Tuesday, February 26, 2019

dilon ke gulshan mehak

dilon ke gulshan mehak
ਗ਼ਜ਼ਲ
ਯੇ ਮਹਿਕ ਗੁਲਸ਼ਨ ਮੇਂ,ਤੂੰ ਹੈ ਤੋ ਮਹਿਰਮਾਂ ਹੈ !
ਵਗਰਨਾ ਇਸ ਗੁਲਸ਼ਨ ਮੇਂ ਗੁਲਸ਼ਨ ਸਾ ਕਿਆ ਹੈ !
ਆਪਕੀ ਉਲਫਤ ਮੇਂ,ਪਾਗਲ ਸੇ ਹੋ ਗਏ ਹਮ,
ਜੋ ਕਹੇ ਕਹਨੇ ਦੋ , ਕਹਨੇ ਸੇ ਕੁਛ ਹੁਆ ਹੈ ?
ਬੇਵਫਾਈ ਕਰਤਾ ਹੈ ਦੋਖੋ ,ਵੋ ਖੁਦੀ ਸੇ ,
ਕਹਿ ਰਹਾ ਹੈ ਸਭਸੇ ,ਕਿ ਹਮਦਮ ਬੇਵਫ਼ਾ ਹੈ ।
ਯੇ ਕਿਆ ਹੈ ਐ ਦਿਲ ਕਿਸ ਮੇਂ, ਬੰध ਗਿਆ ਤੂੰ
ਰੋਕਤਾ ਹੈ ਤੁਮਕੋ, ਦੇਖੋ ਤੋ ਵੋ ਕਿਆ ਹੈ ?
ਛੋੜ ਦੇ ਤੂੰ ਭੀ ਐ ਦਿਲ ਤੂੰ ਬੀ, ਛੋੜ "ਚੌਹਾਨ"
ਇੱਕ ਮੁਹੱਬਤ ਹੈ ਤੋ, ਇੱਕ ਉਲਫਤ ਕਾ ਖੁਦਾ ਹੈ ।
"ਚੌਹਾਨ"

जब तक जहां तक,

जब तक जहां तक,
जब तक जहां तक,तू ए हवा गूंजेगी ।
तब तक वहां तक,मेरी सदा गूंजेगी ।
कह दो उसे तुम कर ले भरोसा वो,
दूनिया के हर कोने मैं वफ़ा गूंजेगी ।
"चौहान"

Sunday, February 24, 2019

juda ho gaye

juda ho gaye
ਉਨਸੇ ਭੀ ਨਾ ਮਿਲੇ ਹਮ ਕਭੀ,
ਹਮ ਹਮ ਸੇ ਭੀ ਜੁਦਾ ਹੋ ਗਏ ।
ਚਾਹਤ ਕੀ ਚਾਹ ਮੇਂ ਸਾਕੀਆ,
ਹਮ ਖੁਦ ਸੇ ਬੇਵਫ਼ਾ ਹੋ ਗਏ ।
ਕੈਸੀ ਹੈ ਬੇਵਸੀ ਇਸ਼ਕ ਮੇਂ,
ਕੈਸੀ ਇਸਕੀ ਲਗਨ ਐ ਖੁਦਾ ।
ਨਿਕਲੇ ਜੋ ਲੋਗ ਇਨਕੀ ਗਲੀ,
ਦੇਖਾ ਦੇਖੀ ਫ਼ਨਾ ਹੋ ਗਏ ।
ਗੁਸਤਾਖ਼ੀ ਮਾਫ਼ ਐ ਮਹਿਜਬੀਂ,
ਲਖ ਲਖ ਸ਼ੁਕਰ ਹੈ ਆਪਕਾ ।
ਹਮ ਤੇਰੀ ਬਜਮ ਕੋ ਛੋੜ ਕੇ,
ਅਪਣੇ ਗ਼ਮ ਸੇ ਰਿਹਾ ਹੋ ਗਏ ।
ਕੁਛ ਤੂੰ "ਚੌਹਾਨ " ਹੈ ਬੇਫ਼ਿਕਰ,
ਕੁਛ ਪਾਗਲ ਹੈ ਨਦਾਂ’ ਦਿਲ ਤੇਰਾ,
ਦੇਖੋ ਅਪਨੀ ਕਹੀ ਬਾਤ ਮੇਂ ,
ਦੇਖੋ ਤੁਮ ਲਾਪਤਾ ਹੋ ਗਏ ।
"ਚੌਹਾਨ"

Friday, February 22, 2019

aatmvishwas

aatmvishwas
ਆਤਮ ਵਿਸ਼ਵਾਸ ਹੀ ਹੈ
ਜੋ ਦੂਜ਼ਿਆ ’ਤੇ ਵਿਸ਼ਵਾਸ ਕਰਨਾ ਸਿਖਾਉਂਦਾ
ਮੁਹੱਬਤ ਜਗਾਉਂਦਾ
ਸਾਹਸ ਭਰਦਾ ਹਰ ਮੁਸ਼ਕਿਲ ਚੋਂ ਗੁਜ਼ਰ ਜਾਣ ਦਾ
ਆਤਮ ਵਿਸ਼ਵਾਸ ਅੱਗੇ ਲਾਟ ਕੀ ਤੇ ਅੱਗ ਦਾ ਦਰਿਆ ਕੀ ।
"ਚੌਹਾਨ"

aaj ka chintan

aaj ka chintan
ਚਿੰਤਾ ਦਾ ਵਿਸ਼ਾ ਇਹ ਨਹੀਂ ਕਿ ਅੱਜ ਦੇ ਬੱਚੇ ਮੋਬਾਇਲ ਤੇ ਵੀਡੀਓ ਗੇਮ ਜਾਂ ਟੀ ਵੀ ’ਤੇ ਕਾਰਟੂਨ ਦੇਖਣ ਦੇ ਸੌਕੀਨ ਨੇ ।
ਚਿੰਤਾ ਦਾ ਵਿਸ਼ਾ ਇਹ ਹੈ ਕਿ ਅੱਜ ਦੇ ਬੱਚੇ ਨੂੰ ਖੁੱਲਾ ਖੇਡਣ ਦੀ, ਮਿੱਟੀ ਜਾਂ ਮਿੱਟੀ ਸੰਗ ਘੁਲਣ ਦੀ ਇਜ਼ਾਜਤ ਹੀ ਨਹੀਂ । ਗਲੀ ਮੁਹੱਲੇ ਘਰਾਂ ਵਿੱਚ ਖੇਡਣ ਦੀ ਜਗਾ ਹੀ ਨਹੀਂ ।
"ਚੌਹਾਨ"

maye mera dil

maye mera dil
ਦਿਲ ਤੇ ਮੇਰਾ ਬਿਰਹਾ ਮਾਏ
ਬਾਤਾਂ ਪਾਉਣ ਲੱਗੇ
ਵਹਿ ਤੁਰੇ ਨੈਣਾਂ ਚੋਂ ਅੱਥਰੂ
ਪੋਹ ਵਿੱਚ ਸਾਉਣ ਲੱਗੇ ।
ਦਿਲ ਤੇ ਮੇਰਾ ਬਿਰਹਾ ਮਾਏ
ਧੋਵਣ ਲੱਗੇ ਦੀਦੇ
ਵਹਿਣ ਖਿਆਲਾਂ ਦਾ ਛੱਲੇ ਬਿਰਹਾ
ਦਿਲ ਬੂੰਦ ਬੂੰਦ ਕਸੀਦੇ ।
ਦਿਲ ਤੇ ਮੇਰਾ ਬਿਰਹਾ ਮਾਏ
ਦੇਖ ਖਾਂ ਭਰਦੇ ਹੁੰਗਾਰਾ
ਤੜਫਾਉਣ,ਮਨਾਉਣ ਇੱਕ ਦੂਜੇ ਨੂੰ
ਅਵੱਲਾ ਬਣਿਆ ਨਜ਼ਾਰਾ ।
ਦਿਲ ਤੇ ਮੇਰਾ ਬਿਰਹਾ ਮਾਏ
ਸੰਗ ਰਲ ਗਈ ਤਨਹਾਈ
ਵਿਲਕਣ ਮੇਰੇ ਸਾਹਾਂ ਦੇ ਪੰਖੂ
ਕਿਸਨੂੰ ਦੇਣ ਦਿਖਾਈ ।
ਦਿਲ ਤੇ ਮੇਰਾ ਬਿਰਹਾ ਮਾਏ
ਉਲਫਤ ਦੀ ਬੋਲ਼ਣ ਬੋਲੀ
ਪਹਿਨਣ ਖਾਣ ਨੂੰ ਗ਼ਮ ਦੇ ਚਰਚੇ
ਰੱਖੀ ਜਿੰਦ ਨਿਮਾਣੀ ਗੋਲੀ ।
ਦਿਲ ਤੇ ਮੇਰਾ ਬਿਰਹਾ ਮਾਏ
ਵਿੱਚ ਵਿਚਾਲੇ "ਚੌਹਾਨ"
ਕਈਆਂ ਲਈ ਸਿੱਧਰਾ,ਪਾਗਲ,ਮੂਰਖ,
ਕਈਆਂ ਲਈ ਬੇਈਮਾਨ ।
ਦਿਲ ਤੇ ਮੇਰਾ ਬਿਰਹਾ ਮਾਏ ।।
"ਚੌਹਾਨ"

बेखुदी में सनम

बेखुदी में सनम
बेबसी बनी किस कदर किसको कहें हम ।
खाब फिर रहा है बिखर किसको कहें हम ।
ढूंढते रहे हम खुदी को बेखुदी में,
ना मिले खुदी से मगर किसको कहें हम ।
"चौहान"

Wednesday, February 20, 2019

ਮੁਹੱਬਤ ਦੀ ਬਾਤ ਪਾਉਂਦਾ ਮੌਸਮ

ਮੁਹੱਬਤ ਦੀ ਬਾਤ ਪਾਉਂਦਾ ਮੌਸਮ
ਸੁਣ ਬਾਹਰ ਨਿਕਲ ਕੇ
ਮੁਹੱਬਤ ਦੀ ਬਾਤ ਪਾਉਂਦਾ ਮੌਸਮ
ਦੇਖ ਫੁੱਲਾਂ ਬੂਟੇ ਵਾਦੀਆਂ ਦੇ ਹੁਸਨ ਨੂੰ ਧੋਂਦਾ
ਅੰਬਰੋ ਵਰਸਦਾ ਅੰਮਿਰ੍ਤ
ਦੇਖ ਬੱਦਲਾਂ ਨੂੰ ਖਿੰਡਾਉਂਦੀ ਹਵਾ
ਹਵਾ ਸੰਗ ਮਸਕਰੀ ਕਰਦੇ ਬੱਦਲ
ਤੇਰੀ ਮੇਰੀ ਬਾਤ ਵਾਂਗ ।
"ਚੌਹਾਨ"

ਸਮਾਂ ਬੀਤ ਚੁੱਕਿਆ

ਸਮਾਂ ਬੀਤ ਚੁੱਕਿਆ
ਜੋ ਸਮਾਂ ਬੀਤ ਚੁੱਕਿਆ
ਉਹ ਬਦਲਨਾ ਜਾਂ ਸੁਧਾਰਨਾ ਨਾਮੁਮਕਿਨ ਐ
ਜੋ ਸਮਾਂ ਬੀਤ ਰਿਹੈ
ਉਹ ਅਟੱਲ ਐ, ਉਸ ਨੂੰ ਰੋਕਿਆ ਨਹੀਂ ਜਾ ਸਕਦਾ
ਜੋ ਸਮਾਂ ਬੀਤਨ ਵਾਲਾ ਹੈ
ਉਸ ਨੂੰ ਬਦਲਿਆ ਜਾ ਸਕਦਾ ਹੈ, ਸੁਧਾਰਿਆ ਜਾ ਸਕਦਾ ਹੈ
ਅਗਰ ਕੋਸ਼ਿਸ਼ ਕਰੀ ਜਾਵੇ ਤਾਂ
ਸੁਨਿਹਰਾ ਭਵਿੱਖ ਸਿਰਜਿਆ ਜਾ ਸਕਦਾ ਹੈ
ਕਿਸੇ ਵਕਤ ,ਕਿਸੇ ਦਿਨ,ਕਿਸੇ ਵੀ ਘੜੀ ਤੋਂ ਸ਼ੁਰੂਆਤ ਕਰਕੇ ।
" ਚੌਹਾਨ"

ਇਸ ਕਾਗਜ਼ ਵਿੱਚ, ਇਸ ਚਲਦੀ ਕਲਮ ਵਿੱਚ,ਇਸ ਕਵਿਤਾ ਵਿੱਚ

ਇਸ ਕਾਗਜ਼ ਵਿੱਚ, ਇਸ ਚਲਦੀ ਕਲਮ ਵਿੱਚ,ਇਸ ਕਵਿਤਾ ਵਿੱਚ
ਇਹ ਦੂਰ ਤੱਕ ਜਾਂਦੀ ਨਦੀ
ਇਹ ਨਦੀ ਦਾ ਵਹਿਣ
ਇਹ ਪਾਣੀ ਦੀ ਕਲਕਲ
ਇਹ ਕਲਕਲ ਇਹ ਤਾਲ
ਇਹ ਸਰਕਦੀ ਹਵਾ
ਇਹ ਪੱਤਿਆਂ ਸੰਗ ਹਵਾ ਦੀ ਸ਼ਰਾਰਤ
ਇਹ ਪੱਤਿਆਂ ਦੀ ਖੜਖੜ
ਇਹ ਖੜਖੜ ਇਹ ਸਰਗਮ
ਇਹ ਮੇਰੀ ਤਨਹਾਈ
ਇਹ ਤਨਹਾਈ ਵਿੱਚ ਸ਼੍ਕੂਨ ਨੂੰ ਹੁਲਾਰਾ ਦਿੰਦਾ ਖਿਆਲ
ਇਹ ਖਿਆਲ ’ਚ ਤੇਰੀ ਮੇਰੀ ਬਾਤ
ਇਹ ਤੇਰੀ ਮੇਰੀ ਬਾਤ ਸੁਰਾਂ ਦਾ ਸੰਗਮ
ਕੌਣ ਕਹਿੰਦਾ ਕਿ ਤੂੰ ਨਹੀਂ
ਪਾਣੀ ਦੀ ਕਲਕਲ ਵਿੱਚ , ਪੱਤਿਆਂ ਦੀ ਖੜਖੜ ਵਿੱਚ,
ਮੇਰੀ ਨਜ਼ਰ ਵਿੱਚ,ਮੇਰੇ ਅਹਿਸਾਸ ਵਿੱਚ
ਤਨਹਾਈ ਦੀ ਇਸ ਸੌਗਾਤ ਵਿੱਚ, ਤੇਰੀ ਮੇਰੀ ਬਾਤ ਵਿੱਚ,
ਇਸ ਕਾਗਜ਼ ਵਿੱਚ, ਇਸ ਚਲਦੀ ਕਲਮ ਵਿੱਚ,ਇਸ ਕਵਿਤਾ ਵਿੱਚ
ਤੂੰ ਨਹੀਂ ਤੇ ਕੌਣ ਐ ?
ਯਾਰਾ ਕਹਿ ਖਾਂ ਭਲਾਂ ...!
"ਚੌਹਾਨ"

ਆਤਮ ਵਿਸ਼ਵਾਸ

ਆਤਮ ਵਿਸ਼ਵਾਸ
ਆਤਮ ਵਿਸ਼ਵਾਸ ਹੀ ਹੈ
ਜੋ ਦੂਜ਼ਿਆ ’ਤੇ ਵਿਸ਼ਵਾਸ ਕਰਨਾ ਸਿਖਾਉਂਦਾ
ਮੁਹੱਬਤ ਜਗਾਉਂਦਾ
ਸਾਹਸ ਭਰਦਾ ਹਰ ਮੁਸ਼ਕਿਲ ਚੋਂ ਗੁਜ਼ਰ ਜਾਣ ਦਾ
ਆਤਮ ਵਿਸ਼ਵਾਸ ਅੱਗੇ ਲਾਟ ਕੀ ਤੇ ਅੱਗ ਦਾ ਦਰਿਆ ਕੀ ।
"ਚੌਹਾਨ"

Monday, February 18, 2019

ਮੈਂ ਤੇਰੇ ਤੋਂ ਤੈਨੂੰ ਮੰਗ ਸਕਾ

ਮੈਂ ਤੇਰੇ ਤੋਂ ਤੈਨੂੰ ਮੰਗ ਸਕਾ
ਮੇਰੀ ਏਨੀ ਔਕਾਤ ਨਹੀਂ
ਕਿ ਮੈਂ ਤੇਰੇ ਤੋਂ ਤੈਨੂੰ ਮੰਗ ਸਕਾ
ਸ਼ਾਇਦ ਤੇਰੇ ’ਚ ਏਨੀ ਹਿੰਮਤ ਨਹੀਂ
ਕਿ ਮੇਰਾ ਹੋਣ ਦਾ ਤੂੰ ਇਤਬਾਰ ਦੇ ਸਕੇਂ
ਵੈਸੇ ਮੇਰੀ ਔਕਾਤ ਤੂੰ ਐਂ
ਤੇਰੀ ਹਿੰਮਤ ਮੈਂ
ਚੱਲ ਫਿਰ ਹੁਣ ਠਹਿਰ ਐ ਦਿਲ
ਮੇਰੀ ਔਕਾਤ ਬਣਨ ਤੱਕ
ਤੇਰੀ ਹਿੰਮਤ ਬਣਨ ਤੱਕ ।
"ਚੌਹਾਨ"

ਨਜ਼ਰ ਤੋਂ ਨੈਣਾਂ ਤੱਕ ,ਨੈਣਾਂ ਤੋਂ ,ਰੂਹ ਤੱਕ ।

ਨਜ਼ਰ ਤੋਂ ਨੈਣਾਂ ਤੱਕ ,ਨੈਣਾਂ ਤੋਂ ,ਰੂਹ ਤੱਕ ।
ਨਜ਼ਰ ਤੋਂ ਨੈਣਾਂ ਤੱਕ ,ਨੈਣਾਂ ਤੋਂ ,ਰੂਹ ਤੱਕ ।
ਉਤਰ ਜਾਵਾਂਗਾ,
ਇਹ ਵੀ ਵਾਦਾ ਰਿਹਾ ।
ਮੁਸਾਫਿਰ ਹਾਂ ਉਝ ਤਾਂ, ਜੇ ਰੋਕੇਂ ਮਹਿਰਮਾਂ ।
ਠਹਿਰ ਜਾਵਾਂਗਾ,
ਇਹ ਵੀ ਵਾਦਾ ਰਿਹਾ ।
ਖਿਆਲਾਂ ਦੇ ਘਰ ਵਿੱਚ, ਤੇਰਾ ਇਉਂ ਟਹਿਕਣਾ,
ਦਿਲੇ ਦੇ ਚਮਨ ’ਚ ,ਤੇਰਾ ਇਉਂ ਮਹਿਕਣਾ ।
ਰਿਹਾ ਜੇ, ਹਰ ਪਲ ਸੰਗ ਮੇਰੇ ਤਾਂ,ਦੋ ਜਹਾਨ,
ਵਿਸਰ ਜਾਵਾਂਗਾ,
ਇਹ ਵੀ ਵਾਦਾ ਰਿਹਾ ।
ਜ਼ਰੂਰਤ ਜੀਵਨ ਦੀ, ਉਲਫਤ ਹੈ ਸੱਜਨਾਂ,
ਖੁਦਾ ਦੇ ਘਰ ਦੀ ਜੋ, ਰਹਿਮਤ ਹੈ ਸੱਜਨਾਂ ।
ਕਰੇਂਗਾ ਜੇ ਨਫਰਤ, ਹੁਣ ਵੀ ਜੇ ਸਾਕੀਆ,
ਬਿਖਰ ਜਾਵਾਂਗਾ,
ਇਹ ਵੀ ਵਾਦਾ ਰਿਹਾ ।
ਸਮੇ ਦੇ ਅੱਗੇ ਹਾਂ ,ਜ਼ੋਰ ਨਹੀਂ ਚੱਲਦਾ,
ਕਹੇ ਕਿਸਨੂੰ ਸ਼ੂਰਜ.,ਨਿੱਤ ਨਵਾਂ ਨਿਕਲਦਾ ।
ਕਿ ਸਾਂਭੇਗਾ ਜੇਕਰ ,ਤੂੰ ਪਲ ਪਲ ਸੱਜਨਾ,
ਨਿਖਰ ਜਾਵਾਂਗਾ
ਇਹ ਵੀ ਵਾਦਾ ਰਿਹਾ ।
"ਚੌਹਾਨ"

Friday, February 15, 2019

ਯੇ ਨ ਥੀ ਹਮਾਰੀ ਕਿਸਮਤ ਕਿ ਵਿਸਾਲ-ਏ-ਯਾਰ ਹੋਤਾ

ਯੇ ਨ ਥੀ ਹਮਾਰੀ ਕਿਸਮਤ ਕਿ ਵਿਸਾਲ-ਏ-ਯਾਰ ਹੋਤਾ
ਇਸ ’ਚ ਰੱਤੀ ਭਰ ਵੀ ਸ਼ੱਕ ਨਹੀਂ
ਤੇਰੇ ਚਾਉਣ ਵਾਲਿਆਂ ਦੀ ਕਤਾਰ ’ਚ ਮੈਂ ਹਾਂ
ਤੇਰੇ ਚਾਉਣ ਵਾਲਿਆਂ ਦੀ
ਕਤਾਰ ’ਤੇ ਤੇਰੀ ਨਜ਼ਰ ਐ
ਤੇਰੀ ਨਜ਼ਰ ’ਚ ਮੈਂ ਹਾਂ
ਅਗਰ ਇਹ ਹੈ
ਅਗਰ ਇਹ ਹੋਣ ਦਾ ਇਤਬਾਰ
ਕਿਤੇ ਦਿਲ ਨੂੰ ਮਿਲਿਆ ਤਾਂ
ਮੇਰੇ ਲਈ ਇਹ ਬਹੁਤ ਨਹੀਂ ਬਹੁਤ ਤੋਂ ਕਿਤੇ ਬਹੁਤ ਹੋਵੇਗਾ
ਮੈਂ ਖੁਸੀਂ ਨਾਲ ਮਰ ਜਾਵਾਂਗਾ
"ਗ਼ਾਲਿਬ" ਦੇ ਕਹਿਣ ਵਾਂਗ
ਯੇ ਨ ਥੀ ਹਮਾਰੀ ਕਿਸਮਤ ਕਿ ਵਿਸਾਲ-ਏ-ਯਾਰ ਹੋਤਾ
ਅਗਰ ਔਰ ਜੀਤੇ ਰਹਤੇ ਯਹੀ ਇੰਤਜ਼ਾਰ ਹੋਤਾ
ਤੇਰੇ ਵਾਦੇ ਪੇ ਜੀਏ ਹਮ ਤੋ ਯੇ ਜਾਨ ਝੂਠ ਜਾਨਾ
ਕਿ ਖੁਸ਼ੀ ਸੇ ਮਰ ਨ ਜਾਤੇ ਅਗਰ ਐਤਬਾਰ ਹੋਤਾ...
"ਚੌਹਾਨ"

Tuesday, February 12, 2019

चिंता का विषय

चिंता का विषय
ਮੇਰੀ ਚਿੰਤਾ ਦਾ ਵਿਸ਼ਾ ਇਹ ਨਹੀਂ ਕਿ ਦਿਲ ਮੈਨੂੰ ਮੂਰਖਤਾ ਦਾ ਖਿਤਾਬ ਦਿਵਾਉਣ ਦੀ ਜੱਦੋ ਜ਼ਹਿਦ ’ਚ ਐ ।
ਮੇਰੀ ਚਿੰਤਾ ਦਾ ਵਿਸ਼ਾ ਇਹ ਕਿ ਮੈਨੂੰ ਲਗਦਾ ਕਿ ਮੇਰੇ ਠਹਿਰਨ ਨਾਲ ਮੁਹੱਬਤ ਮੁਹੱਬਤ ਤੋਂ ਮੁਨਕਰ ਹੋ ਜਾਵੇਗੀ, ਤਾ ਉਮਰ ਲਈ ।
"ਚੌਹਾਨ"

चिंता क्यों होता है

चिंता क्यों होता है
ਮੇਰੀ ਚਿੰਤਾ ਦਾ ਵਿਸ਼ਾ ਇਹ ਨਹੀਂ ਕਿ ਬੁਰਾਈ ਤੇਜ਼ੀ ਨਾਲ ਵਧ ਰਹੀ ਹੈ ।
ਮੇਰੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਬੁਰਾਈ ਦੀ ਬੁਰਾਈ ਕਰਦੀ ਚੰਗਿਆਈ,
ਬੁਰਾਈ ਨੂੰ ਦੂਣਾ ਚੌਗਣਾ ਕਰ ਕੇ ਫੈਲਾ ਰਹੀ ਹੈ ।
" ਚੌਹਾਨ"

Friday, February 8, 2019

ਸਮਾਜ ਨੂੰ ਫਰਕ ਪੈਂਦਾ

ਸਮਾਜ ਨੂੰ ਫਰਕ ਪੈਂਦਾ
ਰੂੜੀ ਮਾਰਕੇ ਗੀਤਕਾਰਾਂ ਨਾਲ
ਰੂੜੀ ਮਾਰਕੇ ਕਲਾਕਾਰਾਂ ਨਾਲ
ਸਮਾਜ ਨੂੰ ਕੋਈ ਫਰਕ ਨਹੀਂ ਪੈਂਦਾ
ਮੰਨ ਲਓ ਜੇ ਥੋੜਾ ਬਹੁਤ ਫਰਕ ਪਵੇ ਤਾਂ ਵਕਤ, ਵਕਤ ਦੇ ਬਣੇ ਹਾਲਾਤ ਉਸਨੂੰ ਤਰਾਸ਼ ਦਿੰਦੇ ਨੇ,ਸੁਧਾਰ ਦਿੰਦੇ ਨੇ ।
ਮੈਂ ਇਹ ਨਹੀਂ ਕਹਿੰਦਾ ਕਿ ਮੇਖਾਂ ਕਿੱਲਾਂ ਗੱਡਣ ਨਾਲ ਪਹਾੜ ਨਹੀਂ ਟੁੱਟਦੇ ।ਹੋ ਸਕਦਾ ਟੁੱਟ ਜਾਣ ਪਰ ਇਹ ਸਦੀਆਂ ਲੱਗਣ ਵਾਲੀ ਗੱਲ ਹੋਵੇਗੀ, ਖੈਰ ।
ਸਮਾਜ ਨੂੰ ਫਰਕ ਪੈਂਦਾ
ਜਦੋਂ ਇੱਕ ਪਹੁੰਚੀ ਹੋਈ,ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਹਸਤੀ ।
ਕਿਸੇ ਰੋਸ ’ਚ,ਆਪਣੀ ਮੌਜ ’ਚ, ਜਾਂ ਆਪਣੇ ਸੌਕ ’ਚ ਕੋਈ ਐਸੀ ਗੱਲ ਕਰ ਦੇਵੇ । ਜਿਸ ਦੀ ਗੱਲ ਤੋੜਨ ਲਈ ,ਸੁਧਾਰਨ ਲਈ, ਵਕਤ ਵੀ ਬੇਵਸ ਲੱਗੇ ।
ਜਿਵੇਂ "ਸ਼ਿਵ ਕੁਮਾਰ ਬਟਾਲਵੀ" ਜੀ ਨੇ ਲਿਖ ਦਿੱਤਾ ਸੀ "ਮੁਹੱਬਤ ਗੁੰਮ ਹੈ" ਇਸ ਗੱਲ ਨੇ ਬੱਚੇ ਬੱਚੇ ਦੇ ਦਿਲਾਂ ’ਚ ਭਰ ਦਿੱਤਾ ਮੁਹੱਬਤ ਪ੍ਰ੍ਤੀ ਇੱਕ ਸ਼ੱਕ, ਆਪਨੀ ਹੀ ਮੁਹੱਬਤ ਵਿੱਚ ਮੁਹੱਬਤ ਨਾ ਹੋਣ ਦਾ ਯਕੀਨ ।
ਸਮਾਜ ਨੂੰ ਫਰਕ ਪੈਂਦਾ
ਜਦੋਂ ਹਰ ਕਲਮ ਦੇਖਾ ਦੇਖੀ ਬਿਨਾਂ ਜਾਣੇ ਦੁਨੀਆਂ ਨੂੰ ਧੋਖੇਬਾਜ ,ਰਿਸ਼ਤਿਆਂ ਨੂੰ ਖੋਖਲਾ, ਆਪਸੀ ਸੰਬੰਧਾਂ ਨੂੰ ਮਲਤਬੀ ਲਿਖੇ ।
ਸਮਾਜ ਨੂੰ ਫਰਕ ਪੈਂਦਾ
ਜਦੋਂ ਮਾਤਾ ਪਿਤਾ ਆਪਣੇ ਬੱਚੇ ਦੀ ਗਲਤੀ ਨੂੰ ਨਜ਼ਰ ਅੰਦਾਜ਼ ਕਰਨ ਉਸਦੀ ਗਲਤੀ ਤੇ ਪਰਦੇ ਪਾਉਣ । ਆਪਣੇ ਬੱਚੇ ਨੂੰ ਸਹੀ ਅਨੁਸਾਸਨ ਨਾ ਦੇਣ, ਆਪਣੇ ਫ਼ਰਜ਼ਾਂ ਤੋਂ ਮੁਨਕਰ ਹੋ ਜਾਣ ।
ਸਮਾਜ ਨੂੰ ਫਰਕ ਪੈਂਦਾ
ਆਪਣੀ ਗਲਤੀ ਦਾ ਦੋਸ਼ ਦੂਜਿਆਂ ਜਾਂ ਸਿਸਟਮ ਸਿਰ ਮੜ ਦੇਣ ਨਾਲ ।
ਸਮਾਜ ਨੂੰ ਫਰਕ ਪੈਂਦਾ ।
ਜਦੋਂ ਕੁਝ ਗਲਤ ਹੋ ਰਹੇ ਨੂੰ ਭੀੜ ਦੇਖੇ ਤੇ ਕਹੇ ਕਿ ਛੱਡੋ,ਆਪਾਂ ਕੀ ਲੈਣਾ ।
ਸਮਾਜ ਨੂੰ ਫਰਕ ਪੈਂਦਾ
ਜਦੋਂ ਛੱਤੀ ਵੀਹੀ ਸੌ ਹੋਣ ਲੱਗੇ ।
"ਚੌਹਾਨ"

Tuesday, February 5, 2019

ਸੱਜਰੀ ਸੋਨੇ ਰੰਗੀ ਸਵੇਰ

ਸੱਜਰੀ ਸੋਨੇ ਰੰਗੀ ਸਵੇਰ
ਸੱਜਰੀ ਸੋਨੇ ਰੰਗੀ ਸਵੇਰ
ਇਹ ਰੁਮਕਦੀ ਹਵਾ
ਹਵਾ ’ਚ ਖਿੱਲਰੀ ਗੁਲਸ਼ਨ ਦੀ ਖੁਸ਼ਬੂ
ਫੁੱਲ ਫੁੱਲ ਜੁੜਕੇ ਬਣਿਆ ਗੁਲਸ਼ਨ
ਪੱਤੀ ਪੱਤੀ ਜੁੜ ਕੇ ਬਣਿਆ ਫੁੱਲ
ਪੱਤੀ ਨਾਜੁਕ ਕੋਮਲ
ਨਾਜੁਕ ਕੋਮਲ ਪੱਤੀ ’ਤੇ ਪਈ
ਟਿਮਟਿਮ ਕਰਦੀ ਤਰੇਲ ਦੀ ਬੂੰਦ
ਤਰੇਲ ਦੀ ਬੂੰਦ ਹਸੀਨ
ਹਸੀਨ ਹੂ-ਬ ਹੂ ਤੇਰੇ ਵਰਗੀ
ਜਿਵੇਂ ਕਿ ਤੂੰ ।
"ਚੌਹਾਨ"

ए हवा ए बेखबर । सुन जरा ए बेखबर ।

ए हवा ए बेखबर । सुन जरा ए बेखबर ।
ग़ज़ल
ए हवा ए बेखबर ।
सुन जरा ए बेखबर ।
गुमसुदा मेरा पता,
ना बता ए बेखबर ।
तू हकीकत और मैं,
ख़ाब सा ए बेखबर ।
दर्द की वो दास्तां,
छेड़ ना ए बेखबर ।
होश में है कौन अब,
साकीया ए बेखबर ।
कौन है "चौहान" तू,
दे सदा ए बेखबर ।
"चौहान"

ਐ ਹਵਾ ਐ ਬੇਖ਼ਬਰ

ਐ ਹਵਾ ਐ ਬੇਖ਼ਬਰ
ਐ ਹਵਾ ਐ ਬੇਖ਼ਬਰ ।
ਸੁਣ ਜਰਾ ਐ ਬੇਖ਼ਬਰ।
ਗੁੰਮਸੁਦਾ ਮੇਰਾ ਪਤਾ,
ਨਾ ਬਤਾ ਐ ਬੇਖ਼ਬਰ ।
ਤੂੰ ਹਕੀਕਤ ਔਰ ਮੈਂ,
ਖ਼ਾਬ ਸਾ ਐ ਬੇਖ਼ਬਰ ।
ਦਰਦ ਕੀ ਵੋ ਦਾਸਤਾਂ ,
ਛੇੜ ਨਾ ਐ ਬੇਖ਼ਬਰ ।
ਹੋਸ ਮੇਂ ਹੈ ਕੌਣ ਅਬ,
ਸਾਕੀਆ ਐ ਬੇਖ਼ਬਰ ।
ਕੌਣ ਹੈ "ਚੌਹਾਨ" ਤੂੰ,
ਦੇ ਸਦਾ ਐ ਬੇਖ਼ਬਰ ।
"ਚੌਹਾਨ"

ਉਸ ਨੀਲੀ ਛੱਤ ਵਾਲੇ ’ਤੇ ਜਨਮੋਂ ਪਹਿਲਾਂ ਲਿਖੀ ਨਸ਼ੀਬ ਲੇਖ ਵਰਗੀ ਕਿਸੇ ਸ਼ੈਅ ’ਤੇ ਦੇਸ਼ ’ਤੇ,ਸਰਕਾਰ ’ਤੇ, ਮਾਂ ਬਾਪ ’ਤੇ .

ਉਸ ਨੀਲੀ ਛੱਤ ਵਾਲੇ ’ਤੇ ਜਨਮੋਂ ਪਹਿਲਾਂ ਲਿਖੀ ਨਸ਼ੀਬ ਲੇਖ ਵਰਗੀ ਕਿਸੇ ਸ਼ੈਅ ’ਤੇ ਦੇਸ਼ ’ਤੇ,ਸਰਕਾਰ ’ਤੇ, ਮਾਂ ਬਾਪ ’ਤੇ .
ਰਸਤੇ ਚੋਂ ਨਿਕਲਦਾ ਰਸਤਾ ਹੀ
ਮੰਜ਼ਿਲ ਤੱਕ ਪਹੁੰਚਦੈ
ਅਗਰ ਕੋਈ ਸਿੱਧਾ ਰਸਤਾ ਮੰਜ਼ਿਲ ਤੱਕ ਜਾਂਦੈ
ਤਾਂ ਮੈਨੂੰ ਦੱਸੋ ਮੈਂ ਸ਼ਿਕਵਾ ਕਰਾਂ
ਉਸ ਨੀਲੀ ਛੱਤ ਵਾਲੇ ’ਤੇ
ਜਨਮੋਂ ਪਹਿਲਾਂ ਲਿਖੀ ਨਸ਼ੀਬ ਲੇਖ ਵਰਗੀ ਕਿਸੇ ਸ਼ੈਅ ’ਤੇ
ਦੇਸ਼ ’ਤੇ,ਸਰਕਾਰ ’ਤੇ, ਮਾਂ ਬਾਪ ’ਤੇ .
ਕਿ ਅਜਿਹਾ ਕੋਈ ਰਸਤਾ ਮੇਰੇ ਹਿੱਸੇ ਕਿਉਂ ਨਹੀਂ ਆਇਆ
ਅਗਰ ਨਹੀਂ
ਤਾਂ ਮੈਂ ਸੋਚਾਂ, ਦੇਖਾ , ਲ਼ੱਭਾਂ ਤੇ ਕੱਢਾ ਆਪਣੇ ਚੋਂ ਉਸ ਘਾਟ ਨੂੰ
ਜੋ ਦੁਨੀਆਂ ਦੀ ਭੀੜ ’ਚ ਮੈਨੂੰ ਲਿਸ਼ਕਨ ਤੋ ਰੋਕ ਰਹੀ ਐ ।
"ਚੌਹਾਨ"

ਲੰਘਿਆ ਵਕਤ

ਲੰਘਿਆ ਵਕਤ
ਇਹ ਜਿੱਦ ਇਹ ਗੁਮਾਨ
ਛੱਡ ਦੇ ਯਾਰਾ
ਮੁਹੱਬਤ ਹੈ ਤਾਂ ਕਹਿ
ਦਿਲ ਦੀ ਗੱਲ
ਮੂਰਖਤਾ ਪਾਗਲਪਨ ਜੋ ਵੀ ਹੈ
ਪਰ ਹੈ ਸੱਚ
ਨਾ ਲੰਘਿਆ ਵਕਤ ਕਦੇ ਮੁੜਿਐ
ਨਾ ਤੁਰਿਆ ਕਦੇ ਮੈਂ ।
"ਚੌਹਾਨ"

gazal

gazal
ਗ਼ਜ਼ਲ
ਇਤਨਾ ਨਾ ਐ ਦਿਲ ਗਿਰ ,ਚਾਹਤ ਕੀ ਚਾਹ ਮੇਂ ।
ਇਤਨੀ ਨਾ ਮਿੰਨਤ ਕਰ, ਚਾਹਤ ਕੀ ਚਾਹ ਮੇਂ ।
ਅਪਨੋ ਕੀ ਮਹਿਫਲ ਮੇਂ ਬੇਗਾਨਾ ਸਾ ਹੂੰ,
ਬੇਗਾਨਾ ਲਗਤਾ ਹੈ ਘਰ, ਚਾਹਤ ਕੀ ਚਾਹ ਮੇਂ ।
ਰੰਗੋਂ ਸੇ ਚਮਕੇਗੀ ਤਸ਼ਵੀਰ-ਏ - ਉਲਫਤ,
ਰੰਗ ਅਧੂਰੇ ਹੈ ਮਗਰ,ਚਾਹਤ ਕੀ ਚਾਹ ਮੇਂ ।
ਛੋੜ ਦੇ ਲਿਖਨਾ ਅਬ,ਛੋੜ ਦੇ ਪੀਨਾ ਖੂਨ,
ਐ ਕਲਮ ਸਿਤਮ ਨਾ ਕਰ, ਚਾਹਤ ਕੀ ਚਾਹ ਮੇਂ ।
ਕਤਰਾ ਕਤਰਾ ਹੋ ਕਰ ,ਪਹੁੰਚਾ ਫਲਕ ਪਰ,
ਕਤਰੋ ਮੇਂ ਬਿਖਰਾ ਸਾਗਰ, ਚਾਹਤ ਕੀ ਚਾਹ ਮੇਂ ।
"ਚੌਹਾਨ"

ਮੁਹੱਬਤ ਕੀ ਐ

ਮੁਹੱਬਤ ਕੀ ਐ
ਮੁਹੱਬਤ ਫੁੱਲ ’ਤੇ ਪਈ ਤਰੇਲ ਵਰਗੀ ਹੈ । ਜੋ ਫੁੱਲ ਰੂਪੀ ਜੀਵਨ ਦੀ ਖੂਬਸ਼ੂਰਤੀ ਤਾਂ ਵਧਾ ਦਿੰਦੀ ਐ ਪਰ ਉਸ ਨੂੰ ਮੈਲਾ ਕਦੇ ਵੀ ਨਹੀਂ ਕਰਦੀ । ਮੁਹੱਬਤ ਕੀ ਐ ,ਮੁਹੱਬਤ ਕਰੋ ਜਾਣ ਜਾਵੋਗੇ ।
"ਚੌਹਾਨ"

ਇਬਾਦਤ

ਇਬਾਦਤ
ਇਬਾਦਤ ਤੇ ਜਨਮ ਤੋਂ ਕਰ ਰਿਹੈ ਦਿਲ
ਪਰ ਅੱਜ ਦਿਲ ਕਰਦੈ
ਉਸ ਰੱਬ ਓਂ ਕੁਝ ਮੰਗਣ ਦਾ
ਤੈਨੂੰ ਮੰਗਣ ਨੂੰ ਦਿਲ ਕਰਦੈ
ਹਵਾ ਨਾਲ ਉੱਡ ਉੱਡ ਗੋਰੇ ਮੁੱਖ ਨੂੰ ਛੂੰਹਦੀਆਂ
ਕਾਲੀ ਘਟਾ ਵਰਗੀਆਂ ਤੇਰੀਆਂ ਜੁਲਫ਼ਾਂ
ਹੱਕ ਨਾਲ ਸੰਵਾਰਨ ਨੂੰ ਦਿਲ ਕਰਦੈ ।
"ਚੌਹਾਨ"

Sunday, February 3, 2019

ਕਾਤਿਲ ਅਦਾ

ਕਾਤਿਲ ਅਦਾ
ਤੇਰੀ ਏਹੀ ਕਾਤਿਲ ਅਦਾ
ਤੇਰੇ ਹੱਥੋਂ ਕਤਲ ਹੋਣ ਦੀ ਰੀਂਝ
ਬਣਾਉਂਦੀ ਐ ਜਾਲਿਂਮਾਂ
ਨਹੀਂ ਤੇ ਤੇਰਾ ਇਹ ਚੱਕਰ ਚੁੱਕਰਵਿਊ
ਤੋੜ ਕੇ ਨਿਕਲਨਾ
ਕੋਈ ਵੱਡੀ ਗੱਲ ਥੋੜੀ ਐ ।
"ਚੌਹਾਨ"

Saturday, February 2, 2019

husna di rani punjabi song download

husna di rani punjabi song download
ਸੱਜਰੀ ਸੋਨੇ ਰੰਗੀ ਸਵੇਰ
ਇਹ ਰੁਮਕਦੀ ਹਵਾ
ਹਵਾ ’ਚ ਖਿੱਲਰੀ ਗੁਲਸ਼ਨ ਦੀ ਖੁਸ਼ਬੂ
ਫੁੱਲ ਫੁੱਲ ਜੁੜਕੇ ਬਣਿਆ ਗੁਲਸ਼ਨ
ਪੱਤੀ ਪੱਤੀ ਜੁੜ ਕੇ ਬਣਿਆ ਫੁੱਲ
ਪੱਤੀ ਨਾਜੁਕ ਕੋਮਲ
ਨਾਜੁਕ ਕੋਮਲ ਪੱਤੀ ’ਤੇ ਪਈ
ਟਿਮਟਿਮ ਕਰਦੀ ਤਰੇਲ ਦੀ ਬੂੰਦ
ਤਰੇਲ ਦੀ ਬੂੰਦ ਹਸੀਨ
ਹਸੀਨ ਹੂ-ਬ ਹੂ ਤੇਰੇ ਵਰਗੀ
ਜਿਵੇਂ ਕਿ ਤੂੰ ।
"ਚੌਹਾਨ"

दर्द भरी शायरी दर्द की वो दास्तां,

दर्द भरी शायरी दर्द की वो दास्तां,
ग़ज़ल
ए हवा ए बेखबर ।
सुन जरा ए बेखबर ।
गुमसुदा मेरा पता,
ना बता ए बेखबर ।
तू हकीकत और मैं,
ख़ाब सा ए बेखबर ।
दर्द की वो दास्तां,
छेड़ ना ए बेखबर ।
होश में है कौन अब,
साकीया ए बेखबर ।
कौन है "चौहान" तू,
दे सदा ए बेखबर ।
"चौहान"

Aye Bekhabar Lyrics in Hindi

Aye Bekhabar Lyrics in Hindi


ਗ਼ਜ਼ਲ
ਐ ਹਵਾ ਐ ਬੇਖ਼ਬਰ ।
ਸੁਣ ਜਰਾ ਐ ਬੇਖ਼ਬਰ।
ਗੁੰਮਸੁਦਾ ਮੇਰਾ ਪਤਾ,
ਨਾ ਬਤਾ ਐ ਬੇਖ਼ਬਰ ।
ਤੂੰ ਹਕੀਕਤ ਔਰ ਮੈਂ,
ਖ਼ਾਬ ਸਾ ਐ ਬੇਖ਼ਬਰ ।
ਦਰਦ ਕੀ ਵੋ ਦਾਸਤਾਂ ,
ਛੇੜ ਨਾ ਐ ਬੇਖ਼ਬਰ ।
ਹੋਸ ਮੇਂ ਹੈ ਕੌਣ ਅਬ,
ਸਾਕੀਆ ਐ ਬੇਖ਼ਬਰ ।
ਕੌਣ ਹੈ "ਚੌਹਾਨ" ਤੂੰ,
ਦੇ ਸਦਾ ਐ ਬੇਖ਼ਬਰ ।
"ਚੌਹਾਨ"