Wednesday, November 29, 2017

punjabi shayarI waqt

ਹਰ ਘੜੀ ਮੈਂ ਚੱਲਦਾ ਹਾਂ ਹਰ ਘੜੀ ਮੈਂ ਬੀਤਦਾ ਹਾਂ ।
ਵਕਤ ਹਾਂ ਮੈਂ ਸਫਰ ਅਪਣਾ ਲਮਹਿਆਂ ਵਿੱਚ ਕੱਟਦਾ ਹਾਂ॥
ਰਾਤ ਕਾਲੀ ਰਾਤ ਗੋਰੀ, ਚੰਨ ਤਾਂ ਉਸਨੂੰ ਮਿਲੇ ਪਰ ,
ਕਿਉਂ ਦਿਸੇ ਨਾ ਚੰਦ ਮੇਰਾ ਤਾਰਿਆਂ ਨੂੰ ਆਖਦਾ ਹਾਂ ।
ਰੰਗ ਹੋਵਣ ਰੰਗ ਜੇਕਰ ਰੰਗ ਵਾਂਗੂੰ ਰੰਗ ਦੇਵਣ,
ਛਾਪਦੇ ਕਿਉਂ ਅਕਸ ਤੇਰਾ ਮੈਂ ਕਲਮ ਜਦ ਚੱਕਦਾ ਹਾਂ ।
ਦੌਲਤਾਂ ਨੇ ਸੌਹਰਤਾਂ ਨੇ ਗੁਰਬਤਾਂ ਨੇ ਪਿਆਰ ਨਈਂ ਹੈ,
ਚੱਲਣੀ ਨਾ ਇੰਝ ਦੁਨੀਆਂ ਐ ਖ਼ੁਦਾ ਮੈਂ ਸੋਚਦਾ ਹਾਂ ।
ਮਾਂ ਬਿਨਾਂ ਬਾਬਲ ਨਹੀਂ ਕੁਝ,ਬਾਪ ਬਾਝੋਂ ਕੁਝ ਨਹੀਂ ਹੈ,
ਆਪਣੀ ਹਸਤੀ ਹਲੇ ਮੈਂ, ਮਾਲਕਾ ਕਦ ਰੱਖਦਾ ਹਾਂ ।
ਕੌਣ ਹੈ "ਚੌਹਾਨ" ਪਾਗਲ, ਨਿੱਤ ਹੀ ਉਹ ਪੁੱਛਦਾ ਹੈ ,
ਠਹਿਰ ਜਾਵੋ ਦੋ ਕੁ ਘੜੀਆਂ ਦੱਸਦਾ ਹਾਂ ਦੱਸਦਾ ਹਾਂ ।
"ਚੌਹਾਨ"

No comments:

Post a Comment