Saturday, November 25, 2017

ik kahani in punjabi

ਇੱਕ ਤਾਂ ,ਹੋਇਆ ਮਸਾਂ ਸੀ | ਉੱਤੋਂ ਰੱਬ ਨੇ,ਸਾਰੀ ਦੁਨੀਆ ਦੀ ਮੈਲ ਇਕੱਠੀ ਕਰਕੇ
ਭੇਜਿਆ ਸੀ ਘਸਿਆ ਜਿਹਾ,ਮੁਰਦੜੂ ਜਾ |ਕਈ ਵਾਰੀ ਤਾਂ ਤੇਰੇ ਆਹ ਜੁਆਕਾਂ ਆਲਾ
ਪਾਉਂਡਰ ਲਾਉਂਦੀ ਡਰ ਜਾਂਦੀ ਸੀ ਮੈਂ ਕਿ ਕਿੱਧਰੇ ਪਾਉਂਡਰ ਦੇ ਭਾਰ ਨਾਲ ਈ ਨਾ ਤੇਰਾ ਦਮ ਘੁੱਟਿਆ ਜਾਵੇ |ਹੁਣ ਬਣਦਾਂ ਵੱਡਾ "ਬੱਬਰ -ਸ਼ੇਰ ਤੂੰ ’ |
ਬੇਬੇ ਦੀ ਕਹੀ ਇਸ ਗੱਲ ਨੇ ਮੇਰੇ ਪੈਰਾਂ ਹੈਠੋਂ ਜ਼ਮੀਨ ਖਿੱਚ ਲਈਂ ਤੇ ਮੈਂ ਭੱਜ ਕੇ ਬੇਬੇ ਦੀ ਬੁੱਕਲ ’ਚ ਹੀ ਵੜ ਗਿਆ |
ਹੋ ਪਰਾਂਹ,ਮੈਨੂੰ ਨਈ ਪਤਾ ਸੀ ਕਿ ਇਹ ਚੂਹਾ ਜਾ ਏਨਾ ਖ਼ਤਰਨਾਕ ਬਣੂਗਾ ! ਕਹਿ ਕੇ ਬੇਬੇ ਮੇਰੇ ਨਾਲ ਫੇਰ ਲਾਡ ਕਰਨ ਲੱਗ ਪਈ |
"ਚੌਹਾਨ"

No comments:

Post a Comment