Sunday, November 12, 2017

sawal jawab - sher o shayari chauhan ·

ਗੱਲਾਂ ਕਰਦਾ ਕਰਦਾ ਮੇਰਾ ਦਿਲਬਰ,
ਸੁਆਲ ਕਰ ਗਿਆ :-
ਸੁਆਲ :- ਜੇ ਮੈ ਭੀੜ ’ਚ ਹੋਵਾਂ ਕੀ ਤੂੰ ਮੈਨੂੰ ਪਛਾਣ ਸਕਦਾ ?
ਜਵਾਬ :- ਹਾਂ
ਸੁਆਲ :- ਜੇ ਮੈ ਦੁਨੀਆਂ ਦੀ ਭੀੜ ’ਚ ਹੋਵਾਂ ਫੇਰ ਪਛਾਣ ਸਕਦਾ ?
ਜਵਾਬ:- ਹਾਂ
ਸੁਆਲ :- ਜੇ ਮੈ ਖਲਕਤ ਦੀ ਭੀੜ ’ਚ ਹੋਵਾਂ ਫੇਰ ?
ਜਵਾਬ:- ਹਾਂ
ਮੇਰੇ ਜਵਾਬ ਸੁਣ ਕੇ ਉਹ ਖੁਸ਼ੀ ’ਚ ਝੂਮਦਾਂ
ਬਿਨਾਂ ਰੁਕੇ ਬੋਲਦਾ ਬਹੁਤ ਕੁਝ ਕਹਿ ਗਿਆ ਤੇ
ਫੇਰ ਸੁਆਲ ਕਰ ਗਿਆ
ਮੈਂ ਵੀ ਤੈਨੂੰ ਵੀ ਤੇਰਾ ਕੋਈ ਵੀ ਅੰਗ ਦੇਖ ਕੇ ਪਛਾਣ ਲਵਾਂ
ਪਰ ਹਾਂ
ਕੀ ਤੂੰ ਮੈਨੂੰ
ਮੇਰੇ ਜਿਸ਼ਮ ਦਾ ਕੋਈ ਵੀ ਅੰਗ ਦੇਖ ਕੇ ਪਛਾਣ ਸਕਦਾ ?
ਜਵਾਬ :- ਨਹੀਂ
ਨਹੀਂ ! ਮੈਨੂੰ ਪਤਾ ਸੀ ਤੇਰੇ ਕੋਲ ਗੱਲਾਂ ਤੋਂ ਸਿਵਾਏ ਹੋਰ ਕੁਝ ਨਹੀਂ ਕਹਿੰਦੇ ਦਿਲਬਰ ਨੇ
ਗੁੱਸੇ ਨਾਲ ਅੱਖਾਂ ਲਾਲ ਕਰ ਲਈਆਂ
ਬੋਲਾਂ ’ਚ ਸਿਕਵੇਂ ਝੜ ਰਹੇ ਸਨ
ਮਹਿਕਦੀ ਬਹਾਰ ਪਤਝੜ ਦੇ ਸੁਭਾਹ ਨਾਲ ਚੱਲਣ ਲੱਗੀ
ਦਿਲ ਨੂੰ ਇਕ ਪੀੜ ਦਾ ਅਹਿਸਾਸ ਹੋਇਆ
ਫਿਰ ਜੁਆਬ ਦਿੱਤਾ :-
ਹਾਂ , ਮੈ ਤੈਨੂੰ ਵਕਤ ਦੇ ਹਰ ਹਲਾਤ ’ਚ ,ਹਰ ਲਿਬਾਸ਼ ’ਚ ਰੂਪ-ਕਰੂਪ ਕਿਸੇ ਵੀ ਰੂਪ ’ਚ ਹਰ ਹਾਲ ’ਚ ਪਛਾਣ ਸਕਦਾ ।
ਅੱਛਾ ! ਕਹਿਕੇ ਉਹ ਸਾਂਤ ਤਾਂ ਹੋਇਆ
ਹਵਾਵਾਂ ਵੀ ਬਦਲੀਆਂ
ਮਹੁੱਬਤ ਦੀ ਮਹਿਕ ਵੀ ਚੁਫੇਰੇ ਖਿੰਡ ਗਈ
ਪਰ
ਇੱਕ ਸੁਆਲ ਉਸਦੇ ਚਿਹਰੇ ’ਤੇ ਹਾਲੇ ਵੀ ਸੀ
ਜੋ ਕਹਿ ਰਿਹਾ ਸੀ
ਕਿ ਜੇ ਤੂੰ ਮੈਨੂੰ ਮੇਰੇ ਕਿਸੇ ਅੰਗ ਨੂੰ ਦੇਖ ਕੇ ਨਹੀਂ ਪਛਾਣ ਸਕਦਾ
ਤਾਂ ਰੂਪ ਬਦਲੇ ਤੋਂ ਕਿਵੇ ਪਛਾਣ ਸਕਦਾ ?
ਮੈ ਉਸਨੂੰ ਕਿਵੇਂ ਸਮਝਾਵਾਂ
ਕਿ ਦਿਲਦਾਰਾ !
ਤੇਰੇ ਨਾਲ ਜਿਸ਼ਮ ਦਾ ਨਹੀਂ, ਰੂਹ ਦਾ ਰਿਸਤਾ ਹੈ ਮੇਰਾ,ਦਿਲ ਦੀ ਧੜਕਣ ਤੇਰੇ ਹੋਣ ਦਾ ਪਤਾ ਦੇ ਦਿੰਦੀ ਹੈ ।
"ਚੌਹਾਨ"

No comments:

Post a Comment