Thursday, May 10, 2018

ਪੰਜਾਬੀ ਸ਼ਾਇਰੀ - ਇਜ਼ਾਜ਼ਤ

ਨਾਂਹ ਨੁੱਕਰ ਕਰਦੇ ਨੂੰ
ਦਿਲ ਦਿੰਦਾ ਹੱਲਾ ਸ਼ੇਰੀ ਕਿ
ਉਹ ਕਿਹੜਾ ਬਾਣ ਐ
ਜੋ ਤੇਰੇ ਤਰਕਸ਼ ਵਿੱਚ ਨਹੀਂ
ਤੂੰ ਅਰਜੁਨ ਐਂ
ਉਹ ਨੀਲੀ ਛੱਤ ਵਾਲਾ
ਤੇਰਾ ਸਾਰਥੀ ਐ
ਜੋ ਚਾਹੇ ਤਾਂ ਪਲ਼ ਛਿਣ ’ਚ
ਹਰ ਬਾਜੀ ਹਰ ਜੰਗ ਮੁਕਾ ਦੇਵੇ
ਤੇ ਉਤਾਰ ਦਿੰਦਾ ਮੈਦਾਨ ਵਿੱਚ
ਪਰ ਇਹ ਕੀ
ਮੈਦਾਨ ਵਿੱਚ ਉੱਤਰਦਿਆਂ ਹੀ
ਦਿਲ ਬਦਲਦਾ ਆਪਣੀ ਚਾਲ
ਆਪਣੀ ਫਿਤਰਤ
ਤੇ ਆਪਣਿਆਂ ਦਾ ਵਾਸਤਾ ਦੇਕੇ
ਮਜਬੂਰ ਕਰਦਾ
ਆਪਣੇ ਅਸਤਰ ਸਸਤਰ ਧਰਨ ਲਈ ਵੀ
ਮੈਦਾਨ ’ਚ ਰਹਿਣ ਲਈ ਵੀ
ਸਾਹਮਣੇ ਵਾਲੇ ਦੇ ਵਾਰ ਸਹਿਣ ਲਈ ਵੀ
ਲਾਚਾਰ ਨਿਹੱਥੇ ਦੀ ਨਜ਼ਰ
ਵਾਰ- ਵਾਰ ਜਾਂਦੀ ਐ ਆਪਣੀ ਸਾਧਨਾ ਨਾਲ ਹਾਸਿਲ ਕਰੇ
ਸਸਤਰਾਂ ’ਤੇ
ਜਿੰਨਾਂ ਦੇ ਹੱਥ ’ਚ ਆਉਂਦਿਆਂ ਹੀ
ਸਾਹਮਣੇ ਵਾਲੇ ਨੂੰ ਤਰੇਲੀਆਂ ਆ ਜਾਣ
ਉਹ ਪਾਣੀ ਪਾਣੀ ਹੋ ਜਾਵੇ
ਪਰ ਦਿਲ ਨਾਂਹ ’ਚ ਸਿਰ ਹਿਲਾਉਂਦਾ
ਕਹਿ ਦਿੰਦਾ ਕਿ ਨਹੀਂ
ਤੈਨੂੰ ਇਹ ਇਜ਼ਾਜ਼ਤ ਨਹੀਂ
ਹੁਣ ਸਾਹਮਣੇ ਵਾਲੇ ਨੂੰ ਮੈਂ ਜਿੱਤਾ
ਉਹ ਵਾਰ ਕਰਨ ਦੀ ਮੈਨੂੰ ਇਜ਼ਾਜ਼ਤ ਨਹੀਂ
ਸਾਹਮਣੇ ਵਾਲਾ ਮੈਨੂੰ ਜਿੱਤੇ
ਮੇਰੇ ਸ਼ੀਨੇ ਨੂੰ ਛਲਨੀ ਕਰੇ
ਉਹ ਬਾਣ ਉਸਦੇ ਤਰਕਸ਼ ਵਿੱਚ ਨਹੀਂ
ਬਸ ਚੱਲ ਰਹੀ ਹੈ ਨਾ ਮੁੱਕਣ ਵਾਲੀ
ਇੱਕ ਜੰਗ ਇੱਕ ਖੇਡ ਜ਼ਿਹਨ ਦੀ ਹਰ ਸੋਚ ’ਚ...
" ਚੌਹਾਨ"

No comments:

Post a Comment