Thursday, November 30, 2017

Wednesday, November 29, 2017

punjabi shayarI waqt

punjabi shayarI  waqt
ਹਰ ਘੜੀ ਮੈਂ ਚੱਲਦਾ ਹਾਂ ਹਰ ਘੜੀ ਮੈਂ ਬੀਤਦਾ ਹਾਂ ।
ਵਕਤ ਹਾਂ ਮੈਂ ਸਫਰ ਅਪਣਾ ਲਮਹਿਆਂ ਵਿੱਚ ਕੱਟਦਾ ਹਾਂ॥
ਰਾਤ ਕਾਲੀ ਰਾਤ ਗੋਰੀ, ਚੰਨ ਤਾਂ ਉਸਨੂੰ ਮਿਲੇ ਪਰ ,
ਕਿਉਂ ਦਿਸੇ ਨਾ ਚੰਦ ਮੇਰਾ ਤਾਰਿਆਂ ਨੂੰ ਆਖਦਾ ਹਾਂ ।
ਰੰਗ ਹੋਵਣ ਰੰਗ ਜੇਕਰ ਰੰਗ ਵਾਂਗੂੰ ਰੰਗ ਦੇਵਣ,
ਛਾਪਦੇ ਕਿਉਂ ਅਕਸ ਤੇਰਾ ਮੈਂ ਕਲਮ ਜਦ ਚੱਕਦਾ ਹਾਂ ।
ਦੌਲਤਾਂ ਨੇ ਸੌਹਰਤਾਂ ਨੇ ਗੁਰਬਤਾਂ ਨੇ ਪਿਆਰ ਨਈਂ ਹੈ,
ਚੱਲਣੀ ਨਾ ਇੰਝ ਦੁਨੀਆਂ ਐ ਖ਼ੁਦਾ ਮੈਂ ਸੋਚਦਾ ਹਾਂ ।
ਮਾਂ ਬਿਨਾਂ ਬਾਬਲ ਨਹੀਂ ਕੁਝ,ਬਾਪ ਬਾਝੋਂ ਕੁਝ ਨਹੀਂ ਹੈ,
ਆਪਣੀ ਹਸਤੀ ਹਲੇ ਮੈਂ, ਮਾਲਕਾ ਕਦ ਰੱਖਦਾ ਹਾਂ ।
ਕੌਣ ਹੈ "ਚੌਹਾਨ" ਪਾਗਲ, ਨਿੱਤ ਹੀ ਉਹ ਪੁੱਛਦਾ ਹੈ ,
ਠਹਿਰ ਜਾਵੋ ਦੋ ਕੁ ਘੜੀਆਂ ਦੱਸਦਾ ਹਾਂ ਦੱਸਦਾ ਹਾਂ ।
"ਚੌਹਾਨ"

Tuesday, November 28, 2017

punjabi shayari suroor

punjabi shayari suroor
ਦਿਸ ਰਿਹੈ ਕਿਸ ਤਰਾਂਹ ,ਦੱਸ ਨੂਰ ਤੈਨੂੰ ।
ਚੜ ਰਿਹੈ ਕਾਸਦਾ,ਹੁਣ ਸਰੂਰ ਤੈਨੂੰ ।
.
ਰਮਜ਼ ਨੂੰੰ ਰਮਜ਼ ਹੁਣ, ਸਮਝਦਾ ਨਹੀਂ ਤੂੰ,
ਦਿਲ ਖ਼ੁਦਾ ਕਹਿ ਗਿਆ, ਕੀ ਹਜੂਰ ਤੈਨੂੰ ।
.
ਖ਼ੁਸ਼ਕ ਹੈ ਜੇ ਹਵਾ,ਰੋਸ਼ ਕਾਸਦਾ ਫਿਰ,
ਪੈ ਰਿਹੈ, ਐ ਨਦਾਨ ਬੂਰ ਤੈਨੂੰ ।
..
ਜੁਲਫ਼ ਵਿੱਚ ਤੇਰ੍ਲ ਦੇ, ਲਿਸ਼ਕਦੇ ਸਿਤਾਰੇ,
ਐ ਸੁਭਾਹ ਕਹਿ ਦਿਆਂ, ਅੱਜ ਹੂਰ ਤੈਨੁੰ ।
..
ਰੂਹ ਤੋਂ, ਜ਼ਿਹਨ ਤੋਂ, ਜਿਗਰ ਤੋਂ ,ਦਿਲੇ ਤੋਂ,
ਕਰ ਦਿਆਂ ਕਿੰਝ "ਚੌਹਾਨ" ਦੂਰ ਤੈਨੂੰ ।
"ਚੌਹਾਨ"

Monday, November 27, 2017

aashiq Ghazals & Lyrics, Punjabi Shayri

aashiq Ghazals & Lyrics, Punjabi Shayri
ਇਸ਼ਕ ਦਾ
ਆਸ਼ਿਕ ਆਂ
ਕੋਈ ਵਪਾਰੀ
ਨਹੀਂ ਆਂ
ਕਿ 
ਨਫੇ -ਨੁਕਸਾਨ
ਦੀ ਅਵਾਜ ਨਾਲ
ਕਦਮ ਰੁੱਕ ਜਾਣ
ਹਾਂ ਪਰ
ਜਿੱਥੇ ਦਿਲ ਨੂੰ
ਮੁਹੱਬਤ ਦਾ
ਅਹਿਸਾਸ ਹੋਵੇ
ਠਹਿਰ ਜਾਈਦਾ
ਰੁਕ ਜਾਈਦਾ
ਸੋਚਦਾ ਤਾਂ ਇਹੀ
ਜ਼ਿੰਦਗੀ ਐ
ਦੇਖਦਾ ਤਾਂ ਇਹੀ
ਕਰਮ ਐ
ਲੋਚਦਾ ਤਾਂ ਇਹੀ
ਤਿਸ਼ਨਗੀ ਐ
ਸਮਝਦਾ ਤਾਂ
ਜਿੱਥੇ ਮੈਂ ਆਂ
ਉੱਥੇ ਤੂੰ ਵੀ ਐ
ਜਿੱਥੇ ਤੂੰ ਐ
ਉੱਥੇ ਮੈਂ ਵੀ ਆਂ ।
"ਚੌਹਾਨ"

shayari

shayari
ਕਰ ਰਿਹੈ ਦਿਲ ਸ਼ਾਇਰੀ ਧੜਕਦੇ ਧੜਕਦੇ ।
ਸੁਣ ਰਹੀ ਹੈ ਸਭ ਹਵਾ ਰੁਮਕਦੇ ਰੁਮਕਦੇ ।
ਕੌਣ ਸੀ ਇਹ ਜੋ ਗਲੀ ਚੋਂ ਹੁਣੇ ਗੁਜਰਿਆ,
ਇੱਕ ਇਸ਼ਾਰਾ ਕਰ ਗਿਆ ਗੁਜਰਦੇ ਗੁਜਰਦੇ ।
ਹੁਸ਼ਨ ਉਸਦਾ ਫੁੱਲ ਦੀ ਨਾਜੁਕੀ ਦੀ ਤਰਾਂਹ,
ਦੇਖਕੇ ਦਿਲ ਨਿਕਲਦਾਂ ਨਿਕਲਦੇ ਨਿਕਲਦੇ ।
ਇਕ ਖੁਸੀ ਦਾ ਸਿਲਸਿਲਾ ਵੀ ਗ਼ਜ਼ਬ ਹੋ ਗਿਆ,
ਦੀਦਿਆਂ ਵਿਚ ਆ ਗਿਆ ਮਚਲਦੇ ਮਚਲਦੇ ।
ਉਹ ਮਿਲੇ ਇਉਂ ਜਿਉਂ ਮਿਲੇ ਜ਼ਿੰਦਗੀ ਮੌਤ ਨੂੰ,
ਟੁੱਟਿਆ ਦਿਲ ਜੁੜ ਗਿਆ ਬਿਖਰਦੇ ਬਿਖਰਦੇ ।
ਠਹਿਰਦਾ ਚੌਹਾਨ ਤਾਂ, ਦੇਖਕੇ ਸਾਦਗੀ,
ਫਿਰ ਕਿਵੇਂ ਅਜ ਠਹਿਰਿਐ ਠਹਿਰਦੇ ਠਹਿਰਦੇ ॥
"ਚੌਹਾਨ"

sher o shayari chauhan - पाठक

sher o shayari chauhan  -  पाठक


pathk ,ਪਾਠਕ , पाठक

ਅਕਸਰ ਹੀ ਉਹ ਮੇਰੇ ਖਿਆਲਾਂ ’ਚ ਆਉਂਦੇ ਨੇ

ਕਹਿੰਦੇ ਨੇ

ਵੇ ਜਿਹੋ ਜਿਹਾ ਤੂੰ ਸਿੱਧਾ - ਸਾਦਾ ਜਿਹਾ 

ਦਿਖਾਵੇ ਤੋ ਰਹਿਤ ਲਗਦਾ ਓਹੋ ਜਾ ਹੈ ਨਹੀਂ ਤੂੰ

ਤੂੰ ਨਾ ਜਮਾਂ ਈ ਮਿਸਤਰੀਆਂ ਦੇ ਲਾਟੂ ਵਰਗਾ ਹੈਂ

ਘੁੰਮ ਕੇ ਕਿੱਧਰ ਡਿੱਗੇਗਾ ਕੋਈ ਪਤਾ ਨਹੀਂ ਲਗਦਾ

ਅੱਛਾ ! ਕਹਿ ਕੇ ਮੈਂ ਹੱਸਦਾ ਤੇ ਕਹਿੰਨਾ

ਤੇਰੇ ਕੋਲ ਕੀ ਸਬੂਤ ਐ ਕਿ ਮੈਂ ਲਾਟੂ ਆਂ

ਓਹੋ ਜਿਹਾ ਹੈ ਨਹੀਂ ਜਿਹੋ ਜਿਹਾ ਦਿਸਦਾ

ਗੱਲ ਦਾ ਜਵਾਬ ਦੇਣ ਲਈ ਸ੍ਬੂਤ ਭਾਲਦੇ ਉਹ ਗਹਿਰੀ ਸੋਚ ’ਚ ਉੱਤਰ ਜਾਂਦੇ ਨੇ

ਗਹਿਰਾਈ ਦੀ ਸਾਂਤ ਸਤਾਹ ਉਸਦੇ ਚਿਹਰੇ ਤੇ ਉੱਕਰ ਜਾਂਦੀ ਐ

ਮੈਂ ਹੱਸਦਾਂ ਤੇ ਹਲੂਣ ਕੇ ਖਿਆਲਾਂ ’ਚ ਗੁਆਚੇ ਮਹਿਰਮ ਨੂੰ ਕਹਿ ਦਿੰਨਾਂ

ਸੱਚ ਦਾ ਕੋਈ ਸਬੂਤ ਨਹੀਂ ਹੁੰਦਾ ਬਾਬੇ

ਵਕਤ ਆਪ ਆ ਕੇ ਸੱਚ ਦੀ ਗਵਾਹੀ ਦਿੰਦਾ

ਤੇਰਾ ਹਰ ਲਫ਼ਜ ਸੱਚ ਐ

ਵਕਤ ਤੇਰੇ ਚਿਹਰੇ ’ਤੇ ਆਪਣੀ ਗਵਾਹੀ ਛਾਪ ਗਿਆ

ਜੋ ਮੈਂ ਪੜ੍ਹ ਲਈ ਐ

ਹਾਂ ਮੈਂ ਲਾਟੂ ਹੀ ਆਂ

ਹੁਣ ਉਹ ਰੁਸਦੇ ਨੇ ਚਿੜਦੇ ਨੇ

ਮੁਹੱਬਤ ਦੇ ਰੋਸੇ ਨਾਲ ਮੇਰੇ ਕੁਝ ਮੁੱਕੀਆਂ ਵੀ ਮਾਰਦੇ ਨੇ 

ਕਹਿੰਦੇ ਨੇ

ਤੂੰ ਝੂਠ ਨਹੀ ਬੋਲ ਰਿਹਾ ਪਰ ਤੇਰੇ ਕਿਸੇ ਵੀ ਸੱਚ ਦੀ ਗਵਾਹੀ

ਤੇਰੇ ਚਿਹਰੇ ਤੇ ਵਕਤ ਨੇ ਕਦੇ ਨਹੀਂ ਛਾਪੀ

ਮੈਂ ਕਦੇ ਨਹੀਂ ਪੜੀ ਅਜਿਹਾ ਕਿਉਂ ?

ਹਾਂ ਬਾਬੇ ਇਹ ਤਾਂ ਹੈ ਕਹਿੰਦਾ ਮੈਂ ਕਹਿ ਦਿੰਨਾਂ

ਕਿ ਮੈਂ ਕੋਈ ਲੇਖਕ ਜਾਂ ਸ਼ਾਇਰ ਨਹੀਂ ਆਂ ਬਾਬੇ

ਜੋ ਪੜਿਆ ਜਾਵਾਂਗਾ 

ਮੈਂ ਤਾਂ ਪਾਠਕ ਆਂ

ਤੇਰਾ ਪਾਠਕ ਆਂ

ਤੇ ਪਾਠਕ ਨੂੰ ਪੜ੍ਹ੍ਨ ਵਾਲੀ ਅੱਜ ਤੱਕ ਕੋਈ ਤਕਨੀਕ ਨਹੀਂ ਬਣੀ

ਜਿਸਨੇ ਪਾਠਕ ਨੂੰ ਪੜ੍ਹ੍ ਲਿਆ

ਉਸਦਾ ਹਰ ਖਿਆਲ ਮੋਤੀ ਹੋ ਗਿਆ

ਉਸਦਾ ਹਰ ਸ਼ਬਦ ਕੁੰਦਨ ਹੋ ਗਿਆ

ਜਿਸ ਦਿਨ ਤੂੰ ਮੈਨੂੰ ਪੜ੍ਹ ਲਿਆ ਉਸ ਦਿਨ

ਤੇਰੇ ਨਾਲ ਮੈਂ

ਮੇਰੇ ਨਾਲ ਤੂੰ

ਅਮਰ ਹੋ ਜਾਵਾਂਗੇ ਬਾਬੇ ..

"ਚੌਹਾਨ"

पाठक का अर्थ :-  -पाठ पढ़नेवाला , 
पाठ करनेवाला , 
reader

Sunday, November 26, 2017

Saturday, November 25, 2017

Beparwah dil poem in punjabi

Beparwah dil poem in punjabi
ਐ ਬੇਪਰਵਾਹ ਦਿਲਾ ਤੈਨੂੰ ,
ਕਿਹੜੀ ਮੈਂ ਦੱਸ ਬਲਾ ਆਖਾਂ ।
ਦਰਦਾਂ ਵਿਚ ਇਕ ਕਤਰੇ ਵਰਗਾ,
ਮੌਜਾਂ ਵਿਚ ਇਕ ਦਰਿਆਾ ਆਖਾਂ ।
ਸ਼ਿਕਵੇ ਅਪਣੇ ਦਿਲ ਦੇ ਸਾਰੇ, 
ਮੈਂ ਸ਼ਾਭ ਲਏ ਨੇ ਦਿਲ ਵਿਚ ਹੀ ।
ਤੂੰ ਰੋਜ਼ ਜਫ਼ਾ ਕਰਦਾ ਏਂ ਜੋੈ ,
ਉਸਨੂੰ ਮੈਂ ਕਿੰਝ ਵਫਾ ਆਖਾਂ ।
ਫਿਰ ਯਾਦਾਂ ਦੇ ਵਿੱਚ ਰਮਕ ਰਹੀ ,
ਖੁਸ਼ਬੂ ਦਿਲਬਰ ਗੁਲਸ਼ਨ ਵਰਗੀ ।
ਤੇਰੇ ਹੁਸ਼ਨ ਇਲਾਹੀ ਨੂੰ ਮੈਂ ਹੁਣ,
ਤੇਰੀ ਇਕ ਸ਼ੋਖ ਅਦਾ ਆਖਾਂ ।
ਇਹ ਰੰਗ ਬਿਰੰਗੀ ਦੁਨੀਆਂ ਜਦ,
ਰੰਗ ਦਿਖਾਉਂਦੀ ਹੈ ਅਪਣੇ ।
ਹਰ ਰੰਗ 'ਚ ਤੂੰ ਜੋ ਰਮਿਆਂ ਏਂ ,
ਤੈਨੂੰ ਹੀ ਫੇਰ ਖ਼ੁਦਾ ਆਖਾਂ ।
ਤੂੰ ਦੂਰ ਨਜ਼ਰ ਤੋਂ ਜਿੰਨਾ ਏਂ,
ਹੈਂ ਓਨਾ ਨੇੜੇ ਸੋਚਾਂ ਦੇ ।
ਕਾਫ਼ਿਰ ਆਖਾਂ ਨੈਣਾ ਨੂੰ ਮੈਂ ,
ਜਾ ਇਸ ਦਿਲ ਨੂੰ ਕਮਲਾ ਆਖਾਂ ।
"ਚੌਹਾਨ"

ik kahani in punjabi

ik kahani in punjabi
ਇੱਕ ਤਾਂ ,ਹੋਇਆ ਮਸਾਂ ਸੀ | ਉੱਤੋਂ ਰੱਬ ਨੇ,ਸਾਰੀ ਦੁਨੀਆ ਦੀ ਮੈਲ ਇਕੱਠੀ ਕਰਕੇ
ਭੇਜਿਆ ਸੀ ਘਸਿਆ ਜਿਹਾ,ਮੁਰਦੜੂ ਜਾ |ਕਈ ਵਾਰੀ ਤਾਂ ਤੇਰੇ ਆਹ ਜੁਆਕਾਂ ਆਲਾ
ਪਾਉਂਡਰ ਲਾਉਂਦੀ ਡਰ ਜਾਂਦੀ ਸੀ ਮੈਂ ਕਿ ਕਿੱਧਰੇ ਪਾਉਂਡਰ ਦੇ ਭਾਰ ਨਾਲ ਈ ਨਾ ਤੇਰਾ ਦਮ ਘੁੱਟਿਆ ਜਾਵੇ |ਹੁਣ ਬਣਦਾਂ ਵੱਡਾ "ਬੱਬਰ -ਸ਼ੇਰ ਤੂੰ ’ |
ਬੇਬੇ ਦੀ ਕਹੀ ਇਸ ਗੱਲ ਨੇ ਮੇਰੇ ਪੈਰਾਂ ਹੈਠੋਂ ਜ਼ਮੀਨ ਖਿੱਚ ਲਈਂ ਤੇ ਮੈਂ ਭੱਜ ਕੇ ਬੇਬੇ ਦੀ ਬੁੱਕਲ ’ਚ ਹੀ ਵੜ ਗਿਆ |
ਹੋ ਪਰਾਂਹ,ਮੈਨੂੰ ਨਈ ਪਤਾ ਸੀ ਕਿ ਇਹ ਚੂਹਾ ਜਾ ਏਨਾ ਖ਼ਤਰਨਾਕ ਬਣੂਗਾ ! ਕਹਿ ਕੇ ਬੇਬੇ ਮੇਰੇ ਨਾਲ ਫੇਰ ਲਾਡ ਕਰਨ ਲੱਗ ਪਈ |
"ਚੌਹਾਨ"

Thursday, November 23, 2017

Chain geet in punjabi

Chain  geet in punjabi
ਇੱਕ ਗੀਤ
.....
ਸਰਕ ਜਰਾ ਸਰਕ ਕੇ ਆ ਵੇ ,
ਮੇਰੇ ਮਨ ਦੇ ਚੈਨਾਂ ।
ਸਾਹਾਂ ਦਾ ਤੈਨੂੰ ਦੇਵਾਂ ਪਾੜਾ
ਹੋਰ ਦਸ ਕੀ ਲੈਣਾ ॥
ਸਰਕ ਜਰਾ ਸਰਕ ਕੇ ਆ ਵੇ ...
ਚੱਪਾ-ਚੱਪਾ ਸਰਕੇ ਸੱਜਨਾ,
ਬੱਤੀ ਬਲਦੀ ਦੀਵੇ ਦੀ
ਸਰਕ ਸਰਕ ਕੇ ਦੂਰੀ ਪਾਵੇ,
ਨੀਂਦਰ ਮੇਰੇ ਜੀਐ ਦੀ
ਧੀਰੇ-ਧੀਰੇ, ਰੁੱਕ-ਰੁੱਕ ਸਰਕੇ,
ਸੱਜਨਾਂ ਕਾਲੀ ਰੈਨਾਂ ।
ਸਰਕ ਜਰਾ...
ਆਹ੍ਲਣਿਆਂ ਵਿੱਚ ਆ ਗਏ ਪੰਛੀ,
ਖਲੋ ਗਿਆ ਹਰ ਇੱਕ ਜੀਆ
ਕੀੜੀ,ਪਤੰਗਾ, ਕੁਝ ਨਾ ਦਿੱਸਦਾ,
ਸੁੰਨਾ ਹੋਇਆ ਹਰ ਲੀਆ
ਸਿਸਕਨੋਂ ਰੁ੍ੱਕਦਾ ਦਿਲ ਚੰਦਰਾ ਇਹ
ਨਾ ਰੁਕੇ ਨੈਣਾਂ ਦਾ ਵਹਿਣਾ ।
ਸਰਕ ਜਰਾ...
ਕੌਣ ਸਮਝੇ ਰੂਹਾਂ ਦੀਆਂ ਗੱਲਾਂ,
ਕੌਣ ਅਹਿਸਾਸ ਦਿਲ ਦੇ ਜਾਣੇ
ਚੋਰਾਂ ਦੇ ਲਿਬਾਸ ’ਚ ਫੱਕਰ ਦੇਖੇ,
ਫੱਕਰਾਂ ਜਹੇ, ਚੋਰਾਂ ਦੇ ਬਾਣੇ
ਚਾਲ ਸਮੇਂ ਦੀ ਜਾਣੇ ਕਿਹੜਾ
ਕੌਣ ਸੁਣੇ ਹਵਾਵਾਂ ਦਾ ਕਹਿਣਾ ।
ਸਰਕ ਜਰਾ...
ਦਰਦ ਬਿਰਹੋਂ ਦਾ ਠੁੰਗਾਂ ਮਾਰੇ,
ਸ਼ੀਅ ਨਾ ਕਰਦਾ ਭੌਰਾ
ਇੱਕੋਂ ਵਾਰੀ ’ਚ ਕਿਉਂ ਨਾ ਖਾਵੇ
ਕਿਉ ? ਖਾਦਾ ਹੈ ਥੋੜਾ-ਥੋੜਾ
ਕੀ ਪੈਣਾ ! ਘਾਟਾ ਕਿਸੇ ਨੂੰ
"ਚੌਹਾਨ " ਸਿੱਧਰਾ ਜੇ ਨਾ ਰਹਿਣਾ ।
ਸਰਕ ਜਰਾ ਸਰਕ ਕੇ ਆ ਵੇ ,
ਮੇਰੇ ਮਨ ਦੇ ਚੈਨਾਂ ।
ਸਾਹਾਂ ਦਾ ਤੈਨੂੰ ਦੇਵਾਂ ਪਾੜਾ
ਹੋਰ ਦਸ ਕੀ ਲੈਣਾ ।
ਦਿਲ ਸੁਦਾਈ ਨੂੰ,ਮਿਲਣੀ ਰਾਹਤ ,
ਫਰਕ ਤੈਨੂੰ ਕੀ ਪੈਣਾ ॥
"ਚੌਹਾਨ"

Dua poem in punjabi

Dua  poem in punjabi
ਚੰਗਿਆੜੀ ਦਬੀ ਇਕ, ਸੁਲਗਦੀ ਹੈ ਸਿਤਮਗਰ,
ਜਲ ਰਿਹਾ ਦਿਲ ,ਇੰਝ ਨਾ ਤੂੰ ਹਵਾ ਦੇ ।
ਖੁਸ਼ ਰਹੇ ਤੂੰ ਹਮੇਸ਼ਾ,ਹੱਸ ਕੇ ਕਹਿ ਗਿਆ ਉਹ,
ਚੈਣ ਨਈ ਉਸ਼ ਘੜੀ ਤੋਂ,ਖੈਰ ਸਦਕੇ ਦੁਆ ਦੇ ।
"ਚੌਹਾਨ"

lakeer poem in punjabi

lakeer  poem in punjabi
ਹਰਫ਼ ਹੋਣਾ, ਸ਼ਬਦ ਹੋਣਾ, ਜਾਂ ਲਕੀਰ ਹੋਣਾ ।
ਕੌਣ ਜਾਣੇ ਕਿਸ ਕਲਮ ਨੇ, ਕੀ ਅਖੀਰ ਹੋਣਾ ।
ਦਰਦ ਦੇ ਹੀ ਬਿੰਬ ਸਿਰਜੇ ਹਰ ਗ਼ਜ਼ਲ ’ਚ ਜੇ ਉਹ,
ਦਾਗ਼ ਗ਼ਾਲਿਬ ਫ਼ਾਜ਼ਲੀ ਜਾਂ, ਫੇਰ ਮੀਰ ਹੋਣਾ ।
ਟਿੱਬਿਆਂ ਦੇ ਨਾਲ ਉਸਦਾ, ਰਾਬਤਾ ਅਗਰ ਹੈ,
ਦੋਸਤਾ ਉਹ ਥੋਹ੍ਰ ਹੋਣਾ, ਜਾਂ ਕਰੀਰ ਹੋਣਾ ।
ਛੱਤ ਕੱਚੀ ਦੇਖਦਾਂ ਤਾਂ, ਸੋਚ ਮਚਲਦੀ ਹੈ,
ਬਾਪ ਵਰਗਾ ਕਾਨਿਆਂ ਲਈ, ਹਰ ਸਤੀਰ ਹੋਣਾ ।
ਸਾਦਗੀ ਸ਼ੋਖੀ ਲਤਾਫ਼ਤ, ਤੇ ਪਕੀਜ਼ਗੀ ਹੈ,
ਇਹ ਕੋਈ ਸ਼ਾਇਰ ਦਿਵਾਨਾ,ਜਾਂ ਫਕੀਰ ਹੋਣਾ ।
"ਚੌਹਾਨ"

shayari meri poem in punjabi

shayari meri poem in punjabi
ਝੁੰਡ ਹਾਂ ਮੈਂ ਜੁਗ੍ਨੂੰਆਂ ਦਾ, ਫਿਕਰ ਕਿਸਦਾ ਹੈ,
ਕੀ ਮਿਟਾਵੇਗਾ ਹਨੇਰਾ, ਰੌਸ਼ਨੀ ਮੇਰੀ ।
ਮੈਂ ਸੁਮੰਦਰ ਤਾਂ ਨਹੀਂ ਇਕ, ਕੱਤਰਾ ਹੀ ਹਾਂ,
ਪਰ ਸੁਮੰਦਰ, ਵਾਂਗ ਹੀ ਹੈ ਰਵਾਨਗੀ ਮੇਰੀ । 
ਐ ਖ਼ੁਦਾਇਆ ! ਸ਼ਬਦ ਬਣਕੇ, ਆ ਗ਼ਜ਼ਲ ਵਿੱਚ ਤੂੰ,
ਨਿਖਰ ਜਾਵੇ ਜੇ ਖਰੇ ਇਹ, ਸ਼ਾਇਰੀ ਮੇਰੀ ।
"ਚੌਹਾਨ"

zindagi meri poem

zindagi meri poem
ਖ਼ਾਬ ਲਿਖਦਾਂ, ਮਚਲਦੀ ਹੈ ਤਿਸ਼ਨਗੀ ਮੇਰੀ ।
ਦਰਦ ਲਿਖਦਾਂ, ਸਿਸਕਦੀ ਹੈ ਬੇਵਸੀ ਮੇਰੀ ।
ਦੋਸਤ ਸਾਰੇ ਹੀ ਪਿਆਰੇ, ਜਾਨ ਤੋਂ ਲਗਦੇ ,
ਕਹਿ ਦਿਆਂ ਇਕ ਨੂੰ ਕਿਵੇਂ ਫਿਰ, ਜ਼ਿੰਦਗੀ ਮੇਰੀ ।
ਐ ਮੁਹੱਬਤ ! ਮੈਂ ਜਹੇ ਨੂੰ ਪਰਖ਼ ਨਾ ਹੁਣ ਤੂੰ,
ਮਾਤ ਰਾਂਝਣ ਨੂੰ ਦਵੇਗੀ, ਆਸ਼ਕੀ ਮੇਰੀ ।
""ਚੌਹਾਨ"

Monday, November 20, 2017

Sunday, November 19, 2017

Aahista Aahista poem in punjabi

Aahista Aahista poem in punjabi
ਬਾਗ ਖੁਆਬਾਂ ਦਾ ਮੁਰਝਾਇਆ ਹੈ ਆਹਿਸਤਾ ਆਹਿਸਤਾ,
ਗ਼ਮ ਮੇਰੇ ਨੈਣਾਂ ਤਕ ਆਇਆ ਹੈ ਆਹਿਸਤਾ ਆਹਿਸਤਾ |
ਮਾਰੂਥਲ ਵਰਗਾ ਦਿਲ ਦੇਖਾਂ ,ਤਾਂ ਸੋਚਾਂ ਮੈਂ ਚੁਪ ਕਰ ਕੇ,
ਨੈਣੋ ਦਰਿਆ ਇੰਜ ਵਹਾਇਆ ਹੈ ਆਹਿਸਤਾ ਆਹਿਸਤਾ |
ਬੇਸ਼ੱਕ ਵਜਹਾ ਹੈ ਉਹ ਗਮ ਦੀ ਪਰ ਨਾ ਆਖ ਸਿਤਮਗਰ ਉਸਨੂੰ ,
ਜਿਸਨੇ ਦਿਲ ਦਾ ਦਰਦ ਹੰਢਾਇਆ ਹੈ ਆਹਿਸਤਾ ਆਹਿਸਤਾ |
ਵੇਖੀਂ ਕਿਧਰੇ ਤੂੰ ਨਾਂਹ ਕਰਕੇ, ਤੋੜ ਦਈਂ ਨਾ ਸਭ ਸੁਪਨੇ,
ਇਕ ਅਹਿਸਾਸ ਜਬਾਂ ਤੇ ਆਇਆ ਹੈ ਆਹਿਸਤਾ ਆਹਿਸਤਾ |
ਬਾਤਾਂ ਪਾਉਂਦੀ ਸੋਚ ਮਿਰੀ ਫਿਰ ਉਸ ਪਲ ਤਕ ਜਾ ਪਹੁੰਚੀ ਹੈ,
ਜਿਸ ਨੂੰ ਮੁਸਕਿਲ ਨਾਲ ਭੁਲਾਇਆ ਹੈ ਆਹਿਸਤਾ ਆਹਿਸਤਾ |
"ਚੌਹਾਨ"

do nain punjabi poem

do nain punjabi poem
ਕੁਝ ਜ਼ਖ਼ਮ ਲਾਇਲਾਜ,ਮਿਰੀ ਪੀੜ ਦੇ ਗਵਾਹ,
ਅਸ਼ਕਾਂ ’ਚ ਰੋੜ ਦੇਣ, ਦਿਲੇ ਦੇੇ ਵਿਰਾਗ ਨੂੰ |
ਬੰਜਰ ਦਿਲੇ ’ਚ ਦੇਖ, ਖਿੜੀ ਆਸ਼ ਦੀ ਕਲੀ,
ਦੋ ਨੈਣ ਦੇਣ ਨੀਰ, ਖੁਆਬਾਂ ਦੇ ਬਾਗ ਨੂੰ |
"ਚੌਹਾਨ"

punjabI tappe

punjabI tappe
ਟੱਪੇ
ਮਾਏ, ਮਾਏ !
ਚਾਨਣ ਤੇ ਕਾਲਖ਼ ਨੀ
ਦੋਵੇਂ ਇੱਕੋ, ਬੱਤੀ ਦੇ ਜਾਏ |
ਟਿੱਬਿਆ, ਟਿੱਬਿਆ !
ਵਰਸਿਆ ਨਾ ਸਾਵਣ ਐਤਕੀ
ਖਾਬ ਇਕ -ਇੱਕ, ਝੁਲਸ ਗਿਆ ਉੱਗਿਆ |
ਵਾਟੇ,ਵਾਟੇ !
ਮੁੱਕ ਜਾਇਆ ਕਰ ਅੜੀਏ
ਬੇ-ਸ਼ਹਾਰਿਆ ਦੇ, ਦੇਖ ਪੈਰ ਪਾਟੇ |
ਅੜੀਏ,ਅੜੀਏ !
ਕਿਤਾਬਾ ਤਾਂ ਬਹੁਤ ਪੜੀਆਂ
ਆਜਾ ਦਿਲਾਂ ਨੂੰ, ਫਰੋਲ ਕੇ ਪੜੀਏ |
ਕਾਵਾਂ ,ਕਾਵਾਂ !
ਫ਼ਲ ਮੇਰੇ ਚੰਗੇ ਕਰਮ ਦਾ,
ਦੇਵੇ ਸੁਨੇਹਾ ਤਾਂ ,ਨਾਮ ਤੇਰੇ ਲਾਵਾਂ |
ਰੇਲੇ , ਰੇਲੇ !
ਆਈ ਅੱਜ ਸਹੀ ਟਾਈਮ ’ਤੇ
ਘੰਟਾ ਲੇਟ ਹੋ, ਜਾਂਦੀ ਨੀ ਚੁੜੇਲੇ |
ਚੌਹਾਨਾ, ਚੌਹਾਨਾ !
ਕਿੰਨੇ ਹੀ ਨੇ ਹੋਰ ਰਸਤੇ
ਕਿਉਂ ਇੱਕੋ ਹੀ,ਰਾਹ ਨਿੱਤ ਜਾਨਾਂ |
"ਚੌਹਾਨ"

Friday, November 17, 2017

Ibadat poem in punjabi

Ibadat poem in punjabi
ਇੱਕ ਸ਼ਿਕਾਇਤ ਵਿਚ ਸ਼ਰਾਰਤ ਹੋ ਗਈ ਫਿਰ,
ਬਸ ਸ਼ਰਾਰਤ ਵਿਚ ਮੁਹੱਬਤ ਹੋ ਗਈ ਫਿਰ ।
ਅੱਜ ਖ਼ੁਦਾ ਤੋਂ, ਮੰਗਿਆ ਤੈਨੂੰ ਦਿਲੇ ਨੇ,
ਬਸ ਇਬਾਦਤ ਵਿਚ ਇਬਾਦਤ ਹੋ ਗਈ ਫਿਰ ।


"ਚੌਹਾਨ"

Thursday, November 16, 2017

Wednesday, November 15, 2017

ishq punajbi poetry

ishq  punajbi poetry
ਹਰ ਸੁਆਸ ’ਚ ਤਿਸ਼ਨਗੀ ਹੈ, ਹਰ ਘੜੀ ’ਚ ਕਸਕ,
ਇਸ਼ਕ ਦੇਵੇ, ਹੋਰ ਕੀ ਇਸ ਦਾਤ ਤੋਂ ਬਿਹਤਰ ।
ਜ਼ਖ਼ਮ ਰਿਸਦੇ ਦੀ ਦਵਾ ਹੈ, ਨਾ ਦੁਆ ਕੋਈ,
ਰੋਗ ਮਿਲਿਐ, ਪਿੱਤ ਕਫ਼ ਤੇ ਵਾਤ ਤੋਂ ਬਿਹਤਰ ।
ਛੱਡ ਦੇਵੇ ਖੇਡਣਾ ਜੇ, ਜਿੱਤਣਾ ਚਾਹਾਂ,
ਸੋਚਦਾ ਨਾ ਦਿਲ ਨਦਾਂ ਕੁਝ,ਮਾਤ ਤੋਂ ਬਿਹਤਰ ॥
"ਚੌਹਾਨ"

zindgi poetry in punjabi

zindgi poetry in punjabi
ਜ਼ਿੰਦਗੀ ਹੈ ਸ਼ੁਗਲ ਮੇਲਾ, ਉਮਰ ਵਿੱਚ ਕੀ ਹੈ,
ਹਰ ਘੜੀ ਨੂੰ,ਜੀਅ ਦਿਲਾ ਔਕਾਤ ਤੋਂ ਬਿਹਤਰ ।
ਆਦਮੀ ਚੋਂ ਆਦਮੀਅਤ, ਜਦ ਜੁਦਾ ਹੋਈ,
ਹੋ ਗਈ ਹਰ ਸ਼ੈਅ ਉਸਦੀ,ਜਾਤ ਤੋ ਬਿਹਤਰ ।

"ਚੌਹਾਨ"

tu mera h sanam whatsapp status download

tu mera h sanam whatsapp status download

ਉੱਠ ਗਿਆ ਸਿਰ ਹੋਣ ਲਈ ਕਲਮ ਤਾਂ, 

ਫਿਕਰ ਹੋਇਆ, ਹੋਇਆ ਬਹੁਤਿਆਂ ਨੂੰ ।


ਝੁਕ ਗਿਆ ਜਦ ਕਾਤਿਲ ਬੇਰਹਿਮ ਤਾਂ,


ਫਿਕਰ ਹੋਇਆ, ਹੋਇਆ ਬਹੁਤਿਆਂ ਨੂੰ ।

ਉਹ ਕਹੇ ਸੋਹਣਾ ਮਹਿਬੂਬ ਮੇਰਾ,

ਉਹ ਕਹੇ ਸੋਹਣਾ ਮਹਿਬੂਬ ਮੇਰਾ,

ਦੇਖਿਆ ਫਿਰ ਜਦ ਮੇਰਾ ਸਨਮ ਤਾਂ ,

ਫਿਕਰ ਹੋਇਆ, ਹੋਇਆ ਬਹੁਤਿਆਂ ਨੂੰ ।

"ਚੌਹਾਨ"

vichora whatsapp status

vichora whatsapp status

ਵਿਛੋੜੇ ਦਾ

ਦਰਦ ਤਾਂ ਹੁੰਦਾਂ ਯਾਰਾ

ਬਹੁਤ ਹੁੰਦਾਂ

ਕਈ ਵਾਰੀ 

ਤਾਂ 

ਏਨਾ ਹੁੰਦਾਂ

ਕਿ 

ਪੀੜ ਨਾਲ 

ਬੰਦ ਹੋਏ ਨੈਣ

ਜਿਸਮ ਚੋਂ

ਜਾਨ ਨਿਕਲਦੀ

ਹੂ-ਬ-ਹੂ

ਦੇਖ ਲੈਂਦੇ ਨੇ

ਵਿਛੋੜੇ ਦਾ

ਦਰਦ ਹੁੰਦਾਂ ਯਾਰਾ

ਬਹੁਤ ਹੁੰਦਾਂ |

"ਚੌਹਾਨ"

Tuesday, November 14, 2017

Maye ni maye whatsapp status

Maye ni maye whatsapp status
ਪੀਲੇ-ਪੀਲੇ ਫੁੱਲਾਂ ਨਾਲ
ਉਜਾੜ ’ਚ ਕਿੱਕਰ ਮਾਏ
ਚੌਗਿਰਦਾ ਰਿਹਾ ਐ ਨੀ ਮੋਹ
ਲੁੰਗ ’ਤੇ ਪਈਆਂ ਨੇ
ਬੂੰਦਾਂ ਤਰੇਲ ਦੀਆਂ 
ਪੈਣ ਕਿਰਨਾ ਲਿਸ਼ਕਾਰਾ ਰਿਹਾ ਹੋ|
ਬੜਾ ਹੀ ਨਜ਼ਾਰਾ ਅੱਜ
ਸੋਭਦਾ ਐ ਦੀਦਿਆਂ ਨੂੰ
ਕੀ ਮੈਨੂੰ ਰਿਹਾ ਨੀ ਹੋ ?
ਨੀ ਅੰਮੀਏਂ ! ਕੀ ਮੈਨੂੰ ਰਿਹਾ ਨੀ ਹੋ ?
ਸਰ ਦਾ ਵੀ ਬੂਟਾ ਮਾਏ
ਲੱਗਦਾ ਹਸ਼ੀਨ ਜਿਹਾ
ਭਿੰਨੀ ਭਿੰਨੀ ਆਵੇ ਖੁਸ਼ਬੋ
ਪੱਤਿਆ ਨੂੰ ਛੂਹਾਂ ਮਾਏ,
ਪੋਟੇ ਚੀਰਨ ਉਂਗਲਾਂ ਦੇ |
ਦੇਖਦੀ ਹਾਂ , ਤਾਂ ਵੀ ਟੋਹ ਟੋਹ
ਫੁੱਲ ਖਿੜਿਆ ਟਿੱਸ਼ੀ ’ਤੇ
ਕੀਲ ਰਿਹੈ ਮਨ ਨੂੰ
ਪਿਆਰਾ ਪਿਆਰਾ ਲੱਗਦਾ ਉਹ
ਦਿਲ ਕਹੇ ਭਰ ਲਵਾਂ
ਬਾਹਾਂ ਦੇ ਕਲਾਵੇ ਵਿੱਚ,
ਆਪਣੇ ’ਚ ਲਵਾਂ ਨੀ ਸਮੋ
ਨੀ ਅੰਮੀਏਂ ! ਕੀ ਮੈਨੂੰ ਰਿਹਾ ਨੀ ਹੋ ?
ਕਿਤੇ ਕਿਤੇ ਖੜਾ ਮਾਏ
ਟਾਂਡਾ ਨੀ ਬਾਜਰੇ ਦਾ
ਬੂਰ ਦਾਣਿਆ ਨੂੰ ਰਿਹਾ ਨੀ ਲਕੋ |
ਚਿੜੀਆਂ ਦਾ ਝੁਰਮਟ,
ਬੱਝਾ ਮਾਏ ਛਿੱਟੇ ਉੱਤੇ
ਦਾਣੇ ਖਾ ਰਿਹਾ ਖੋਹ-ਖੋਹ
ਇੱਕ ਨਾ ਉਡਾਵਾਂ ਅੱਜ
ਕਹੇ ਸੌਦਾਈ ਦਿਲ
ਕੇਹੀ ਵਿਰਤੀ ਮਨ ਰਿਹਾ ਨੀ ਸੰਜੋ
ਨੀ ਅੰਮੀਏਂ ! ਕੀ ਰਿਹਾ ਨੀ ਮੈਨੂੰ ਹੋ ?
ਦੇ ਰਿਹਾ ਗੇੜਾ ਕੋਈ
ਮਾਏ ਨੀ ਰੂਹ ਵਿੱਚ
ਮੇਰੇ ਚੈਨ ਨੂੰ ਰਿਹਾ ਨੀ ਚੋਅ
ਠੰਢੀ ਸ਼ੀਤ ਹਵਾ ਮਾਏ
ਭੁੰਨਦੀ ਹੈ ਕਾਲਜੇ ਨੂੰ
ਮੱਚਨ ਦੀ ਆਵੇ ਨੀ ਬੋ |
ਚਿੱਤ ਕਰੇ ਰੌਣ ਨੂੰ
ਮਾਰ ਕੇ ਦਹੱਤੜਾ ਨੀ
ਬਾਲੀ ਉਮਰ ਨੂੰ ਦੇਵਾ ਅੱਜ ਧੋ
ਨੀ ਅੰਮੀਏਂ ! ਕੀ ਮੈਨੂੰ ਰਿਹਾ ਨੀ ਹੋ ?
ਰਾਤ ਦੇ ਨੇਹ੍ਰ ਵਿੱਚ
ਦੂਰ ਇੱਕ ਚਾਨਣ ਦੀ
ਮਿੱਠੀ- ਮਿੱਠੀ ਲੱਗਦੀ ਐ ਲੋਅ
ਜਗਦਾ ਕਦੇ ਬੁੱਝਦਾ ਐ ਨੀ
ਜੁੰਗਨੂੰ ਦੇ ਵਾਂਗ ਮਾਏ
ਇਸ਼ਾਰਿਆਂ ’ਚ ਬਲਾਉਂਦਾ ਐ ਉਹ
ਹੁਸ਼ਨ ਦੀ ਕਲੀ ਉੱਤੇ
ਭੰਵਰਾ ਬਣ ਬੈਠਾ ਮਾਏ
ਖਿੜੀ ਜੋਬਨ ਦਾ ਚੂਸ਼ ਰਿਹਾ ਰੁਹ
ਵੱਖਰਾ ਜਿਹਾ ਲੱਗਦਾ
ਆਪਣੇ ਹਾਣੀਆਂ ਤੋਂ
ਵੱਖਰੀ ਹੈ ਉਹਦੀ ਦ੍ਰ੍ੰਕੋ
ਨੀ ਅੰਮੀਏਂ ! ਕੀ ਮੈਨੂੰ ਰਿਹਾ ਨੀ ਹੋ ?
ਪੀੜਾਂ ਦੇ ਸ਼ਬਦ ਮਾਏ
ਲਿਖਦਾ ਕਵਿਤਾਵਾਂ ਵਿੱਚ
ਦਰਦ ਅੱਖਰਾਂ ’ਚ ਜਾਂਦਾ ਐ ਲਕੋ
"ਚੌਹਾਨ" ਨਾਮ ਦੱਸ ਕੇ
ਨੀਵੀ ਪਾ ਲੈਂਦਾ ਮਾਏ
ਬਣਕੇ ਸਿੱਧਰਾ ਜਿਹਾ, ਜਾਂਦਾ ਨੀ ਖਲੋ
ਗਹਿਰਾ ਹੈ ਸਾਗਰ ਜਿਹਾ
ਡਰ ਪਰਖਣ ਤੋਂ ਲੱਗਦਾ ਨੀ
ਕਿੱਧਰੇ ਸੁਨਾਮੀ ਨਾ ਜਾਵੇ ਹੋ
ਨੀ ਅੰਮੀਏਂ ! ਕੀ ਮੈਨੂੰ ਰਿਹਾ ਨੀ ਹੋ ?
ਕੀ ਮੈਨੂੰ ਰਿਹਾ ਨੀ ਹੋ ?
"ਚੌਹਾਨ"

kinara whatsapp status download

kinara whatsapp status download
एक नदी से आज मिलती, इक नदी भी देखी,
आज मिलता इक किनारे से किनारा देखा ।
सूरजे की रौशनी है चांदनी है चांद की,
आपने कब साक़िया दिलबर हमारा देखा ।
"चैहान"

narazgi song whatsapp status download

narazgi song whatsapp status download
ਮਹਿਸੂਸ ਹੁੰਦੀ ਐ
ਮੈਨੂੰ
ਰੂਹ ’ਤੇ
ਦਸਤਕ ਦਿੰਦੀ
ਤੇਰੀ 
ਨਾਰਾਜ਼ਗੀ ਦੀ
ਖਾਮੋਸ਼ ਸਦਾ
ਮਹਿਸੂਸ ਹੁੰਦੀ ਐ
ਮੈਨੂੰ
ਜੋਰ ਪਾਉਂਦੀ
ਬਹਾਨੇ ਬਣਾਉਂਦੀ
ਤੇਰੇ ਤੱਕ ਜਾਣ
ਵਾਲਾ ਰਾਹ ਦਿਖਾਉਂਦੀ
ਤੇਰੀ
ਨਾਰਾਜ਼ਗੀ ਦੀ
ਖਾਮੋਸ਼ ਸਦਾ
ਫਿਰ
ਸਮਝਾਉਦਾ ਹਾਂ
ਮੈਂ ਦਿਲ ਨੂੰ
ਕਦੇ ਦਿਲ ਮੈਨੂੰ
ਕਿ
ਹਰ ਵਾਰ ਮੈਂ ਹੀ
ਉਸ ਤੱਕ ਕਿਉਂ ਜਾਵਾਂ
ਮੈ ਅਧੂਰਾ ਹਾਂ
ਤੇਰੇ ਬਿਨ
ਕਿਉਂ ਜਤਾਵਾਂ
ਮੈਨੂੰ
ਤੇਰੇ ਨਾਲ ਮੁਹੱਬਤ ਹੈ
ਕਿਉਂ ਦਿਖਾਂਵਾਂ
ਤੂੰ ਵੀ ਤਾਂ
ਮੇਰੇ ਬਿਨਾਂ ਅਧੂਰਾ ਐ
ਤੈਨੂੰ ਵੀ ਤਾਂ
ਮੇਰੇ ਨਾਲ ਮੁਹੱਬਤ ਹੈ
ਹਾਂ 
ਮਹਿਸੂਸ ਹੁੰਦੀ ਐ ਮੈਨੂੰ
ਤੇਰੀ 
ਨਾਰਾਜ਼ਗੀ ਦੀ ਅਦਾ ਵਿੱਚ
ਮੁਹੱਬਤ ਦਾ ਸਿਰਨਾਵਾਂ ਦਿੰਦੀ
ਤੇਰੀ ਖਾਮੋਸ਼ ਸਦਾ 
ਮਹਿਸੂਸ ਹੁੰਦੀ ਐ 
ਮੈਨੂੰ ।
"ਚੌਹਾਨ"

Sunday, November 12, 2017

sawal jawab - sher o shayari chauhan ·

sawal jawab - sher o shayari chauhan ·
ਗੱਲਾਂ ਕਰਦਾ ਕਰਦਾ ਮੇਰਾ ਦਿਲਬਰ,
ਸੁਆਲ ਕਰ ਗਿਆ :-
ਸੁਆਲ :- ਜੇ ਮੈ ਭੀੜ ’ਚ ਹੋਵਾਂ ਕੀ ਤੂੰ ਮੈਨੂੰ ਪਛਾਣ ਸਕਦਾ ?
ਜਵਾਬ :- ਹਾਂ
ਸੁਆਲ :- ਜੇ ਮੈ ਦੁਨੀਆਂ ਦੀ ਭੀੜ ’ਚ ਹੋਵਾਂ ਫੇਰ ਪਛਾਣ ਸਕਦਾ ?
ਜਵਾਬ:- ਹਾਂ
ਸੁਆਲ :- ਜੇ ਮੈ ਖਲਕਤ ਦੀ ਭੀੜ ’ਚ ਹੋਵਾਂ ਫੇਰ ?
ਜਵਾਬ:- ਹਾਂ
ਮੇਰੇ ਜਵਾਬ ਸੁਣ ਕੇ ਉਹ ਖੁਸ਼ੀ ’ਚ ਝੂਮਦਾਂ
ਬਿਨਾਂ ਰੁਕੇ ਬੋਲਦਾ ਬਹੁਤ ਕੁਝ ਕਹਿ ਗਿਆ ਤੇ
ਫੇਰ ਸੁਆਲ ਕਰ ਗਿਆ
ਮੈਂ ਵੀ ਤੈਨੂੰ ਵੀ ਤੇਰਾ ਕੋਈ ਵੀ ਅੰਗ ਦੇਖ ਕੇ ਪਛਾਣ ਲਵਾਂ
ਪਰ ਹਾਂ
ਕੀ ਤੂੰ ਮੈਨੂੰ
ਮੇਰੇ ਜਿਸ਼ਮ ਦਾ ਕੋਈ ਵੀ ਅੰਗ ਦੇਖ ਕੇ ਪਛਾਣ ਸਕਦਾ ?
ਜਵਾਬ :- ਨਹੀਂ
ਨਹੀਂ ! ਮੈਨੂੰ ਪਤਾ ਸੀ ਤੇਰੇ ਕੋਲ ਗੱਲਾਂ ਤੋਂ ਸਿਵਾਏ ਹੋਰ ਕੁਝ ਨਹੀਂ ਕਹਿੰਦੇ ਦਿਲਬਰ ਨੇ
ਗੁੱਸੇ ਨਾਲ ਅੱਖਾਂ ਲਾਲ ਕਰ ਲਈਆਂ
ਬੋਲਾਂ ’ਚ ਸਿਕਵੇਂ ਝੜ ਰਹੇ ਸਨ
ਮਹਿਕਦੀ ਬਹਾਰ ਪਤਝੜ ਦੇ ਸੁਭਾਹ ਨਾਲ ਚੱਲਣ ਲੱਗੀ
ਦਿਲ ਨੂੰ ਇਕ ਪੀੜ ਦਾ ਅਹਿਸਾਸ ਹੋਇਆ
ਫਿਰ ਜੁਆਬ ਦਿੱਤਾ :-
ਹਾਂ , ਮੈ ਤੈਨੂੰ ਵਕਤ ਦੇ ਹਰ ਹਲਾਤ ’ਚ ,ਹਰ ਲਿਬਾਸ਼ ’ਚ ਰੂਪ-ਕਰੂਪ ਕਿਸੇ ਵੀ ਰੂਪ ’ਚ ਹਰ ਹਾਲ ’ਚ ਪਛਾਣ ਸਕਦਾ ।
ਅੱਛਾ ! ਕਹਿਕੇ ਉਹ ਸਾਂਤ ਤਾਂ ਹੋਇਆ
ਹਵਾਵਾਂ ਵੀ ਬਦਲੀਆਂ
ਮਹੁੱਬਤ ਦੀ ਮਹਿਕ ਵੀ ਚੁਫੇਰੇ ਖਿੰਡ ਗਈ
ਪਰ
ਇੱਕ ਸੁਆਲ ਉਸਦੇ ਚਿਹਰੇ ’ਤੇ ਹਾਲੇ ਵੀ ਸੀ
ਜੋ ਕਹਿ ਰਿਹਾ ਸੀ
ਕਿ ਜੇ ਤੂੰ ਮੈਨੂੰ ਮੇਰੇ ਕਿਸੇ ਅੰਗ ਨੂੰ ਦੇਖ ਕੇ ਨਹੀਂ ਪਛਾਣ ਸਕਦਾ
ਤਾਂ ਰੂਪ ਬਦਲੇ ਤੋਂ ਕਿਵੇ ਪਛਾਣ ਸਕਦਾ ?
ਮੈ ਉਸਨੂੰ ਕਿਵੇਂ ਸਮਝਾਵਾਂ
ਕਿ ਦਿਲਦਾਰਾ !
ਤੇਰੇ ਨਾਲ ਜਿਸ਼ਮ ਦਾ ਨਹੀਂ, ਰੂਹ ਦਾ ਰਿਸਤਾ ਹੈ ਮੇਰਾ,ਦਿਲ ਦੀ ਧੜਕਣ ਤੇਰੇ ਹੋਣ ਦਾ ਪਤਾ ਦੇ ਦਿੰਦੀ ਹੈ ।
"ਚੌਹਾਨ"

duniya - sher o shayari chauhan ·


ل دونیآں چنگے لوکاں نابھرٰ پئی اے
بس دعخن طالٰ نضر گہرائی, سفائی تے نیکی ہووے
'چوہان'



ਚੰਗੇ ਲੋਕਾਂ ਨਾਲ ਦੁਨੀਆ ਭਰੀ ਪਈ ਐ ।
ਬਸ ,ਦੇਖਣ ਵਾਲੀ ਨਿਗਾਹ੍ ’ਚ ਗਹਿਰਾਈ,ਸਫ਼ਾਈ ਤੇ ਪਕੀਜ਼ਗੀ ਹੋਵੇ ।।
"ਚੌਹਾਨ"

zakham poetry in hindi -sher o shayari chauhan ·

zakham poetry in hindi -sher o shayari chauhan ·
किस ग़म की बात करू, किस किस ग़म की तेरे पास दवा है,
लाखो छेद बने हैं दिल पर, अब तक हर एक ज़ख्म हरा है ।
महलों में रहने वाले महलों से, निकले तो देखेगे,
चांद गगन का उनकी खातिर, फिर छत पर आज रुका है ।
जो जो बातें हैं ईस दिल में आज नसे में कह देता हूं,
साकी फिर भर पैमाना फिर, पागल दिल बहक रहा है ।
"चौहान"

sharabi songs punjabi whatsapp status

sharabi songs punjabi whatsapp status
ਗਿਣਤੀ ਮਿਣਤੀ ਕਰ ਕੇ ਪੀਏ,
ਏਨੇ ਕਦੋਂ ਹਿਸਾਬੀ ਆਂ ।
ਯਾਰ ਕਹੇ ਤਾਂ ਪੀ ਲੈਂਨੇ ਆਂ,
ਕਿਹੜਾ ਕਹੇ ਸ਼ਰਾਬੀ ਆਂ !
ਸਾਗਰ ਵਾਂਗੂੰ ਸਾਂਤ ਸੁਭਾਹ ਦੇ,
ਦੇਖੇ ਜਿਵੇਂ ਤਿਵੇ ਦਿਸਣੇ ।
ਅੱਗ ’ਚ ਹਾ ਅੰਗਿਆਰ ਜਹੇ ਤੇ,
ਫੁੱਲਾਂ ’ਚ ਫੁੱਲ ਗੁਲਾਬੀ ਆਂ ।
ਕੋਰੇ ਵਰਕੇ ਲਈ ਅੱਖਰ ਹਾਂ ,
ਬੋਲਾਂ ਲਈ ਜੁਬਾਨ ਜਹੇ ।
ਸਰਗਮ ਹਾਂ ਹਰ ਤਾਲ ਲਈ ਤੇ,
ਨਾਨਕ ਲਈ ਰਬਾਬੀ ਆਂ ।
ਥੋੜੇ ਨਟਖਟ ਥੋੜੇ ਭੋਹ੍ਲੇ ,
ਥੋੜੇ ਜਹੇ ਪਖੰਡੀ ਵੀ ।
ਤੇਰੀ ਮਰਜ਼ੀ ਜੋ ਵੀ ਕਹਿ ਪਰ,
ਯਾਰਾ ਅਸ਼ੀਂ ਪੰਜਾਬੀ ਆਂ ।
"ਚੌਹਾਨ"

Nazar Shayari 2 Lines, Best Nazar नजर Quotes, Status, Shayari, Poetry in hindi,urdu

Best 2 Lines Shayari in hindi, Status,

Shayari, Poetry - नज़रों की शरारत

नज़रों की शरारत 
होठों की मुस्कुराहट 
ये नूर 
ये सादगी
आपके हुसन के लिए 
सोने पे सुहागे वाली
कहावत को कह रहें हो जैसे ...

"चौहान"

Search ResultsShararat Urdu Shayari

نظروں مےں شرارت
ہوٹھوں پر مسکراہت
یہ سادگی
یہ نور
آپ کے ہسن کے لئے 
سونے پے سوھا گے والی 
قہاوت کھ رھیں ہو جیسا ۔۔ 
'چوہان'
ਖੁਆਬਾਂ ਦੀ ਨੈਣਾਂ ’ਚ ਤਰਦੀ ਹੈ ਕਿਸਤੀ ਕਿ ਸਭ ਰਾਜ ਤੇ ਰਾਜ ਹੁਣ ਖੁਲ ਰਹੇ ਨੇ |  ਨਿਗਾਹਾਂ ’ਚ ਬਣਗੀ ਮੁਹੱਬਤ ਦੀ ਬਸਤੀ  ਕਿ ਸਭ ਰਾਜ ਤੇ ਰਾਜ ਹੁਣ ਖੁਲ ਰਹੇ ਨੇ |  ਲਤਾਫਤ,ਰਵਾਨੀ,ਜੁਬਾਂਨ ਦੀ ਬਿਆਨੀ,  ਕਿ ਸੋ਼ਖੀ, ਸਫਾ਼ਈ ਗ਼ਜ਼ਲ ਦੀ ਨਿਸ਼ਾਨੀ |  ਇਹ ਅਹਿਸਾਸ ਵੀ ਮੰਗਦਾ ਹੈ ਦਰੁਸ਼ਤੀ,  ਕਿ ਸਭ ਰਾਜ ਤੇ ਰਾਜ ਹੁਣ ਖੁਲ ਰਹੇ ਨੇ |  ਇਹ ਕਣੀਆਂ ’ਚ ਕਿਣ ਮਿਣ,ਹਵਾ ਦੀ ਰਵਾਨੀ  ਕਿ ਸਾਵਣ ’ਚ ਚੜਹ੍ਗੀ ਹਰਿਕ  ’ਤੇ ਜਵਾਨੀ  ਹਰਿਕ ਦੀ ਅਦਾ ਵਿਚ ਮੁਹੱਬਤ  ਦੀ ਮਸਤੀ  ਕਿ ਸਭ ਰਾਜ ਤੇ ਰਾਜ ਹੁਣ ਖੁਲ ਰਹੇ ਨੇ |  ਹਰਿਕ  ਦਿਲ ’ਚ ਯਾਰਾ  ਕੁਈ ਖਾਬ ਰਹਿੰਦਾਂ,  ਕਿ ਨੈਣਾਂ ’ਚ   ਸਭਦਾ ਕੁਈ  ਦਰਦ ਵਹਿੰਦਾਂ |  ਹਰਿਕ ਦੀ ਮੁਹੱਬਤ ’ਚ ਹਾਲਤ ਹੈ ਖਸਤੀ,  ਕਿ ਸਭ ਰਾਜ ਤੇ ਰਾਜ ਹੁਣ ਖੁਲ ਰਹੇ ਨੇ |

Punjabi Shayari For Shayari Lovers in Punjab- mohabbat ki basti
ਖੁਆਬਾਂ ਦੀ ਨੈਣਾਂ ’ਚ ਤਰਦੀ ਹੈ ਕਿਸਤੀ
ਕਿ ਸਭ ਰਾਜ ਤੇ ਰਾਜ ਹੁਣ ਖੁਲ ਰਹੇ ਨੇ |
ਨਿਗਾਹਾਂ ’ਚ ਬਣਗੀ ਮੁਹੱਬਤ ਦੀ ਬਸਤੀ
ਕਿ ਸਭ ਰਾਜ ਤੇ ਰਾਜ ਹੁਣ ਖੁਲ ਰਹੇ ਨੇ |
ਲਤਾਫਤ,ਰਵਾਨੀ,ਜੁਬਾਂਨ ਦੀ ਬਿਆਨੀ,
ਕਿ ਸੋ਼ਖੀ, ਸਫਾ਼ਈ ਗ਼ਜ਼ਲ ਦੀ ਨਿਸ਼ਾਨੀ |
ਇਹ ਅਹਿਸਾਸ ਵੀ ਮੰਗਦਾ ਹੈ ਦਰੁਸ਼ਤੀ,
ਕਿ ਸਭ ਰਾਜ ਤੇ ਰਾਜ ਹੁਣ ਖੁਲ ਰਹੇ ਨੇ |
ਇਹ ਕਣੀਆਂ ’ਚ ਕਿਣ ਮਿਣ,ਹਵਾ ਦੀ ਰਵਾਨੀ
ਕਿ ਸਾਵਣ ’ਚ ਚੜਹ੍ਗੀ ਹਰਿਕ ’ਤੇ ਜਵਾਨੀ
ਹਰਿਕ ਦੀ ਅਦਾ ਵਿਚ ਮੁਹੱਬਤ ਦੀ ਮਸਤੀ
ਕਿ ਸਭ ਰਾਜ ਤੇ ਰਾਜ ਹੁਣ ਖੁਲ ਰਹੇ ਨੇ |
ਹਰਿਕ ਦਿਲ ’ਚ ਯਾਰਾ ਕੁਈ ਖਾਬ ਰਹਿੰਦਾਂ,
ਕਿ ਨੈਣਾਂ ’ਚ ਸਭਦਾ ਕੁਈ ਦਰਦ ਵਹਿੰਦਾਂ |
ਹਰਿਕ ਦੀ ਮੁਹੱਬਤ ’ਚ ਹਾਲਤ ਹੈ ਖਸਤੀ,
ਕਿ ਸਭ ਰਾਜ ਤੇ ਰਾਜ ਹੁਣ ਖੁਲ ਰਹੇ ਨੇ |
ਨ ਪਾਗਲ ਦਿਵਾਨਾ ਨ ਸਾਇਰ ਸੁਦਾਈ,
ਦਵੇ ਨਿਤ ਜੁ ਮਹਿਫਲ ’ਚ ਆ ਕੇ ਦੁਹਾਈ |
ਇਹ ਚੌਹਾਨ ਕੋਈ ਅਵੱਲੀ ਹੈ ਹਸਤੀ,
ਕਿ ਸਭ ਰਾਜ ਤੇ ਰਾਜ ਹੁਣ ਖੁਲ ਰਹੇ ਨੇ |

"ਚੌਹਾਨ"




105+ Romantic Shayari, Romantic Love Quotes, Romantic Shayari For Love ,New Romantic Shayari , Romantic Shayari For Love in hindi

New Romantic Love Shayari in hindi

अपनी चारों और दूर तक देखता मैं

जब ध्ररती और अंबर का मिलन देखता हूं
तो ना जाने कयूं
मुझे मुमकिन लगने लगता है 
एक दिन तेरा मेरा मिलना ... 
"चौहान"

ਨਾਮੁਮਕਿਨ ਵੀ ਮੁਮਕਿਨ ਲਗਦਾ ਮਿਲਨਾ ਤੇਰਾ ਮੇਰਾ ਧਰਤੀ ਅੰਬਰ ਦਾ ਸੰਗਮ ਜਦ ਨਜ਼ਰ ਘੁਮਾ ਕੇ ਦੇਖਾਂ ,,ناممکین وی ممکین لگدا میلنا تیرا میرا دھرتی امبر دا سنگم جد نزر گھوما کے دیکھاں

Romantic Shayari For Love in punjabi

...
 Romantic Shayari For Love in urdu

ناممکین وی ممکین لگدا میلنا تیرا میرا
دھرتی امبر دا سنگم جد نزر گھوما کے دیکھاں


'چوہان'

Saturday, November 11, 2017

शायरी, हिंदी शायरी, हिंदी स्टेटस, All Shayari Categories, Hindi Shayari-HINDI Shayari 110+abi song whatsapp status

हिंदी शायरी, , All Shayari Categories - आंखों में पानी

उलफत की बात करो तो ऐसे करो "चौहान"
आंखों में पानी हो होठों पर मुस्कराहट हो...

"चौहान"

आंखे वो काजल वो हया क्या कहिए
कातिल की वो कातिल अदा क्या कहिए ...

"चौहान"

...
काश कोई शब्द काश ना होता
फिर शायद कोई दिल 
उदास ना होता...

"चौहान"

کاش کوئی شبد کاش نا حوتا پر شاژد کوئی اداس نا ھہتا ۔۔۔،، काश कोई शब्द काश ना होता  फिर शायद कोई दिल   उदास

Best shayari and status pictures in punjabi
کاش کوئی شبد کاش نا حوتا
پر شاژد کوئی اداس نا ھہتا ۔۔۔
'چوہان'
...

हाए !
इक ये तेरी अदा
कि जब चाहे खफा हो जाए
इक ये मेरा दिल 
कि तुम्हें मनाने को तड़पे ...
"चौहान"
इक ये तेरी अदा  कि जब चाहे खफा हो जाए  इक ये मेरा दिल   कि तुम्हें मनाने को तड़पे ...


images for All Shayari Categories
...

 Shayari-punjabi Shayari ,romantic ghazals lyrics

ਗ਼ਜ਼ਲ

ਤੂੰ ਲਾ ਜਵਾਬ ਸਹੀ ,ਤੂੰ ਬੇ ਹਿਸਾਬ ਸਹੀ ।
ਮੈਂ ਖਾਰ ਖਾਰ ਸਹੀ ਤੂੰ ਫਿਰ ਗੁਲਾਬ ਸਹੀ ।
ਤੇਰੀ ਤਪਸ ਦਾ ਕੀ , ਹੈ ਖੌਫ ਸਾਗਰ ਨੂੰ ?
ਤੂੰ ਆਫ਼ਤਾਬ ਸਹੀ , ਤੇ ਆਫ਼ਤਾਬ ਸਹੀ । 
ਮੈਂ ਇਸ਼ਕ ਹਾਂ ਮੇਰੀ ਤਾਸੀਰ ਹੈ ਉਲਫਤ , 
ਉਲਫਤ ਅਜਾਬ ਸਹੀ,ਤੇ ਫਿਰ ਅਜਾਬ ਸਹੀ । 
ਤੋੜੇ ਹਰਿਕ ਬੰਦਿਸ਼, ਆਸ਼ਿਕ ਨਜ਼ਰ ਐ ਦਿਲ, 
ਪਰਦਾ ਸਹੀ ਬੇਸ਼ੱਕ, ਕੋਈ ਨਕਾਬ ਸਹੀ । 
ਪਾਣੀ ਬਿਨਾਂ ਕਿਸਦਾ , ਕੀ ਹੈ ਵਜੂਦ ਭਲਾਂ ? 
ਸਾਗਰ, ਨਦੀ ,ਦਰਿਆ, ਕੋਈ ਤਲਾਬ ਸਹੀ । 
"ਚੌਹਾਨ"