Tuesday, May 29, 2018

zindagi de rang poetry

ਹੂੰ...ਜ਼ਿੰਦਗੀ
ਪੀੜਾਂ ਦੀਆਂ ਸਿਲਤਾਂ ਨਾਲ
ਵਿੰਨੀ ਹੋਈ/ਪਰੋਈ ਹੋਈ
ਥਾਂ- ਥਾਂ ਤੋਂ ਤਿੜਕੀ ਹੋਈ
ਉਹ ਕਿਹੜਾ ਜ਼ਖ਼ਮ ਐ
ਜੋ ਮਿਲਿਆ ਨਹੀਂ ਜਾਂ ਨਾਸ਼ੂਰ ਬਣਕੇ ਰਿਸਿਆ ਨਹੀਂ
ਕਦੇ ਕਦੇ ਸੋਚਦਾ ਕਿ
ਦਿਲ ਨੂੰ ਨਚੋੜ ਕੇ
ਸੁੱਕੇ ਹੋਏ ਕੋਇਆਂ ’ਚ
ਸਿੱਲ ਦੀ ਚਮਕ ਭਰ ਦੇਵਾਂ
ਤੇ ਕਹਿ ਦੇਵਾਂ
ਆਪਣਾ ਹਰ ਗ਼ਮ ਹਰ ਪੀੜ
ਪਰ ਫਿਰ ਡਰ ਜਾਨਾਂ ਕਿ ਕਿੱਧਰੇ

ਤੇਰੇ ਮਨ ਮਸਤਕ ’ਚ
ਇਹ ਸਵਾਲ ਨਾ ਬਣ ਜਾਵੇ  ਕਿ
ਏਨਾ ਬਿਖਰਨ ਦੇ ਬਾਵਜੂਦ
ਮੈਂ ਸਿਮਟਿਆ ਕਿਵੇਂ ਆਂ
ਏਨਾ ਤਿੜਕਣ ਦੇ ਬਾਵਜੂਦ
ਮੈਂ ਸਾਬਤਾ ਕਿਵੇਂ ਆਂ
ਤੇ ਤੂੰ ਇਸ ਵਿ਼ੱਚ ਉਲਝ ਕੇ ਖ਼ੁਦ

ਬਿਖਰ ਨਾ ਜਾਵੇਂ
ਤਿੜਕ ਨਾ ਜਾਵੇਂ
ਸੋ ਚੁੱਪ ਕਰ ਜਾਈਦਾ
ਬਸ ਮੋਨ ਹੋ ਜਾਈਦਾ ।
" ਚੌਹਾਨ"
Images for zindagi de rang poetry,zindagi de rang poetry,ਹੂੰ...ਜ਼ਿੰਦਗੀ ਪੀੜਾਂ ਦੀਆਂ ਸਿਲਤਾਂ ਨਾਲ ਵਿੰਨੀ ਹੋਈ/ਪਰੋਈ ਹੋਈ ਥਾਂ- ਥਾਂ ਤੋਂ ਤਿੜਕੀ ਹੋਈ ਉਹ ਕਿਹੜਾ ਜ਼ਖ਼ਮ ਐ ਜੋ ਮਿਲਿਆ ਨਹੀਂ ਜਾਂ ਨਾਸ਼ੂਰ ਬਣਕੇ ਰਿਸਿਆ ਨਹੀਂ  ਕਦੇ ਕਦੇ ਸੋਚਦਾ ਕਿ ਦਿਲ ਨੂੰ ਨਚੋੜ ਕੇ ਸੁੱਕੇ ਹੋਏ ਕੋਇਆਂ ’ਚ ਸਿੱਲ ਦੀ ਚਮਕ ਭਰ ਦੇਵਾਂ ਤੇ ਕਹਿ ਦੇਵਾਂ  ਆਪਣਾ ਹਰ ਗ਼ਮ ਹਰ ਪੀੜ  ਪਰ ਫਿਰ ਡਰ ਜਾਨਾਂ ਕਿ ਕਿੱਧਰੇ ਤੇਰੇ ਮਨ ਮਸਤਕ ’ਚ ਇਹ ਸਵਾਲ ਨਾ ਬਣ ਜਾਵੇ  ਕਿ ਏਨਾ ਬਿਖਰਨ ਦੇ ਬਾਵਜੂਦ  ਮੈਂ ਸਿਮਟਿਆ ਕਿਵੇਂ ਆਂ ਏਨਾ ਤਿੜਕਣ ਦੇ ਬਾਵਜੂਦ  ਮੈਂ ਸਾਬਤਾ ਕਿਵੇਂ ਆਂ ਤੇ ਤੂੰ ਇਸ ਵਿ਼ੱਚ ਉਲਝ ਕੇ ਖ਼ੁਦ ਬਿਖਰ ਨਾ ਜਾਵੇਂ ਤਿੜਕ ਨਾ ਜਾਵੇਂ ਸੋ ਚੁੱਪ ਕਰ ਜਾਈਦਾ ਬਸ ਮੋਨ ਹੋ ਜਾਈਦਾ ।

No comments:

Post a Comment