ ਆਖਿਰੀ ਪਲ ਤੱਕ ਇਹੀ ਅਰਦਾਸ਼ ਹੋਣੀ ਚਾਹੀਦੀ ਐ ਕਿ ਜੰਗ ਨਾ ਹੋਵੇ ।
" ਚੌਹਾਨ"

kask ke

ਕਾਸ਼ ਕਿ ਤੂੰ
ਮੈਨੂੰ ਧੁਰ ਤੱਕ ਜਾਣ ਸਕਦਾ
ਕਾਸ਼ ਕਿ ਤੂੰ
ਫਰੋਲਦਾ ਦਿਲ ਦੇ ਉਹ ਪੰਨੇ
ਜਿੰਨਾ ਤੱਕ ਪਹੁੰਚਣਾ ਜਾਂ ਪੜ੍ਹ੍ਨਾ
ਹਾਲੇ ਤੱਕ ਕਿਸੇ ਨੇ
ਠੀਕ ਸਮਝਿਆ ਹੀ ਨਹੀ
ਕਾਸ਼ ਕਿ ਤੂੰ
ਮੈਨੂੰ ਭਰਮਾਉਣ ਦੀ ਖਾਤਿਰ
ਮੈਨੂੰ ਪਾਉਣ ਦੀ ਖਾਤਿਰ
ਮੇਰੀ ਤਾਰੀਫ ਦੇ ਝੂਠੇ ਪੁਲ ਨਾ ਬੰਨਦਾ
ਵੱਡੀਆਂ ਵੱਡੀਆਂ ਗੱਲਾਂ ਨਾ ਕਰਦਾ
ਕਾਸ਼ ਕਿ ਤੂੰ
ਕਰਵਾਉਂਦਾ ਮੈਨੂੰ ਦੀਦਾਰ - ਏ - ਮੁਹੱਬਤ
ਜਿਸ ਦੀ ਦੀਦ ਲਈ
ਜਨਮਾਂ ਜਨਮਾਂ ਤੋਂ
ਮੈਂ ਤੇਰੇ ਗੁਲਾਮਾਂ ਦੀ ਲਿਸਟ ’ਚ ਲਿਖੀ ਜਾਂਨੀ ਐਂ / ਸੱਦੀ ਜਾਂਨੀ ਐ
ਕਾਸ਼ ਕਿ ਤੂੰ
ਮੈਨੂੰ ਆਪਣੇ ਹਾਣ ਦੀ ਜਾਣ ਸਕਦਾ
ਕਾਸ਼ ਕਿ ਤੂੰ
ਇਹ ਸਭ ਸਮਝ ਸਕਦਾ
ਕਾਸ਼ ਕਿ ਤੂੰ
ਇਹ ਜਾਣ ਸਕਦਾ ।
" ਚੌਹਾਨ"

kask ke

mohabbat nafrat shayari

mohabbat nafrat shayari
ਤੈਨੂੰ ਮੇਰੇ ਨਾਲ 
ਨਫ਼ਰਤ ਐ
ਤਾਂ ਕਰ ਨਫ਼ਰਤ
ਮੈਨੂੰ ਤੇਰੇ ਨਾਲ ਮੁਹੱਬਤ ਐ 
ਮੈਂਨੂੰ ਮੁਹੱਬਤ ਕਰਨ ਦੇ
ਅਗਰ ਤੂੰ ਜਿੱਤੇ
ਫਿਰ ਬੋਲਣਾ ਬੋਲ ਕਬੋਲ
ਜੋ ਤੇਰਾ ਦਿਲ ਕਰੇ
ਮੈਨੂੰ ਮਨਜੂਰ ਹੋਵੇਗਾ
ਫਿਰ ਮੇਰੀ ਮੁਹੱਬਤ
ਮੁਹੱਬਤ ਥੋੜੀ ਰਹੇਗੀ
ਨਫ਼ਰਤ ਹੋਵੇਗੀ
ਅਗਰ ਮੈਂ ਜਿੱਤਿਆ
ਫਿਰ ਮੈਂ ਤੈਨੂੰ ਪਲਕਾਂ ਦੇ
ਝਰੋਖੇ ’ਚ ਬਿਠਾਵਾਂਗਾ
ਆਪਣਾ ਖ਼ੁਦਾ ਬਣਾਵਾਂਗਾ
ਹਾਂ ਪਰ
ਇੱਕ ਗੱਲ ਹੋਰ ਸੱਚ
ਜਿੱਥੋ ਤੱਕ ਮੇਰੀ ਸਮਝ ਐ
ਜਿੱਤਣਾ ਮੈਨੂੰ ਨਹੀਂ ਆਉਂਦਾ
ਹਰਾਉਣਾ ਤੈਨੂੰ ਆਉਂਦਾ ।
" ਚੌਹਾਨ"

haqeeqat -punjabi-shayari

haqeeqat -punjabi-shayari
ਹਜਾਰਾਂ ਸਾਲਾਂ ਤੋਂ ਬੁਰਾਈ ਨੂੰ ਖਤਮ ਕਰਨ ਲਈ ਬੁਰਾਈ ਦੀ ਪੁਰਜ਼ੋਰ ਨਿੰਦਿਆਂ ਹੋ ਰਹੀ ਐ । ਪਰ ਬੁਰਾਈ ਖ਼ਤਮ ਹੋਣ ਦੀ ਬਜਾਏ ਦਿਨੋ ਦਿਨ ਅਮਰਵੇਲ ਵਾਂਗ ਵਧਦੀ ਹੀ ਜਾ ਰਹੀ ਐ । ਜਿਵੇਂ ਦੂਰੋ ਕਿਸੇ ਰੁੱਖ ਦੀ ਕਿਸਮ ਨਹੀਂ ਉਸ ’ਤੇ ਪਈ ਅਮਰਵੇਲ ਦਿਸਦੀ ਐ, ਉਵੇਂ ਇਨਸਾਨ ਚੋਂ ਇਨਸਾਨੀਅਤ ਨਹੀਂ ਸਾਹਮਣੇ ਵਾਲੇ ਨੂੰ ਬੁਰਾਈ ਹੀ ਨਜ਼ਰ ਆਉਂਦੀ ਐ । ਬਲੇ ਹੀ ਉਹ ਮਜ਼ਬੁਰੀ ਵਸ ਹੋਵੇ ਬਲੇ ਹੀ ਉਸ ਵਿੱਚ ਉਸਦਾ ਹਿੱਤ ਹੋਵੇ ਪਰ ਨਜ਼ਰ ਤੇ ਵਿਸਵਾਸ ਦੀ ਨਜ਼ਰ ’ਚ ਨਜ਼ਰ ਬੁਰਾਈ ਹੀ ਆਉਂਦੀ ਐ।ਵਿਸਵਾਸ ਕਰਨ ਦਾ ਵਕਤ ਨਹੀਂ ਜਾਂ ਕੋਈ ਕਰਨਾ ਹੀ ਨਹੀਂ ਚਾਹੁੰਦਾ ਇਹ ਕਹਿਣਾ ਮੁਸਕਿਲ ਐ ।
ਦੋਸਤੋ ਬੁਰਾਈ ਦੀ ਬੁਰਾਈ ਕਰਕੇ ਬੁਰਾਈ ਨੂੰ ਏਨਾ ਫੈਲਾਇਆ ਗਿਆ / ਜਾ ਰਿਹੈ ਕਿ ਇਹ ਇੱਕ ਆਮ ਤੇ ਸਹੀ ਇਨਸਾਨ ਨੂੰ ਵੀ ਆਪਣੀ ਲਪੇਟ ਵਿੱਚ ਲੈ ਰਹੀ ਹੈ ।
ਜਿਵੇਂ ਸ਼ੋਸਲ ਮੀਡੀਆ , ਕਿਸੇ ਮਹਿਫਲ ਜਾਂ ਇਕੱਠ ਵਿੱਚ ਟੁੱਟਦੇ ਰਿਸ਼ਤਿਆ ਤੋਂ ਚਿੰੱਤਤ ਲੋਕ ਆਮ ਹੀ ਪੋਸਟਾਂ ਪਾਉਂਦੇ ਨੇ ਜਾਂ ਗੱਲਾਂ ਕਰਦੇ ਨੇ ਕਿ ਰਿਸਤੇ ਤਾਂ ਖੋਖਲੇ ਹੋ ਚੁੱਕੇ ਨੇ, ਹੁਣ ਤਾਂ ਰਿਸਤੇ ਮਤਲਬ ਦੇ ਨੇ ਠੱਗੀ ਠੋਰੀ ਦੇ ਨੇ । ਹੁਣ ਕੋਈ ਬਾਪ ਦਾ ਰਿਹਾ ਨਾ ਕੋਈ ਪੁੱਤ ਦਾ ਰਿਹਾ । 
ਫਿਰ ਉਸਨੂੰ ਪੜ੍ਹ੍ਦੇ ਸੁਣਦਿਆਂ ਦੀ ਰਿਸ਼ਤਿਆ ਦੇ ਖਿਲਾਫ ਸ਼ੁਰੂ ਹੁੰਦੀ ਐ ਮਹਾਭਾਰਤ ਤੇ ਅੰਤ ਇਸ ਗੱਲ ਨਾਲ ਨਿਬੜਦਾ ਕਿ ਬਸ ਹੁਣ ਤਾਂ ਸਭ ਕੁਝ ਖ਼ਤਮ ਹੀ ਸਮਝੋ । ਕੋਈ ਬੋਲਦਾ ਐ ਤਾਂ ਉਤਲੇ ਮਨੋ ਬੁਲਾ ਲੋ ਨਹੀਂ ਤਾਂ ਠੀਕ ਐ ,ਗੱਲ ਖਤਮ ।
ਦੋਸਤੋ ਹੁਣ ਸੋਚੋ ਓਸੇ ਪੋਸਟ ’ਤੇ ਜਾਂ ਓਸੇ ਇਕੱਠ /ਮਹਿਫਲ ਵਿੱਚ ਤੁਹਾਡਾ ਕੋਈ ਆਪਣਾ ਜਾਨ ਤੋਂ ਪਿਆਰਾ ਰਿਸਤੇਦਾਰ ਦੋਸਤ -ਮਿੱਤਰ ਤੁਹਾਡੇ ਵੱਲੋਂ ਜਾਣੇ ਅਣਜਾਨੇ ’ਚ ਰਿਸ਼ਤਿਆਂ ਦੇ ਖਿਲਾਫ਼ ਦਿੱਤੇ ਜਵਾਬ ਨੂੰ ਪੜ੍ਹ੍/ਸੁਣ ਰਿਹੈ ਤਾਂ ਯਕੀਨ ਕਰਿਓ ਤੁਹਾਡੇ ਵੱਲੋਂ ਬੋਲਿਆ ਕੋਈ ਬੋਲ ਉਸਦੇ ਦਿਲ ’ਤੇ ਚੋਟ ਲਾਜ਼ਮੀ ਕਰੇਗਾ । ਫਿਰ ਤੁਹਾਡੇ ਪਰਤੀ ਉਸਦੇ ਵਿਚਾਰਾਂ ਦਾ ਬਦਲਣਾ ਕੋਈ ਵੱਡੀ ਗੱਲ ਨਹੀਂ । ਕਿਉਂਕਿ ਕਲਮ ਚੋਂ ਨਿਕਲੇ ਸ਼ਬਦ ਤੇ ਮੂੰਹ ਚੋਂ ਨਿਕਲੇ ਬੋਲ ਦੇਰ ਸਵੇਰ ਤੋਂ ਦਿਲ ਤੱਕ ਲਾਜ਼ਮੀ ਪਹੁੰਚਦੇ ਨੇ । 
ਏਥੇ ਮੈਂ ਰਿਸਤਿਆਂ ਦੀ ਗੱਲ ਏਸੇ ਕਰਕੇ ਹੀ ਕਰੀ ਐ ਕਿਉਂਕਿ ਭਾਰਤ ਦੇਸ਼ ਦੀ ਸੱਭਿਅਤਾ ਅਨੁਸਾਰ ਰਿਸਤੇ ਜ਼ਿੰਦਗੀ ਦਾ ਅਹਿਮ ਹਿੱਸਾ ਨੇ ਹੋਰ ਬਹੁਤ ਕੁਝ ਅਜਿਹਾ ਐ ਜੋ ਜਾਣੇ ਅਣਜਾਨੇ ’ਚ ਦੇਖੋ ਦੇਖੀ ਗਲਤ ਹੋ ਰਿਹੈ । ਆਪਸ਼ ਵਿੱਚ ਰੰਜਿਸ਼ ਪੈਦਾ ਕਰ ਰਿਹੈ ।
ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਬੁਰਾਈ ਨੂੰ ਨਿੰਦਣਾ ਗਲਤ ਐ ਭੰਡਣਾ ਗਲਤ ਐ । ਹਾਂ ਮੈਂ ਇਹ ਲਾਜ਼ਮੀ ਕਹਿਨਾ ਚਾਹੁੰਨਾ ਕਿ ਹਕੀਕਤ ਨੂੰ ਜਾਣੇ ਬਗੇਰ ਵਧਾ ਚੜਾ ਕੇ ਬੁਰਾਈ ਨੂੰ ਫੈਲਾਉਣਾ ਗਲਤ ਐ ।
ਜਿਵੇਂ ਕਿੰਨੇ ਕੁ ਦੋਸਤ ਨੇ ਜੋ ਆਪਣੇ ਮਾਂ ਬਾਪ ਨੂੰ ਬਿਰਧ ਆਸ਼ਰਮ ਵਿੱਚ ਛੱਡਣ ਲਈ ਉਤਾਵਲੇ ਨੇ ਜਾਂ ਕਿੰਨੇ ਦੋਸਤ ਨੇ ਜਿੰਨਾਂ ਦੇ ਆਲੇ-ਦੁਆਲੇ ਬਹੁ ਗਿਣਤੀ ’ਚ ਇਹ ਹੋ ਰਿਹੈ ਜਾਂ ਕਿੰਨੇ ਦੋਸਤ ਨੇ ਜਿੰਨਾਂ ਦੇ ਦੋਸਤ ਇਹ ਕਰ ਰਹੇ ਨੇ ।
ਇਸ ਗੱਲ ਦਾ ਜਵਾਬ ਮੇਰੀ ਸਮਝ ਮੁਤਾਬਕ ਨਾ ਮਾਤਰ ਹੀ ਹੋਵੇਗਾ ਪਰ ਅੱਧ ਤੋਂ ਜਿਆਦਾ ਫੇਸਬੁਕ ਵਟਸਪ ’ਤੇ ਇਹ ਪੋਸਟਾ ਪੈ ਰਹੀਆਂ ਨੇ ਕਿ ਬੱਚੇ ਮਾਤਾ ਪਿਤਾ ਦੀ ਦੇਖਭਾਲ ਕਰਨ ਤੋਂ ਮੁਨਕਰ ਨੇ ਅਜਿਹੀਆਂ ਪੋਸਟਾਂ ਜਾਂ ਗੱਲਾਂ ਜੋ ਮਾਂ ਬਾਪ ਨੂੰ ਬਿਰਧ ਆਸ਼ਰਮ ਵਿੱਚ ਛੱਡਦੇ ਨੇ ਉਹਨਾਂ ’ਤੇ ਲਾਹਣਤ ਨਹੀਂ ਪਾਉਂਦੀਆਂ ਸਗੋਂ ਬੱਚਿਆਂ ਤੇ ਮਾਤਾ ਪਿਤਾ ਵਿੱਚ ਇਕ ਦਰਾਰ ਬਣਾ ਦਿੰਦੀਆਂ ਨੇ ਜੋ ਆਉਣ ਵਾਲੇ ਸਮੇਂ ਵਿੱਚ ਕੰਧ ਬਣ ਕੇ ਉਸਰ ਜਾਂਦੀ ਐ । ਹਾਂ ਇਹ ਸੱਚ ਐ ਕਿ ਕੁਝ ਥੋੜਾ ਬਹੁਤ ਗਲਤ ਹੈ । ਘਰਾਂ ਵਿੱਚ ਥੋੜਾ ਬਹੁਤ ਆਪਸੀ ਮਨ ਮੁਟਾਵ ਵੀ ਹੈ । ਉਹ ਵੀ ਕਿਤੇ ਨਾ ਕਿਤੇ ਦੇਖਾ ਦੇਖੀ ਦੇ ਸਦਕੇ ਹੀ ਹੈ । 
ਸੋ ਦੋਸਤੋ ਅਗਰ ਇਹ ਹੈ ਤਾਂ ਬੁਰਾਈ ਐਨੀ ਨਹੀਂ ਜਿੰਨੀ ਫੈਲਾਈ ਜਾ ਰਹੀ ਐ ਦਿਖਾਈ ਜਾ ਰਹੀ ਐ । ਕਿ ਉਸ ਨੂੰ ਰੋਕਿਆ ਨਾ ਜਾ ਸਕੇ ।
ਆਪਣੇ ਆਲੇ ਦੁਆਲੇ ਅਗਰ ਨਜ਼ਰ ਦੌੜਾਈ ਜਾਵੇ ਤਾਂ ਮੈਂ ਯਕੀਨ ਨਾਲ ਕਹਿ ਸਕਦਾ ਕਿ ਨਜ਼ਰ ਨੂੰ ਬਹੁ ਗਿਣਤੀ ’ਚ ਭਲੇ ਲੋਕ ਦਿਖਾਈ ਦੇਣਗੇ ਨਾ ਕਿ ਬੁਰੇ ਲੋਕ ਦਿਖਾਈ ਦੇਣਗੇ ।
ਦੋਸਤੋ ਫਿਰ ਕਿਉਂ ਨਾ ਬੁਰਾਈ ਤੋਂ ਮੁੱਖ ਮੋੜਿਆ ਜਾਵੇ,ਫਿਰ ਕਿਉਂ ਨਾ ਬੁਰਾਈ ਨੂੰ ਨਿੰਦਣਾ/ਭੰਡਣਾ ਬੰਦ ਕਰਕੇ ਇਸਨੂੰ ਹੋਰ ਫੈਲਣ ਤੋਂ ਰੋਕ ਦਿੱਤਾ ਜਾਵੇ,ਫਿਰ ਕਿਉਂ ਨਾ ਚੰਗਿਆਈ ਦੀ ਚੰਗੇ ਲੋਕਾਂ ਦੀ ਪ੍ਰ੍ਸੰਸਾ ਕੀਤੀ ਜਾਵੇ ਤਾਂ ਕਿ ਬੁਰਾਈ ਦੀ ਵੇਲ ਵਿੱਚ ਉਲਝੀ ਆਦਮੀਅਤ ਦੀ ਸ਼ਨਾਖ਼ਤ ਮੁੜ ਦਰੁਸਤ ਹੋ ਕੇ ਚਮਕ ਸਕੇ ਫੈਲ ਸਕੇ । ਫਿਰ ਕਿਉਂ ਨਾ ਇਨਸਾਨੀਅਤ ਦੀ ਡੁੱਬਦੀ ਨਈਂਆ ਨੂੰ ਬਚਾਉਣ ਲਈ ਹੁਣ ਰਸਤਾ ਬਦਲਿਆ ਜਾਵੇ ਚੰਗਿਆਂ ਦੀ ਚੰਗਿਆਈ ਨੂੰ ਫੈਲਾਇਆ ਜਾਵੇ ਦੂਜਿਆਂ ਤੱਕ ਪਹੁੰਚਾਇਆ ਜਾਵੇ ਆਪਣਾ ਫ਼ਰਜ਼ ਨਿਭਾਇਆ ਜਾਵੇ । ਕਿਉਂ ਨਾ ਇੱਕ ਬੁਰਾਈ ਰਹਿਤ ਸਮਾਜ ਸਿਰਜਿਆ ਜਾਵੇ । ਜਿੱਥੇ ਅਮਨ ਹੋਵੇ, ਚੈਨ ਹੋਵੇ ,ਅਪਣੱਤ ਹੋਵੇ ,ਮੁਹੱਬਤ ਹੋਵੇ ।
" ਚੌਹਾਨ"

Wednesday, May 16, 2018

teri khushi teri marzi

ਓਨਾ ਨੀਰ
ਕਿਸੇ ਸੁਮੰਦਰ ’ਚ 
ਨਹੀਂ ਹੋਣਾ
ਜਿੰਨਾ ਤੇਰੇ ਵਿਯੋਗ ’ਚ
ਸੌਦਾਈ ਹੋਏ ਨੈਣ
ਵਹਾ ਚੁੱਕੇ ਨੇ
ਤੂੰ ਸਾਰ ਲਵੇਂ
ਬੇਸ਼ੱਕ ਨਾ ਲਵੇਂ
ਉਹ ਤੇਰੀ ਖੁਸ਼ੀ ਤੇਰੀ ਮਰਜ਼ੀ।
"ਚੌਹਾਨ"

Images for teri khushi teri marzi shayari,teri khushi teri marzi shayari

ve loka

ਵੇ ਲੋਕਾ ਇਹ ਖੜ ਖੜ ਕਰਦਾ,ਛੂਹ ਕੇ ਜੋ ਪੱਤੇ ਨੂੰ ਪੱਤਾ ।
ਤੇਰੇ ਭਾਅ ਦੀ ਵਾਅ ਸ਼ੂਕੇ ਪਰ,ਹੈ ਰੁੱਖਾਂ ਦਾ ਹਾਸਾ ਠੱਠਾ ।
" ਚੌਹਾਨ"
 Loka Ve

Tuesday, May 15, 2018

dil ta pagal hai

ਪਰਵਾਜ਼ ਭਰੀਂ ਐਸੀ,ਤੂੰ ਮੇਰੇ ਪਰਾਂ ਅੰਦਰ ।
ਨਜ਼ਰਾਂ ਤੋਂ ਧੁਰ ਪਹੁੰਚਾਂ,ਮੈਂ ਸਿੱਧਾ ਦਿਲਾਂ ਅੰਦਰ ।
ਮਿੱਟੀ ਨੂੰ ਕਰਦੇ ਨੇ ਸੋਨਾ, ਚਾਉਣ ਉਹ ਜੇਕਰ ,
ਐਸੀ ਦੇਖੀ ਐ ਰਹਿਮਤ ਮੈਂ , ਰਹਿਬਰਾਂ ਅੰਦਰ ।
ਲੈ ਫਿਰ ਰੋਕ ਲਏ ਮੈਂ , ਇੱਥੇ ਹੀ ਕਦਮ ਅਪਣੇ,
ਮੁੜ ਨਾ ਆਵਾਗਾ ਹੁਣ ,ਤੇਰੇ ਸੁਫਨਿਆਂ ਅੰਦਰ ।
ਮੁਦਤਾਂ ਤੋਂ ਹੀ ਸੌਦਾਈ ਐਂ,ਮਹਿਰਮਾਂ ਤੂੰ ਤਾਂ ,
ਐ ਦਿਲ ! ਗ਼ਮ ਨੂੰ ਨ ਛੁਪਾਇਆ ਕਰ ,ਹਾਸਿਆਂ ਅੰਦਰ ।
ਗੈਰਾਂ ਦੇ ਘਰ ਪਹੁੰਚੇ ,ਉਹ ਬੀਜਣ ਲਈ ਰਿਸਤੇ,
ਸਿੱਟ ਨਦੀਨਾ, ਦੀ ਦੇ ਕੇ ਅਪਣੇ ਘਰਾਂ ਅੰਦਰ ।
" ਚੌਹਾਨ"





Romantic Shayari, Love Shayari, Romantic Love Quotes

punjabi sad status,punjabi shayari,punjabi shayari dosti,punjabi shayari sad life,punjabi shayari pics,punjabi shayari image,punjabi shayari for friends,punjabi shayari maa baap,punjabi shayari motivational,punjabi shayari miss you,punjabi shayari matlabi duniya,punjabi shayari new 2018, punjabi shayari new 2017,punjabi shayari dosti,punjabi shayari new images,punjabi shayari new download,punjabi shayari new sad,punjabi shayari new pics,punjabi shayari new photo,punjabi shayari bulleh shah,punjabi shayari broken heart,punjabi shayari very sad,punjabi shayari valentine day,punjabi shayari comedy,punjabi shayari chutkule,punjabi shayari love wallpaper, punjabi shayari kavita,punjabi shayari jatt,punjabi shayari judai,punjabi shayari sad love, punjabi shayari and status,punjabi shayari photo,punjabi shayari photos download,punjabi shayari yaad,punjabi shayari yaar,punjabi shayari yaaran di yaari,punjabi shayari romantic wallpaper,punjabi shayari romantic pic,

Monday, May 14, 2018

ਸਿਵ ਦੀ ਕਿਤਾਬ ਆਖਾਂ- ਪੰਜਾਬੀ ਸ਼ਾਇਰੀ

ਸਿਵ ਦੀ ਕਿਤਾਬ ਆਖਾਂ- ਪੰਜਾਬੀ ਸ਼ਾਇਰੀ
ਸਿਵ ਦੀ ਕਿਤਾਬ ਆਖਾਂ,ਖਿੜਿਆ ਗੁਲਾਬ ਆਖਾਂ ,
ਮਹਿਬੂਬ ਮਹਿਜਬੀਂ ਨੂੰ, ਮੈਂ ਲਾ-ਜਵਾਬ ਆਖਾਂ ।
ਇਹ ਲੋਰ ਦੇ ਰਹੀ ਐ, ਬਣਕੇ ਗ਼ਜ਼ਲ ਜੋ ਮੈਨੂੰ,
ਉਸਨੂੰ ਸ਼ਰਾਬ ਆਖਾਂ , ਜਾਂ ਫਿਰ ਖੁਆਬ ਆਖਾਂ ।
ਛਣਕੇ ਪਜੇਬ ਤੇਰੀ ,ਮੇਰੀ ਗਲੀ ’ਚ ਹਮਦਮ,
ਵਜਦਾ ਰਬਾਬ ਆਖਾਂ ,ਸੂਕੇ ਚਨਾਬ ਆਖਾਂ ।
ਕਿੰਨੇ ਦਿਲਾਂ ’ਚ ਗਿੜਦਾ, ਇੱਕ ਖੂਹ ਬੇਵਸੀ ਦਾ,
ਕਿੰਨੀ ਪਿਆਸ ਜੱਗ ’ਚ,ਕਿੱਦਾ ਜਨਾਬ ਆਖਾਂ।
ਕਦ ਰੋਕਿਆ ਰੁਕੇ ਇਹ,ਚੌਹਾਨ ਵਹਿਣ ਦਿਲ ਦਾ
ਕਤਰਾ ਕਿ, ਹੈ ਸੁਮੰਦਰ, ਮੈਂ ਕੀ ਹਿਸਾਬ ਆਖਾਂ ।
"ਚੌਹਾਨ"

Sunday, May 13, 2018

ishq di peerh-dohe

ਪੀੜ ਅਵੱਲੀ ਇਸ਼ਕ ਦੀ, ਨਿੱਤ ਕਸ਼ੀਦੇ ਖੂਨ ।
ਕਰਦਾ ਕੋਈ ਜੇ ਦਵਾ, ਪੈ ਜਾਂਦੀ ਐ ਦੂਨ ॥
ਖਬਰੇ ਕਿਹੜੀ ਕਲਮ ਨੇ ,ਲਿਖਤੇ ਮੇਰੇ ਲੇਖ ।
ਫੱਟ ਤੋਂ ਨਾਸ਼ੂਰ ਬਣੇ, ਲੱਗੇ ਰੇਖ ’ਚ ਮੇਖ ॥
"ਚੌਹਾਨ"


ishq di  peerh-dohe

tera badal ta nahi-kavita

ਤੇਰੇ ਵਰਗੇ ਲੱਖਾਂ ਨੇ
ਮੈਂ ਇਹ ਕਹਾਂ ਤਾਂ 
ਤੌਹੀਨ ਐ
ਮੇਰੇ ਇਸ਼ਕ ਦੀ
ਮੇਰੀ ਮੁਹੱਬਤ ਦੀ
ਖੈਰ ਦੁਨੀਆਂ ’ਤੇ
ਤੇਰਾ ਬਦਲ ਤਾਂ ਨਹੀਂ
ਪਰ ਇੱਕ ਗੱਲ ਯਾਦ ਰੱਖੀਂ
ਤੈਨੂੰ ਮੇਰੇ ਵਰਗਾ ਹੋਰ ਤਾਂ ਕੀ
ਅੱਜ ਤੋਂ ਬਾਅਦ
ਜੇ ਕਦੇ ਮੈਂ ਵੀ ਤੈਨੂੰ ਮਿਲਿਆ
ਤਾਂ
ਮੇਰੇ ਵਰਗਾ ਨਹੀਂ ਮਿਲਣਾ ।
" ਚੌਹਾਨ"

Saturday, May 12, 2018

Desh Da Bhavikh - Punjabi Shayari

Desh Da  Bhavikh - Punjabi Shayari
ਕਿਸੇ ਵੀ ਦੇਸ਼ ਦੇ ਉਜਵਲ ਭਵਿੱਖ ਲਈ
ਉੱਥੋਂ ਦੀ ਸਰਕਾਰ ਦਾ ਦੇਸ਼ ਪਰ੍ਤੀ ਤੇ ਉੱਥੋਂ ਦੀ ਜਨਤਾ ਪਰ੍ਤੀ ਇਮਾਨਦਾਰ ਹੋਣਾ ਲਾਜ਼ਮੀ ਹੁੰਦਾ ।
ਇਮਾਨਦਾਰ ਸਰਕਾਰ ਬਣਾਉਣ ਲਈ ਉੱਥੋਂ ਦੀ ਜਨਤਾ ਦਾ ਆਪਣੇ ਫ਼ਰਜ਼ਾ ਪਰਤੀ ਆਪਣੇ ਆਲੇ ਦੁਆਲੇ ਪ੍ਰ੍ਤੀ ਦੇਸ਼ ਪ੍ਰ੍ਤੀ ਦੇਸ਼ ਦੀ ਸਰਕਾਰ ਪ੍ਰ੍ਤੀ ਇਮਾਨਦਾਰ ਹੋਣਾ ਲਾਜ਼ਮੀ ਹੁੰਦਾ ।
ਜਿਸ ਦੇਸ਼ ਵਿੱਚ ਇਹ ਹੈ ਉਸ ਦੇਸ਼ ਦੀ ਤਰੱਕੀ ਨੂੰ ਕੋਈ ਨਹੀ ਰੋਕ ਸਕਦਾ
ਉੱਥੋਂ ਦੀਆਂ ਚਲਦੀਆਂ ਹਵਾਵਾਂ ਵਿੱਚ ਤਾਲ ਹੁੰਦਾ,ਵਗਦੇ ਪਾਣੀਆਂ ਵਿੱਚ ਸਰਗਮ ਗੁਨਗੁਨਾਉਂਦੀ ਐ,ਲੋਕਾਂ ਦੇ ਚਿਹਰਿਆਂ ਤੇ ਖ਼ੁਸ਼ੀ,ਦਿਲਾਂ ਵਿੱਚ ਮੁਹੱਬਤ ਤੇ ਸੋਚਾਂ ਵਿੱਚ ਨਵੀਆਂ ਉਮੰਗਾਂ ਸਿਰਕਤ ਕਰਦੀਆਂ ਨੇ ।
ਜਿਸ ਦੇਸ ਵਿੱਚ ਇਹ ਨਹੀਂ ਉਸ ਦੇਸ਼ ਵਿੱਚ ਕੁੱਲੀ,ਜੁੱਲੀ ਤੇ ਗੁੱਲੀ ਵਰਗੀਆਂ ਆਰਥਿਕ ਲੋੜਾਂ ਪੂਰੀਆਂ ਨਾ ਹੋਣ ਕਰਕੇ ਕਹਿਣ ਨੂੰ ਖ਼ੁਦਖੁਸ਼ੀਆਂ ਪਰ ਹਕੀਕਤ ’ਚ ਕਤਲ ਹੁੰਦੇ ਨੇ ,ਬਲਾਤਕਾਰ ਹੁੰਦੇ ਨੇ, ਇੱਕ ਦੂਜੇ ਪਰ੍ਤੀ ਨਫ਼ਰਤਾਂ ਤੇ ਰੰਜਿਸ਼ ਹੁੰਦੀ ਐ,ਹਵਾਵਾਂ ਵਿੱਚ ਪ੍ਰ੍ਦੂਸਨ, ਵਗਦੇ ਪਾਣੀਆਂ ਵਿੱਚ ਜਹਿਰ ਹੁੰਦਾ ।ਜਿਸਦੇ ਉਹ ਸਭ ਜਿੰਮੇਵਾਰ ਹੁੰਦੇ ਨੇ ਜੋ ਆਪਣੇ ਫ਼ਰਜ਼ਾ ਪਰਤੀ ਮੁਨਕਰ ਹੁੰਦੇ ਨੇ ।
ਇੱਕ ਦੂਜੇ ਪਰ੍ਤੀ ਚਿੰੱਤਤ ਹੋਣਾ,ਜਾਗਰਿਤ ਹੋਣਾ ਹੀ ਏਕਤਾ ਹੈ । ਏਕਤਾ ਨਾਲ ਕਾਇਦਾ ਹੈ ।ਕਾਇਦੇ ਤੇ ਏਕਤਾ ਵਿੱਚ ਹੀ ਘਰ,ਪਿੰਡ ,ਸਹਿਰ, ਦੇਸ਼ ,ਦੁਨੀਆਂ, ਸਿਰ੍ਸਟੀ ਦਾ ਭਵਿੱਖ ਐ ।
" ਚੌਹਾਨ"

rooh di khed - kavita

ਆ ਜੋ ਤੂੰ
ਹਰਫਾਂ ਦਾ ਪਾਲ਼ਾ 
ਵਲ ਰਿਹੈ
ਆ ਜੋ ਤੂੰ
ਕਵਿਤਾ ਕਵਿਤਾ
ਦੀ ਖੇਡ ਰਚ ਰਿਹੈ
ਆ ਜੋ ਤੂੰ
ਮੈਨੂੰ ਆਪਣੇ ਨਾਲ਼
ਖੇਡਣ ਲਈ ਉਕਸਾ ਰਿਹੈਂ
ਇਹ ਖੇਡ ਨਹੀਂ ਸੱਜਨਾ
ਇਹ ਉਹ ਬਾਜੀ ਐ
ਜਿਸਨੂ ਦਿਲ ,ਜਿਗਰ ਜਾਂ ਦਿਮਾਗ
ਨਹੀਂ ਖੇਡਦਾ
ਰੂਹ ਖੇਡਦੀ ਐ
ਜਿਸਦੀ ਹਰ ਚਾਲ
ਜਿੱਤਣ ਲਈ ਨਹੀਂ
ਹਾਰਨ ਲਈ ਹੁੰਦੀ ਐ
ਸੋ ਛੱਡ ਮਹਿਰਮਾਂ
ਜਾਣ ਦੇ ਗੁੱਸੇ ਨੂੰ । 

"ਚੌਹਾਨ"

ਪੰਜਾਬੀ ਸ਼ਾਇਰੀ -ਐ ਕਲਮ

ਪੰਜਾਬੀ ਸ਼ਾਇਰੀ -ਐ ਕਲਮ
ਮੇਰੇ ਦੇਸ਼ ਦੀ ਜਨਤਾ ਦੇ ਜ਼ਿਹਨ ਵਿੱਚ ਮਨਾਂ ਵਿੱਚ ਬੇਈਮਾਨੀ,ਭਿਰ੍ਸ਼ਟਾਚਾਰ,ਠੱਗੀ ਠੋਰੀ ਬਲੇ ਹੀ ਹੋਵੇ ।
ਪਰ ਇੱਥੋ ਦੀ ਸੱਭਿਅਤਾ ਤੇ ਇੱਥੋ ਦੀ ਹਰ ਸੋਚ ਦੀ ਤਾਸੀਰ ਮੁਹੱਬਤ ਹੀ ਹੈ ਇਹ ਮੈਂ ਦਾਵੇ ਨਾਲ ਕਹਿ ਸਕਦਾ ।
ਕਿਉਂਕਿ ਮੈਂ ਵਾਕਿਫ਼ ਆਂ ਉਸ ਮੁਹੱਬਤ ਤੋਂ ਜੋ ਆਪਣੇ ਲਈ ਸ਼ਰਾਰਤੀ ਅੰਦਾਜ਼ ’ਚ ਕੋਈ ਤੋਹਫ਼ਾ ਮੰਗਦੀ, ਹਰ ਬਲਾ ਤੋਂ ਬਚਨ ਦੀ ਦੁਆ ਦੇ ਕੇ ,ਰੰਗ ਬਰੰਗੇ ਧਾਗੇ ’ਚ ਪਰੋਏ ਮੋਤੀਆਂ ਦੀ ਲੜੀ ਗੁੱਟ ’ਤੇ ਇਹ ਕਹਿ ਕੇ ਬੰਨਦੀ ਐ । ਤੇ ਕਹਿੰਦੀ ਐ ਕਿ ਇਹ ਮਹਿਜ ਇੱਕ ਰੱਖੜੀ ਹੀ ਨਹੀਂ ਇੱਕ ਰਿਸਤਾ ਐ ਇੱਕ ਕਵਚ ਐ ਜੋ ਕਦੇ ਤੇਰੀ ਕਦੇ ਮੇਰੀ ਰੱਖਿਆ ਕਰੇਗਾ ਆਪਣੇ ਰਿਸਤੇ ਦੀ ਹਾਮੀ ਭਰੇਗਾ ।
ਮੈਂ ਵਾਕਿਫ਼ ਆਂ ਦੋਸਤ ਦੀ ਉਸ ਮੁਹੱਬਤ ਤੋਂ ਜੋ ਕਹਿੰਦੀ ਐ ਕਿ ਜਾਹ ਤੂੰ ਨਿਭਾ ਆਪਨਾ ਕਾਇਦਾ ਆਪਣੇ ਖ਼ਾਬ ਨੂੰ ਪੂਰਾ ਕਰਨ ਦੀ ਹਿੰਢ । ਤੇਰੀ ਹਰ ਤਕਲੀਫ਼ ਤੇਰੀ ਹਰ ਮੁਸ਼ਕਿਲ ਮੈਂ ਹੱਲ ਕਰਾਂਗਾ ਬਸ ਤੂੰ ਚੱਲਦਾ ਰਹਿ ਆਪਣੀ ਮੰਜਿਲ ਵੱਲ ਆਪਣੇ ਸਫ਼ਰ ’ਤੇ ।
ਮੈਂ ਵਾਕਿਫ਼ ਆਂ ਮਹਿਬੂਬ ਦੀ ਉਸ ਮੁਹੱਬਤ ਤੋਂ ਜੋ ਬਚਪਨ ਤੋਂ ਹੀ ਕਿਸੇ ਦੀ ਲਿਖਾਈ ਤੋਂ ਏਨੀ ਕੁ ਜਾਣੂ ਐ ਕਿ ਕਈ ਸਾਲਾਂ ਬਾਅਦ ਇਤਫਾਕਨ ਕਿਸੇ ਅਜਨਬੀ ਤੋਂ ਫੜ ਕੇ ਕਿਤਾਬ ਖੋਲਦੀ ਐ ਤੇ ਉਸ ਵਿੱਚ ਇੱਕ ਸਫੇ ’ਤੇ ਪਿੰਨ ਨਾਲ ਲਿਖੇ ਚੰਦ ਅੱਖਰਾਂ ਦੀ ਬਣਾਵਤ ਨੂੰ ਦੇਖਦਿਆਂ ਹੀ ਖੁਸ਼ੀ ਨੈਣਾਂ ਵਿੱਚੋਂ ਛਲਕਾ ਦਿੰਦੀ ਐ ਅਤੇ ਕਿਤਾਬ ਵਾਲੇ ਨੂੰ ਉਹ ਲਾਇਨਾਂ ਲਿਖਨ ਵਾਲੇ ਦੀ ਸ਼ਨਾਖ਼ਤ ਦੱਸ ਦਿੰਦੀ ਐ । ਜਜਬਾਤ ਦੀ ਬਣੀ ਲਹਿਰ ਹਰ ਬੰਦਿਸ਼ ਨੂੰ ਤੋੜਨ ਦੀ ਕੋਸਿਸ ਕਰਦੀ ਨੈਣਾਂ ਦੀ ਝੀਲ ਵਿੱਚ ਤੜਪਦੀ ਦੇਖੀ ਐ ਕਿਸੇ ਨੇ ।
ਮੈਂ ਵਾਕਿਫ਼ ਆਂ ਭਾਈਚਾਰੇ ਦੀ ਉਸ ਮੁਹੱਬਤ ਤੋਂ ਜੋ ਆਪਣੇ ਹਿੰਦੂ ਮੁਸਲਿਮ ਸਿੱਖ ਇਸਾਈ ਦੇ ਭੇਦਭਾਵ ਨੂੰ ਭੁਲਾ ਕੇ । ਇੱਕ ਦੂਜੇ ਦੇ ਗ਼ਮ ਵਿੱਚ ਅੱਖਾਂ ਸਿੱਲੀਆਂ ਵੀ ਕਰਦੀ ਐ ਤੇ ਇੱਕ ਦੂਜੇ ਦੀ ਖੁਸ਼ੀ ਵਿੱਚ ਰੰਗ-ਰਲੀਆਂ ਮਨਾਉਂਦੀ ਹਾਸੇ ਠੱਠੇ ਦੀ ਖਿੜਖਿੜਾਹਟ ਵੀ ਸੁਣਾਉਂਦੀ ਐ ।
ਐ ਕਲਮ ! ਤੂੰ ਖ਼ਬਰੇ ਕਿਉਂ ਬਿਨਾਂ ਸੋਚੇ ਸਮਝੇ ਰਿਸਤਿਆਂ ਨੂੰ ਖੋਖਲੇ ਦਿਖਾਉਣ ਦੀ ਹਿੰਢ ਵਿੱਚ ਐਂ ? ਪਤਾ ਨਹੀਂ ਸਮਾਜ ਨੂੰ ਕਿਹੜੀ ਸੇਧ ਦੇਣਾ ਚਾਹੁੰਨੀ ਐਂ ? ਪਤਾ ਨਹੀਂ ਕਿਉਂ ਨਫਰਤਾਂ ਦਾ ਤੜਕਾ ਲਾ ਕੇ ਰਿਸਤਿਆਂ ਵਿੱਚ ਜ਼ਹਿਰ ਭਰਨ ਦੀ ਕੋਸਿਸ਼ ਕਰ ਰਹੀ ਐਂ ? ਖ਼ਬਰੇ ਤੂੰ ਕੀ ਸਿੱਧ ਕਰਨਾ ਚਾਹੁੰਨੀ ਐਂ ?
ਸ਼ਾਇਦ ਤੂੰ ਅਣਜਾਣ ਐਂ ਕਿ ਇਸ ਮਸ਼ੀਨੀ ਯੁੱਗ ਵਿੱਚ ਇਨਸਾਨ ਤੋਂ ਮਸ਼ੀਨ ਬਣਨ ਵਿੱਚ ਕੋਈ ਕੜੀ ਬਾਕੀ ਐ ਤਾਂ ਉਹ ਕੜੀ ਰਿਸ਼ਤਿਆਂ ਦੀ ਹੀ ਹੈ ।
ਐ ਕਲਮ ! ਕਹਿ ਦੇਵੀ ਆਪਣੇ ਕਲਮਕਾਰ ਨੂੰ ਕਿ ਜਦ ਰਿਸਤਿਆਂ ਨੂੰ ਖੋਖਲੇ ਲਿਖੇ
ਜਦ ਉਹ ਆਪਣੀ ਹਰ ਪੀੜ ਆਪਣੀ ਹਰ ਮੁਸ਼ਕਿਲ ਦੀ ਵਜਾਹ ਰਿਸਤਿਆਂ ਨੂੰ ਠਹਿਰਾਵੇ ਤਾਂ ਕੁਝ ਚਿਰ ਲਈ ਹਰ ਰਿਸਤੇ ਤੋਂ ਬਰੀ ਹੋ ਕੇ ਅੱਖਾਂ ਬੰਦ ਕਰਕੇ ਸੋਚੇ ।ਅਗਰ ਰਿਸਤਿਆਂ ਤੋਂ ਬਿਨਾਂ ਦੂਰ ਤੱਕ ਕੋਈ ਖ਼ਾਬ ਜਾਂ ਕੋਈ ਰੀਝ ਭਣਕੇ ਤਾਂ ਜਰੂਰ ਲਿਖੇ । ਅਗਰ ਦੂਰ ਤੱਕ ਰਿਸਤਿਆਂ ਤੋਂ ਬਿਨਾਂ ਜ਼ਿੰਦਗੀ ਨੇਹ੍ਰੇ ’ਚ ਕਿਸੇ ਕੰਧ ਵਾਂਗ ਖੜੀ ਨਜ਼ਰ ਆਵੇ ਤਾਂ ਰਿਸਤਿਆਂ ਨੂੰ ਖੋਖਲੇ ਲਿਖਣ ਤੋਂ ਗੁਰੇਜ਼ ਕਰੇ । ਫਿਰ ਕੁ੍ਝ ਐਸਾ ਲਿਖੇ ਕਿ ਜਿਸ ਨਾਲ ਰਿਸਤਿਆਂ ਦੇ ਰੰਗਾਂ ”ਚ ਹੋਰ ਚਮਕ ਆਵੇ । ਕੋਈ ਨਵੀਂ ਮਿਸਾਲ ਲਿਖੇ ਤਾਂ ਕਿ ਰਿਸਤਿਆਂ ਦਾ ਨਿਰਾਦਰ ਕਰਦੇ ਮਨਾਂ ਵਿੱਚ ਵੀ ਰਿਸਤਿਆਂ ਪ੍ਰ੍ਤੀ ਮੋਹ ਬਣੇ ਖਿੱਚ ਬਣੇ ।
ਐ ਕਲਮ ! ਯਕੀਨ ਕਰ ਤੂੰ ਚੰਗਾ ਲਿਖੇ ਭਲਾਂ ਬੁਰਾ ਲਿਖੇ ਤੇਰੇ ਲਿਖੇ ਦਾ ਕਿਤੇ ਨਾ ਕਿਤੇ ਅਸਰ ਲਾਜ਼ਮੀ ਹੁੰਦਾ ਐ ।
" ਚੌਹਾਨ"

Friday, May 11, 2018

ਕਵਿਤਾ-ਦੁਆ ਨਾ ਦੇ

ਐ ਫਕੀਰ
ਨਾ ਪੂਰੀ ਹੋਣ ਵਾਲੀ
ਦੁਆ ਨਾ ਦੇ 
ਦਵਾ ਤੋਂ ਤਾਂ
ਵਿਸਵਾਸ ਨੇ ਮੂੰਹ ਫੇਰ ਲਿਆ
ਕਿੱਧਰੇ ਦੁਆ ਤੋਂ ਨਾ
ਮੁੱਖ ਮੋੜ ਹੋ ਜਾਵੇ
ਖੁਸ਼ੀ ਦਾ ਮੇਰੀ ਜ਼ਿੰਦਗੀ ’ਚ ਹੋਣਾ
ਮੇਰੇ ਲੇਖ ’ਚ
ਕਿਤੇ ਲਿਖਿਆ ਹੀ ਨਹੀ ।
" ਚੌਹਾਨ"

ਦੋਹੇ -ਫੁੱਲ ਕਪਾਹੀਂ ਪੈ ਗਏ,ਭਾਦੋਂ ਚੜਿਆ ਫੇਰ ।

ਫੁੱਲ ਕਪਾਹੀਂ ਪੈ ਗਏ,ਭਾਦੋਂ ਚੜਿਆ ਫੇਰ ।
ਮੇਰੇ ਭਾਅ ਦਾ ਸਾਵਣ,ਅਸ਼ਕ ਰਿਹਾ ਸੀ ਕੇਰ ॥
ਬੰਦੇ ਨੂੰ ਬਸ ਝੁਕਾਊਂਦੇ ,ਕੁੱਲੀ ਜੁੱਲੀ ਰਿਜਕ
ਪਰ ਝੁਕਾਇਆਂ ਨਾ ਝੁਕਦੇ ,ਗਿਆਨ ਇਸ਼ਕ ਤੇ ਸਿਦਕ
ਦੌਲਤ ਸੌਹਰਤ ਮੁਹੱਬਤ,ਇਉਂ ਨਾ ਮਿਲਦੀ ਯਾਰ ।
ਤਰਲਿਆਂ ਵਿੱਚ ਮਹਿਰਮਾ, ਨਾ ਮਰ ਤੇ ਨਾ ਮਾਰ ॥ 
ਮਹਿਕਦੇ ਇਸ ਚਮਨ ਵਿੱਚ,ਜਿਉਂ ਇਹ ਫੁੱਲ ਗੁਲਾਬ ।
ਰੰਗਲੀ ਦੁਨੀਆ ’ਚ ਬਸ ,ਉਹ ਇਵੇਂ ਹੈ ਜਨਾਬ ॥
ਘੜੀ ਘੜੀ ਨਾਲ ਨਿਬੜਦਾ,ਜੀਵਨ ਦਾ ਹਰ ਪੰਧ ।
ਇੱਟ ਇੱਟ ਨਾਲ ਉਸਰਦੀ,ਉੱਚੀ ਲੰਮੀ ਕੰਧ ॥
ਸਾਂਭੇ ਨਾ ਜੋ ਵਕਤ ਨੂੰ ,ਸੌਂਵੇ ਉਸਦਾ ਭਾਗ । 
ਉਮਰ ਬੀਤਗੀ ਸੁੱਤਿਆਂ,ਜਾਗ ਚੌਹਾਨ ਜਾਗ ॥
"ਚੌਹਾਨ"

Thursday, May 10, 2018

ਪੰਜਾਬੀ ਸ਼ਾਇਰੀ - ਇਜ਼ਾਜ਼ਤ

ਪੰਜਾਬੀ ਸ਼ਾਇਰੀ - ਇਜ਼ਾਜ਼ਤ
ਨਾਂਹ ਨੁੱਕਰ ਕਰਦੇ ਨੂੰ
ਦਿਲ ਦਿੰਦਾ ਹੱਲਾ ਸ਼ੇਰੀ ਕਿ
ਉਹ ਕਿਹੜਾ ਬਾਣ ਐ
ਜੋ ਤੇਰੇ ਤਰਕਸ਼ ਵਿੱਚ ਨਹੀਂ
ਤੂੰ ਅਰਜੁਨ ਐਂ
ਉਹ ਨੀਲੀ ਛੱਤ ਵਾਲਾ
ਤੇਰਾ ਸਾਰਥੀ ਐ
ਜੋ ਚਾਹੇ ਤਾਂ ਪਲ਼ ਛਿਣ ’ਚ
ਹਰ ਬਾਜੀ ਹਰ ਜੰਗ ਮੁਕਾ ਦੇਵੇ
ਤੇ ਉਤਾਰ ਦਿੰਦਾ ਮੈਦਾਨ ਵਿੱਚ
ਪਰ ਇਹ ਕੀ
ਮੈਦਾਨ ਵਿੱਚ ਉੱਤਰਦਿਆਂ ਹੀ
ਦਿਲ ਬਦਲਦਾ ਆਪਣੀ ਚਾਲ
ਆਪਣੀ ਫਿਤਰਤ
ਤੇ ਆਪਣਿਆਂ ਦਾ ਵਾਸਤਾ ਦੇਕੇ
ਮਜਬੂਰ ਕਰਦਾ
ਆਪਣੇ ਅਸਤਰ ਸਸਤਰ ਧਰਨ ਲਈ ਵੀ
ਮੈਦਾਨ ’ਚ ਰਹਿਣ ਲਈ ਵੀ
ਸਾਹਮਣੇ ਵਾਲੇ ਦੇ ਵਾਰ ਸਹਿਣ ਲਈ ਵੀ
ਲਾਚਾਰ ਨਿਹੱਥੇ ਦੀ ਨਜ਼ਰ
ਵਾਰ- ਵਾਰ ਜਾਂਦੀ ਐ ਆਪਣੀ ਸਾਧਨਾ ਨਾਲ ਹਾਸਿਲ ਕਰੇ
ਸਸਤਰਾਂ ’ਤੇ
ਜਿੰਨਾਂ ਦੇ ਹੱਥ ’ਚ ਆਉਂਦਿਆਂ ਹੀ
ਸਾਹਮਣੇ ਵਾਲੇ ਨੂੰ ਤਰੇਲੀਆਂ ਆ ਜਾਣ
ਉਹ ਪਾਣੀ ਪਾਣੀ ਹੋ ਜਾਵੇ
ਪਰ ਦਿਲ ਨਾਂਹ ’ਚ ਸਿਰ ਹਿਲਾਉਂਦਾ
ਕਹਿ ਦਿੰਦਾ ਕਿ ਨਹੀਂ
ਤੈਨੂੰ ਇਹ ਇਜ਼ਾਜ਼ਤ ਨਹੀਂ
ਹੁਣ ਸਾਹਮਣੇ ਵਾਲੇ ਨੂੰ ਮੈਂ ਜਿੱਤਾ
ਉਹ ਵਾਰ ਕਰਨ ਦੀ ਮੈਨੂੰ ਇਜ਼ਾਜ਼ਤ ਨਹੀਂ
ਸਾਹਮਣੇ ਵਾਲਾ ਮੈਨੂੰ ਜਿੱਤੇ
ਮੇਰੇ ਸ਼ੀਨੇ ਨੂੰ ਛਲਨੀ ਕਰੇ
ਉਹ ਬਾਣ ਉਸਦੇ ਤਰਕਸ਼ ਵਿੱਚ ਨਹੀਂ
ਬਸ ਚੱਲ ਰਹੀ ਹੈ ਨਾ ਮੁੱਕਣ ਵਾਲੀ
ਇੱਕ ਜੰਗ ਇੱਕ ਖੇਡ ਜ਼ਿਹਨ ਦੀ ਹਰ ਸੋਚ ’ਚ...
" ਚੌਹਾਨ"

ਕਾਗਜ- ਪੰਜਾਬੀ ਸਾਇਰੀ

ਕਾਗਜ- ਪੰਜਾਬੀ ਸਾਇਰੀ
ਮੇਰਾ ਇੱਕ ਦੋਸਤ ਐ ਜੋ ਮੇਰੇ ਵਾਂਗੂ ਹੀ ਅਨਪੜ੍ਹ੍ ਤੇ ਘੋਗੜਨਾਥ ਟੋਲਾ ਐ ਹੱਸਣਾ ਖੇਡਣਾ ਉਸਦੀ ਫਿਤਰਤ ਐ ਕੁਝ ਦਿਨਾਂ ਤੋਂ ਉਹ ਮੈਨੂੰ ਮਿਲਿਆ ਨਹੀਂ ਤਾਂ ਮੈਂ ਫੋਨ ਕਰਕੇ ਪੁੱਛਿਆ ਕਿ ਕਿੱਥੇ ਐ ਤਾਂ ਉਸਨੇ ਜਵਾਬ ’ਚ ਕਿਹਾ ਬਠਿੰਡੇ ਸੁਵਿਧਾ ਸੈਂਟਰ ’ਚ ਮੈਂ ਅੱਛਾ ਕਹਿ ਕੇ ਫੋਨ ਕੱਟ ਦਿੱਤਾ
ਦੋ ਤਿੰਨ ਦਿਨਾਂ ਤੋ ਮੈਂ ਫੇਰ ਫੋਨ ਕਰਿਆ ਓ ਬਾਬੇ ਕਿੱਥੇ ਐ
ਸੁਵਿਧਾ ਸੈਂਟਰ ’ਚ ਉਸਨੇ ਫਿਰ ਜਵਾਬ ’ਚ ਕਿਹਾ
ਮੈਂ ਹੱਸਿਆ ਕਿ ਓ ਗੁਰੂ ਮੇਰਿਆ ਤੈਨੂੰ ਅਨਪੜ੍ਹ੍ ਟੋਲੇ ਨੂੰ ਇੱਥੇ ਕਿਸਨੇ ਰੱਖ ਲਿਆ ਇੱਥੇ ਤਾਂ ਪੜਿਹ੍ਆ ਲਿਖਿਆਂ ਦਾ ਕੰਮ ਐ
ਮੈਨੂੰ ਤਾਂ ਕਿਹੜੇ ਭਨੋਈਏ ਨੇ ਰੱਖਣਾ ਸੀ ਇੱਥੇ ਬਸ ਕੰਮ ਸੀ ਤਾਂ ਆਇਆ ਉਸਨੇ ਜਵਾਬ ’ ਚ ਕਿਹਾ
ਉਸਦਾ ਜਵਾਬ ਸੁਣ ਕੇ ਮੈਨੂੰ ਅਜੀਬ ਜਾ ਲੱਗਿਆ ਤੇ ਮੈਂ ਫਿਰ ਸਵਾਲ ਕਰਿਆ ਕਿ ਯਾਰ ਅਜਿਹਾ ਕਿਹੜਾ ਕੰਮ ਐ ਜਿਹੜਾ ਏਨੇ ਦਿਨ ਹੋ ਗਏ ਹਾਲੇ ਨਹੀਂ ਹੋਇਆ
ਓ ਯਾਰ.. ਕਹਿ ਕੇ ਉਹ ਚੁੱਪ ਜਾ ਹੋ ਗਿਆ ਤੇ ਫਿਰ ਬੋਲਿਆ ਕਿ ਜੁਆਕ ਨੂੰ ਸਕੂਲ ’ਚ ਪ੍ੜ੍ਹ੍ਨ ਲਾਉਣਾ ਸੀ ਪਰ ਬੰਦੇ ਨੂੰ ਪਿਓ ਬਣਕੇ ਜੁਆਕ ਦਾ ਮੈਂ ਹੀ ਪਿਓ ਆਂ ਇਹ ਸਾਬਿਤ ਕਰਨ ਲਈ ਜਾਂ ਪੁੱਤ\ਧੀ ਨੂੰ ਆਪਣੇ ਪਿਓ ਨੂੰ ਆਪਣਾ ਪਿਓ ਸਾਬਿਤ ਕਰਨ ਲਈ ਏਨੇ ਕਾਗਜ ਬਣਾਉਣੇ ਪੈਂਦੇ ਨੇ ਕਿ ਪੁੱਛ ਹੀ ਨਾ ਯਾਰ ਮੈਨੂੰ ਲਗਦਾਂ ਓਨੇ ਆਹ ਕਾਗਜ ਜੇ ਦਸ ਟਾਇਰੇ ਟਰਾਲੇ ਦੇ ਨਈਂ ਹੋਣੇ ਜਿੰਨੇ ਹੁਣ ਬੰਦੇ ਨੂੰ ਆਪਣੇ ਲਈ ਬਣਾਉਣੇ ਪੈਂਦੇ ਨੇ ।
" ਚੌਹਾਨ"

Wednesday, May 9, 2018

ਪੰਜਾਬੀ ਸ਼ਾਇਰੀ - ਹੁਸ਼ਨ

ਨੀਲੀਆਂ ਅੱਖਾਂ ’ਚ ਕੀ ਕੀ ,ਮੈਂ ਅਦਾ ਹੁਸ਼ਨ ਦੀ ਦੇਖਾਂ,
ਦਿਲਲਗੀ ਐ ਸਾਦਗੀ ਐ, ਹੈ ਹਯਾ ਤੇ ਸ਼ਰਾਰਤ ਵੀ ।
" ਚੌਹਾਨ"


ਪੰਜਾਬੀ ਸ਼ਾਇਰੀ - ਸੁਮੰਦਰ

ਤੇਰਾ ਵਹਿਣ ਤਾਂ
ਨਦੀ ਵਰਗਾ ਸੀ
ਬਸ
ਮੈਂ ਹੀ ਸੁਮੰਦਰ ਨਾ ਸਕਿਆ  ।
" ਚੌਹਾਨ"



ਦਰਦ -ਪੰਜਾਬੀ ਸ਼ਾਇਰੀ

ਇਕ ਦਰਦ
ਤਾਂ ਹੈ
ਕਿਸਦਾ ਐ
ਪਤਾ ਨਹੀਂ !!!
" ਚੌਹਾਨ"



Tuesday, May 8, 2018

ਕਰ ਰਿਹੈ ਦਿਲ ਸ਼ਿਕਾਇਤ ਵੀ -ਪੰਜਾਬੀ ਸ਼ਾਇਰੀ

ਗੁਰਬਤ-ਏ- ਦਿਲ ਦਰਦ ਬਿਰਹਾ, ਹੈ ਮੁਹੱਬਤ ਦਿਰਾਵਤ ਵੀ । 
ਤਿਸ਼ਨਗੀ ਹੈ ਬੰਦਗੀ ਹੈ, ਹੈ ਮੁਹੱਬਤ ਬਗਾਵਤ ਵੀ । 
ਨਾ ਮੁਹੱਬਤ ਵਿੱਚ ਮੁਹੱਬਤ, ਨਾ ਇਬਾਦਤ ਵਿੱਚ ਇਬਾਦਤ ,
ਕਿਸ ਗਲੀ ਵਿੱਚ ਆ ਗਿਆ ਮੈਂ,ਕਰ ਰਿਹੈ ਦਿਲ ਸ਼ਿਕਾਇਤ ਵੀ ।
"ਚੌਹਾਨ"

बारिश शायरी रोमांटिक इन हिंदी

बारिश शायरी रोमांटिक इन हिंदी
आंखो की बारिश मेंं,ये दिल ना भर जावे ।
दूर ख्यालों, में कोई फिर ना टुर जावे॥
अपनी ही महफिल में, लगता है तनहा वो,
दर्द हिजर का या रब्ब, हद से न गुजर जावे ।
रुतबे, का मान गले में करता है खारिश,
फनकार के , कंठ तले कैसे सुर जावे ।
दर्द जिगर का ,लिखते हैं हम बन के शायर,
सोचे,पल में कैसे, दर्द हमें फुर जावे ।
हिन्दू मुस्लिम सिक्ख ईसाई के घर हैंं सब ,
कोई राह गली है ! जो आदमपुर जावे ।
" चौहान"

punjabi shayari rishta

ਬੁਰਾਈ ਨੂੰ
ਖਤਮ ਕਰਨ ਲਈ
ਅਸਤਰਾਂ ਸਸਤਰਾਂ ਦੀ ਲੋੜ ਨਹੀਂ
ਬਸ
ਬੁਰਾਈ ਦੀ ਚੁਗਲੀ ਨਿੰਦਿਆਂ
ਕਰਨੀ ਛੱਡ ਦਿਓ
ਇੱਕ ਤੋਂ ਦੂਜੇ ਤੱਕ
ਇਸ ਨੂੰ ਫੈਲਾਉਣਾ ਬੰਦ ਕਰ ਦਿਓ
ਇਸ ਦੀ ਮਸ਼ਹੂਰੀ ਕਰਨੀ ਬੰਦ ਕਰ ਦਿਓ
ਇਸ ਨਾਲੋਂ ਹਰ ਨਾਤਾ-ਰਿਸਤਾ ਤੋੜ ਦਿਓ
ਯਕੀਨ ਕਰੋ
ਬੁਰਾਈ ਦੇ ਵੀ
ਕੁਝ ਕਾਇਦੇ ਨੇ ਕੁਝ ਅਸੂਲ ਨੇ
ਜੋ ਇਸ ਤੋਂ ਮੁੱਖ ਘੁਮਾ ਲੈਂਦਾ
ਇਸ ਨੂੰ ਫਿਟਕਾਰ ਦਿੰਦਾ
ਫਿਰ ਉਸ ਨਾਲ ਇਹ ਵੀ ਇੱਕ ਮਿੱਕ ਹੋਣ ਲਈ
ਤਰਲਾ ਮਿੰਨਤ ਨਹੀਂ ਕਰਦੀ ।
" ਚੌਹਾਨ"

Monday, May 7, 2018

punjabi shayari kavita

ਕਵਿਤਾ ਲਿਖਨਾ
ਜਾਂ ਪੜ੍ਹ੍ਨਾ
ਖ਼ੁਦਕੁਸ਼ੀ ਕਰਨਾ ਨਹੀਂ ਹੁੰਦਾ
ਕਵਿਤਾ ਲਿਖਨਾ
ਜਾਂ ਪੜ੍ਹ੍ਨਾ ਤਾਂ
ਆਪਣੇ ਅੰਦਰ ਕਲਪ ਰਹੇ
ਬੇਲੋੜੇ ਵਿਚਾਰਾਂ ਦਾ
ਨਾਸ ਕਰਨਾ ਹੁੰਦਾ
ਨਵੇਂ ਵਿਚਾਰ ਜਾਗਰਿਤ ਕਰਨਾ ਹੁੰਦਾ
ਕਵਿਤਾ ਲਿਖਨਾ
ਜਾਂ ਪੜ੍ਹ੍ਨਾ ਤਾਂ
ਮਨ ਚਲੇ ਮਨ ’ਤੇ ਕਾਬੂ ਪਾਉਣਾ ਹੁੰਦਾ
ਅੰਮਿਰ੍ਤ ਰੂਪੀ ਸ਼ਬਦਾ ਦੀ ਨਦੀ ਦਾ
ਸਪੱਰਸ ਕਰਕੇ ਦਿਲ ਦੀ ਸੁਲਗਦੀ ਪਿਆਸ਼ ਨੂੰ
ਬੁਝਾਉਣਾ ਹੁੰਦਾ ਸਾਂਤ ਕਰਨਾ ਹੁੰਦਾ
ਕਵਿਤਾ ਲਿਖਨਾ
ਜਾਂ ਪੜ੍ਹ੍ਨਾ
ਖ਼ੁਦਕੁਸ਼ੀ ਕਰਨਾ ਨਹੀਂ ਹੁੰਦਾ
ਜ਼ਿੰਦਗੀ ਨੂੰ ਜ਼ਿੰਦਗੀ ਤਰਾਂਹ
ਜਿਉਣ ਦਾ ਸਲੀਕਾ ਸਮਝਾਉਣਾ ਹੁੰਦਾ
ਆਪਣੇ ਹੀ ਰੋਸ ਦੀ ਅੱਗ ਵਿੱਚ ਸੜਨਾ ਹੁੰਦਾ
ਕੁੰਦਨ ਹੋਣਾ ਹੁੰਦਾ ।
" ਚੌਹਾਨ"

ਮਨ ਕੁੰਤੋਂ ਮੌਲਾ -ਪੰਜਾਬੀ ਸ਼ਾਇਰੀ

ਮਨ ਕੁੰਤੋਂ ਮੌਲਾ  -ਪੰਜਾਬੀ ਸ਼ਾਇਰੀ
ਮਨ ਕੁੰਤੋਂ ਮੌਲਾ
ਖਵਾਜਾ ਅਲੀ ਉਨ ਮੌਲਾ
ਨਜ਼ਰ ਉਹ
ਜੋ ਤਿਲਕ ਜਾਵੇ
ਫਿਸਲ ਜਾਵੇ 
ਰੋਵੇ ਕੁਰਲਾਵੇ
ਕਾਫ਼ਿਰ ਹੋਵੇ
ਕਾਫ਼ਿਰ ਬਣਾਵੇ
ਏਧਰੋਂ ਆਵੇ
ਓਧਰ ਜਾਵੇ
ਭਟਕੇ, ਭਟਕਾਵੇ
ਮਨ ਕੁੰਤੋਂ ਮੌਲਾ
ਖਵਾਜਾ ਅਲੀ ਉਨ ਮੌਲਾ
ਨਜ਼ਰ ਉਹ
ਜੋ ਠਹਿਰ ਜਾਵੇ
ਪਲਕ ਝਪਕੇ
ਨਾ ਝਪਕਾਵੇ
ਪਾਕ ਹੋ ਕੇ
ਹਯਾ ਦਿਖਾਵੇ
ਹਰ ਜੱਰੇ ਨੂੰ
ਮਹਿਬੂਬ ਬਣਾਵੇ
ਆਖੇ ਤੂੰ ਹੀ ਤੂੰ
ਉਸਤਤ ਗਾਵੇ
ਮਨ ਕੁੰਤੋਂ ਮੌਲਾ
ਖਵਾਜਾ ਅਲੀ ਉਨ ਮੌਲਾ
ਇਹ ਦਿਲ,ਮਨ, ਰੂਹ
ਸੋਚ, ਅਹਿਸਾਸ
ਸੱਚ-ਝੂਠ,ਲਾਲਚ,ਫਰੇਬ,
ਲੋੜ,ਵਣਜ,ਕਾਸ
ਜ਼ਿੰਦਗੀ ਮੌਤ
ਭਰਮ,ਤਲਾਸ
ਸਬਰ ਸੰਤੋਖ ,ਉਮੀਦ
ਮਖੀਰ ਮਿਠਾਸ
ਇਸ਼ਕ ਮੁਹੱਬਤ
ਰੂਹਾਂ ਦਾ ਰਾਸ
ਮਨ ਕੁੰਤੋਂ ਮੌਲਾ
ਖਵਾਜਾ ਅਲੀ ਉਨ ਮੌਲਾ
ਨਿੰਮ, ਟਾਹਲੀ ,ਤੂਤ
ਰਾਜਾ ਰਾਣੀ ਵਜੀਰ
ਫੱਕਰ ਫਕੀਰ
ਕਾਗਜ ਕਲਮ ਦਵਾਤ
ਸ਼ਬਦ ਤਹਿਰੀਰ
ਰਾਹ ਰਹਿਬਰ ਖ਼ੁਦਾਇਆ
ਗਿਆਨ ਤਾਸੀਰ
ਮਾਤਾ ਪਿਤਾ
ਛੱਤ ਸਤੀਰ
ਚਮਕ ਦਮਕ
ਸਾਬਿਤ ਜਮੀਰ
ਮਨ ਕੁੰਤੋਂ ਮੌਲਾ
ਖਵਾਜਾ ਅਲੀ ਉਨ ਮੌਲਾ
"ਚੌਹਾਨ"

Saturday, May 5, 2018

punjabI shayari - dohe

ਦੋਹੇ
ਪੀੜੇ ਤੇਰੀ ਚਾਕਰੀ,ਹੁਣ ਨਾ ਹੋਵੇ ਰੋਜ ,
ਮੈਂ ਕਰਦਾ ਤੇਰੀ ਦਵਾ , ਤੂੰ ਕਰਦੀ ਐ ਚੋਜ ।
ਚਾਰੇ ਚੁੰਡਾਂ ਖੇਤ ਮੇਂ, ਹੋਵਨ ਨਾ ਇਕ ਸਾਰ,
ਏਧਰ ਰਹਮਤ ਵਰਸ ਗਈ,ਓਧਰ ਪੈ ਗਈ ਮਾਰ ।
ਚਾਹੇ ਨਾਰ ਤਾਂ ਜਗਤ ਵਿਚ ,ਖ਼ਿਜਾ ਧਰੇ ਨਾ ਪੈਰ ,
ਮਿਟਨ ਕਲੇਸ਼ ਘਰੋਂ ਅਤੇ,ਦਮ ਤੋੜੇ ਹਰ ਵੈਰ ।
ਮਾਏ ਤੇਰੀ ਗੋਦ ਇਹ, ਲਗਦੀ ਜਿਉਂ ਫਿਰਦੋਸ,
ਸੱਭੇ ਟੁੱਟਣ ਦੁੱਖ ਨੀ ,ਲੁਕਦੇ ਸਾਰੇ ਦੋਸ ।
ਦਿਨ ਖਾ ਪੀ ਕੇ ਕੱਢਿਆ, ਤੁਰਿਆ ਹੈ ਹੁਣ ਸੌਣ,
ਰੰਗਲੇ ਖਾਬ ਚੌਹਾਨ ਦੇ,ਪੂਰੇ ਕਰਦੇ ਕੌਣ ।
" ਚੌਹਾਨ"