Saturday, May 12, 2018

Desh Da Bhavikh - Punjabi Shayari

ਕਿਸੇ ਵੀ ਦੇਸ਼ ਦੇ ਉਜਵਲ ਭਵਿੱਖ ਲਈ
ਉੱਥੋਂ ਦੀ ਸਰਕਾਰ ਦਾ ਦੇਸ਼ ਪਰ੍ਤੀ ਤੇ ਉੱਥੋਂ ਦੀ ਜਨਤਾ ਪਰ੍ਤੀ ਇਮਾਨਦਾਰ ਹੋਣਾ ਲਾਜ਼ਮੀ ਹੁੰਦਾ ।
ਇਮਾਨਦਾਰ ਸਰਕਾਰ ਬਣਾਉਣ ਲਈ ਉੱਥੋਂ ਦੀ ਜਨਤਾ ਦਾ ਆਪਣੇ ਫ਼ਰਜ਼ਾ ਪਰਤੀ ਆਪਣੇ ਆਲੇ ਦੁਆਲੇ ਪ੍ਰ੍ਤੀ ਦੇਸ਼ ਪ੍ਰ੍ਤੀ ਦੇਸ਼ ਦੀ ਸਰਕਾਰ ਪ੍ਰ੍ਤੀ ਇਮਾਨਦਾਰ ਹੋਣਾ ਲਾਜ਼ਮੀ ਹੁੰਦਾ ।
ਜਿਸ ਦੇਸ਼ ਵਿੱਚ ਇਹ ਹੈ ਉਸ ਦੇਸ਼ ਦੀ ਤਰੱਕੀ ਨੂੰ ਕੋਈ ਨਹੀ ਰੋਕ ਸਕਦਾ
ਉੱਥੋਂ ਦੀਆਂ ਚਲਦੀਆਂ ਹਵਾਵਾਂ ਵਿੱਚ ਤਾਲ ਹੁੰਦਾ,ਵਗਦੇ ਪਾਣੀਆਂ ਵਿੱਚ ਸਰਗਮ ਗੁਨਗੁਨਾਉਂਦੀ ਐ,ਲੋਕਾਂ ਦੇ ਚਿਹਰਿਆਂ ਤੇ ਖ਼ੁਸ਼ੀ,ਦਿਲਾਂ ਵਿੱਚ ਮੁਹੱਬਤ ਤੇ ਸੋਚਾਂ ਵਿੱਚ ਨਵੀਆਂ ਉਮੰਗਾਂ ਸਿਰਕਤ ਕਰਦੀਆਂ ਨੇ ।
ਜਿਸ ਦੇਸ ਵਿੱਚ ਇਹ ਨਹੀਂ ਉਸ ਦੇਸ਼ ਵਿੱਚ ਕੁੱਲੀ,ਜੁੱਲੀ ਤੇ ਗੁੱਲੀ ਵਰਗੀਆਂ ਆਰਥਿਕ ਲੋੜਾਂ ਪੂਰੀਆਂ ਨਾ ਹੋਣ ਕਰਕੇ ਕਹਿਣ ਨੂੰ ਖ਼ੁਦਖੁਸ਼ੀਆਂ ਪਰ ਹਕੀਕਤ ’ਚ ਕਤਲ ਹੁੰਦੇ ਨੇ ,ਬਲਾਤਕਾਰ ਹੁੰਦੇ ਨੇ, ਇੱਕ ਦੂਜੇ ਪਰ੍ਤੀ ਨਫ਼ਰਤਾਂ ਤੇ ਰੰਜਿਸ਼ ਹੁੰਦੀ ਐ,ਹਵਾਵਾਂ ਵਿੱਚ ਪ੍ਰ੍ਦੂਸਨ, ਵਗਦੇ ਪਾਣੀਆਂ ਵਿੱਚ ਜਹਿਰ ਹੁੰਦਾ ।ਜਿਸਦੇ ਉਹ ਸਭ ਜਿੰਮੇਵਾਰ ਹੁੰਦੇ ਨੇ ਜੋ ਆਪਣੇ ਫ਼ਰਜ਼ਾ ਪਰਤੀ ਮੁਨਕਰ ਹੁੰਦੇ ਨੇ ।
ਇੱਕ ਦੂਜੇ ਪਰ੍ਤੀ ਚਿੰੱਤਤ ਹੋਣਾ,ਜਾਗਰਿਤ ਹੋਣਾ ਹੀ ਏਕਤਾ ਹੈ । ਏਕਤਾ ਨਾਲ ਕਾਇਦਾ ਹੈ ।ਕਾਇਦੇ ਤੇ ਏਕਤਾ ਵਿੱਚ ਹੀ ਘਰ,ਪਿੰਡ ,ਸਹਿਰ, ਦੇਸ਼ ,ਦੁਨੀਆਂ, ਸਿਰ੍ਸਟੀ ਦਾ ਭਵਿੱਖ ਐ ।
" ਚੌਹਾਨ"

No comments:

Post a Comment