Wednesday, February 20, 2019

ਇਸ ਕਾਗਜ਼ ਵਿੱਚ, ਇਸ ਚਲਦੀ ਕਲਮ ਵਿੱਚ,ਇਸ ਕਵਿਤਾ ਵਿੱਚ

ਇਹ ਦੂਰ ਤੱਕ ਜਾਂਦੀ ਨਦੀ
ਇਹ ਨਦੀ ਦਾ ਵਹਿਣ
ਇਹ ਪਾਣੀ ਦੀ ਕਲਕਲ
ਇਹ ਕਲਕਲ ਇਹ ਤਾਲ
ਇਹ ਸਰਕਦੀ ਹਵਾ
ਇਹ ਪੱਤਿਆਂ ਸੰਗ ਹਵਾ ਦੀ ਸ਼ਰਾਰਤ
ਇਹ ਪੱਤਿਆਂ ਦੀ ਖੜਖੜ
ਇਹ ਖੜਖੜ ਇਹ ਸਰਗਮ
ਇਹ ਮੇਰੀ ਤਨਹਾਈ
ਇਹ ਤਨਹਾਈ ਵਿੱਚ ਸ਼੍ਕੂਨ ਨੂੰ ਹੁਲਾਰਾ ਦਿੰਦਾ ਖਿਆਲ
ਇਹ ਖਿਆਲ ’ਚ ਤੇਰੀ ਮੇਰੀ ਬਾਤ
ਇਹ ਤੇਰੀ ਮੇਰੀ ਬਾਤ ਸੁਰਾਂ ਦਾ ਸੰਗਮ
ਕੌਣ ਕਹਿੰਦਾ ਕਿ ਤੂੰ ਨਹੀਂ
ਪਾਣੀ ਦੀ ਕਲਕਲ ਵਿੱਚ , ਪੱਤਿਆਂ ਦੀ ਖੜਖੜ ਵਿੱਚ,
ਮੇਰੀ ਨਜ਼ਰ ਵਿੱਚ,ਮੇਰੇ ਅਹਿਸਾਸ ਵਿੱਚ
ਤਨਹਾਈ ਦੀ ਇਸ ਸੌਗਾਤ ਵਿੱਚ, ਤੇਰੀ ਮੇਰੀ ਬਾਤ ਵਿੱਚ,
ਇਸ ਕਾਗਜ਼ ਵਿੱਚ, ਇਸ ਚਲਦੀ ਕਲਮ ਵਿੱਚ,ਇਸ ਕਵਿਤਾ ਵਿੱਚ
ਤੂੰ ਨਹੀਂ ਤੇ ਕੌਣ ਐ ?
ਯਾਰਾ ਕਹਿ ਖਾਂ ਭਲਾਂ ...!
"ਚੌਹਾਨ"

No comments:

Post a Comment