Thursday, May 17, 2018

haqeeqat -punjabi-shayari

ਹਜਾਰਾਂ ਸਾਲਾਂ ਤੋਂ ਬੁਰਾਈ ਨੂੰ ਖਤਮ ਕਰਨ ਲਈ ਬੁਰਾਈ ਦੀ ਪੁਰਜ਼ੋਰ ਨਿੰਦਿਆਂ ਹੋ ਰਹੀ ਐ । ਪਰ ਬੁਰਾਈ ਖ਼ਤਮ ਹੋਣ ਦੀ ਬਜਾਏ ਦਿਨੋ ਦਿਨ ਅਮਰਵੇਲ ਵਾਂਗ ਵਧਦੀ ਹੀ ਜਾ ਰਹੀ ਐ । ਜਿਵੇਂ ਦੂਰੋ ਕਿਸੇ ਰੁੱਖ ਦੀ ਕਿਸਮ ਨਹੀਂ ਉਸ ’ਤੇ ਪਈ ਅਮਰਵੇਲ ਦਿਸਦੀ ਐ, ਉਵੇਂ ਇਨਸਾਨ ਚੋਂ ਇਨਸਾਨੀਅਤ ਨਹੀਂ ਸਾਹਮਣੇ ਵਾਲੇ ਨੂੰ ਬੁਰਾਈ ਹੀ ਨਜ਼ਰ ਆਉਂਦੀ ਐ । ਬਲੇ ਹੀ ਉਹ ਮਜ਼ਬੁਰੀ ਵਸ ਹੋਵੇ ਬਲੇ ਹੀ ਉਸ ਵਿੱਚ ਉਸਦਾ ਹਿੱਤ ਹੋਵੇ ਪਰ ਨਜ਼ਰ ਤੇ ਵਿਸਵਾਸ ਦੀ ਨਜ਼ਰ ’ਚ ਨਜ਼ਰ ਬੁਰਾਈ ਹੀ ਆਉਂਦੀ ਐ।ਵਿਸਵਾਸ ਕਰਨ ਦਾ ਵਕਤ ਨਹੀਂ ਜਾਂ ਕੋਈ ਕਰਨਾ ਹੀ ਨਹੀਂ ਚਾਹੁੰਦਾ ਇਹ ਕਹਿਣਾ ਮੁਸਕਿਲ ਐ ।
ਦੋਸਤੋ ਬੁਰਾਈ ਦੀ ਬੁਰਾਈ ਕਰਕੇ ਬੁਰਾਈ ਨੂੰ ਏਨਾ ਫੈਲਾਇਆ ਗਿਆ / ਜਾ ਰਿਹੈ ਕਿ ਇਹ ਇੱਕ ਆਮ ਤੇ ਸਹੀ ਇਨਸਾਨ ਨੂੰ ਵੀ ਆਪਣੀ ਲਪੇਟ ਵਿੱਚ ਲੈ ਰਹੀ ਹੈ ।
ਜਿਵੇਂ ਸ਼ੋਸਲ ਮੀਡੀਆ , ਕਿਸੇ ਮਹਿਫਲ ਜਾਂ ਇਕੱਠ ਵਿੱਚ ਟੁੱਟਦੇ ਰਿਸ਼ਤਿਆ ਤੋਂ ਚਿੰੱਤਤ ਲੋਕ ਆਮ ਹੀ ਪੋਸਟਾਂ ਪਾਉਂਦੇ ਨੇ ਜਾਂ ਗੱਲਾਂ ਕਰਦੇ ਨੇ ਕਿ ਰਿਸਤੇ ਤਾਂ ਖੋਖਲੇ ਹੋ ਚੁੱਕੇ ਨੇ, ਹੁਣ ਤਾਂ ਰਿਸਤੇ ਮਤਲਬ ਦੇ ਨੇ ਠੱਗੀ ਠੋਰੀ ਦੇ ਨੇ । ਹੁਣ ਕੋਈ ਬਾਪ ਦਾ ਰਿਹਾ ਨਾ ਕੋਈ ਪੁੱਤ ਦਾ ਰਿਹਾ । 
ਫਿਰ ਉਸਨੂੰ ਪੜ੍ਹ੍ਦੇ ਸੁਣਦਿਆਂ ਦੀ ਰਿਸ਼ਤਿਆ ਦੇ ਖਿਲਾਫ ਸ਼ੁਰੂ ਹੁੰਦੀ ਐ ਮਹਾਭਾਰਤ ਤੇ ਅੰਤ ਇਸ ਗੱਲ ਨਾਲ ਨਿਬੜਦਾ ਕਿ ਬਸ ਹੁਣ ਤਾਂ ਸਭ ਕੁਝ ਖ਼ਤਮ ਹੀ ਸਮਝੋ । ਕੋਈ ਬੋਲਦਾ ਐ ਤਾਂ ਉਤਲੇ ਮਨੋ ਬੁਲਾ ਲੋ ਨਹੀਂ ਤਾਂ ਠੀਕ ਐ ,ਗੱਲ ਖਤਮ ।
ਦੋਸਤੋ ਹੁਣ ਸੋਚੋ ਓਸੇ ਪੋਸਟ ’ਤੇ ਜਾਂ ਓਸੇ ਇਕੱਠ /ਮਹਿਫਲ ਵਿੱਚ ਤੁਹਾਡਾ ਕੋਈ ਆਪਣਾ ਜਾਨ ਤੋਂ ਪਿਆਰਾ ਰਿਸਤੇਦਾਰ ਦੋਸਤ -ਮਿੱਤਰ ਤੁਹਾਡੇ ਵੱਲੋਂ ਜਾਣੇ ਅਣਜਾਨੇ ’ਚ ਰਿਸ਼ਤਿਆਂ ਦੇ ਖਿਲਾਫ਼ ਦਿੱਤੇ ਜਵਾਬ ਨੂੰ ਪੜ੍ਹ੍/ਸੁਣ ਰਿਹੈ ਤਾਂ ਯਕੀਨ ਕਰਿਓ ਤੁਹਾਡੇ ਵੱਲੋਂ ਬੋਲਿਆ ਕੋਈ ਬੋਲ ਉਸਦੇ ਦਿਲ ’ਤੇ ਚੋਟ ਲਾਜ਼ਮੀ ਕਰੇਗਾ । ਫਿਰ ਤੁਹਾਡੇ ਪਰਤੀ ਉਸਦੇ ਵਿਚਾਰਾਂ ਦਾ ਬਦਲਣਾ ਕੋਈ ਵੱਡੀ ਗੱਲ ਨਹੀਂ । ਕਿਉਂਕਿ ਕਲਮ ਚੋਂ ਨਿਕਲੇ ਸ਼ਬਦ ਤੇ ਮੂੰਹ ਚੋਂ ਨਿਕਲੇ ਬੋਲ ਦੇਰ ਸਵੇਰ ਤੋਂ ਦਿਲ ਤੱਕ ਲਾਜ਼ਮੀ ਪਹੁੰਚਦੇ ਨੇ । 
ਏਥੇ ਮੈਂ ਰਿਸਤਿਆਂ ਦੀ ਗੱਲ ਏਸੇ ਕਰਕੇ ਹੀ ਕਰੀ ਐ ਕਿਉਂਕਿ ਭਾਰਤ ਦੇਸ਼ ਦੀ ਸੱਭਿਅਤਾ ਅਨੁਸਾਰ ਰਿਸਤੇ ਜ਼ਿੰਦਗੀ ਦਾ ਅਹਿਮ ਹਿੱਸਾ ਨੇ ਹੋਰ ਬਹੁਤ ਕੁਝ ਅਜਿਹਾ ਐ ਜੋ ਜਾਣੇ ਅਣਜਾਨੇ ’ਚ ਦੇਖੋ ਦੇਖੀ ਗਲਤ ਹੋ ਰਿਹੈ । ਆਪਸ਼ ਵਿੱਚ ਰੰਜਿਸ਼ ਪੈਦਾ ਕਰ ਰਿਹੈ ।
ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਬੁਰਾਈ ਨੂੰ ਨਿੰਦਣਾ ਗਲਤ ਐ ਭੰਡਣਾ ਗਲਤ ਐ । ਹਾਂ ਮੈਂ ਇਹ ਲਾਜ਼ਮੀ ਕਹਿਨਾ ਚਾਹੁੰਨਾ ਕਿ ਹਕੀਕਤ ਨੂੰ ਜਾਣੇ ਬਗੇਰ ਵਧਾ ਚੜਾ ਕੇ ਬੁਰਾਈ ਨੂੰ ਫੈਲਾਉਣਾ ਗਲਤ ਐ ।
ਜਿਵੇਂ ਕਿੰਨੇ ਕੁ ਦੋਸਤ ਨੇ ਜੋ ਆਪਣੇ ਮਾਂ ਬਾਪ ਨੂੰ ਬਿਰਧ ਆਸ਼ਰਮ ਵਿੱਚ ਛੱਡਣ ਲਈ ਉਤਾਵਲੇ ਨੇ ਜਾਂ ਕਿੰਨੇ ਦੋਸਤ ਨੇ ਜਿੰਨਾਂ ਦੇ ਆਲੇ-ਦੁਆਲੇ ਬਹੁ ਗਿਣਤੀ ’ਚ ਇਹ ਹੋ ਰਿਹੈ ਜਾਂ ਕਿੰਨੇ ਦੋਸਤ ਨੇ ਜਿੰਨਾਂ ਦੇ ਦੋਸਤ ਇਹ ਕਰ ਰਹੇ ਨੇ ।
ਇਸ ਗੱਲ ਦਾ ਜਵਾਬ ਮੇਰੀ ਸਮਝ ਮੁਤਾਬਕ ਨਾ ਮਾਤਰ ਹੀ ਹੋਵੇਗਾ ਪਰ ਅੱਧ ਤੋਂ ਜਿਆਦਾ ਫੇਸਬੁਕ ਵਟਸਪ ’ਤੇ ਇਹ ਪੋਸਟਾ ਪੈ ਰਹੀਆਂ ਨੇ ਕਿ ਬੱਚੇ ਮਾਤਾ ਪਿਤਾ ਦੀ ਦੇਖਭਾਲ ਕਰਨ ਤੋਂ ਮੁਨਕਰ ਨੇ ਅਜਿਹੀਆਂ ਪੋਸਟਾਂ ਜਾਂ ਗੱਲਾਂ ਜੋ ਮਾਂ ਬਾਪ ਨੂੰ ਬਿਰਧ ਆਸ਼ਰਮ ਵਿੱਚ ਛੱਡਦੇ ਨੇ ਉਹਨਾਂ ’ਤੇ ਲਾਹਣਤ ਨਹੀਂ ਪਾਉਂਦੀਆਂ ਸਗੋਂ ਬੱਚਿਆਂ ਤੇ ਮਾਤਾ ਪਿਤਾ ਵਿੱਚ ਇਕ ਦਰਾਰ ਬਣਾ ਦਿੰਦੀਆਂ ਨੇ ਜੋ ਆਉਣ ਵਾਲੇ ਸਮੇਂ ਵਿੱਚ ਕੰਧ ਬਣ ਕੇ ਉਸਰ ਜਾਂਦੀ ਐ । ਹਾਂ ਇਹ ਸੱਚ ਐ ਕਿ ਕੁਝ ਥੋੜਾ ਬਹੁਤ ਗਲਤ ਹੈ । ਘਰਾਂ ਵਿੱਚ ਥੋੜਾ ਬਹੁਤ ਆਪਸੀ ਮਨ ਮੁਟਾਵ ਵੀ ਹੈ । ਉਹ ਵੀ ਕਿਤੇ ਨਾ ਕਿਤੇ ਦੇਖਾ ਦੇਖੀ ਦੇ ਸਦਕੇ ਹੀ ਹੈ । 
ਸੋ ਦੋਸਤੋ ਅਗਰ ਇਹ ਹੈ ਤਾਂ ਬੁਰਾਈ ਐਨੀ ਨਹੀਂ ਜਿੰਨੀ ਫੈਲਾਈ ਜਾ ਰਹੀ ਐ ਦਿਖਾਈ ਜਾ ਰਹੀ ਐ । ਕਿ ਉਸ ਨੂੰ ਰੋਕਿਆ ਨਾ ਜਾ ਸਕੇ ।
ਆਪਣੇ ਆਲੇ ਦੁਆਲੇ ਅਗਰ ਨਜ਼ਰ ਦੌੜਾਈ ਜਾਵੇ ਤਾਂ ਮੈਂ ਯਕੀਨ ਨਾਲ ਕਹਿ ਸਕਦਾ ਕਿ ਨਜ਼ਰ ਨੂੰ ਬਹੁ ਗਿਣਤੀ ’ਚ ਭਲੇ ਲੋਕ ਦਿਖਾਈ ਦੇਣਗੇ ਨਾ ਕਿ ਬੁਰੇ ਲੋਕ ਦਿਖਾਈ ਦੇਣਗੇ ।
ਦੋਸਤੋ ਫਿਰ ਕਿਉਂ ਨਾ ਬੁਰਾਈ ਤੋਂ ਮੁੱਖ ਮੋੜਿਆ ਜਾਵੇ,ਫਿਰ ਕਿਉਂ ਨਾ ਬੁਰਾਈ ਨੂੰ ਨਿੰਦਣਾ/ਭੰਡਣਾ ਬੰਦ ਕਰਕੇ ਇਸਨੂੰ ਹੋਰ ਫੈਲਣ ਤੋਂ ਰੋਕ ਦਿੱਤਾ ਜਾਵੇ,ਫਿਰ ਕਿਉਂ ਨਾ ਚੰਗਿਆਈ ਦੀ ਚੰਗੇ ਲੋਕਾਂ ਦੀ ਪ੍ਰ੍ਸੰਸਾ ਕੀਤੀ ਜਾਵੇ ਤਾਂ ਕਿ ਬੁਰਾਈ ਦੀ ਵੇਲ ਵਿੱਚ ਉਲਝੀ ਆਦਮੀਅਤ ਦੀ ਸ਼ਨਾਖ਼ਤ ਮੁੜ ਦਰੁਸਤ ਹੋ ਕੇ ਚਮਕ ਸਕੇ ਫੈਲ ਸਕੇ । ਫਿਰ ਕਿਉਂ ਨਾ ਇਨਸਾਨੀਅਤ ਦੀ ਡੁੱਬਦੀ ਨਈਂਆ ਨੂੰ ਬਚਾਉਣ ਲਈ ਹੁਣ ਰਸਤਾ ਬਦਲਿਆ ਜਾਵੇ ਚੰਗਿਆਂ ਦੀ ਚੰਗਿਆਈ ਨੂੰ ਫੈਲਾਇਆ ਜਾਵੇ ਦੂਜਿਆਂ ਤੱਕ ਪਹੁੰਚਾਇਆ ਜਾਵੇ ਆਪਣਾ ਫ਼ਰਜ਼ ਨਿਭਾਇਆ ਜਾਵੇ । ਕਿਉਂ ਨਾ ਇੱਕ ਬੁਰਾਈ ਰਹਿਤ ਸਮਾਜ ਸਿਰਜਿਆ ਜਾਵੇ । ਜਿੱਥੇ ਅਮਨ ਹੋਵੇ, ਚੈਨ ਹੋਵੇ ,ਅਪਣੱਤ ਹੋਵੇ ,ਮੁਹੱਬਤ ਹੋਵੇ ।
" ਚੌਹਾਨ"

No comments:

Post a Comment