Monday, May 7, 2018

ਮਨ ਕੁੰਤੋਂ ਮੌਲਾ -ਪੰਜਾਬੀ ਸ਼ਾਇਰੀ

ਮਨ ਕੁੰਤੋਂ ਮੌਲਾ
ਖਵਾਜਾ ਅਲੀ ਉਨ ਮੌਲਾ
ਨਜ਼ਰ ਉਹ
ਜੋ ਤਿਲਕ ਜਾਵੇ
ਫਿਸਲ ਜਾਵੇ 
ਰੋਵੇ ਕੁਰਲਾਵੇ
ਕਾਫ਼ਿਰ ਹੋਵੇ
ਕਾਫ਼ਿਰ ਬਣਾਵੇ
ਏਧਰੋਂ ਆਵੇ
ਓਧਰ ਜਾਵੇ
ਭਟਕੇ, ਭਟਕਾਵੇ
ਮਨ ਕੁੰਤੋਂ ਮੌਲਾ
ਖਵਾਜਾ ਅਲੀ ਉਨ ਮੌਲਾ
ਨਜ਼ਰ ਉਹ
ਜੋ ਠਹਿਰ ਜਾਵੇ
ਪਲਕ ਝਪਕੇ
ਨਾ ਝਪਕਾਵੇ
ਪਾਕ ਹੋ ਕੇ
ਹਯਾ ਦਿਖਾਵੇ
ਹਰ ਜੱਰੇ ਨੂੰ
ਮਹਿਬੂਬ ਬਣਾਵੇ
ਆਖੇ ਤੂੰ ਹੀ ਤੂੰ
ਉਸਤਤ ਗਾਵੇ
ਮਨ ਕੁੰਤੋਂ ਮੌਲਾ
ਖਵਾਜਾ ਅਲੀ ਉਨ ਮੌਲਾ
ਇਹ ਦਿਲ,ਮਨ, ਰੂਹ
ਸੋਚ, ਅਹਿਸਾਸ
ਸੱਚ-ਝੂਠ,ਲਾਲਚ,ਫਰੇਬ,
ਲੋੜ,ਵਣਜ,ਕਾਸ
ਜ਼ਿੰਦਗੀ ਮੌਤ
ਭਰਮ,ਤਲਾਸ
ਸਬਰ ਸੰਤੋਖ ,ਉਮੀਦ
ਮਖੀਰ ਮਿਠਾਸ
ਇਸ਼ਕ ਮੁਹੱਬਤ
ਰੂਹਾਂ ਦਾ ਰਾਸ
ਮਨ ਕੁੰਤੋਂ ਮੌਲਾ
ਖਵਾਜਾ ਅਲੀ ਉਨ ਮੌਲਾ
ਨਿੰਮ, ਟਾਹਲੀ ,ਤੂਤ
ਰਾਜਾ ਰਾਣੀ ਵਜੀਰ
ਫੱਕਰ ਫਕੀਰ
ਕਾਗਜ ਕਲਮ ਦਵਾਤ
ਸ਼ਬਦ ਤਹਿਰੀਰ
ਰਾਹ ਰਹਿਬਰ ਖ਼ੁਦਾਇਆ
ਗਿਆਨ ਤਾਸੀਰ
ਮਾਤਾ ਪਿਤਾ
ਛੱਤ ਸਤੀਰ
ਚਮਕ ਦਮਕ
ਸਾਬਿਤ ਜਮੀਰ
ਮਨ ਕੁੰਤੋਂ ਮੌਲਾ
ਖਵਾਜਾ ਅਲੀ ਉਨ ਮੌਲਾ
"ਚੌਹਾਨ"

No comments:

Post a Comment