Thursday, November 23, 2017

Chain geet in punjabi

ਇੱਕ ਗੀਤ
.....
ਸਰਕ ਜਰਾ ਸਰਕ ਕੇ ਆ ਵੇ ,
ਮੇਰੇ ਮਨ ਦੇ ਚੈਨਾਂ ।
ਸਾਹਾਂ ਦਾ ਤੈਨੂੰ ਦੇਵਾਂ ਪਾੜਾ
ਹੋਰ ਦਸ ਕੀ ਲੈਣਾ ॥
ਸਰਕ ਜਰਾ ਸਰਕ ਕੇ ਆ ਵੇ ...
ਚੱਪਾ-ਚੱਪਾ ਸਰਕੇ ਸੱਜਨਾ,
ਬੱਤੀ ਬਲਦੀ ਦੀਵੇ ਦੀ
ਸਰਕ ਸਰਕ ਕੇ ਦੂਰੀ ਪਾਵੇ,
ਨੀਂਦਰ ਮੇਰੇ ਜੀਐ ਦੀ
ਧੀਰੇ-ਧੀਰੇ, ਰੁੱਕ-ਰੁੱਕ ਸਰਕੇ,
ਸੱਜਨਾਂ ਕਾਲੀ ਰੈਨਾਂ ।
ਸਰਕ ਜਰਾ...
ਆਹ੍ਲਣਿਆਂ ਵਿੱਚ ਆ ਗਏ ਪੰਛੀ,
ਖਲੋ ਗਿਆ ਹਰ ਇੱਕ ਜੀਆ
ਕੀੜੀ,ਪਤੰਗਾ, ਕੁਝ ਨਾ ਦਿੱਸਦਾ,
ਸੁੰਨਾ ਹੋਇਆ ਹਰ ਲੀਆ
ਸਿਸਕਨੋਂ ਰੁ੍ੱਕਦਾ ਦਿਲ ਚੰਦਰਾ ਇਹ
ਨਾ ਰੁਕੇ ਨੈਣਾਂ ਦਾ ਵਹਿਣਾ ।
ਸਰਕ ਜਰਾ...
ਕੌਣ ਸਮਝੇ ਰੂਹਾਂ ਦੀਆਂ ਗੱਲਾਂ,
ਕੌਣ ਅਹਿਸਾਸ ਦਿਲ ਦੇ ਜਾਣੇ
ਚੋਰਾਂ ਦੇ ਲਿਬਾਸ ’ਚ ਫੱਕਰ ਦੇਖੇ,
ਫੱਕਰਾਂ ਜਹੇ, ਚੋਰਾਂ ਦੇ ਬਾਣੇ
ਚਾਲ ਸਮੇਂ ਦੀ ਜਾਣੇ ਕਿਹੜਾ
ਕੌਣ ਸੁਣੇ ਹਵਾਵਾਂ ਦਾ ਕਹਿਣਾ ।
ਸਰਕ ਜਰਾ...
ਦਰਦ ਬਿਰਹੋਂ ਦਾ ਠੁੰਗਾਂ ਮਾਰੇ,
ਸ਼ੀਅ ਨਾ ਕਰਦਾ ਭੌਰਾ
ਇੱਕੋਂ ਵਾਰੀ ’ਚ ਕਿਉਂ ਨਾ ਖਾਵੇ
ਕਿਉ ? ਖਾਦਾ ਹੈ ਥੋੜਾ-ਥੋੜਾ
ਕੀ ਪੈਣਾ ! ਘਾਟਾ ਕਿਸੇ ਨੂੰ
"ਚੌਹਾਨ " ਸਿੱਧਰਾ ਜੇ ਨਾ ਰਹਿਣਾ ।
ਸਰਕ ਜਰਾ ਸਰਕ ਕੇ ਆ ਵੇ ,
ਮੇਰੇ ਮਨ ਦੇ ਚੈਨਾਂ ।
ਸਾਹਾਂ ਦਾ ਤੈਨੂੰ ਦੇਵਾਂ ਪਾੜਾ
ਹੋਰ ਦਸ ਕੀ ਲੈਣਾ ।
ਦਿਲ ਸੁਦਾਈ ਨੂੰ,ਮਿਲਣੀ ਰਾਹਤ ,
ਫਰਕ ਤੈਨੂੰ ਕੀ ਪੈਣਾ ॥
"ਚੌਹਾਨ"

No comments:

Post a Comment