ਵੇ ਸਿੱਧਰਿਆ
ਆਪਣੀ ਦੁਆ ਵਿੱਚ
ਤੂੰ ਭਲਾਂ ! ਮੈਨੂੰ ਸਿੱਧਰੀ ਨੂੰ ਹੀ
ਕਿਉਂ ਮੰਗਿਆ
ਹੋਰ ਥੋੜਾ ਕੁਝ ਸੀ ਮੰਗਣ ਨੂੰ
ਦੌਲਤਾਂ,ਸੋਹਰਤਾਂ ,ਕਾਰਾਂ ਕੋਠੀਆਂ , ਰਾਜ- ਭਾਗ
ਉਸਨੇ ਆਪਣੇ ਭੋਲੇ ਭਾਲ਼ੇ ਲਹਿਜੇ ’ਚ
ਸਰਾਰਤ ਨਾਲ ਕਿਹਾ
ਮੈਂ ਸਿਰ ’ਤੇ ਹੱਥ ਮਾਰਿਆ
ਓ ਤੇਰੀ ਮੈਂ ਤੇ ਭੁੱਲ ਹੀ ਗਿਆ
ਆ ਘੜੂਚੂਦਾਸ ਦਿਲ ਦੀ
ਲੱਖ ਸਮਝਾਉਣ ਦੇ ਬਾਵਜੂਦ ਵੀ
ਗਰਾਰੀ ਤੇਰੇ ’ਤੇ ਹੀ ਅਟਕੀ ਖੜੀ ਐ
ਨਾ ਤੇਰੇ ਤੋ ਬਾਅਦ ਕੁਝ ਸੋਚਦਾ
ਨਾ ਤੇਰੇ ਤੋਂ ਪਹਿਲਾਂ
ਚਲੋ ਕਦੇ ਫੇਰ ਸਹੀ
ਕਿਸੇ ਦਿਨ ਫਿਰ ਤਾਰਾ ਟੁੱਟੇਗਾ ਉਸ ਦਿਨ ਇਹ ਵੀ ਮੰਗ ਲਵਾਂਗਾ
ਰੱਬ ਕਿਹੜਾ ਕਿਤੇ ਭੱਜਣ ਲੱਗਿਆ
ਵੈਸੇ ਤੂੰ ਕੀ ਮੰਗਿਆ ?ਮੈਂ ਸਵਾਲ ਕਰਿਆ
ਬਹੁਤ ਕੁਝ ਬਹੁਤ ਹੀ ਜ਼ਿਆਦਾ
ਆ ਦੌਲਤਾਂ,ਸੋਹਰਤਾਂ ,ਕਾਰਾਂ ਕੋਠੀਆਂ , ਰਾਜ- ਭਾਗ
ਤੋਂ ਕਿਤੇ ਜ਼ਿਆਦਾ
ਉਸਨੇ ਜਵਾਬ ’ਚ ਕਿਹਾ
ਓ ਬਾਬੇ ਅਜਿਹਾ ਕੀ ਮੰਗ ਲਿਆ ਤੂੰ
ਦੇਖੀ ਕਿੱਧਰੇ ! ਮੈਂ ਵਿੱਚੇ ਹੀ ਰੁਲ ਜਾਵਾਂ ਮੁੜ ਤੌਨੂੰ ਦਿਖਾਈ ਹੀ ਨਾ ਦੇਵਾਂ
ਮੈਂ ਹਾਸੇ ’ਚ ਕਹਿ ਦਿੱਤਾ
ਹਾਂ ਮੰਗਿਆ ਤੇ ਮੈਂ ਕੁਝ ਅਜਿਹਾ ਹੀ ਐ ਕਹਿ ਕੇ ਉਸਦੀ ਜੁਬਾਨ ਨੇ
ਚਾਰ-ਚੁਫੇਰਾ ਸ਼ਾਂਤ ਕਰ ਦਿੱਤਾ
ਮੇਰੀ ਨਜ਼ਰ ਉਸਦੇ ਮੁੱਖ ਤੇ ਸਿਰਕਤ ਕਰਦੀ ਸਾਦਗੀ ਤੋਂ
ਆਪਣਾ ਜਵਾਬ ਪੁੱਛਦੀ -ਪੁੱਛਦੀ ਉੱਥੇ ਹੀ ਠਹਿਰ ਗਈ
ਕੁਝ ਚਿਰ ਮਗਰੋਂ ਉਸਨੇ ਆਪਣੀ ਚੁੱਪ ਤੋੜੀ ਤੇ ਆਪਣੀ ਦੁਆ ਕਹਿ ਦਿੱਤੀ ਕਿ
ਜਦ ਤੱਕ ਇਸ ਜਿਸਮ ਵਿੱਚ
ਸਾਹਾਂ ਦਾ ਆਉਣ- ਜਾਣ ਐ
ਜਦ ਤਕ ਇਹ ਦਿਲ ਐ, ਰੂਹ ਐ, ਆਤਮਾ ਐ,
ਤਦ ਤਕ ਮੈਂ ਤੈਨੂੰ ਦੇਖਦੀ ਰਹਾਂ ।
" ਚੌਹਾਨ"
'

No comments:
Post a Comment