ਸਿੱਲੇ-ਸਿੱਲੇ ਹੌਕਿਆਂ ਦੀ,
ਸਿਸਕੀ ਦੀ ਚੀਸ਼ ਨੂੰ
ਮੇਰੇ ਰਮਕਦਿਆਂ ਸਾਹਾਂ ’ਚ,
ਪਛਾਣ ਵੇ ਹਾਣੀਆਂ
ਬੂੰਦ- ਬੂੰਦ ਸਿਮ ਰਿਹਾ
ਚਾਅ ਸੱਜਰੇ ਖ਼ੁਆਬ ਚੋਂ
ਛੇੜੇ ਦਿਲ ਨੇ ਯਾਦਾਂ ਦੇ
ਨਿਸ਼ਾਨ ਵੇ ਹਾਣੀਆਂ
ਮੁੜ-ਮੁੜ ਟੁੱਟੇ ਤੰਦ,
ਤਿਰੰਝਣਾ ’ਚ ਕੱਤਦੀ ਦੀ
ਤੇਰਾ ਸੋਚਾਂ ਚੋਂ ਨਾ ਟੁੱਟਦਾ,
ਧਿਆਨ ਵੇ ਹਾਣੀਆਂ
ਤੋੜ-ਤੋੜ ਟੋਟੇ ਪਰਖਾ,
ਵੰਗਾਂ ਚੋਂ ਪਿਆਰ ਤੇਰਾ
ਹਰ ਕੱਤਰਾ ਬਣਾਵੇ ਤੈਨੂੰ,
ਬੇਈਮਾਨ ਵੇ ਹਾਣੀਆਂ
ਜਾਂਦਾ -ਜਾਂਦਾ ਦਿਲ ’ਤੇ,
ਜਿੰਦਰਾ ਵੇ ਲਾ ਗਿਆ
ਬਣਿਆ ਰੌਣਕ ਦਾ ਵਿਹੜਾ,
ਸਮਸਾਨ ਵੇ ਹਾਣੀਆਂ
ਰੋਮ-ਰੋਮ ਵਿੰਨਿਆਂ,
ਹਿਜਰ ਨੇ ਸ੍ਕੂਨ ਦਾ
ਵਿਲਕਦੀ ਐ ਜਿਸ਼ਮ ’ਚ
ਜਾਨ ਵੇ ਹਾਣੀਆਂ
ਧੁੱਖ-ਧੁੱਖ ਜਿੰਦੜੀ
"ਚੌਹਾਨ"ਰਾਖ ਹੋ ਚੱਲੀ
ਟਹਿਕ ਪਹਿਲਾਂ ਵਾਲੀ ਰਹੀ ਨਾ ,
ਜਵਾਨ ਵੇ ਹਾਣੀਆਂ
"ਚੌਹਾਨ"
ਸਿਸਕੀ ਦੀ ਚੀਸ਼ ਨੂੰ
ਮੇਰੇ ਰਮਕਦਿਆਂ ਸਾਹਾਂ ’ਚ,
ਪਛਾਣ ਵੇ ਹਾਣੀਆਂ
ਬੂੰਦ- ਬੂੰਦ ਸਿਮ ਰਿਹਾ
ਚਾਅ ਸੱਜਰੇ ਖ਼ੁਆਬ ਚੋਂ
ਛੇੜੇ ਦਿਲ ਨੇ ਯਾਦਾਂ ਦੇ
ਨਿਸ਼ਾਨ ਵੇ ਹਾਣੀਆਂ
ਮੁੜ-ਮੁੜ ਟੁੱਟੇ ਤੰਦ,
ਤਿਰੰਝਣਾ ’ਚ ਕੱਤਦੀ ਦੀ
ਤੇਰਾ ਸੋਚਾਂ ਚੋਂ ਨਾ ਟੁੱਟਦਾ,
ਧਿਆਨ ਵੇ ਹਾਣੀਆਂ
ਤੋੜ-ਤੋੜ ਟੋਟੇ ਪਰਖਾ,
ਵੰਗਾਂ ਚੋਂ ਪਿਆਰ ਤੇਰਾ
ਹਰ ਕੱਤਰਾ ਬਣਾਵੇ ਤੈਨੂੰ,
ਬੇਈਮਾਨ ਵੇ ਹਾਣੀਆਂ
ਜਾਂਦਾ -ਜਾਂਦਾ ਦਿਲ ’ਤੇ,
ਜਿੰਦਰਾ ਵੇ ਲਾ ਗਿਆ
ਬਣਿਆ ਰੌਣਕ ਦਾ ਵਿਹੜਾ,
ਸਮਸਾਨ ਵੇ ਹਾਣੀਆਂ
ਰੋਮ-ਰੋਮ ਵਿੰਨਿਆਂ,
ਹਿਜਰ ਨੇ ਸ੍ਕੂਨ ਦਾ
ਵਿਲਕਦੀ ਐ ਜਿਸ਼ਮ ’ਚ
ਜਾਨ ਵੇ ਹਾਣੀਆਂ
ਧੁੱਖ-ਧੁੱਖ ਜਿੰਦੜੀ
"ਚੌਹਾਨ"ਰਾਖ ਹੋ ਚੱਲੀ
ਟਹਿਕ ਪਹਿਲਾਂ ਵਾਲੀ ਰਹੀ ਨਾ ,
ਜਵਾਨ ਵੇ ਹਾਣੀਆਂ
"ਚੌਹਾਨ"
No comments:
Post a Comment