Friday, December 15, 2017

noor ...... Ghazals & Lyrics, Punjabi Shayri,

ਇੱਕ ਸਫੇ ਤੇ ਆ ਰਹੀ ਹੈ, ਫਿਰ ਗ਼ਜ਼ਲ ਇੱਕ ਨੂਰ ਬਣਕੇ ।
ਅੱਖਰਾਂ ਵਿੱਚ ਸ਼ਾਇਰੀ ਵੀ, ਤੁਰ ਰਹੀ ਹੈ ਹੂਰ ਬਣਕੇ ।
ਫੁੱਲ ਵੀ ਹੈ, ਮਹਿਕ ਵੀ ਹੈ ,ਕਰਿਸਮਾ ਹੈ ਇਕ ਇਲਾਹੀ,
ਫਲ ਦਵੇ ਜੋ ਦੋ ਜਹਾਂ ਨੂੰ, ਖ਼ੁਦ ਝੜੇ ਉਹ ਬੂਰ ਬਣਕੇ ।
ਦਰਦ ਅਪਣਾ ਪੰਨਿਆਂ ’ਤੇ, ਲਿਖ ਦਿਆਂ ਮੈਂ ਐ ਗ਼ਜ਼ਲ ਕੀ,
ਅਸ਼ਕ ਬਣਿਐ ਜ਼ਖ਼ਮ ਮੇਰਾ, ਜ਼ਖ਼ਮ ਤੋਂ ਨਾਸੂਰ ਬਣਕੇ ।
ਟਿੱਬਿਆਂ ਦੇ ਥੋਹ੍ਰ ਦੀ ਵੀ, ਹੋ ਗਈ ਸੀ ਤਦ ਸ਼ਨਾਖ਼ਤ,
ਵਿੰਨਦਾ ਸੀ ਪੋਟਿਆਂ ਨੂੰ, ਜਦ ਨਦਾਂ ਮਗਰੂਰ ਬਣਕੇ ।
ਅੱਖੀਆਂ ਵਿੱਚ ਬਣ ਗਿਆ ਹੈ, ਰੰਗ ਕੈਸਾ ਮਹਿਕਸ਼ੀ ਦਾ ?
ਚੜ੍ਹ੍ ਰਿਹਾ ਹੈ ਹਰ ਦਿਲੇ ’ਤੇ, ਸਾਕੀਆ ਜੋ ਸ੍ਰੂਰ ਬਣਕੇ ।
"ਚੌਹਾਨ"

No comments:

Post a Comment