Monday, February 18, 2019

ਨਜ਼ਰ ਤੋਂ ਨੈਣਾਂ ਤੱਕ ,ਨੈਣਾਂ ਤੋਂ ,ਰੂਹ ਤੱਕ ।

ਨਜ਼ਰ ਤੋਂ ਨੈਣਾਂ ਤੱਕ ,ਨੈਣਾਂ ਤੋਂ ,ਰੂਹ ਤੱਕ ।
ਉਤਰ ਜਾਵਾਂਗਾ,
ਇਹ ਵੀ ਵਾਦਾ ਰਿਹਾ ।
ਮੁਸਾਫਿਰ ਹਾਂ ਉਝ ਤਾਂ, ਜੇ ਰੋਕੇਂ ਮਹਿਰਮਾਂ ।
ਠਹਿਰ ਜਾਵਾਂਗਾ,
ਇਹ ਵੀ ਵਾਦਾ ਰਿਹਾ ।
ਖਿਆਲਾਂ ਦੇ ਘਰ ਵਿੱਚ, ਤੇਰਾ ਇਉਂ ਟਹਿਕਣਾ,
ਦਿਲੇ ਦੇ ਚਮਨ ’ਚ ,ਤੇਰਾ ਇਉਂ ਮਹਿਕਣਾ ।
ਰਿਹਾ ਜੇ, ਹਰ ਪਲ ਸੰਗ ਮੇਰੇ ਤਾਂ,ਦੋ ਜਹਾਨ,
ਵਿਸਰ ਜਾਵਾਂਗਾ,
ਇਹ ਵੀ ਵਾਦਾ ਰਿਹਾ ।
ਜ਼ਰੂਰਤ ਜੀਵਨ ਦੀ, ਉਲਫਤ ਹੈ ਸੱਜਨਾਂ,
ਖੁਦਾ ਦੇ ਘਰ ਦੀ ਜੋ, ਰਹਿਮਤ ਹੈ ਸੱਜਨਾਂ ।
ਕਰੇਂਗਾ ਜੇ ਨਫਰਤ, ਹੁਣ ਵੀ ਜੇ ਸਾਕੀਆ,
ਬਿਖਰ ਜਾਵਾਂਗਾ,
ਇਹ ਵੀ ਵਾਦਾ ਰਿਹਾ ।
ਸਮੇ ਦੇ ਅੱਗੇ ਹਾਂ ,ਜ਼ੋਰ ਨਹੀਂ ਚੱਲਦਾ,
ਕਹੇ ਕਿਸਨੂੰ ਸ਼ੂਰਜ.,ਨਿੱਤ ਨਵਾਂ ਨਿਕਲਦਾ ।
ਕਿ ਸਾਂਭੇਗਾ ਜੇਕਰ ,ਤੂੰ ਪਲ ਪਲ ਸੱਜਨਾ,
ਨਿਖਰ ਜਾਵਾਂਗਾ
ਇਹ ਵੀ ਵਾਦਾ ਰਿਹਾ ।
"ਚੌਹਾਨ"

No comments:

Post a Comment