Friday, December 15, 2017

Tishnagi Dil di .......... Ghazals & Lyrics, Punjabi Shayri,

ਅਕਸ਼ਰ ਹੀ
ਤਨਹਾਈ ’ਚ
ਮੈਂ ਦਿਲ ਨੂੰ
ਸੁਆਲ ਕਰਦਾਂ
ਕਿ
ਯਾਰ ਤੂੰ
ਮੁਹੱਬਤ ! ਉਸ ਨਾਲ ਹੀ ਕਿਉਂ ਕਰਦਾ
ਜਿਸ ਤੱਕ ਪਹੁੰਚਣਾ ਬਹੁਤ ਮੁਸ਼ਕਿਲ ਹੁੰਦਾ
ਜਿਸ ਨੂੰ ਪਾਉਣਾ ਨਾਮੁਮਕਿਨ ਵਰਗਾ ਹੁੰਦਾਂ
ਦਿਲ ਆਪਣੀ ਧੜਕਣ ਤੇਜ ਕਰਦਾਂ
ਆਪਣੇ ਖਿੜ-ਖਿੜ ਹੱਸਣ ਦਾ ਅਹਿਸਾਸ ਕਰਾਉਂਦਾ
ਤੇ ਕਹਿੰਦਾ
ਮੁਹੱਬਤ
ਰੂਹ ਦੀ ਖੁਰਾਕ ਐ
ਨਾ ਕਿ ਜਿਸਮ ਦੀ
ਪਰ
ਮੁਹੱਬਤ ਨੂੰ ਰੂਹ ਤੱਕ ਲੈ ਕੇ ਜਾਣਾ
ਦੁਨੀਆ ਦੀ ਨਜ਼ਰ ’ਚ ਪਾਗਲ ਹੋਣਾ ਹੁੰਦਾਂ
ਉਹ ਪਾਗਲ ਜੋ ਆਪਣੀ ਮੁਹੱਬਤ ਤੱਕ ਪਹੁੰਚਣ ਲਈ
ਪਰਬਤ ਸਰ ਕਰਦਾਂ,ਸੁਮੰਦਰ ਖੰਗਾਲਦਾ,ਟਿੱਬਿਆਂ ਨੂੰ ਛਾਣਦਾਂ
ਪਰ ਇਹ ਕਰਦਾ ਪਾਗਲ,ਪਾਗਲ ਨਹੀਂ ਰਹਿੰਦਾ
ਮਸੀਹਾ,ਦੀਵਾਨਾ, ਫਕੀਰ ਜਾਂ ਸ਼ਾਇਰ ਹੋ ਜਾਂਦਾਂ
ਉਹ ਹਰ ਜਰੱਰੇ ’ਚ ਆਪਣਾ ਮਹਿਬੂਬ ਦੇਖਦਾਂ
ਫਿਰ ਉਸ ਲਈ
ਮੁਹੱਬਤ ਤੱਕ ਪਹੁੰਚਣਾ, ਮੁਸ਼ਕਿਲ ਰਹਿੰਦਾਂ
ਨਾ
ਮੁਹੱਬਤ ਨੂੰ ਪਾਉਣਾ ਨਾਮੁਮਕਿਨ ਲਗਦਾਂ
ਦੁਨੀਆਂ ਨੂੰ ਆਪਣੀ ਤਾਕਤ ਦਿਖਾਏ ਬਿਨਾਂ
ਮੁਹੱਬਤ, ਮੁਹੱਬਤ ਨਹੀਂ ਅਖਵਾਉਂਦੀ
ਇਹੀ ਮੁਹੱਬਤ ਦਾ ਦਸਤੂਰ ਐ
ਕਹਿ ਕੇ ਦਿਲ
ਆਪਣੀ ਧੜਕਣ ਸਥਿਰ ਕਰ ਲੈਂਦਾ, ਸਾਂਤ ਹੋ ਜਾਦਾਂ
ਫਿਰ ਮੈਂ ਹੱਸਦਾ ਹਾਂ ਹਾ ਹਾਆਆਆਆਆਆਆਅ
ਤੇ ਕਹਿੰਨਾਂ
ਚੱਲ ਫਿਰ ਐ ਦਿਲ
ਦਿਖਾ ਮੁਹੱਬਤ ਦੀ ਤਾਕਤ ਦੁਨੀਆਂ ਨੂੰ
ਤੇ ਨਾਲੇ ਮੈਂ ਦੇਖ ਲਵਾਂਗਾ
ਕਿ, ਮੇਰੇ ਸੀਨੇ ’ਚ ਕੇਹੋ ਜਿਹਾ ਦਿਲ ਐ
ਚੱਲ ਫਿਰ, ਚੱਲਦਾ ਰਹੀਂ ਹੁਣ ਫਿਰ !
"ਚੌਹਾਨ"

No comments:

Post a Comment