Saturday, December 16, 2017

meri library...... Ghazals & Lyrics, Punjabi Shayri,

ਦੇ ਲੈ ਕੇ
ਮੇਰੀ ਲਾਇਬੇਰ੍ਰੀ ’ਚ ਤਾਂ
ਦੋ ਹੀ ਕਿਤਾਬਾਂ ਨੇ
ਇੱਕ ਕੱਚੀ ਪਹਿਲੀ ਦਾ
ਊੜੇ ਆੜੇ ਵਾਲਾ ਕੈਦਾ
ਤੇ ਦੂਜੀ
ਭਾਈ ਕਾਨਹ੍ ਸਿੰਘ
ਨਾਭਾ ਜੀ ਦਾ
ਮਹਾਨ ਕੋਸ਼
ਖਿਆਲਾਂ ਦੇ ਹੰਸਾਂ ਦੀ
ਜਦੋਂ ਕੋਈ
ਤਿਸ਼ਨਗੀ ਮਚਲਦੀ ਐ
ਤਾਂ ਉਹ
ਸਰੋਵਰ ਰੂਪੀ
ਊੜਾ ਉੱਠ
ਆੜਾ ਅੱਖ
ਵਾਲੇ ਕੈਦੇ ’ਚ
ਘ ਰ = ਘਰ
ਹ ਲ = ਹਲ
ਤੋਂ ਉੱਤਰਦੇ ਹੋਏ
ਨਿੱਘੀ ਪਿਆਰੀ ਦਾਦੀ ਮਾਂ
ਠੰਡੀ- ਠੰਡੀ ਉਸਦੀ ਛਾਂ
ਦੀ ਕਵਿਤਾ ਤੱਕ ਉੱਤਰਦੇ ਨੇ
ਉਸਦੀ ਦੀ ਗੋਦ ਵਿੱਚ
ਬੈਠਦੇ ਨੇ
ਰਾਜੇ ਰਾਣੀਆਂ ਦੀਆਂ
ਕਹਾਣੀਆਂ
ਤੇ
ਨਿੱਕੀ ਜਹੀ ਕੁੜੀ
ਪਰਾਂਦਾ ਲੈ ਕੇ ਤੁਰੀ
ਵਰਗੀਆਂ ਬੁਝਾਰਤਾਂ
ਪਾਉਂਦੇ -ਸੁਣਦੇ ਆਪਣੀ ਤਰੀਸ਼ਨਾ ਮਿਟਾ ਲੈਂਦੇ ਨੇ
ਖਿਆਲਾਂ ਦੇ ਹੰਸਾਂ ਦੀ
ਜਦੋਂ ਭੁੱਖ ਮਚਲਦੀ ਐ ਤਾਂ ਉਹ
ਸ਼ਬਦਾਂ ਦੇ ਮੋਤੀਆਂ ਦੀ ਚੋਗ ਚੁਗਨ ਲਈ
ਸਮੁੰਦਰ ਰੂਪੀ
ਭਾਈ ਕਾਨਹ੍ ਸਿੰਘ
ਨਾਭਾ ਜੀ ਦੇ
ਮਹਾਨ ਕੋਸ਼ ’ਚ
ਉ. ਪੰਜਾਬੀ ਵਰਣਮਾਲਾ (ਪੈਂਤੀ) ਦੇ
ਪਹਿਲੇ ਸ੍ਵ੍ਰ ਤੋ ਹੁੰਦੇ ਹੋਏ
ਕਿੱਥੋਂ ਤੱਕ ਉੱਤਰਦੇ ਨੇ
ਮੈਂ ਨਾਚੀਜ਼ ਨੂੰ ਐਨਾ ਗਿਆਨ ਕਿੱਥੇ !!!
"ਚੌਹਾਨ"

No comments:

Post a Comment