Monday, November 27, 2017

shayari

ਕਰ ਰਿਹੈ ਦਿਲ ਸ਼ਾਇਰੀ ਧੜਕਦੇ ਧੜਕਦੇ ।
ਸੁਣ ਰਹੀ ਹੈ ਸਭ ਹਵਾ ਰੁਮਕਦੇ ਰੁਮਕਦੇ ।
ਕੌਣ ਸੀ ਇਹ ਜੋ ਗਲੀ ਚੋਂ ਹੁਣੇ ਗੁਜਰਿਆ,
ਇੱਕ ਇਸ਼ਾਰਾ ਕਰ ਗਿਆ ਗੁਜਰਦੇ ਗੁਜਰਦੇ ।
ਹੁਸ਼ਨ ਉਸਦਾ ਫੁੱਲ ਦੀ ਨਾਜੁਕੀ ਦੀ ਤਰਾਂਹ,
ਦੇਖਕੇ ਦਿਲ ਨਿਕਲਦਾਂ ਨਿਕਲਦੇ ਨਿਕਲਦੇ ।
ਇਕ ਖੁਸੀ ਦਾ ਸਿਲਸਿਲਾ ਵੀ ਗ਼ਜ਼ਬ ਹੋ ਗਿਆ,
ਦੀਦਿਆਂ ਵਿਚ ਆ ਗਿਆ ਮਚਲਦੇ ਮਚਲਦੇ ।
ਉਹ ਮਿਲੇ ਇਉਂ ਜਿਉਂ ਮਿਲੇ ਜ਼ਿੰਦਗੀ ਮੌਤ ਨੂੰ,
ਟੁੱਟਿਆ ਦਿਲ ਜੁੜ ਗਿਆ ਬਿਖਰਦੇ ਬਿਖਰਦੇ ।
ਠਹਿਰਦਾ ਚੌਹਾਨ ਤਾਂ, ਦੇਖਕੇ ਸਾਦਗੀ,
ਫਿਰ ਕਿਵੇਂ ਅਜ ਠਹਿਰਿਐ ਠਹਿਰਦੇ ਠਹਿਰਦੇ ॥
"ਚੌਹਾਨ"

No comments:

Post a Comment