ਬਾਗ ਖੁਆਬਾਂ ਦਾ ਮੁਰਝਾਇਆ ਹੈ ਆਹਿਸਤਾ ਆਹਿਸਤਾ,
ਗ਼ਮ ਮੇਰੇ ਨੈਣਾਂ ਤਕ ਆਇਆ ਹੈ ਆਹਿਸਤਾ ਆਹਿਸਤਾ |
ਮਾਰੂਥਲ ਵਰਗਾ ਦਿਲ ਦੇਖਾਂ ,ਤਾਂ ਸੋਚਾਂ ਮੈਂ ਚੁਪ ਕਰ ਕੇ,
ਨੈਣੋ ਦਰਿਆ ਇੰਜ ਵਹਾਇਆ ਹੈ ਆਹਿਸਤਾ ਆਹਿਸਤਾ |
ਬੇਸ਼ੱਕ ਵਜਹਾ ਹੈ ਉਹ ਗਮ ਦੀ ਪਰ ਨਾ ਆਖ ਸਿਤਮਗਰ ਉਸਨੂੰ ,
ਜਿਸਨੇ ਦਿਲ ਦਾ ਦਰਦ ਹੰਢਾਇਆ ਹੈ ਆਹਿਸਤਾ ਆਹਿਸਤਾ |
ਵੇਖੀਂ ਕਿਧਰੇ ਤੂੰ ਨਾਂਹ ਕਰਕੇ, ਤੋੜ ਦਈਂ ਨਾ ਸਭ ਸੁਪਨੇ,
ਇਕ ਅਹਿਸਾਸ ਜਬਾਂ ਤੇ ਆਇਆ ਹੈ ਆਹਿਸਤਾ ਆਹਿਸਤਾ |
ਬਾਤਾਂ ਪਾਉਂਦੀ ਸੋਚ ਮਿਰੀ ਫਿਰ ਉਸ ਪਲ ਤਕ ਜਾ ਪਹੁੰਚੀ ਹੈ,
ਜਿਸ ਨੂੰ ਮੁਸਕਿਲ ਨਾਲ ਭੁਲਾਇਆ ਹੈ ਆਹਿਸਤਾ ਆਹਿਸਤਾ |
"ਚੌਹਾਨ"

No comments:
Post a Comment