ਫੁੱਲ ਕਪਾਹੀਂ ਪੈ ਗਏ,ਭਾਦੋਂ ਚੜਿਆ ਫੇਰ ।
ਮੇਰੇ ਭਾਅ ਦਾ ਸਾਵਣ,ਅਸ਼ਕ ਰਿਹਾ ਸੀ ਕੇਰ ॥
ਬੰਦੇ ਨੂੰ ਬਸ ਝੁਕਾਊਂਦੇ ,ਕੁੱਲੀ ਜੁੱਲੀ ਰਿਜਕ ।
ਪਰ ਝੁਕਾਇਆਂ ਨਾ ਝੁਕਦੇ ,ਗਿਆਨ ਇਸ਼ਕ ਤੇ ਸਿਦਕ ॥
ਦੌਲਤ ਸੌਹਰਤ ਮੁਹੱਬਤ,ਇਉਂ ਨਾ ਮਿਲਦੀ ਯਾਰ ।
ਤਰਲਿਆਂ ਵਿੱਚ ਮਹਿਰਮਾ, ਨਾ ਮਰ ਤੇ ਨਾ ਮਾਰ ॥
ਮਹਿਕਦੇ ਇਸ ਚਮਨ ਵਿੱਚ,ਜਿਉਂ ਇਹ ਫੁੱਲ ਗੁਲਾਬ ।
ਰੰਗਲੀ ਦੁਨੀਆ ’ਚ ਬਸ ,ਉਹ ਇਵੇਂ ਹੈ ਜਨਾਬ ॥
ਘੜੀ ਘੜੀ ਨਾਲ ਨਿਬੜਦਾ,ਜੀਵਨ ਦਾ ਹਰ ਪੰਧ ।
ਇੱਟ ਇੱਟ ਨਾਲ ਉਸਰਦੀ,ਉੱਚੀ ਲੰਮੀ ਕੰਧ ॥
ਸਾਂਭੇ ਨਾ ਜੋ ਵਕਤ ਨੂੰ ,ਸੌਂਵੇ ਉਸਦਾ ਭਾਗ ।
ਉਮਰ ਬੀਤਗੀ ਸੁੱਤਿਆਂ,ਜਾਗ ਚੌਹਾਨ ਜਾਗ ॥
"ਚੌਹਾਨ"
ਮੇਰੇ ਭਾਅ ਦਾ ਸਾਵਣ,ਅਸ਼ਕ ਰਿਹਾ ਸੀ ਕੇਰ ॥
ਬੰਦੇ ਨੂੰ ਬਸ ਝੁਕਾਊਂਦੇ ,ਕੁੱਲੀ ਜੁੱਲੀ ਰਿਜਕ ।
ਪਰ ਝੁਕਾਇਆਂ ਨਾ ਝੁਕਦੇ ,ਗਿਆਨ ਇਸ਼ਕ ਤੇ ਸਿਦਕ ॥
ਦੌਲਤ ਸੌਹਰਤ ਮੁਹੱਬਤ,ਇਉਂ ਨਾ ਮਿਲਦੀ ਯਾਰ ।
ਤਰਲਿਆਂ ਵਿੱਚ ਮਹਿਰਮਾ, ਨਾ ਮਰ ਤੇ ਨਾ ਮਾਰ ॥
ਮਹਿਕਦੇ ਇਸ ਚਮਨ ਵਿੱਚ,ਜਿਉਂ ਇਹ ਫੁੱਲ ਗੁਲਾਬ ।
ਰੰਗਲੀ ਦੁਨੀਆ ’ਚ ਬਸ ,ਉਹ ਇਵੇਂ ਹੈ ਜਨਾਬ ॥
ਘੜੀ ਘੜੀ ਨਾਲ ਨਿਬੜਦਾ,ਜੀਵਨ ਦਾ ਹਰ ਪੰਧ ।
ਇੱਟ ਇੱਟ ਨਾਲ ਉਸਰਦੀ,ਉੱਚੀ ਲੰਮੀ ਕੰਧ ॥
ਸਾਂਭੇ ਨਾ ਜੋ ਵਕਤ ਨੂੰ ,ਸੌਂਵੇ ਉਸਦਾ ਭਾਗ ।
ਉਮਰ ਬੀਤਗੀ ਸੁੱਤਿਆਂ,ਜਾਗ ਚੌਹਾਨ ਜਾਗ ॥
"ਚੌਹਾਨ"
No comments:
Post a Comment