Thursday, December 14, 2017

geet ...... Ghazals & Lyrics, Punjabi Shayri,

ਚਰਖਾ
...
ਤੂੰ ਤਿਰੰਝਣਾਂ ’ਚ..ਕੱਤੇ ਚਰਖਾ,
ਕੱਤਾਂ ਤੇਰੇ ਵੱਲ ਜਾਦੀਆਂ ਮੈਂ ਰਾਵਾਂ
ਤੂੰ ਤੱਕਲੇ ’ਤੇ ਤੰਦ ਪਾਉਂਦੀ,
ਗਲੋਟੇ ਤੇਰੇ ਮੈਂ ਖਿਆਲਾਂ ਦੇ ਲਾਵਾਂ
ਤੂੰ ਤਿਰੰਝਣਾਂ ’ਚ..ਕੱਤੇ ਚਰਖਾ,
ਸੁਣੇ ਜਦ ਚਰਖੇ ਦੀ,
ਮਿੱਠੀ-ਮਿੱਠੀ ਘੂਕ ਨੀ
ਹਰ ਕਲੀ ਖਿੜਦੀ,
ਚਾਵਾਂ ਦੀ ਮਲੂਕ ਨੀ |
ਸੁਨੇਹੇ ਸੁਗੰਧੀਆਂ ਦੇ,
ਮਨ ਭੰਵਰੇ ਨੂੰ ਦੇਣ ਹਵਾਵਾਂ
ਤੂੰ ਤਿਰੰਝਣਾਂ ’ਚ..ਕੱਤੇ ਚਰਖਾ,.
ਚਮਕਦੇ ਚਿੱਟੇ ਦੰਦ,
ਖੁੱਲਣ ਜਦ ਬੁੱਲੀਆਂ
ਪੈਣ ਲਿਸ਼ਕੋਰਾਂ
ਲਿਸ਼ਕਣ ਚਰਖੇ ਦੀਆਂ ਫੁੱਲੀਆਂ
ਲਿਸ਼ਕਦੀ ਬਿਜਲੀ ਦਾ,
ਸੱਚ ਜਾਣੀ ਮੈਂ ਭੁਲੇਖਾ ਖਾਵਾਂ
ਤੂੰ ਤਿਰੰਝਣਾਂ ’ਚ...
ਮੁੜ-ਮੁੜ ਟੁੱਟੇ ਤੇਰੇ ,
ਚਰਖੇ ਦੀ ਮਾਲ ਨੀ
ਸੌਦਾਈ ਚਿੱਤ ਚੋਂ ਨਾ ਤੇਰਾ,
ਟੁੱਟਦਾ ਖਿਆਲ ਨੀ
ਰਿਸਤੇ ਦੀ ਕੱਚੀ ਤੰਦ ’ਤੇ,
ਗੰਢ ਉਮਰਾਂ ਦੀ ਪੱਕੀ ਲਾਵਾਂ
ਤੂੰ ਤਿਰੰਝਣਾਂ ’ਚ...
ਦਿਨੋ -ਦਿਨ ਚੜਦਾ ਐ,
ਤੇਰਾ ਹੀ ਸਰੂਰ ਨੀ
ਵਿਹੜੇ ਮੇਰੇ ਆ ਜਾ ਕਦੇ,
ਬਣ ਕੇ ਤੂੰ ਹੂਰ ਨੀ
ਦਿਨ- ਰਾਤ "ਚੌਹਾਨ ਸਿੱਧਰਾ"
ਰੱਬ ਅੱਗੇ ਇਹੀ ਕਰਦਾ ਦੁਆਵਾਂ
ਤੂੰ ਤਿਰੰਝਣਾਂ ’ਚ..ਕੱਤੇ ਚਰਖਾ,
ਕੱਤਾਂ ਤੇਰੇ ਵੱਲ ਜਾਦੀਆਂ ਮੈਂ ਰਾਵਾਂ
"ਚੌਹਾਨ "

No comments:

Post a Comment