ਮਹਿਸੂਸ ਹੁੰਦੀ ਐ
ਮੈਨੂੰ
ਰੂਹ ’ਤੇ
ਦਸਤਕ ਦਿੰਦੀ
ਤੇਰੀ
ਨਾਰਾਜ਼ਗੀ ਦੀ
ਖਾਮੋਸ਼ ਸਦਾ
ਮਹਿਸੂਸ ਹੁੰਦੀ ਐ
ਮੈਨੂੰ
ਜੋਰ ਪਾਉਂਦੀ
ਬਹਾਨੇ ਬਣਾਉਂਦੀ
ਤੇਰੇ ਤੱਕ ਜਾਣ
ਵਾਲਾ ਰਾਹ ਦਿਖਾਉਂਦੀ
ਤੇਰੀ
ਨਾਰਾਜ਼ਗੀ ਦੀ
ਖਾਮੋਸ਼ ਸਦਾ
ਫਿਰ
ਸਮਝਾਉਦਾ ਹਾਂ
ਮੈਂ ਦਿਲ ਨੂੰ
ਕਦੇ ਦਿਲ ਮੈਨੂੰ
ਕਿ
ਹਰ ਵਾਰ ਮੈਂ ਹੀ
ਉਸ ਤੱਕ ਕਿਉਂ ਜਾਵਾਂ
ਮੈ ਅਧੂਰਾ ਹਾਂ
ਤੇਰੇ ਬਿਨ
ਕਿਉਂ ਜਤਾਵਾਂ
ਮੈਨੂੰ
ਤੇਰੇ ਨਾਲ ਮੁਹੱਬਤ ਹੈ
ਕਿਉਂ ਦਿਖਾਂਵਾਂ
ਤੂੰ ਵੀ ਤਾਂ
ਮੇਰੇ ਬਿਨਾਂ ਅਧੂਰਾ ਐ
ਤੈਨੂੰ ਵੀ ਤਾਂ
ਮੇਰੇ ਨਾਲ ਮੁਹੱਬਤ ਹੈ
ਹਾਂ ਮਹਿਸੂਸ ਹੁੰਦੀ ਐ ਮੈਨੂੰ
ਤੇਰੀ
ਨਾਰਾਜ਼ਗੀ ਦੀ ਅਦਾ ਵਿੱਚ
ਮੁਹੱਬਤ ਦਾ ਸਿਰਨਾਵਾਂ ਦਿੰਦੀ
ਤੇਰੀ ਖਾਮੋਸ਼ ਸਦਾ
ਮਹਿਸੂਸ ਹੁੰਦੀ ਐ
ਮੈਨੂੰ ।
"ਚੌਹਾਨ"
ਮੈਨੂੰ
ਰੂਹ ’ਤੇ
ਦਸਤਕ ਦਿੰਦੀ
ਤੇਰੀ
ਨਾਰਾਜ਼ਗੀ ਦੀ
ਖਾਮੋਸ਼ ਸਦਾ
ਮਹਿਸੂਸ ਹੁੰਦੀ ਐ
ਮੈਨੂੰ
ਜੋਰ ਪਾਉਂਦੀ
ਬਹਾਨੇ ਬਣਾਉਂਦੀ
ਤੇਰੇ ਤੱਕ ਜਾਣ
ਵਾਲਾ ਰਾਹ ਦਿਖਾਉਂਦੀ
ਤੇਰੀ
ਨਾਰਾਜ਼ਗੀ ਦੀ
ਖਾਮੋਸ਼ ਸਦਾ
ਫਿਰ
ਸਮਝਾਉਦਾ ਹਾਂ
ਮੈਂ ਦਿਲ ਨੂੰ
ਕਦੇ ਦਿਲ ਮੈਨੂੰ
ਕਿ
ਹਰ ਵਾਰ ਮੈਂ ਹੀ
ਉਸ ਤੱਕ ਕਿਉਂ ਜਾਵਾਂ
ਮੈ ਅਧੂਰਾ ਹਾਂ
ਤੇਰੇ ਬਿਨ
ਕਿਉਂ ਜਤਾਵਾਂ
ਮੈਨੂੰ
ਤੇਰੇ ਨਾਲ ਮੁਹੱਬਤ ਹੈ
ਕਿਉਂ ਦਿਖਾਂਵਾਂ
ਤੂੰ ਵੀ ਤਾਂ
ਮੇਰੇ ਬਿਨਾਂ ਅਧੂਰਾ ਐ
ਤੈਨੂੰ ਵੀ ਤਾਂ
ਮੇਰੇ ਨਾਲ ਮੁਹੱਬਤ ਹੈ
ਹਾਂ ਮਹਿਸੂਸ ਹੁੰਦੀ ਐ ਮੈਨੂੰ
ਤੇਰੀ
ਨਾਰਾਜ਼ਗੀ ਦੀ ਅਦਾ ਵਿੱਚ
ਮੁਹੱਬਤ ਦਾ ਸਿਰਨਾਵਾਂ ਦਿੰਦੀ
ਤੇਰੀ ਖਾਮੋਸ਼ ਸਦਾ
ਮਹਿਸੂਸ ਹੁੰਦੀ ਐ
ਮੈਨੂੰ ।
"ਚੌਹਾਨ"
No comments:
Post a Comment