Thursday, November 23, 2017

zindagi meri poem

ਖ਼ਾਬ ਲਿਖਦਾਂ, ਮਚਲਦੀ ਹੈ ਤਿਸ਼ਨਗੀ ਮੇਰੀ ।
ਦਰਦ ਲਿਖਦਾਂ, ਸਿਸਕਦੀ ਹੈ ਬੇਵਸੀ ਮੇਰੀ ।
ਦੋਸਤ ਸਾਰੇ ਹੀ ਪਿਆਰੇ, ਜਾਨ ਤੋਂ ਲਗਦੇ ,
ਕਹਿ ਦਿਆਂ ਇਕ ਨੂੰ ਕਿਵੇਂ ਫਿਰ, ਜ਼ਿੰਦਗੀ ਮੇਰੀ ।
ਐ ਮੁਹੱਬਤ ! ਮੈਂ ਜਹੇ ਨੂੰ ਪਰਖ਼ ਨਾ ਹੁਣ ਤੂੰ,
ਮਾਤ ਰਾਂਝਣ ਨੂੰ ਦਵੇਗੀ, ਆਸ਼ਕੀ ਮੇਰੀ ।
""ਚੌਹਾਨ"

No comments:

Post a Comment