Tuesday, February 5, 2019

ਸੱਜਰੀ ਸੋਨੇ ਰੰਗੀ ਸਵੇਰ

ਸੱਜਰੀ ਸੋਨੇ ਰੰਗੀ ਸਵੇਰ
ਇਹ ਰੁਮਕਦੀ ਹਵਾ
ਹਵਾ ’ਚ ਖਿੱਲਰੀ ਗੁਲਸ਼ਨ ਦੀ ਖੁਸ਼ਬੂ
ਫੁੱਲ ਫੁੱਲ ਜੁੜਕੇ ਬਣਿਆ ਗੁਲਸ਼ਨ
ਪੱਤੀ ਪੱਤੀ ਜੁੜ ਕੇ ਬਣਿਆ ਫੁੱਲ
ਪੱਤੀ ਨਾਜੁਕ ਕੋਮਲ
ਨਾਜੁਕ ਕੋਮਲ ਪੱਤੀ ’ਤੇ ਪਈ
ਟਿਮਟਿਮ ਕਰਦੀ ਤਰੇਲ ਦੀ ਬੂੰਦ
ਤਰੇਲ ਦੀ ਬੂੰਦ ਹਸੀਨ
ਹਸੀਨ ਹੂ-ਬ ਹੂ ਤੇਰੇ ਵਰਗੀ
ਜਿਵੇਂ ਕਿ ਤੂੰ ।
"ਚੌਹਾਨ"

No comments:

Post a Comment