rooh di khed - kavita
ਆ ਜੋ ਤੂੰਹਰਫਾਂ ਦਾ ਪਾਲ਼ਾ ਵਲ ਰਿਹੈਆ ਜੋ ਤੂੰਕਵਿਤਾ ਕਵਿਤਾ
ਦੀ ਖੇਡ ਰਚ ਰਿਹੈ
ਆ ਜੋ ਤੂੰ
ਮੈਨੂੰ ਆਪਣੇ ਨਾਲ਼
ਖੇਡਣ ਲਈ ਉਕਸਾ ਰਿਹੈਂ
ਇਹ ਖੇਡ ਨਹੀਂ ਸੱਜਨਾ
ਇਹ ਉਹ ਬਾਜੀ ਐ
ਜਿਸਨੂ ਦਿਲ ,ਜਿਗਰ ਜਾਂ ਦਿਮਾਗ
ਨਹੀਂ ਖੇਡਦਾ
ਰੂਹ ਖੇਡਦੀ ਐ
ਜਿਸਦੀ ਹਰ ਚਾਲ
ਜਿੱਤਣ ਲਈ ਨਹੀਂ
ਹਾਰਨ ਲਈ ਹੁੰਦੀ ਐ
ਸੋ ਛੱਡ ਮਹਿਰਮਾਂ
ਜਾਣ ਦੇ ਗੁੱਸੇ ਨੂੰ । "ਚੌਹਾਨ"
No comments:
Post a Comment