Saturday, December 9, 2017

hale dil ...... Ghazals & Lyrics, Punjabi Shayri,

ਸਿਸਕਣਾ ਹੈ ਤੜਫਣਾ ਹੈ, ਮੱਚਣਾ ਹੈ ਹਾਲੇ ।
ਓਸ ਸੂਰਜ ਵਾਂਗ ਜਿੰਦੇ, ਚਮਕਣਾ ਹੈ ਹਾਲੇ ।
ਭੁੱਲਦਾ ਹੈ ਤਾਂ ਭੁਲਾ ਦੇ,ਹੁਣ ਬਸ਼ੱਕ ਦਿਲਾ ਉਹ,
ਮਹਿਕ ਬਣਕੇ ਰੂਹ ਵਿੱਚ ਮੈਂ,ਖਿੰਡਣਾ ਹੈ ਹਾਲੇ ।
ਪਰਖਦਾ ਹੈ ਵਾਚਦਾ ਹੈ, ਇਸ਼ਕ ਨੂੰ ਉਹ ਜੇਕਰ,
ਫਿਰ ਤਲਬ ਨੇ ਦੀਦਿਆਂ ਤੋਂ, ਵਰਸਣਾ ਹੈ ਹਾਲੇ ।
ਰਬਤ ਜੈਸਾ ਹਰਖ ਵੈਸਾ,ਫ਼ਿਕਰ ਕੈਸਾ ਐ ਦਿਲ!
ਜਾਲ ਲੈ ਕੇ ਪੰਛੀਆਂ ਵੇ, ਉੱਡਣਾ ਹੈ ਹਾਲੇ ।
ਖੇਡਣਾ ਹੈ, ਉੱਡਣਾ ਹੈ, ਚੁੰਮਣਾ ਹੈ ਫ਼ਲਕ ਨੂੰ,
ਮਾਰ ਨਾ ਮਾਏ ਚਿੜੀ ਹਾਂ, ਚਹਿਕਣਾ ਹੈ ਹਾਲੇ ।
ਪਰਖ ਕੇ ਹੀ,ਬੰਨਣਾ ਸਿਹਰਾ ਕਿਸੇ ਦੇ ਜਿੱਤ ਦਾ,
ਸ਼ਿਅਰ ਇੱਕ ਨਾਚੀਜ਼ ਨੇ ਵੀ, ਬੋਲਣਾ ਹੈ ਹਾਲੇ ॥
"ਚੌਹਾਨ"

No comments:

Post a Comment