Thursday, May 10, 2018

ਕਾਗਜ- ਪੰਜਾਬੀ ਸਾਇਰੀ

ਮੇਰਾ ਇੱਕ ਦੋਸਤ ਐ ਜੋ ਮੇਰੇ ਵਾਂਗੂ ਹੀ ਅਨਪੜ੍ਹ੍ ਤੇ ਘੋਗੜਨਾਥ ਟੋਲਾ ਐ ਹੱਸਣਾ ਖੇਡਣਾ ਉਸਦੀ ਫਿਤਰਤ ਐ ਕੁਝ ਦਿਨਾਂ ਤੋਂ ਉਹ ਮੈਨੂੰ ਮਿਲਿਆ ਨਹੀਂ ਤਾਂ ਮੈਂ ਫੋਨ ਕਰਕੇ ਪੁੱਛਿਆ ਕਿ ਕਿੱਥੇ ਐ ਤਾਂ ਉਸਨੇ ਜਵਾਬ ’ਚ ਕਿਹਾ ਬਠਿੰਡੇ ਸੁਵਿਧਾ ਸੈਂਟਰ ’ਚ ਮੈਂ ਅੱਛਾ ਕਹਿ ਕੇ ਫੋਨ ਕੱਟ ਦਿੱਤਾ
ਦੋ ਤਿੰਨ ਦਿਨਾਂ ਤੋ ਮੈਂ ਫੇਰ ਫੋਨ ਕਰਿਆ ਓ ਬਾਬੇ ਕਿੱਥੇ ਐ
ਸੁਵਿਧਾ ਸੈਂਟਰ ’ਚ ਉਸਨੇ ਫਿਰ ਜਵਾਬ ’ਚ ਕਿਹਾ
ਮੈਂ ਹੱਸਿਆ ਕਿ ਓ ਗੁਰੂ ਮੇਰਿਆ ਤੈਨੂੰ ਅਨਪੜ੍ਹ੍ ਟੋਲੇ ਨੂੰ ਇੱਥੇ ਕਿਸਨੇ ਰੱਖ ਲਿਆ ਇੱਥੇ ਤਾਂ ਪੜਿਹ੍ਆ ਲਿਖਿਆਂ ਦਾ ਕੰਮ ਐ
ਮੈਨੂੰ ਤਾਂ ਕਿਹੜੇ ਭਨੋਈਏ ਨੇ ਰੱਖਣਾ ਸੀ ਇੱਥੇ ਬਸ ਕੰਮ ਸੀ ਤਾਂ ਆਇਆ ਉਸਨੇ ਜਵਾਬ ’ ਚ ਕਿਹਾ
ਉਸਦਾ ਜਵਾਬ ਸੁਣ ਕੇ ਮੈਨੂੰ ਅਜੀਬ ਜਾ ਲੱਗਿਆ ਤੇ ਮੈਂ ਫਿਰ ਸਵਾਲ ਕਰਿਆ ਕਿ ਯਾਰ ਅਜਿਹਾ ਕਿਹੜਾ ਕੰਮ ਐ ਜਿਹੜਾ ਏਨੇ ਦਿਨ ਹੋ ਗਏ ਹਾਲੇ ਨਹੀਂ ਹੋਇਆ
ਓ ਯਾਰ.. ਕਹਿ ਕੇ ਉਹ ਚੁੱਪ ਜਾ ਹੋ ਗਿਆ ਤੇ ਫਿਰ ਬੋਲਿਆ ਕਿ ਜੁਆਕ ਨੂੰ ਸਕੂਲ ’ਚ ਪ੍ੜ੍ਹ੍ਨ ਲਾਉਣਾ ਸੀ ਪਰ ਬੰਦੇ ਨੂੰ ਪਿਓ ਬਣਕੇ ਜੁਆਕ ਦਾ ਮੈਂ ਹੀ ਪਿਓ ਆਂ ਇਹ ਸਾਬਿਤ ਕਰਨ ਲਈ ਜਾਂ ਪੁੱਤ\ਧੀ ਨੂੰ ਆਪਣੇ ਪਿਓ ਨੂੰ ਆਪਣਾ ਪਿਓ ਸਾਬਿਤ ਕਰਨ ਲਈ ਏਨੇ ਕਾਗਜ ਬਣਾਉਣੇ ਪੈਂਦੇ ਨੇ ਕਿ ਪੁੱਛ ਹੀ ਨਾ ਯਾਰ ਮੈਨੂੰ ਲਗਦਾਂ ਓਨੇ ਆਹ ਕਾਗਜ ਜੇ ਦਸ ਟਾਇਰੇ ਟਰਾਲੇ ਦੇ ਨਈਂ ਹੋਣੇ ਜਿੰਨੇ ਹੁਣ ਬੰਦੇ ਨੂੰ ਆਪਣੇ ਲਈ ਬਣਾਉਣੇ ਪੈਂਦੇ ਨੇ ।
" ਚੌਹਾਨ"

No comments:

Post a Comment