Thursday, November 23, 2017

lakeer poem in punjabi

ਹਰਫ਼ ਹੋਣਾ, ਸ਼ਬਦ ਹੋਣਾ, ਜਾਂ ਲਕੀਰ ਹੋਣਾ ।
ਕੌਣ ਜਾਣੇ ਕਿਸ ਕਲਮ ਨੇ, ਕੀ ਅਖੀਰ ਹੋਣਾ ।
ਦਰਦ ਦੇ ਹੀ ਬਿੰਬ ਸਿਰਜੇ ਹਰ ਗ਼ਜ਼ਲ ’ਚ ਜੇ ਉਹ,
ਦਾਗ਼ ਗ਼ਾਲਿਬ ਫ਼ਾਜ਼ਲੀ ਜਾਂ, ਫੇਰ ਮੀਰ ਹੋਣਾ ।
ਟਿੱਬਿਆਂ ਦੇ ਨਾਲ ਉਸਦਾ, ਰਾਬਤਾ ਅਗਰ ਹੈ,
ਦੋਸਤਾ ਉਹ ਥੋਹ੍ਰ ਹੋਣਾ, ਜਾਂ ਕਰੀਰ ਹੋਣਾ ।
ਛੱਤ ਕੱਚੀ ਦੇਖਦਾਂ ਤਾਂ, ਸੋਚ ਮਚਲਦੀ ਹੈ,
ਬਾਪ ਵਰਗਾ ਕਾਨਿਆਂ ਲਈ, ਹਰ ਸਤੀਰ ਹੋਣਾ ।
ਸਾਦਗੀ ਸ਼ੋਖੀ ਲਤਾਫ਼ਤ, ਤੇ ਪਕੀਜ਼ਗੀ ਹੈ,
ਇਹ ਕੋਈ ਸ਼ਾਇਰ ਦਿਵਾਨਾ,ਜਾਂ ਫਕੀਰ ਹੋਣਾ ।
"ਚੌਹਾਨ"

No comments:

Post a Comment