Sunday, December 31, 2017

punjabi chutkule........ ghazals & lyrics, punjabi,hindi

punjabi chutkule........ ghazals & lyrics, punjabi,hindi
ਠੰਢ ’ਚ ਕੋਈ ਬਿੱਲੀ ਨੂੰ ਨਵਾਂ ਰਿਹਾ ਸੀ
ਭਾਈ ਸਾਹਿਬ ਨਵਾਉਣ ਨਾਲ ਬਿੱਲੀ ਮਰ ਜਾਵੇਗੀ ਰਾਹ ਜਾਂਦੇ ਰਾਹੀ ਨੇ ਬਿੱਲੀ ਨਵਾਉਣ ਵਾਲੇ ਨੂੰ ਕਿਹਾ ਪਰ ਉਹ ਬਿਨਾਂ ਗੱਲ ਸੁਣੇ ਬਿੱਲੀ ਨਵਾਉਂਦਾਂ ਰਿਹਾ
ਕੁਝ ਦੇਰ ਬਾਅਦ ਰਾਹੀ ਉਸੇ ਰਾਹ ਵਾਪਿਸ ਮੁੜਿਆ ਤਾਂ ਮਰੀ ਬਿੱਲੀ ਰਾਹ ’ਚ ਪਈ ਦੇਖਕੇ ਬਿੱਲੀ ਦੇ ਮਾਲਿਕ ਨੂੰ ਕਿਹਾ ਭਾਈ ਸਾਹਿਬ ਤੁਹਾਨੂੰ ਕਿਹਾ ਸੀ ਨਾ ਕਿ ਨਵਾਉਣ ਨਾਲ ਬਿੱਲੀ ਮਰ ਜਾਵੇਗੀ
ਬਿੱਲੀ ਦੇ ਮਾਲਿਕ ਨੇ ਕੌੜ ਨਜ਼ਰ ਨਾਲ ਰਾਹੀ ਵੱਲ ਦੇਖਿਆ ਤੇ ਕਿਹਾ
ਇਹ ਨਵਾਉਣ ਨਾਲ ਥੋੜਾ ਮਰੀ ਐ ਇਹ ਤਾਂ ਨਚੋੜਣ ਨਾਲ ਮਰੀ ਐ !!
ਇੱਕ ਦੋਸਤ ਤੋਂ ਸੁਣਿਆ ਚੁਟਕਲਾ

punjabi shayari thand........ ghazals & lyrics, punjabi,hindi shayari,

punjabi shayari  thand........ ghazals & lyrics, punjabi,hindi shayari,
ਚਾਰ ਕੁ
ਦੜੰਗੇ ਲਾ ਲੋ
ਖੁੱਲ ਕੇ ਹੱਸ ਲੋ
ਜਾਂ
ਕਿਸੇ ਬੱਚੇ ਨੂੰ
ਆਪਣੇ ਨਾਲ ਇੱਲਤ ਕਰਨ ਲਈ
ਰਾਜੀ ਕਰ ਲਵੋਂ
ਆਪਣੇ ਨਾਲ ਖੇਡਣ ਲਈ
ਮਨਾ ਲਵੋਂ
ਬਸ ਫਿਰ
ਠੰਢ ਤੇ ਸੰਗ
ਕਿੱਧਰ ਅਲੋਪ ਹੋ ਜਾਣੀ ਐ
ਪਤਾ ਵੀ ਨਹੀਂ ਲੱਗਣਾਂ !
"ਚੌਹਾਨ"

Saturday, December 30, 2017

meri shayari........ ghazals & lyrics, punjabi,hindi shayari,

meri shayari........ ghazals & lyrics, punjabi,hindi shayari,
ਅਕਸਰ ਹੀ
ਕੈਨਵਸ ’ਤੇ
ਜਾਂ
ਕਾਗਜ ’ਤੇ ਚਲਦੀ ਕਲਮ ਨੂੰ ਮੈਂ ਕਹਿੰਨਾਂ
ਕਿ 
ਕਦੇ ਮੇਰੀ ਵੀ ਤਸ਼ਵੀਰ ਬਣਾ ਦਿਆ ਕਰ
ਕਦੇ ਮੇਰੀ ਵੀ ਗੱਲ ਕਰ ਦਿਆ ਕਰ
ਠੀਕ ਐ
ਪਹਿਲੀ ਨਜ਼ਰੇ
ਦਿਲ ’ਚ ਨਹੀਂ ਉੱਤਰਦਾ
ਪਰ ਦਿਲ ’ਚ , ਉੱਤਰਦਾ ਤਾਂ ਹਾਂ
ਮੈਂ ਜਦੋਂ ਉੱਤਰਦਾ ਉਦੋਂ ਤਾਂ ਧੁਰ ਰੂਹ ਤੱਕ ਉੱਤਰਦਾਂ
ਮੇਰੀ ਵੀ ਗੱਲ ਕਰਿਆ ਕਰ
ਮੇਰੀ ਵੀ ਤਸ਼ਵੀਰ ਬਣਾਇਆ ਕਰ
ਚਲਦੀ ਚਲਦੀ ਕਲਮ ਰੁਕਦੀ ਐ
ਦੇਖਦੀ ਐ
ਹੱਸਦੀ ਐ
ਕਹਿੰਦੀ ਐ
ਤੂੰ ਹੈਂ ਕੀ ? ਕੀ ਐ ਤੂੰ ਪਹਿਲਾਂ ਇਹ ਜਾਣ
ਜਾਣ ਪਹਿਲਾਂ
ਗੁਰੂਆਂ ਬਾਰੇ ਜਾਣ ਉਸ ਸਰਬੰਸ ਦਾਨੀ ਬਾਰੇ
ਜਿਸਨੇ ਆਪਣਾ- ਆਪ ਤੇ ਪੂਰਾ ਪਰਿਵਾਰ ਦੇਸ਼-ਕੌਮ ਉੱਤੇ
ਕੁਰਬਾਨ ਕਰ ਦਿੱਤਾ
ਸਿੱਖ ਉਹਨਾਂ ਦੇ ਬਖ਼ਸ਼ੇ ਨਕਸ਼ੇ ਕਦਮ ਤੇ ਚੱਲਣਾ
ਜਾਣ
ਉਹਨਾਂ ਅਮਰ ਸਹੀਦਾਂ ਬਾਰੇ
ਜੋ ਛੋਟੀਆਂ ਉਮਰਾਂ ’ਚ ਹੱਸ ਹੱਸ ਕੇ ਫਾਸ਼ੀ ਦੇ ਤਖਤੇ ’ਤੇ ਝੂਲ ਗਏ
ਸਮਝ ਇਹ ਕਿ ਉਹਨਾਂ ਨੂੰ ਇਹ ਕਰਨ ਦੀ ਜ਼ਰੂਰਤ ਕਿਉਂ ਪਈ ਕਹਿ ਉਹਨਾਂ ਲੋਕਾਂ ਨੂੰ ਜੋ ਆਪਣਾ ਆਪ ਸੰਵਾਰਨ ਲਈ ਇਨਸਾਨੀਅਤ ਨੂੰ ਤਹਿਸ ਨਹਿਸ ਕਰ ਰਹੇ ਨੇ ਨਸ਼ਟ ਕਰ ਰਹੇ ਨੇ
ਜਾਣ
ਖਿਡੌਣੇ ਵਰਗੇ ਸੜਕਾਂ ’ਤੇ ਖਿਡੌਣੇ ਵੇਚਦੇ ਮਾਸ਼ੂਮ ਬੱਚਿਆਂ ਬਾਰੇ
ਉਹਨਾਂ ਨੂੰ ਬੁੱਕਲ ’ਚ ਲੈ ਕੇ ਕਰ ਮੱਲਮ ਪੱਟੀ ਉਹਨਾਂ ਦੇ ਥਾਂ ਥਾਂ ਤੋਂ ਜ਼ਖ਼ਮੀ ਹੋਏ ਭਵਿੱਖ ਦੀ
ਜਾਣ
ਨਸ਼ਿਆਂ ਦੇ ਛੇਵੇਂ ਦਰਿਆ ’ਚ ਡੁੱਬਦੀ ਜਵਾਨੀ ਬਾਰੇ ਤੇ
ਪੁੱਛ ਉਹਨਾਂ ਮਾਪਿਆਂ ਨੂੰ ਜਿੰਨਾਂ ਨੇ ਕਦੇ ਉਧਮ ਸਿੰਘ ਜਹੇ ਪੁੱਤ ਪੈਦਾ ਕੀਤੇ ਨੇ
ਤੇ ਅੱਜ ਉਹ ਆਪਣੇ ਬੱਚਿਆਂ ਨੂੰ ਇਸ ਦਰਿਆ ’ਚ ਡੁੱਬਣੋ ਰੋਕਣ ਵਿੱਚ ਕਿਉਂ
ਅਸਫ਼ਲ ਨੇ
ਜਾਣ
ਦੇਸ਼ ਨੂੰ ਰਜਾਉਣ ਵਾਲੇ ਆਪ ਭੁੱਖ ਨਾਲ ਲੜ ਰਹੇ ਅੰਨਦਾਤੇ ਬਾਰੇ
ਕਰ ਉਹਨਾਂ ਨਾਲ ਸਲਾਹ ਮਸ਼ਵਰਾ ਕੁਝ ਨਵਾਂ ਕਰਨ ਬਾਰੇ ਨਵੀਆਂ ਵਿਉਂਤਾਂ ਬਾਰੇ ਰੈਆਂ ਸਪਰੇਆਂ ਤੋ ਰਹਿਤ ਫ਼ਜਲਾ ਨੂੰ ਤਿਆਰ ਕਰਨ ਬਾਰੇ ਲੋਕਾਂ ਨਾਲ ਕਰ ਗੱਲ ਅੰਨਦਾਤੇ ਦੇ ਭਵਿੱਖ ਦੀ ਚਿੰਤਾਂ ਕਰਨ ਬਾਰੇ
ਜਾਣ
ਝਨਾਬ ਪਾਰ ਕਰਦੀ ਮੁਹੱਬਤ ਬਾਰੇ
ਤੇ ਦੱਸ ਉਹਨਾਂ ਨੂੰ ਮੁਹੱਬਤ ਦੀ ਤਾਕਤ ਜੋ ਮੁਹੱਬਤ ਤੋਂ ਪਾਸਾ ਵਟਦੇ ਨੇ
ਕਰ ਕੁਝ ਐਸਾ ਕਿ
ਤੇਰੀ ਗੱਲ ਦੁਨੀਆ ਕਰੇ
ਤੇਰੀ ਗੱਲ ਮੈਂ ਕਰਾਂ ਸਦੀਆਂ ਤੱਕ ਕਰਾਂ
ਕਹਿ ਕੇ ਕਲਮ ਫਿਰ ਅਪਣੇ ਕੰਮ ਵਿੱਚ ਰੁਝ ਜਾਂਦੀ ਐ
ਦੁਨੀਆਂ ਮੇਰੀ ਗੱਲ ਕਿਉਂ ਕਰੇਗੀ
ਸਦੀਆਂ ਤੱਕ ਤੂੰ ਮੇਰੀ ਗੱਲ ਕਿਵੇਂ ਕਰੇਗੀ
ਮੈ ਫਿਰ ਸਵਾਲ ਕਰਦਾ
ਉਹ ਮੇਰਿਆ ਰੱਬਾ
ਮੈਂ ਇਸ ਘਚੁੱਡੂਨਾਥ ਨੂੰ ਹੁਣ ਕੀ ਆਖਾਂ
ਕਹਿ ਕੇ ਕਲਮ
ਕੋਲ ਪਏ ਮੇਜ਼ ਤੇ ਟਿੱਕਦੀ ਐ ਜਾਂ ਕਾਪੀ ਦੇ ਪੰਨਿਆਂ ਵਿੱਚ ਸਿਮਟ ਜਾਂਦੀ ਐ
ਕੁਝ ਚਿਰ ਲਈ ਅਲੋਪ ਹੋ ਜਾਂਦੀ ਐ !!!
"ਚੌਹਾਨ"

Thursday, December 28, 2017

Wednesday, December 27, 2017

Sunday, December 24, 2017

duniya..... Ghazals & Lyrics,Hindi, Punjabi Shayari

duniya..... Ghazals & Lyrics,Hindi, Punjabi Shayari
ਦੁਨੀਆ ਬੁਰੀ ਕਹਤਾ ਹੈ,ਤੁਝਸੇ ਹੀ, ਹੈ ਦੁਨੀਆ ,
ਤੂੰ ਬੀ ਰਹੇ ਦੁਨੀਆ ਮੇਂ, ਹਾਂ ਤੂੰ ਬੀ ਹੈ ਦੁਨੀਆ ।
”””””””’
दुनि़या बुरी कहता है ,तुझसे ही है दुनि़या ,
तू भी रहे दुनि़या मे,हां तू भी है दुनि़या ।
.........
duniya buri kehta hai tujhse hi hai duniya
tu bhi rahai is duniya me tu bhi hai duniya
"ਚੌਹਾਨ"



Saturday, December 23, 2017

ankh ..... Ghazals & Lyrics, Punjabi Shayari

ankh ..... Ghazals & Lyrics, Punjabi Shayari
आंख खुलते ही नज़र ने, एक नज़ारा देखा,
फलक पर भी आज तनहा, एक सितारा देखा ।
आदमी को आदमी से, हो रही है नफरत,
नफरतो में डूबता यूं शहर सारा देखा ।
वो खुशी को बांटता था , इक गुब्बारा देकर,
इक ख़ुदा का नेक बन्दा आज यारा देखा ।
एक नदी से आज मिलती, इक नदी भी देखी,
आज मिलता इक किनारे से किनारा देखा ।
सूरजे की रौशनी है चांदनी है चांद की,
आपने कब साक़िया दिलबर हमारा देखा ।
"चौहान"

Thursday, December 21, 2017

Wednesday, December 20, 2017

Guzaarish ..... Ghazals & Lyrics, Punjabi Shayari,

   Guzaarish  ..... Ghazals & Lyrics, Punjabi Shayari,

ਗ਼ਜ਼ਲ


ਸਰਸਰਾਹਟ ਇਹ ਪੱਤਿਆਂ ਦੀ ।

ਖਿੜਖਿੜਾਹਟ ਹੈ ਹਾਸਿਆਂ ਦੀ ।

ਚਮਕਦੇ ਨੇ ਉਹ ਚੰਨ ਵਾਂਗੂੰ,

ਰੌਸ਼ਨੀ ਨਈਂ ਪਰ ਤਾਰਿਆਂ ਦੀ 

ਸੀਸਿਆਂ ਦੇ, ਘਰ ਵਿੱਚ ਦਿਸੇ ਨਾ,

ਉਹ ਮੁਹੱਬਤ, ਹੁਣ ਢਾਰਿਆਂ ਦੀ ।

ਧੜਕਦਾ ਰਹਿ ਤੂੰ ਬਸ ਦਿਲਾ ਹੁਣ,

ਉਮਰ ਲੰਮੀ ਐ ਲਾਰਿਆਂ ਦੀ ।

ਸਿਰ ਝੁਕਾ ਕੇ ਨਾ ਮਾਰ ਸਾਨੂੰ,

ਇੱਕ ਗੁਜਾਰਿਸ਼ ਹੈ ਹਾਰਿਆਂ ਦੀ ।

ਪਾ ਨ ਜ਼ਖ਼ਮਾਂ ’ਤੇ ਲੂਣ ਐ ਦਿਲ,

ਟੁੱਟ ਜੂ ਨੀਂਦ ਵਿਚਾਰਿਆਂ ਦੀ ।

"ਚੌਹਾਨ"

mohabbat.......... Ghazals & Lyrics, Punjabi Shayri,

mohabbat.......... Ghazals & Lyrics, Punjabi Shayri,
ਮੁਹੱਬਤ ਨੂੰ
ਜੋ ਖਰੀਦਣਾ ਚਾਹੁੰਦਾ
ਉਸ ਲਈ ਮੁਹੱਬਤ
ਜਿਸਮਾਂ ਦੀ ਖੇਡ ਹੈ
ਮੁਹੱਬਤ ਲਈ 
ਜੋ ਵਿਕਣਾ ਚਾਹੁੰਦਾ
ਉਸ ਲਈ ਮੁਹੱਬਤ
ਨਾਯਾਬ ਤੋਹਫਾ ਹੈ
ਬਸ
ਮੇਰੇ ਲਈ ਤਾਂ
ਇਹ ਦੋ ਫਾਰਮੂਲੇ ਹੀ ਬਹੁਤ ਨੇ
ਮੁਹੱਬਤ ਨੂੰ ਜਾਨਣ ਲਈ
ਪਰ
ਕੋਈ ਮੇਰੀ ਮੁਹੱਬਤ ਦੀ
ਕੀਮਤ ਲਾ ਸਕੇ
ਇਹ ਵੇਲਾ ਹਾਲੇ ਤੱਕ ਤਾਂ ਆਇਆ ਨਹੀਂ
ਤੇ
ਮੇਰੀ ਮੁਹੱਬਤ ਲਈ
ਕੋਈ ਵਿਕਣ ਨੂੰ ਤਿਆਰ ਹੋਵੇ
ਏਨੀ ਮੇਰੀ ਔਕਾਤ ਨਹੀਂ !!!
"ਚੌਹਾਨ"

Monday, December 18, 2017

ishq di hasti masti yaar mp3 download

ishq di hasti masti yaar mp3 download
ਦਿਲ ਹੀ ਦੇ ਮਚਾ, ਐ ਬਿਰਹਨ ਖਿਜਾਂ,
ਭੋਰਾ ਜੇ ਯਕੀਂ ਆਵੇ ਯਾਰ ਨੂੰ ।
ਮਸਤੀ ਇਸ਼ਕ ਦੀ, ਜਾਣੈ ਕੀ ਕੋਈ,
ਫੁੱਲ ਬਣਾ ਦਵੇ, ਆਸ਼ਿਕ ਖ਼ਾਰ ਨੂੰ ।
ਰਿਸਦੇ ਜ਼ਖ਼ਮ ਦੀ,ਕਰਨੀ ਨਈਂ ਦਵਾ
ਦਾਗ ਨ ਕਰ ਦਵੀਂ, ਕਿੱਧਰੇ ਪਿਆਰ ਨੂੰ ।
"ਚੌਹਾਨ"

Saturday, December 16, 2017

meri library...... Ghazals & Lyrics, Punjabi Shayri,

meri library...... Ghazals & Lyrics, Punjabi Shayri,
ਦੇ ਲੈ ਕੇ
ਮੇਰੀ ਲਾਇਬੇਰ੍ਰੀ ’ਚ ਤਾਂ
ਦੋ ਹੀ ਕਿਤਾਬਾਂ ਨੇ
ਇੱਕ ਕੱਚੀ ਪਹਿਲੀ ਦਾ
ਊੜੇ ਆੜੇ ਵਾਲਾ ਕੈਦਾ
ਤੇ ਦੂਜੀ
ਭਾਈ ਕਾਨਹ੍ ਸਿੰਘ
ਨਾਭਾ ਜੀ ਦਾ
ਮਹਾਨ ਕੋਸ਼
ਖਿਆਲਾਂ ਦੇ ਹੰਸਾਂ ਦੀ
ਜਦੋਂ ਕੋਈ
ਤਿਸ਼ਨਗੀ ਮਚਲਦੀ ਐ
ਤਾਂ ਉਹ
ਸਰੋਵਰ ਰੂਪੀ
ਊੜਾ ਉੱਠ
ਆੜਾ ਅੱਖ
ਵਾਲੇ ਕੈਦੇ ’ਚ
ਘ ਰ = ਘਰ
ਹ ਲ = ਹਲ
ਤੋਂ ਉੱਤਰਦੇ ਹੋਏ
ਨਿੱਘੀ ਪਿਆਰੀ ਦਾਦੀ ਮਾਂ
ਠੰਡੀ- ਠੰਡੀ ਉਸਦੀ ਛਾਂ
ਦੀ ਕਵਿਤਾ ਤੱਕ ਉੱਤਰਦੇ ਨੇ
ਉਸਦੀ ਦੀ ਗੋਦ ਵਿੱਚ
ਬੈਠਦੇ ਨੇ
ਰਾਜੇ ਰਾਣੀਆਂ ਦੀਆਂ
ਕਹਾਣੀਆਂ
ਤੇ
ਨਿੱਕੀ ਜਹੀ ਕੁੜੀ
ਪਰਾਂਦਾ ਲੈ ਕੇ ਤੁਰੀ
ਵਰਗੀਆਂ ਬੁਝਾਰਤਾਂ
ਪਾਉਂਦੇ -ਸੁਣਦੇ ਆਪਣੀ ਤਰੀਸ਼ਨਾ ਮਿਟਾ ਲੈਂਦੇ ਨੇ
ਖਿਆਲਾਂ ਦੇ ਹੰਸਾਂ ਦੀ
ਜਦੋਂ ਭੁੱਖ ਮਚਲਦੀ ਐ ਤਾਂ ਉਹ
ਸ਼ਬਦਾਂ ਦੇ ਮੋਤੀਆਂ ਦੀ ਚੋਗ ਚੁਗਨ ਲਈ
ਸਮੁੰਦਰ ਰੂਪੀ
ਭਾਈ ਕਾਨਹ੍ ਸਿੰਘ
ਨਾਭਾ ਜੀ ਦੇ
ਮਹਾਨ ਕੋਸ਼ ’ਚ
ਉ. ਪੰਜਾਬੀ ਵਰਣਮਾਲਾ (ਪੈਂਤੀ) ਦੇ
ਪਹਿਲੇ ਸ੍ਵ੍ਰ ਤੋ ਹੁੰਦੇ ਹੋਏ
ਕਿੱਥੋਂ ਤੱਕ ਉੱਤਰਦੇ ਨੇ
ਮੈਂ ਨਾਚੀਜ਼ ਨੂੰ ਐਨਾ ਗਿਆਨ ਕਿੱਥੇ !!!
"ਚੌਹਾਨ"

Friday, December 15, 2017

Tishnagi Dil di .......... Ghazals & Lyrics, Punjabi Shayri,

Tishnagi Dil  di .......... Ghazals & Lyrics, Punjabi Shayri,
ਅਕਸ਼ਰ ਹੀ
ਤਨਹਾਈ ’ਚ
ਮੈਂ ਦਿਲ ਨੂੰ
ਸੁਆਲ ਕਰਦਾਂ
ਕਿ
ਯਾਰ ਤੂੰ
ਮੁਹੱਬਤ ! ਉਸ ਨਾਲ ਹੀ ਕਿਉਂ ਕਰਦਾ
ਜਿਸ ਤੱਕ ਪਹੁੰਚਣਾ ਬਹੁਤ ਮੁਸ਼ਕਿਲ ਹੁੰਦਾ
ਜਿਸ ਨੂੰ ਪਾਉਣਾ ਨਾਮੁਮਕਿਨ ਵਰਗਾ ਹੁੰਦਾਂ
ਦਿਲ ਆਪਣੀ ਧੜਕਣ ਤੇਜ ਕਰਦਾਂ
ਆਪਣੇ ਖਿੜ-ਖਿੜ ਹੱਸਣ ਦਾ ਅਹਿਸਾਸ ਕਰਾਉਂਦਾ
ਤੇ ਕਹਿੰਦਾ
ਮੁਹੱਬਤ
ਰੂਹ ਦੀ ਖੁਰਾਕ ਐ
ਨਾ ਕਿ ਜਿਸਮ ਦੀ
ਪਰ
ਮੁਹੱਬਤ ਨੂੰ ਰੂਹ ਤੱਕ ਲੈ ਕੇ ਜਾਣਾ
ਦੁਨੀਆ ਦੀ ਨਜ਼ਰ ’ਚ ਪਾਗਲ ਹੋਣਾ ਹੁੰਦਾਂ
ਉਹ ਪਾਗਲ ਜੋ ਆਪਣੀ ਮੁਹੱਬਤ ਤੱਕ ਪਹੁੰਚਣ ਲਈ
ਪਰਬਤ ਸਰ ਕਰਦਾਂ,ਸੁਮੰਦਰ ਖੰਗਾਲਦਾ,ਟਿੱਬਿਆਂ ਨੂੰ ਛਾਣਦਾਂ
ਪਰ ਇਹ ਕਰਦਾ ਪਾਗਲ,ਪਾਗਲ ਨਹੀਂ ਰਹਿੰਦਾ
ਮਸੀਹਾ,ਦੀਵਾਨਾ, ਫਕੀਰ ਜਾਂ ਸ਼ਾਇਰ ਹੋ ਜਾਂਦਾਂ
ਉਹ ਹਰ ਜਰੱਰੇ ’ਚ ਆਪਣਾ ਮਹਿਬੂਬ ਦੇਖਦਾਂ
ਫਿਰ ਉਸ ਲਈ
ਮੁਹੱਬਤ ਤੱਕ ਪਹੁੰਚਣਾ, ਮੁਸ਼ਕਿਲ ਰਹਿੰਦਾਂ
ਨਾ
ਮੁਹੱਬਤ ਨੂੰ ਪਾਉਣਾ ਨਾਮੁਮਕਿਨ ਲਗਦਾਂ
ਦੁਨੀਆਂ ਨੂੰ ਆਪਣੀ ਤਾਕਤ ਦਿਖਾਏ ਬਿਨਾਂ
ਮੁਹੱਬਤ, ਮੁਹੱਬਤ ਨਹੀਂ ਅਖਵਾਉਂਦੀ
ਇਹੀ ਮੁਹੱਬਤ ਦਾ ਦਸਤੂਰ ਐ
ਕਹਿ ਕੇ ਦਿਲ
ਆਪਣੀ ਧੜਕਣ ਸਥਿਰ ਕਰ ਲੈਂਦਾ, ਸਾਂਤ ਹੋ ਜਾਦਾਂ
ਫਿਰ ਮੈਂ ਹੱਸਦਾ ਹਾਂ ਹਾ ਹਾਆਆਆਆਆਆਆਅ
ਤੇ ਕਹਿੰਨਾਂ
ਚੱਲ ਫਿਰ ਐ ਦਿਲ
ਦਿਖਾ ਮੁਹੱਬਤ ਦੀ ਤਾਕਤ ਦੁਨੀਆਂ ਨੂੰ
ਤੇ ਨਾਲੇ ਮੈਂ ਦੇਖ ਲਵਾਂਗਾ
ਕਿ, ਮੇਰੇ ਸੀਨੇ ’ਚ ਕੇਹੋ ਜਿਹਾ ਦਿਲ ਐ
ਚੱਲ ਫਿਰ, ਚੱਲਦਾ ਰਹੀਂ ਹੁਣ ਫਿਰ !
"ਚੌਹਾਨ"

noor ...... Ghazals & Lyrics, Punjabi Shayri,

 noor ...... Ghazals & Lyrics, Punjabi Shayri,
ਇੱਕ ਸਫੇ ਤੇ ਆ ਰਹੀ ਹੈ, ਫਿਰ ਗ਼ਜ਼ਲ ਇੱਕ ਨੂਰ ਬਣਕੇ ।
ਅੱਖਰਾਂ ਵਿੱਚ ਸ਼ਾਇਰੀ ਵੀ, ਤੁਰ ਰਹੀ ਹੈ ਹੂਰ ਬਣਕੇ ।
ਫੁੱਲ ਵੀ ਹੈ, ਮਹਿਕ ਵੀ ਹੈ ,ਕਰਿਸਮਾ ਹੈ ਇਕ ਇਲਾਹੀ,
ਫਲ ਦਵੇ ਜੋ ਦੋ ਜਹਾਂ ਨੂੰ, ਖ਼ੁਦ ਝੜੇ ਉਹ ਬੂਰ ਬਣਕੇ ।
ਦਰਦ ਅਪਣਾ ਪੰਨਿਆਂ ’ਤੇ, ਲਿਖ ਦਿਆਂ ਮੈਂ ਐ ਗ਼ਜ਼ਲ ਕੀ,
ਅਸ਼ਕ ਬਣਿਐ ਜ਼ਖ਼ਮ ਮੇਰਾ, ਜ਼ਖ਼ਮ ਤੋਂ ਨਾਸੂਰ ਬਣਕੇ ।
ਟਿੱਬਿਆਂ ਦੇ ਥੋਹ੍ਰ ਦੀ ਵੀ, ਹੋ ਗਈ ਸੀ ਤਦ ਸ਼ਨਾਖ਼ਤ,
ਵਿੰਨਦਾ ਸੀ ਪੋਟਿਆਂ ਨੂੰ, ਜਦ ਨਦਾਂ ਮਗਰੂਰ ਬਣਕੇ ।
ਅੱਖੀਆਂ ਵਿੱਚ ਬਣ ਗਿਆ ਹੈ, ਰੰਗ ਕੈਸਾ ਮਹਿਕਸ਼ੀ ਦਾ ?
ਚੜ੍ਹ੍ ਰਿਹਾ ਹੈ ਹਰ ਦਿਲੇ ’ਤੇ, ਸਾਕੀਆ ਜੋ ਸ੍ਰੂਰ ਬਣਕੇ ।
"ਚੌਹਾਨ"

Thursday, December 14, 2017

geet ...... Ghazals & Lyrics, Punjabi Shayri,

 geet  ...... Ghazals & Lyrics, Punjabi Shayri,
ਚਰਖਾ
...
ਤੂੰ ਤਿਰੰਝਣਾਂ ’ਚ..ਕੱਤੇ ਚਰਖਾ,
ਕੱਤਾਂ ਤੇਰੇ ਵੱਲ ਜਾਦੀਆਂ ਮੈਂ ਰਾਵਾਂ
ਤੂੰ ਤੱਕਲੇ ’ਤੇ ਤੰਦ ਪਾਉਂਦੀ,
ਗਲੋਟੇ ਤੇਰੇ ਮੈਂ ਖਿਆਲਾਂ ਦੇ ਲਾਵਾਂ
ਤੂੰ ਤਿਰੰਝਣਾਂ ’ਚ..ਕੱਤੇ ਚਰਖਾ,
ਸੁਣੇ ਜਦ ਚਰਖੇ ਦੀ,
ਮਿੱਠੀ-ਮਿੱਠੀ ਘੂਕ ਨੀ
ਹਰ ਕਲੀ ਖਿੜਦੀ,
ਚਾਵਾਂ ਦੀ ਮਲੂਕ ਨੀ |
ਸੁਨੇਹੇ ਸੁਗੰਧੀਆਂ ਦੇ,
ਮਨ ਭੰਵਰੇ ਨੂੰ ਦੇਣ ਹਵਾਵਾਂ
ਤੂੰ ਤਿਰੰਝਣਾਂ ’ਚ..ਕੱਤੇ ਚਰਖਾ,.
ਚਮਕਦੇ ਚਿੱਟੇ ਦੰਦ,
ਖੁੱਲਣ ਜਦ ਬੁੱਲੀਆਂ
ਪੈਣ ਲਿਸ਼ਕੋਰਾਂ
ਲਿਸ਼ਕਣ ਚਰਖੇ ਦੀਆਂ ਫੁੱਲੀਆਂ
ਲਿਸ਼ਕਦੀ ਬਿਜਲੀ ਦਾ,
ਸੱਚ ਜਾਣੀ ਮੈਂ ਭੁਲੇਖਾ ਖਾਵਾਂ
ਤੂੰ ਤਿਰੰਝਣਾਂ ’ਚ...
ਮੁੜ-ਮੁੜ ਟੁੱਟੇ ਤੇਰੇ ,
ਚਰਖੇ ਦੀ ਮਾਲ ਨੀ
ਸੌਦਾਈ ਚਿੱਤ ਚੋਂ ਨਾ ਤੇਰਾ,
ਟੁੱਟਦਾ ਖਿਆਲ ਨੀ
ਰਿਸਤੇ ਦੀ ਕੱਚੀ ਤੰਦ ’ਤੇ,
ਗੰਢ ਉਮਰਾਂ ਦੀ ਪੱਕੀ ਲਾਵਾਂ
ਤੂੰ ਤਿਰੰਝਣਾਂ ’ਚ...
ਦਿਨੋ -ਦਿਨ ਚੜਦਾ ਐ,
ਤੇਰਾ ਹੀ ਸਰੂਰ ਨੀ
ਵਿਹੜੇ ਮੇਰੇ ਆ ਜਾ ਕਦੇ,
ਬਣ ਕੇ ਤੂੰ ਹੂਰ ਨੀ
ਦਿਨ- ਰਾਤ "ਚੌਹਾਨ ਸਿੱਧਰਾ"
ਰੱਬ ਅੱਗੇ ਇਹੀ ਕਰਦਾ ਦੁਆਵਾਂ
ਤੂੰ ਤਿਰੰਝਣਾਂ ’ਚ..ਕੱਤੇ ਚਰਖਾ,
ਕੱਤਾਂ ਤੇਰੇ ਵੱਲ ਜਾਦੀਆਂ ਮੈਂ ਰਾਵਾਂ
"ਚੌਹਾਨ "

Monday, December 11, 2017

Chor ...... Ghazals & Lyrics, Punjabi Shayri,

Chor  ...... Ghazals & Lyrics, Punjabi Shayri,
ਚੋਰ
ਜਾਂ
ਕੋਈ ਸਾਧ ਨਹੀਂ ਮੈਂ
ਹਵਾ ਦਾ ਇੱਕ ਬੁੱਲਾ ਹਾਂ
ਕੋਈ
ਜਿਵੇਂ ਵਾਚਦਾ
ਜਿਵੇਂ ਪਰਖਦਾ
ਜਿਵੇਂ ਸੋਚਦਾ
ਜਿਵੇਂ ਮਹਿਸ਼ੂਸ ਕਰਦਾ
ਮੈਂ ਓਵੇਂ ਹੀ ਹੋ ਜਾਨਾਂ
ਚੋਰ
ਜਾਂ
ਕੋਈ ਸਾਧ ਨਹੀਂ ਮੈਂ !!!
"ਚੌਹਾਨ"

Saturday, December 9, 2017

hale dil ...... Ghazals & Lyrics, Punjabi Shayri,

hale dil ...... Ghazals & Lyrics, Punjabi Shayri,
ਸਿਸਕਣਾ ਹੈ ਤੜਫਣਾ ਹੈ, ਮੱਚਣਾ ਹੈ ਹਾਲੇ ।
ਓਸ ਸੂਰਜ ਵਾਂਗ ਜਿੰਦੇ, ਚਮਕਣਾ ਹੈ ਹਾਲੇ ।
ਭੁੱਲਦਾ ਹੈ ਤਾਂ ਭੁਲਾ ਦੇ,ਹੁਣ ਬਸ਼ੱਕ ਦਿਲਾ ਉਹ,
ਮਹਿਕ ਬਣਕੇ ਰੂਹ ਵਿੱਚ ਮੈਂ,ਖਿੰਡਣਾ ਹੈ ਹਾਲੇ ।
ਪਰਖਦਾ ਹੈ ਵਾਚਦਾ ਹੈ, ਇਸ਼ਕ ਨੂੰ ਉਹ ਜੇਕਰ,
ਫਿਰ ਤਲਬ ਨੇ ਦੀਦਿਆਂ ਤੋਂ, ਵਰਸਣਾ ਹੈ ਹਾਲੇ ।
ਰਬਤ ਜੈਸਾ ਹਰਖ ਵੈਸਾ,ਫ਼ਿਕਰ ਕੈਸਾ ਐ ਦਿਲ!
ਜਾਲ ਲੈ ਕੇ ਪੰਛੀਆਂ ਵੇ, ਉੱਡਣਾ ਹੈ ਹਾਲੇ ।
ਖੇਡਣਾ ਹੈ, ਉੱਡਣਾ ਹੈ, ਚੁੰਮਣਾ ਹੈ ਫ਼ਲਕ ਨੂੰ,
ਮਾਰ ਨਾ ਮਾਏ ਚਿੜੀ ਹਾਂ, ਚਹਿਕਣਾ ਹੈ ਹਾਲੇ ।
ਪਰਖ ਕੇ ਹੀ,ਬੰਨਣਾ ਸਿਹਰਾ ਕਿਸੇ ਦੇ ਜਿੱਤ ਦਾ,
ਸ਼ਿਅਰ ਇੱਕ ਨਾਚੀਜ਼ ਨੇ ਵੀ, ਬੋਲਣਾ ਹੈ ਹਾਲੇ ॥
"ਚੌਹਾਨ"

Friday, December 8, 2017

khuda ho gaye ...... Ghazals & Lyrics, Punjabi Shayri,

 khuda ho gaye ...... Ghazals & Lyrics, Punjabi Shayri,
ਇੱਕ ਗ਼ਜ਼ਲ ਦੇ ਦੋ ਸ਼ਿਅਰ ਜੀ
ਹਰ ਕਿਸੇ ਨੂੰ ਆਖਦਾ ਸੀ,ਉਹ ਚੋਰ ਹੈ ਠੱਗ ਹੈ ,
ਇਕ ਮਸੀਹਾ ਮਿਲ ਗਿਆ ਤਾਂ, ਸਾਰੇ ਖ਼ੁਦਾ ਹੋ ਗਏ ।
ਉਂਝ ਮੁਹੱਬਤ ਵਿੱਚ ਸ਼ਿਕਾਇਤ, ਹੈ ਲਾਜ਼ਿਮੀ ਰਬਤ ਦੀ,
ਕਰ ਗਿਆ ਦਿਲ ਇਹ ਸ਼ਿਕਾਇਤ, ਤਾਂ ਉਹ ਖਫ਼ਾ ਹੋ ਗਏ ।
"ਚੌਹਾਨ"

Thursday, December 7, 2017

Tuesday, December 5, 2017

yaad ...... Ghazals & Lyrics, Punjabi Shayri,

yaad ...... Ghazals & Lyrics, Punjabi Shayri,
ਐ ਉਮੀਦ -ਏ ਦਿਲ ਤੜਪ ਨਾ , ਚੁੱਪ ਰਹਿ ਤੂੰ ਚੁੱਪ ਰਹਿ,
ਯਾਦ ਨੇ ਉਹ ਯਾਦ ਹੈ ਤੂੰ, ਉਹ ਗਿਲਾ ਵੀ ਯਾਦ ਹੈ ।
ਧੂਹ ਨਿਕਲੇ ਜਦ ਦਿਲੇ ਚੋਂ, ਨਿਕਲਦੀ ਹੈ ਜਾਨ ਵੀ,
ਯਾਦ ਹੈ ਉਹ ਜ਼ਹਿਰ ਹੋਈ, ਇਕ ਦਵਾ ਵੀ ਯਾਦ ਹੈ ।
"ਚੌਹਾਨ"

Sunday, December 3, 2017

meri ...... Ghazals & Lyrics, Punjabi Shayri,

meri ...... Ghazals & Lyrics, Punjabi Shayri,
ਮਹਿਫਲ ’ਚ ਸਹਿਜ ਸੁਭਾਹ,ਮੈਂ ਗੱਲ ਜਦ ਤੋਰੀ,
ਸਭਨੇ ਕਿਹਾ ਹਸ ਕੇ,ਇਹ ਸ਼ਾਇਰੀ ਕਿਹੜੀ ।
ਕੀਤੀ ਸ਼ੁਰੂ ਮੈਂ ਜਦ,ਫਿਰ ਸ਼ਾਇਰੀ ਅਪਣੀ,
ਉਹ ਤੁਰ ਪਏ ਕਹਿ ਕੇ,ਇਹ ਬੰਦਗੀ ਕਿਹੜੀ ॥
"ਚੌਹਾਨ"




Saturday, December 2, 2017

chandni...... Ghazals & Lyrics, Punjabi Shayri,

 ਚੰਦ ਹੈ ਜੇ ਉਹ ਫ਼ਲਕ ਦਾ ,
ਖਾਕ ਹਾਂ ਮੈਂ ਫਿਰ ਜਮੀਂ ਦੀ ।
ਉਹ ਫ਼ਿਦਾ ਮੇਰੀ ਤੜਪ ’ਤੇ,
ਮੈਂ ਦਿਵਾਨੀ ਹਾਂ ਚਾਂਨਣੀ ਦੀ ।
"ਚੌਹਾਨ

Friday, December 1, 2017

awargi ...... Ghazals & Lyrics, Punjabi Shayri,

awargi ...... Ghazals & Lyrics, Punjabi Shayri,
ਜਿੱਥੇ ਵੀ
ਮੁਹੱਬਤ ਨੇ
ਦਸ਼ਤਕ ਦਿੱਤੀ
ਦਿਲ ਨੇ
ਇਸ਼ਾਰਾ ਕਰਿਆ
ਤੇ
ਇਹ ਵਨਜਾਰਾ ਰੁੱਕ ਗਿਆ
ਇਸ ਨੂੰ
ਕੋਈ ਵਿਉਪਾਰ ਆਖੇ
ਕੋਈ ਆਸ਼ਕੀ
ਤੇ ਕੋਈ
ਆਵਾਰਗੀ ਕਹਿ ਦਿੰਦਾ
ਇਸਨੂੰ
ਤੂੰ ਕੀ ਸਮਝੇ ਇਹ ਤੂੰ ਜਾਣੇ
ਪਰ ਮੈਨੂੰ ਤੇ
ਮੁਹੱਬਤ ਦੇ ਹਰ ਮੰਜਰ ਚੋਂ
ਭਿੰਨੀ- ਭਿੰਨੀ ਖੁਸ਼ਬੂ ਆਉਂਦੀ ਐ
ਤੇਰੇ ਹੁਸ਼ਨ ਦੀ
ਤੇਰੇ ਅਕਸ ਦੀ
ਤੇਰੀ ਛੋਹ ਦੀ !!!
"ਚੌਹਾਨ"

Akhar ...... Ghazals & Lyrics, Punjabi Shayri,

ਅੱਖਰਾਂ ਸੰਗ ਅੱਖਰ ਜੋ ਬਣਾਂਵੇ,
ਇਸ਼ਕ ਦੇ ਸਿਲਸਿਲੇ ਨੂੰ ,ਮੈਂ ਕਹਾਂ ਕੀ ।
ਦਿਲ ਕਸ਼ੀਦੇ ਲਹੂ ਤਾਂ ਸੋਚਦਾ ਹਾਂ,
ਹੈ ਕਿਆਮਤ, ਕਿਆਮਤ ਵਿੱਚ ਕਿਆਮਤ ।
"ਚੌਹਾਨ"