Monday, May 14, 2018

ਸਿਵ ਦੀ ਕਿਤਾਬ ਆਖਾਂ- ਪੰਜਾਬੀ ਸ਼ਾਇਰੀ

ਸਿਵ ਦੀ ਕਿਤਾਬ ਆਖਾਂ,ਖਿੜਿਆ ਗੁਲਾਬ ਆਖਾਂ ,
ਮਹਿਬੂਬ ਮਹਿਜਬੀਂ ਨੂੰ, ਮੈਂ ਲਾ-ਜਵਾਬ ਆਖਾਂ ।
ਇਹ ਲੋਰ ਦੇ ਰਹੀ ਐ, ਬਣਕੇ ਗ਼ਜ਼ਲ ਜੋ ਮੈਨੂੰ,
ਉਸਨੂੰ ਸ਼ਰਾਬ ਆਖਾਂ , ਜਾਂ ਫਿਰ ਖੁਆਬ ਆਖਾਂ ।
ਛਣਕੇ ਪਜੇਬ ਤੇਰੀ ,ਮੇਰੀ ਗਲੀ ’ਚ ਹਮਦਮ,
ਵਜਦਾ ਰਬਾਬ ਆਖਾਂ ,ਸੂਕੇ ਚਨਾਬ ਆਖਾਂ ।
ਕਿੰਨੇ ਦਿਲਾਂ ’ਚ ਗਿੜਦਾ, ਇੱਕ ਖੂਹ ਬੇਵਸੀ ਦਾ,
ਕਿੰਨੀ ਪਿਆਸ ਜੱਗ ’ਚ,ਕਿੱਦਾ ਜਨਾਬ ਆਖਾਂ।
ਕਦ ਰੋਕਿਆ ਰੁਕੇ ਇਹ,ਚੌਹਾਨ ਵਹਿਣ ਦਿਲ ਦਾ
ਕਤਰਾ ਕਿ, ਹੈ ਸੁਮੰਦਰ, ਮੈਂ ਕੀ ਹਿਸਾਬ ਆਖਾਂ ।
"ਚੌਹਾਨ"

No comments:

Post a Comment