Sunday, May 27, 2018

mohabbat na hove -poetry

ਗ਼ਜ਼ਲ
ਬਲੇ ਹੀ ਦੁਆ ਵਿੱਚ ਮੁਹੱਬਤ ਨਾ ਹੋਵੇ ।
ਖ਼ੁਦਾਇਆ,ਕਿਸੇ ਦਿਲ ’ਚ ਨਫਰਤ ਨਾ ਹੋਵੇ ।
ਨਜ਼ਰ ਇੱਕ ਨਜ਼ਰ ਨਾਲ ਕਰਦੀ,ਹੈ ਗੁਰਬਤ,
ਕਿ ਫਿਰ ਅੱਜ ਓਹੀ , ਸ਼ਰਾਰਤ ਨਾ ਹੋਵੇ ।
ਅਦਾ ਸਾਦਗੀ ਦੀ ,ਹਯਾ ਵੀ ਕਾਤਿਲ ਵੀ,
ਕਿ ਐਸ਼ੀ ਬਲਾ ਦੀ, ਨਜਾਕਤ ਨਾ ਹੋਵੇ ।
ਕਸ਼ਿਸ਼ ਤੋਂ ਕਸਕ ਤੱਕ ਜਾਵੇ, ਜੋ ਯਾ ਰੱਬ ,
ਕਿਸੇ ਰੀਝ ’ਚ ਏਨੀ ਜਲਾਲਤ ਨਾ ਹੋਵੇ
ਖਿਲਾਰੋ ਚੁਫੇਰੇ ’ਚ ਅਪਣੱਤ ,ਦੀ ਰੰਗਤ,
ਕਿ ਰੁਸਵਾ ਕਿਸੇ ਦੀ, ਲਿਆਕਤ ਨਾ ਹੋਵੇ ।
" ਚੌਹਾਨ"
mohabbat  na hove -poetry,Images for mohabbat naam mera poetry

No comments:

Post a Comment