Monday, November 27, 2017

aashiq Ghazals & Lyrics, Punjabi Shayri

ਇਸ਼ਕ ਦਾ
ਆਸ਼ਿਕ ਆਂ
ਕੋਈ ਵਪਾਰੀ
ਨਹੀਂ ਆਂ
ਕਿ 
ਨਫੇ -ਨੁਕਸਾਨ
ਦੀ ਅਵਾਜ ਨਾਲ
ਕਦਮ ਰੁੱਕ ਜਾਣ
ਹਾਂ ਪਰ
ਜਿੱਥੇ ਦਿਲ ਨੂੰ
ਮੁਹੱਬਤ ਦਾ
ਅਹਿਸਾਸ ਹੋਵੇ
ਠਹਿਰ ਜਾਈਦਾ
ਰੁਕ ਜਾਈਦਾ
ਸੋਚਦਾ ਤਾਂ ਇਹੀ
ਜ਼ਿੰਦਗੀ ਐ
ਦੇਖਦਾ ਤਾਂ ਇਹੀ
ਕਰਮ ਐ
ਲੋਚਦਾ ਤਾਂ ਇਹੀ
ਤਿਸ਼ਨਗੀ ਐ
ਸਮਝਦਾ ਤਾਂ
ਜਿੱਥੇ ਮੈਂ ਆਂ
ਉੱਥੇ ਤੂੰ ਵੀ ਐ
ਜਿੱਥੇ ਤੂੰ ਐ
ਉੱਥੇ ਮੈਂ ਵੀ ਆਂ ।
"ਚੌਹਾਨ"

No comments:

Post a Comment