Saturday, May 5, 2018

punjabI shayari - dohe

ਦੋਹੇ
ਪੀੜੇ ਤੇਰੀ ਚਾਕਰੀ,ਹੁਣ ਨਾ ਹੋਵੇ ਰੋਜ ,
ਮੈਂ ਕਰਦਾ ਤੇਰੀ ਦਵਾ , ਤੂੰ ਕਰਦੀ ਐ ਚੋਜ ।
ਚਾਰੇ ਚੁੰਡਾਂ ਖੇਤ ਮੇਂ, ਹੋਵਨ ਨਾ ਇਕ ਸਾਰ,
ਏਧਰ ਰਹਮਤ ਵਰਸ ਗਈ,ਓਧਰ ਪੈ ਗਈ ਮਾਰ ।
ਚਾਹੇ ਨਾਰ ਤਾਂ ਜਗਤ ਵਿਚ ,ਖ਼ਿਜਾ ਧਰੇ ਨਾ ਪੈਰ ,
ਮਿਟਨ ਕਲੇਸ਼ ਘਰੋਂ ਅਤੇ,ਦਮ ਤੋੜੇ ਹਰ ਵੈਰ ।
ਮਾਏ ਤੇਰੀ ਗੋਦ ਇਹ, ਲਗਦੀ ਜਿਉਂ ਫਿਰਦੋਸ,
ਸੱਭੇ ਟੁੱਟਣ ਦੁੱਖ ਨੀ ,ਲੁਕਦੇ ਸਾਰੇ ਦੋਸ ।
ਦਿਨ ਖਾ ਪੀ ਕੇ ਕੱਢਿਆ, ਤੁਰਿਆ ਹੈ ਹੁਣ ਸੌਣ,
ਰੰਗਲੇ ਖਾਬ ਚੌਹਾਨ ਦੇ,ਪੂਰੇ ਕਰਦੇ ਕੌਣ ।
" ਚੌਹਾਨ"

No comments:

Post a Comment