Friday, February 8, 2019

ਸਮਾਜ ਨੂੰ ਫਰਕ ਪੈਂਦਾ

ਰੂੜੀ ਮਾਰਕੇ ਗੀਤਕਾਰਾਂ ਨਾਲ
ਰੂੜੀ ਮਾਰਕੇ ਕਲਾਕਾਰਾਂ ਨਾਲ
ਸਮਾਜ ਨੂੰ ਕੋਈ ਫਰਕ ਨਹੀਂ ਪੈਂਦਾ
ਮੰਨ ਲਓ ਜੇ ਥੋੜਾ ਬਹੁਤ ਫਰਕ ਪਵੇ ਤਾਂ ਵਕਤ, ਵਕਤ ਦੇ ਬਣੇ ਹਾਲਾਤ ਉਸਨੂੰ ਤਰਾਸ਼ ਦਿੰਦੇ ਨੇ,ਸੁਧਾਰ ਦਿੰਦੇ ਨੇ ।
ਮੈਂ ਇਹ ਨਹੀਂ ਕਹਿੰਦਾ ਕਿ ਮੇਖਾਂ ਕਿੱਲਾਂ ਗੱਡਣ ਨਾਲ ਪਹਾੜ ਨਹੀਂ ਟੁੱਟਦੇ ।ਹੋ ਸਕਦਾ ਟੁੱਟ ਜਾਣ ਪਰ ਇਹ ਸਦੀਆਂ ਲੱਗਣ ਵਾਲੀ ਗੱਲ ਹੋਵੇਗੀ, ਖੈਰ ।
ਸਮਾਜ ਨੂੰ ਫਰਕ ਪੈਂਦਾ
ਜਦੋਂ ਇੱਕ ਪਹੁੰਚੀ ਹੋਈ,ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਹਸਤੀ ।
ਕਿਸੇ ਰੋਸ ’ਚ,ਆਪਣੀ ਮੌਜ ’ਚ, ਜਾਂ ਆਪਣੇ ਸੌਕ ’ਚ ਕੋਈ ਐਸੀ ਗੱਲ ਕਰ ਦੇਵੇ । ਜਿਸ ਦੀ ਗੱਲ ਤੋੜਨ ਲਈ ,ਸੁਧਾਰਨ ਲਈ, ਵਕਤ ਵੀ ਬੇਵਸ ਲੱਗੇ ।
ਜਿਵੇਂ "ਸ਼ਿਵ ਕੁਮਾਰ ਬਟਾਲਵੀ" ਜੀ ਨੇ ਲਿਖ ਦਿੱਤਾ ਸੀ "ਮੁਹੱਬਤ ਗੁੰਮ ਹੈ" ਇਸ ਗੱਲ ਨੇ ਬੱਚੇ ਬੱਚੇ ਦੇ ਦਿਲਾਂ ’ਚ ਭਰ ਦਿੱਤਾ ਮੁਹੱਬਤ ਪ੍ਰ੍ਤੀ ਇੱਕ ਸ਼ੱਕ, ਆਪਨੀ ਹੀ ਮੁਹੱਬਤ ਵਿੱਚ ਮੁਹੱਬਤ ਨਾ ਹੋਣ ਦਾ ਯਕੀਨ ।
ਸਮਾਜ ਨੂੰ ਫਰਕ ਪੈਂਦਾ
ਜਦੋਂ ਹਰ ਕਲਮ ਦੇਖਾ ਦੇਖੀ ਬਿਨਾਂ ਜਾਣੇ ਦੁਨੀਆਂ ਨੂੰ ਧੋਖੇਬਾਜ ,ਰਿਸ਼ਤਿਆਂ ਨੂੰ ਖੋਖਲਾ, ਆਪਸੀ ਸੰਬੰਧਾਂ ਨੂੰ ਮਲਤਬੀ ਲਿਖੇ ।
ਸਮਾਜ ਨੂੰ ਫਰਕ ਪੈਂਦਾ
ਜਦੋਂ ਮਾਤਾ ਪਿਤਾ ਆਪਣੇ ਬੱਚੇ ਦੀ ਗਲਤੀ ਨੂੰ ਨਜ਼ਰ ਅੰਦਾਜ਼ ਕਰਨ ਉਸਦੀ ਗਲਤੀ ਤੇ ਪਰਦੇ ਪਾਉਣ । ਆਪਣੇ ਬੱਚੇ ਨੂੰ ਸਹੀ ਅਨੁਸਾਸਨ ਨਾ ਦੇਣ, ਆਪਣੇ ਫ਼ਰਜ਼ਾਂ ਤੋਂ ਮੁਨਕਰ ਹੋ ਜਾਣ ।
ਸਮਾਜ ਨੂੰ ਫਰਕ ਪੈਂਦਾ
ਆਪਣੀ ਗਲਤੀ ਦਾ ਦੋਸ਼ ਦੂਜਿਆਂ ਜਾਂ ਸਿਸਟਮ ਸਿਰ ਮੜ ਦੇਣ ਨਾਲ ।
ਸਮਾਜ ਨੂੰ ਫਰਕ ਪੈਂਦਾ ।
ਜਦੋਂ ਕੁਝ ਗਲਤ ਹੋ ਰਹੇ ਨੂੰ ਭੀੜ ਦੇਖੇ ਤੇ ਕਹੇ ਕਿ ਛੱਡੋ,ਆਪਾਂ ਕੀ ਲੈਣਾ ।
ਸਮਾਜ ਨੂੰ ਫਰਕ ਪੈਂਦਾ
ਜਦੋਂ ਛੱਤੀ ਵੀਹੀ ਸੌ ਹੋਣ ਲੱਗੇ ।
"ਚੌਹਾਨ"

No comments:

Post a Comment