Sunday, November 19, 2017

punjabI tappe

ਟੱਪੇ
ਮਾਏ, ਮਾਏ !
ਚਾਨਣ ਤੇ ਕਾਲਖ਼ ਨੀ
ਦੋਵੇਂ ਇੱਕੋ, ਬੱਤੀ ਦੇ ਜਾਏ |
ਟਿੱਬਿਆ, ਟਿੱਬਿਆ !
ਵਰਸਿਆ ਨਾ ਸਾਵਣ ਐਤਕੀ
ਖਾਬ ਇਕ -ਇੱਕ, ਝੁਲਸ ਗਿਆ ਉੱਗਿਆ |
ਵਾਟੇ,ਵਾਟੇ !
ਮੁੱਕ ਜਾਇਆ ਕਰ ਅੜੀਏ
ਬੇ-ਸ਼ਹਾਰਿਆ ਦੇ, ਦੇਖ ਪੈਰ ਪਾਟੇ |
ਅੜੀਏ,ਅੜੀਏ !
ਕਿਤਾਬਾ ਤਾਂ ਬਹੁਤ ਪੜੀਆਂ
ਆਜਾ ਦਿਲਾਂ ਨੂੰ, ਫਰੋਲ ਕੇ ਪੜੀਏ |
ਕਾਵਾਂ ,ਕਾਵਾਂ !
ਫ਼ਲ ਮੇਰੇ ਚੰਗੇ ਕਰਮ ਦਾ,
ਦੇਵੇ ਸੁਨੇਹਾ ਤਾਂ ,ਨਾਮ ਤੇਰੇ ਲਾਵਾਂ |
ਰੇਲੇ , ਰੇਲੇ !
ਆਈ ਅੱਜ ਸਹੀ ਟਾਈਮ ’ਤੇ
ਘੰਟਾ ਲੇਟ ਹੋ, ਜਾਂਦੀ ਨੀ ਚੁੜੇਲੇ |
ਚੌਹਾਨਾ, ਚੌਹਾਨਾ !
ਕਿੰਨੇ ਹੀ ਨੇ ਹੋਰ ਰਸਤੇ
ਕਿਉਂ ਇੱਕੋ ਹੀ,ਰਾਹ ਨਿੱਤ ਜਾਨਾਂ |
"ਚੌਹਾਨ"

No comments:

Post a Comment