Friday, February 22, 2019

maye mera dil

ਦਿਲ ਤੇ ਮੇਰਾ ਬਿਰਹਾ ਮਾਏ
ਬਾਤਾਂ ਪਾਉਣ ਲੱਗੇ
ਵਹਿ ਤੁਰੇ ਨੈਣਾਂ ਚੋਂ ਅੱਥਰੂ
ਪੋਹ ਵਿੱਚ ਸਾਉਣ ਲੱਗੇ ।
ਦਿਲ ਤੇ ਮੇਰਾ ਬਿਰਹਾ ਮਾਏ
ਧੋਵਣ ਲੱਗੇ ਦੀਦੇ
ਵਹਿਣ ਖਿਆਲਾਂ ਦਾ ਛੱਲੇ ਬਿਰਹਾ
ਦਿਲ ਬੂੰਦ ਬੂੰਦ ਕਸੀਦੇ ।
ਦਿਲ ਤੇ ਮੇਰਾ ਬਿਰਹਾ ਮਾਏ
ਦੇਖ ਖਾਂ ਭਰਦੇ ਹੁੰਗਾਰਾ
ਤੜਫਾਉਣ,ਮਨਾਉਣ ਇੱਕ ਦੂਜੇ ਨੂੰ
ਅਵੱਲਾ ਬਣਿਆ ਨਜ਼ਾਰਾ ।
ਦਿਲ ਤੇ ਮੇਰਾ ਬਿਰਹਾ ਮਾਏ
ਸੰਗ ਰਲ ਗਈ ਤਨਹਾਈ
ਵਿਲਕਣ ਮੇਰੇ ਸਾਹਾਂ ਦੇ ਪੰਖੂ
ਕਿਸਨੂੰ ਦੇਣ ਦਿਖਾਈ ।
ਦਿਲ ਤੇ ਮੇਰਾ ਬਿਰਹਾ ਮਾਏ
ਉਲਫਤ ਦੀ ਬੋਲ਼ਣ ਬੋਲੀ
ਪਹਿਨਣ ਖਾਣ ਨੂੰ ਗ਼ਮ ਦੇ ਚਰਚੇ
ਰੱਖੀ ਜਿੰਦ ਨਿਮਾਣੀ ਗੋਲੀ ।
ਦਿਲ ਤੇ ਮੇਰਾ ਬਿਰਹਾ ਮਾਏ
ਵਿੱਚ ਵਿਚਾਲੇ "ਚੌਹਾਨ"
ਕਈਆਂ ਲਈ ਸਿੱਧਰਾ,ਪਾਗਲ,ਮੂਰਖ,
ਕਈਆਂ ਲਈ ਬੇਈਮਾਨ ।
ਦਿਲ ਤੇ ਮੇਰਾ ਬਿਰਹਾ ਮਾਏ ।।
"ਚੌਹਾਨ"

No comments:

Post a Comment