sher o shayari chauhan - पाठक
pathk ,ਪਾਠਕ , पाठक
ਅਕਸਰ ਹੀ ਉਹ ਮੇਰੇ ਖਿਆਲਾਂ ’ਚ ਆਉਂਦੇ ਨੇ
ਕਹਿੰਦੇ ਨੇ
ਵੇ ਜਿਹੋ ਜਿਹਾ ਤੂੰ ਸਿੱਧਾ - ਸਾਦਾ ਜਿਹਾ
ਦਿਖਾਵੇ ਤੋ ਰਹਿਤ ਲਗਦਾ ਓਹੋ ਜਾ ਹੈ ਨਹੀਂ ਤੂੰ
ਤੂੰ ਨਾ ਜਮਾਂ ਈ ਮਿਸਤਰੀਆਂ ਦੇ ਲਾਟੂ ਵਰਗਾ ਹੈਂ
ਘੁੰਮ ਕੇ ਕਿੱਧਰ ਡਿੱਗੇਗਾ ਕੋਈ ਪਤਾ ਨਹੀਂ ਲਗਦਾ
ਅੱਛਾ ! ਕਹਿ ਕੇ ਮੈਂ ਹੱਸਦਾ ਤੇ ਕਹਿੰਨਾ
ਤੇਰੇ ਕੋਲ ਕੀ ਸਬੂਤ ਐ ਕਿ ਮੈਂ ਲਾਟੂ ਆਂ
ਓਹੋ ਜਿਹਾ ਹੈ ਨਹੀਂ ਜਿਹੋ ਜਿਹਾ ਦਿਸਦਾ
ਗੱਲ ਦਾ ਜਵਾਬ ਦੇਣ ਲਈ ਸ੍ਬੂਤ ਭਾਲਦੇ ਉਹ ਗਹਿਰੀ ਸੋਚ ’ਚ ਉੱਤਰ ਜਾਂਦੇ ਨੇ
ਗਹਿਰਾਈ ਦੀ ਸਾਂਤ ਸਤਾਹ ਉਸਦੇ ਚਿਹਰੇ ਤੇ ਉੱਕਰ ਜਾਂਦੀ ਐ
ਮੈਂ ਹੱਸਦਾਂ ਤੇ ਹਲੂਣ ਕੇ ਖਿਆਲਾਂ ’ਚ ਗੁਆਚੇ ਮਹਿਰਮ ਨੂੰ ਕਹਿ ਦਿੰਨਾਂ
ਸੱਚ ਦਾ ਕੋਈ ਸਬੂਤ ਨਹੀਂ ਹੁੰਦਾ ਬਾਬੇ
ਵਕਤ ਆਪ ਆ ਕੇ ਸੱਚ ਦੀ ਗਵਾਹੀ ਦਿੰਦਾ
ਤੇਰਾ ਹਰ ਲਫ਼ਜ ਸੱਚ ਐ
ਵਕਤ ਤੇਰੇ ਚਿਹਰੇ ’ਤੇ ਆਪਣੀ ਗਵਾਹੀ ਛਾਪ ਗਿਆ
ਜੋ ਮੈਂ ਪੜ੍ਹ ਲਈ ਐ
ਹਾਂ ਮੈਂ ਲਾਟੂ ਹੀ ਆਂ
ਹੁਣ ਉਹ ਰੁਸਦੇ ਨੇ ਚਿੜਦੇ ਨੇ
ਮੁਹੱਬਤ ਦੇ ਰੋਸੇ ਨਾਲ ਮੇਰੇ ਕੁਝ ਮੁੱਕੀਆਂ ਵੀ ਮਾਰਦੇ ਨੇ
ਕਹਿੰਦੇ ਨੇ
ਤੂੰ ਝੂਠ ਨਹੀ ਬੋਲ ਰਿਹਾ ਪਰ ਤੇਰੇ ਕਿਸੇ ਵੀ ਸੱਚ ਦੀ ਗਵਾਹੀ
ਤੇਰੇ ਚਿਹਰੇ ਤੇ ਵਕਤ ਨੇ ਕਦੇ ਨਹੀਂ ਛਾਪੀ
ਮੈਂ ਕਦੇ ਨਹੀਂ ਪੜੀ ਅਜਿਹਾ ਕਿਉਂ ?
ਹਾਂ ਬਾਬੇ ਇਹ ਤਾਂ ਹੈ ਕਹਿੰਦਾ ਮੈਂ ਕਹਿ ਦਿੰਨਾਂ
ਕਿ ਮੈਂ ਕੋਈ ਲੇਖਕ ਜਾਂ ਸ਼ਾਇਰ ਨਹੀਂ ਆਂ ਬਾਬੇ
ਜੋ ਪੜਿਆ ਜਾਵਾਂਗਾ
ਮੈਂ ਤਾਂ ਪਾਠਕ ਆਂ
ਤੇਰਾ ਪਾਠਕ ਆਂ
ਤੇ ਪਾਠਕ ਨੂੰ ਪੜ੍ਹ੍ਨ ਵਾਲੀ ਅੱਜ ਤੱਕ ਕੋਈ ਤਕਨੀਕ ਨਹੀਂ ਬਣੀ
ਜਿਸਨੇ ਪਾਠਕ ਨੂੰ ਪੜ੍ਹ੍ ਲਿਆ
ਉਸਦਾ ਹਰ ਖਿਆਲ ਮੋਤੀ ਹੋ ਗਿਆ
ਉਸਦਾ ਹਰ ਸ਼ਬਦ ਕੁੰਦਨ ਹੋ ਗਿਆ
ਜਿਸ ਦਿਨ ਤੂੰ ਮੈਨੂੰ ਪੜ੍ਹ ਲਿਆ ਉਸ ਦਿਨ
ਤੇਰੇ ਨਾਲ ਮੈਂ
ਮੇਰੇ ਨਾਲ ਤੂੰ
ਅਮਰ ਹੋ ਜਾਵਾਂਗੇ ਬਾਬੇ ..
"ਚੌਹਾਨ"
पाठक का अर्थ :- -पाठ पढ़नेवाला ,
पाठ करनेवाला ,
reader
No comments:
Post a Comment