Thursday, December 27, 2018

ਚਾਹ ਨਹੀਂ ਆਹ ਨਹੀਂ

ਚਾਹ ਨਹੀਂ ਆਹ ਨਹੀਂ

ग़ज़ल
ਚਾਹ ਨਹੀਂ ਆਹ ਨਹੀਂ ।
ਆਹ ਨਹੀਂ ਰਾਹ ਨਹੀਂ ।
ਮਿਲਿਐ ਸਭ ਤੇਰੇ ਬਾਦ ,
ਸਾਹ ਨੂੰ ਮਿਲਿਐ ਸਾਹ ਨਹੀਂ ।
ਆਖਾਂ ਕਿੰਝ ਸਮੇਂ ਨੂੰ,
ਬਹਿਜਾ ਤੂੰ ਜਾਹ ਨਹੀਂ ।
ਸਾਂਝ ਦਿਲਾਂ ਦੀ ਹੈ ਇਹ ,
ਕੋਈ ਖਾਹਮਖਾਹ ਨਹੀਂ ।
ਖ਼ਬਰੇ ਕਿਉਂ ? ਲੱਗਿਆ ਇਉਂ,.
ਸਾਵਣ ਦਾ ਮਾਹ ਨਹੀਂ ।
"ਚੌਹਾਨ"

Monday, December 24, 2018

Saturday, December 22, 2018

Love Shayari 200+ टॉप लव शायरी,Love Shayari In Hindi - Best Love Shayari For Whatsapp,Best Romantic Sms, New Romantic Shayari

Romantic Sms New love Shayari -ahsaas ka rishta

ونگاں تے ونگاں دی خنن خنن تراںہ
جھاںجراں تے جھاںجراں دی چھنن چھنن تراںہ 
عجیب ھے یہ ریشتا 
تیرے میرے عہساس دا ریشتا 
تیرے میرے تراںہ 
ਵੰਗਾਂ ਤੇ ਵੰਗਾਂ ਦੀ ਖਣ-ਖਣ ਤਰਾਂਹ 
ਝਾਂਜਰਾਂ ਤੇ ਝਾਂਜਰਾਂ ਦੀ ਛਣ-ਛਣ ਤਰਾਂਹ 
ਅਜ਼ੀਬ ਹੈ ਇਹ ਰਿਸ਼ਤਾ 
ਤੇਰੇ ਮੇਰੇ ਅਹਿਸਾਸ ਦਾ ਰਿਸ਼ਤਾ 
ਤੇਰੇ ਮੇਰੇ ਤਰਾਂਹ 
پھولاں تے پھولاں دی نازوکی تراںہ 
ہسن تے ہسن دی سادگی تراںہ 
ھوا تے ھوا چ کھندی مہک تراںہ 
پنچیاں تے پنچیاں دی چہک تراںہ 
عجیب ھے یہ ریشتا 
تیرے میرے عہساس دا ریشتا 
تیرے میرے تراںہ 
ਫੁੱਲਾਂ ਤੇ ਫੁੱਲਾਂ ਦੀ ਨਾਜ਼ੁਕੀ ਤਰਾਂਹ 
ਹੁਸਨ ਤੇ ਹੁਸਨ ਦੀ ਸਾਦਗੀ ਤਰਾਂਹ 
ਹਵਾ ਤੇ ਹਵਾ ’ਚ ਖਿੰਡਦੀ ਮਹਿਕ ਤਰਾਂ 
ਪੰਛੀਆਂ ਤੇ ਪੰਛੀਆਂ ਦੀ ਚਹਿਕ ਤਰਾਂ 
ਅਜ਼ੀਬ ਹੈ ਇਹ ਰਿਸ਼ਤਾ 
ਤੇਰੇ ਮੇਰੇ ਅਹਿਸਾਸ ਦਾ ਰਿਸ਼ਤਾ 
ਤੇਰੇ ਮੇਰੇ ਤਰਾਂਹ 
دو کنارے ویچ ویچالے وگدے پانی تراںہ
عشق تے عشق دی کہانی تراںہ
سرگم تے سرگم دی تال تراںہ
کیسے اپنے تی اپنے دی بھال تراںہ 
عجیب ھے یہ ریشتا 
تیرے میرے عہساس دا ریشتا 
تیرے میرے تراںہ 
ਦੋ ਕਿਨਾਰੇ ਵਿੱਚ ਵਿਚਾਲੇ ਵਗਦੇ ਪਾਣੀ ਤਰਾਂਹ 
ਇਸ਼ਕ ਤੇ ਇਸ਼ਕ ਦੀ ਕਹਾਣੀ ਤਰਾਂ 
ਸਰਗਮ ਤੇ ਸਰਗਮ ਦੀ ਤਾਲ ਤਰਾਂਹ
ਕਿਸੇ ਆਪਣੇ ਤੇ ਆਪਣੇ ਦੀ ਭਾਲ ਤਰਾਂ
ਅਜ਼ੀਬ ਹੈ ਇਹ ਰਿਸ਼ਤਾ
ਤੇਰੇ ਮੇਰੇ ਅਹਿਸਾਸ ਦਾ ਰਿਸ਼ਤਾ
ਤੇਰੇ ਮੇਰੇ ਤਰਾਂਹ ...
"ਚੌਹਾਨ"
ونگاں تے ونگاں دی خنن خنن تراںہ   جھاںجراں تے جھاںجراں دی چھنن چھنن تراںہ    عجیب ھے یہ ریشتا   تیرے میرے عہساس دا ریشتا   تیرے میرے تراںہ  ਵੰਗਾਂ ਤੇ ਵੰਗਾਂ ਦੀ ਖਣ-ਖਣ ਤਰਾਂਹ   ਝਾਂਜਰਾਂ ਤੇ ਝਾਂਜਰਾਂ ਦੀ ਛਣ-ਛਣ ਤਰਾਂਹ   ਅਜ਼ੀਬ ਹੈ ਇਹ ਰਿਸ਼ਤਾ   ਤੇਰੇ ਮੇਰੇ ਅਹਿਸਾਸ ਦਾ ਰਿਸ਼ਤਾ   ਤੇਰੇ ਮੇਰੇ ਤਰਾਂਹ   پھولاں تے پھولاں دی نازوکی تراںہ  ہسن تے ہسن دی سادگی تراںہ  ھوا تے ھوا چ کھندی مہک تراںہ  پنچیاں تے پنچیاں دی چہک تراںہ  عجیب ھے یہ ریشتا   تیرے میرے عہساس دا ریشتا   تیرے میرے تراںہ  ਫੁੱਲਾਂ ਤੇ ਫੁੱਲਾਂ ਦੀ ਨਾਜ਼ੁਕੀ ਤਰਾਂਹ   ਹੁਸਨ ਤੇ ਹੁਸਨ ਦੀ ਸਾਦਗੀ ਤਰਾਂਹ   ਹਵਾ ਤੇ ਹਵਾ ’ਚ ਖਿੰਡਦੀ ਮਹਿਕ ਤਰਾਂ   ਪੰਛੀਆਂ ਤੇ ਪੰਛੀਆਂ ਦੀ ਚਹਿਕ ਤਰਾਂ   ਅਜ਼ੀਬ ਹੈ ਇਹ ਰਿਸ਼ਤਾ   ਤੇਰੇ ਮੇਰੇ ਅਹਿਸਾਸ ਦਾ ਰਿਸ਼ਤਾ   ਤੇਰੇ ਮੇਰੇ ਤਰਾਂਹ

images for New  Shayari - ahsaas ka rishta












Friday, December 21, 2018

Monday, December 17, 2018

ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ

ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ
ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ
ਆਪਣਿਆਂ ਵਿੱਚ ਸਰੀਕਾ ਬਣਾਉਣ ਦੀ ਨੀਤੀ
ਘਰ,ਪਿੰਡ,ਸਹਿਰ ਦੇਸ਼ ਨੂੰ ਖੱਖੜੀ ਕਰੇਲੇ
ਕਰਨ ਵਾਲੀ ਨੀਤੀ
ਨੋਮਾਹੀ ਛਿਮਾਹੀ ਖੇਡਦੀ ਹੈ ਸਿਆਸਤ
ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ
ਮੇਰੇ ਮੌਲਾ ਕਦ ਸਿੱਖਣਗੇ ਲੋਕ
ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਤੋਂ ਬਚਣਾ ।
"ਚੌਹਾਨ"

Sunday, December 16, 2018

Saturday, December 15, 2018

ਇਹ ਨਹੀਂ ਐ ਕਿ ਦਿਲ ਦਾ ਜ਼ਖ਼ਮ ਰਿਸਦਾ ਨਹੀਂ

ਇਹ ਨਹੀਂ ਐ ਕਿ ਦਿਲ ਦਾ ਜ਼ਖ਼ਮ ਰਿਸਦਾ ਨਹੀਂ
ਇਹ ਨਹੀਂ ਐ
ਕਿ ਦਿਲ ਦਾ ਜ਼ਖ਼ਮ ਰਿਸਦਾ ਨਹੀਂ
ਦਿਲ ਦੁਖਦਾ ਨਹੀਂ
ਇਹ ਨਹੀਂ ਐ
ਕਿ ਦਰਦ ਨਹੀਂ ਹੁੰਦਾ
ਹਾਂ ਇਹ ਹੈ
ਮੈਂ ਦਵਾ ਨਹੀਂ ਕਰਦਾ
ਬਸ ਹੀਲਾ ਕਰਦੈਂ
ਕਿ ਪੀੜ ਨੈਣਾਂ ਤੱਕ ਨਾ ਅੱਪੜੇ ।
"ਚੌਹਾਨ"

ਜੀਵਨ ਨੂੰ ਸਾਹਾਂ ਦੀ

ਜੀਵਨ ਨੂੰ ਸਾਹਾਂ ਦੀ
ਜੀਵਨ ਨੂੰ ਸਾਹਾਂ ਦੀ
ਸਾਹਾਂ ਨੂੰ ਜਿਸਮ ਦੀ
ਜਿਸਮ ਨੂੰ ਨਾਮ ਦੀ
ਨਾਮ ਨੂੰ ਨਾਮ ਦੀ
ਜਿਉਂ ਜ਼ਰੂਰਤ ਐ
ਮੈਨੂੰ ਇਉਂ ਤੇਰੀ ਲੋੜ ਐ
ਐ ਦਿਲ
ਤੂੰ ਨਰਾਜ਼ ਨਾ ਹੋ
ਉਦਾਸ ਨਾ ਹੋ ...
"ਚੌਹਾਨ"

ਮੈਂਨੂੰ ਤੂੰ ਜਾਣਿਆ ਹੀ ਨਹੀਂ

ਮੈਂਨੂੰ ਤੂੰ ਜਾਣਿਆ ਹੀ ਨਹੀਂ
ਮੈਂਨੂੰ ਤੂੰ ਜਾਣਿਆ ਹੀ ਨਹੀਂ
ਮੈਂ ਤੇ ਬਸ
ਏਨਾ ਹੀ ਜਾਣਦੈਂ
ਖੈਰ...
ਜਿਸ ਦਿਨ ਜਾਣ ਜਾਵੇਗਾ
ਗਿਲੇ ਸ਼ਿਕਵੇ ਆਪਣੇ ਆਪ
ਮਿੱਟ ਜਾਣਗੇ
ਪਰ ਹਾਂ
ਵਕਤ ਦਾ, ਸੂਰਤ ਦਾ , ਜ਼ਰੂਰਤ ਦਾ
ਬਦਲਣਾ ਲਾਜ਼ਿਮੀ ਹੁੰਦੈ
ਸੀਰਤ ਦਾ ਨਹੀਂ ।
"ਚੌਹਾਨ"

ਇੱਕ ਸ਼ਿਅਰ ਅਰਜ਼ ਹੈ ਜੀ

ਇੱਕ ਸ਼ਿਅਰ ਅਰਜ਼ ਹੈ ਜੀ
ਇੱਕ ਸ਼ਿਅਰ ਅਰਜ਼ ਹੈ ਜੀ
ਸ਼ਾਇਰ :- ਮਤ ਪੂਛੋ ਕਿ
ਪਬਲਿਕ:- ਵਾਹ ਵਾਹ,ਵਾਹ ਵਾਹ,ਵਾਹ ਵਾਹ
ਸ਼ਾਇਰ :- ਮਤ ਪੂਛੋ ਕਿ ਹਮਨੇ
ਪਬਲਿਕ:- ਵਾਹ ਵਾਹ,ਵਾਹ ਵਾਹ,ਵਾਹ ਵਾਹ, ਬਹੁਤ ਖੂਬ, ਬਹੁਤ ਖੂਬ
ਸ਼ਾਇਰ :- ਮਤ ਪੂਛੋ ਕਿ ਹਮਨੇ
ਪਬਲਿਕ:- ਵਾਹ ਵਾਹ,ਵਾਹ ਵਾਹ,ਵਾਹ ਵਾਹ, ਬਹੁਤ ਖੂਬ, ਬਹੁਤ ਖੂਬ
ਵਾਹ ਵਾਹ,ਬਹੁਤ ਖੂਬ,ਵਾਹ ਵਾਹ ਬਹੁਤ ਖੂਬ,ਵਾਹ ਵਾਹ ਬਹੁਤ ਖੂਬ, ਬਹੁਤ ਖੂਬ, ਬਹੁਤ ਖੂਬ
ਸ਼ਾਇਰ :- ਮਤ ਪੂਛੋ ਕਿ ਹਮਨੇ ਕੈਸੇ ਰੈਣ ਬਿਤਾਈ
ਪਬਲਿਕ:- ਵਾਹ ਵਾਹ ਕਿਆ ਬਾਤ,ਕਿਆ ਬਾਤ
ਵਾਹ ਵਾਹ,ਵਾਹ ਵਾਹ, ਬਹੁਤ ਖੂਬ, ਬਹੁਤ ਖੂਬ
ਵਾਹ ਵਾਹ,ਬਹੁਤ ਖੂਬ,ਵਾਹ ਵਾਹ ਬਹੁਤ ਖੂਬ,ਵਾਹ ਵਾਹ ਬਹੁਤ ਖੂਬ, ਬਹੁਤ ਖੂਬ, ਬਹੁਤ ਖੂਬ
ਸ਼ਾਇਰ :- ਮਤ ਪੂਛੋ ਕਿ ਹਮਨੇ ਕੈਸੇ ਰੈਣ ਬਿਤਾਈ,
ਰਾਤ ਕੋ ਚੂਹੋ ਨੇ ਫਾੜ ਦੀ ਰਜਾਈ
ਪਬਲਿਕ:-😇 😡😡😇😇😇😈👿😇😇😇😇😇😇😈👿😇😇😇😇😇😇😇😇😇😈👿👏👏👏😡😡😡😡👊👊👊😈👿👹
"ਚੌਹਾਨ"

Wednesday, December 12, 2018

Saturday, December 8, 2018

Friday, December 7, 2018

ਮੁੜ ਪਰਤਿਆ ਨਾ ਮੇਰਾ ਦਿਲਦਾਰ ਸਾਕੀ ।

ਮੁੜ ਪਰਤਿਆ ਨਾ ਮੇਰਾ ਦਿਲਦਾਰ ਸਾਕੀ ।
ਸੌਂ ਗਈ ਸੋਚ ਦੋਹਾਂ ਦੀ ਵੇਚ ਕੇ ਘੋੜੇ,
ਮੈਨੂੰ ਹੋਸ਼ ਨਹੀਂ ਤੈਨੂੰ ਨਹੀ ਸਾਰ ਸਾਕੀ ।
ਦੋਹੇਂ ਡੁੱਬੇ ਆਂ ਮਹਿ ’ਚ ਵਿੱਚ ਮੈਖ਼ਾਨੇ ,
ਦੋਹਾਂ ਦਾ ਮੁਸ਼ਕਿਲ ਐ ਲੰਘਣਾ ਪਾਰ ਸਾਕੀ ।
ਹਾਕਾਂ ਮਾਰੀਆਂ ਤੇ ਕਈ ਕਰੇ ਤਰਲੇ,
ਮੁੜ ਪਰਤਿਆ ਨਾ ਮੇਰਾ ਦਿਲਦਾਰ ਸਾਕੀ ।
"ਚੌਹਾਨ"

Tuesday, December 4, 2018

ਏਨਾ ਭਲਾਂ ਥੋੜੀ ਕੋਈ ਹੁੰਦਾ ਐ ਨਰਾਜ਼ ਵੇ

ਏਨਾ ਭਲਾਂ ਥੋੜੀ ਕੋਈ ਹੁੰਦਾ ਐ ਨਰਾਜ਼ ਵੇ
ਲੜਨੇ ਮਨਾਉਣੇ ਦਾ
ਮੁਹੱਬਤ ’ਚ ਰਿਵਾਜ਼ ਵੇ
ਏਨਾ ਭਲਾਂ ਥੋੜੀ ਕੋਈ
ਹੁੰਦਾ ਐ ਨਰਾਜ਼ ਵੇ
ਹੌਕਿਆਂ ਦੇ ਨਾਲ ਜਿੰਦ
ਕਰਦੀ ਰਿਆਜ ਵੇ
ਦਰਦਾਂ ਦਾ ਸੁਣ ਚੰਨਾਂ
ਜੇ ਸੁਣ ਸਕੇ ਸਾਜ਼ ਵੇ
ਬੰਸ਼ਰੀ ਦੇ ਵਾਂਗ ਸੁਣੇ
ਸਿਸਕੀ ਵਿੱਚ ਵਿੱਚ ਵੇ
ਐਦਾਂ ਥੋੜੀ ਹੁੰਦੇ ਨੇ ... ।
"ਚੌਹਾਨ"

Sunday, December 2, 2018

ਯੂਂ ਤੋ ਹਰ ਮਹਿਫਿਲ ਮੇਂ ਬੇਗਾਨੇ ਹਜਾਰੋ ਹੈਂ ।

ਯੂਂ ਤੋ ਹਰ ਮਹਿਫਿਲ ਮੇਂ ਬੇਗਾਨੇ ਹਜਾਰੋ ਹੈਂ ।
ਗ਼ਜ਼ਲ
ਲੁਟਨੇ ਕੋ ਦੁਨੀਆਂ ਮੇਂ, ਅਨਜਾਨੇ ਹਜਾਰੋਂ ਹੈਂ ।
ਦਿਲਬਰ ਪਰ ਮਿਟਨੇ ਕੋ, ਦੀਵਾਨੇ ਹਜਾਰੋਂ ਹੈਂ । 
ਇੱਕ ਤੂੰ ਹੀ ਅਪਣਾ ਹੈ ,ਐ ਦਿਲ ਇਸ ਜਮਾਨੇ ਮੇਂ ,
ਯੂਂ ਤੋ ਹਰ ਮਹਿਫਿਲ ਮੇਂ ਬੇਗਾਨੇ ਹਜਾਰੋ ਹੈਂ ।
ਰੁਸਵਾ ਹੈ ਤੋ ਰਹਨੇ ਦੋ ਰੁਸਵਾ ,ਉਸੇ ਐ ਦਿਲ,
ਉਲਫਤ ਕੋ ਕਹਨੇ ਕੋ ਮਸਤਾਨੇ ਹਜਾਰੋਂ ਹੈ ।
ਕਿਰ੍ਸ਼ਨ ਸੁਦਾਮੇ ਜੈਸੇ, ਨਿਭਤਾ ਹੈ ਕੋਈ ਕੋਈ,
ਦੁਨੀਆਂ ਮੈਂ ਯਾਰਾ ਯੂਂ, ਯਾਰਾਨੇ ਹਜਾਰੋਂ ਹੈਂ ।
ਮਿਲਨੇ ਕੋ ਹੀ ਮਿਲਤੀ ਹੈ ਅਕਸ਼ਰ,ਵਜਾ ਮੁਸ਼ਕਿਲ,
ਬਿਛੜਨ ਕੇ ,ਤੋ "ਚੌਹਾਨ" ਬਹਾਨੇ,ਹਜਾਰੋਂ ਹੈਂ ।
"ਚੌਹਾਨ"