Sunday, July 29, 2018

dard e jigar

ਗ਼ਜ਼ਲ
ਕਾਤਿਲ ਕਹਾਂ ਕਿ ਖੰਜਰ, ਤੇਰੀ ਨਜ਼ਰ ।
ਚੀਰੇ ਜਿਗਰ ਸਿਤਮਗਰ,ਕਰਕੇ ਮਕਰ ।
ਕਿਉਂ ਸਾਂਤ ਹੋ ਰਹੇ ਓ,ਸਾਗਰ ਤਰਾਂ ?
ਐ ਮਹਿਜਬੀਂ ਜਵਾਂ ਦਿਲ,ਪਹਿਲੇ ਪਹਿਰ ।
ਚੱਲ ਹੱਸ ਕੇ ਦਿਖਾ ਹੁਣ, ਐ ਜ਼ਿੰਦਗੀ !
ਮੈਂ ਫਿਰ ਬਦਲ ਰਿਹਾਂ ਇਹ,ਅਪਣਾ-ਸਫਰ ।
ਹਰ ਦਿਲ ਧੁਖੇ, ਮੁਹੱਬਤ ਦੀ ਅੱਗ ਵਿੱਚ,
ਕਿਸ ਦਿਲ ’ਚ ਸੁਲਗਦਾ ਨਈਂ, ਜ਼ਖ਼ਮ -ਏ- ਹਿਜਰ ?
ਐ ਦਿਲ ਦਿਖਾ ਨ ਦੇਵੀ , ਅਪਣੀ ਤੜਪ,
"ਚੌਹਾਨ" ਪੁੱਛ ਲਵੇ ਜੇ, ਮੇਰੀ ਖ਼ਬਰ ।
" ਚੌਹਾਨ"

dard e jigar,ਗ਼ਜ਼ਲ ਕਾਤਿਲ ਕਹਾਂ ਕਿ ਖੰਜਰ, ਘੂਰ -ਏ -ਨਜ਼ਰ । ਚੀਰੇ ਜਿਗਰ ਸਿਤਮਗਰ,ਦਬਸ਼-ਏ- ਮਕਰ । ਕਿਉਂ ਸਾਂਤ ਹੋ ਗਏ ਹੁਣ,ਸਾਗਰ ਤਰਾਂ ? ਐ ਮਹਿਜਬੀਂ ,ਗੁਲ-ਏ- ਦਿਲ,ਰੰਗ -ਏ - ਸਹਿਰ । ਹਰ ਦਿਲ ਧੁਖੇ, ਮੁਹੱਬਤ ਦੀ ਅੱਗ ਵਿੱਚ, ਕਿਸ ਦਿਲ ’ਚ ਸੁਲਗਦਾ ਨਈਂ, ਜ਼ਖ਼ਮ -ਏ- ਹਿਜਰ ? ਚੱਲ ਹੱਸ ਕੇ ਦਿਖਾ ਹੁਣ, ਐ ਜ਼ਿੰਦਗੀ ! ਮੈਂ ਫਿਰ ਬਦਲ ਰਿਹਾ ਆਂ,ਰਾਹ -ਏ -ਸਫਰ । ਐ ਦਿਲ ਦਿਖਾ ਦਿਆ ਕਰ, ਤੂੰ ਵੀ ਤੜਪ, "ਚੌਹਾਨ" ਜੇ ਦਿਖਾਵੇ, ਦਰਦ -ਏ -ਜਿਗਰ ।

Monday, July 16, 2018

kise nu maut nhi mildi

ਕਿਸੇ ਨੂੰ ਮੌਤ ਨਈਂ ਮਿਲਦੀ ਤੇ
ਕਿਸੇ ਨੂੰ ਜ਼ਿੰਦਗੀ ਨਈਂ ਮਿਲਦੀ ।
ਮਨਾਂ ਇਸ ਰੰਗਲੀ ਦੁਨੀਆਂ ਵਿੱਚ,
ਕਿਸੇ ਨੂੰ ਮਨ ਕਹੀ ਨਈਂ ਮਿਲਦੀ ॥
" ਚੌਹਾਨ"
kise nu maut nhi mildi,ਕਿਸੇ ਨੂੰ ਮੌਤ ਨਈਂ ਮਿਲਦੀ ਤੇ ਕਿਸੇ ਨੂੰ ਜ਼ਿੰਦਗੀ ਨਈਂ ਮਿਲਦੀ । ਮਨਾਂ ਇਸ ਰੰਗਲੀ ਦੁਨੀਆਂ ਵਿੱਚ, ਕਿਸੇ ਨੂੰ ਮਨ ਕਹੀ ਨਈਂ ਮਿਲਦੀ ॥,Images for kise nu zindagi nhi mildi,punjabi sad status,punjabi shayari,punjabi shayari dosti,punjabi shayari sad life,punjabi shayari pics,punjabi shayari image,punjabi shayari for friends,punjabi shayari maa baap,punjabi shayari motivational,punjabi shayari miss you,punjabi shayari matlabi duniya,punjabi shayari new 2018, punjabi shayari new 2017,punjabi shayari dosti,punjabi shayari new images,punjabi shayari new download,punjabi shayari new sad,punjabi shayari new pics,punjabi shayari new photo,punjabi shayari bulleh shah,punjabi shayari broken heart,punjabi shayari very sad,punjabi shayari valentine day,punjabi shayari comedy,punjabi shayari chutkule,punjabi shayari love wallpaper, punjabi shayari kavita,punjabi shayari jatt,punjabi shayari judai,punjabi shayari sad love, punjabi shayari and status,punjabi shayari photo,punjabi shayari photos download,punjabi shayari yaad,punjabi shayari yaar,punjabi shayari yaaran di yaari,punjabi shayari romantic wallpaper,punjabi shayari romantic pic,

Saturday, July 14, 2018

waqt ka hisab

ਵਕਤ ਦੇ ਹਿਸਾਬ ਨਾਲ ਸਹੀ ਫੈਸਲਾ ਲੈਣਾ ਹੀ ਕਿਸਮਤ ਹੈ । 
ਪਰ ਇਹ,
ਆਤਮ ਵਿਸ਼ਵਾਸ,ਬੁਲੰਦ ਹੌਸਲੇ ਤੇ ਗਿਆਨ ਤੋ ਬਿਨਾਂ ਸੰਭਵ ਨਹੀਂ ਹੁੰਦਾ ॥
"ਚੌਹਾਨ"
Images for waqt ka hisab

bewafa kithay kitheay

ਤੋਹਮਤਾਂ ਦੀ ਬਾਰਿਸ ਹੁਣ ਵਰਸਦੀ ਹੈ ਨੈਣਾਂ ਤੋਂ,
ਹੋ ਗਿਆ ਹੈਂ ਐ ਦਿਲ ਤੂੰ ,ਬੇਵਫ਼ਾ ਕਿੱਥੇ ਕਿੱਥੇ ।
" ਚੌਹਾਨ"
bewafa kithay kitheay,ਤੋਹਮਤਾਂ ਦੀ ਬਾਰਿਸ ਹੁਣ ਵਰਸਦੀ ਹੈ ਨੈਣਾਂ ਤੋਂ, ਹੋ ਗਿਆ ਹੈਂ ਐ ਦਿਲ ਤੂੰ ,ਬੇਵਫ਼ਾ ਕਿੱਥੇ ਕਿੱਥੇ ।,bewafa song,punjabi sad status,punjabi shayari,punjabi shayari dosti,punjabi shayari sad life,punjabi shayari pics,punjabi shayari image,punjabi shayari for friends,punjabi shayari maa baap,punjabi shayari motivational,punjabi shayari miss you,punjabi shayari matlabi duniya,punjabi shayari new 2018, punjabi shayari new 2017,punjabi shayari dosti,punjabi shayari new images,punjabi shayari new download,punjabi shayari new sad,punjabi shayari new pics,punjabi shayari new photo,punjabi shayari bulleh shah,punjabi shayari broken heart,punjabi shayari very sad,punjabi shayari valentine day,punjabi shayari comedy,punjabi shayari chutkule,punjabi shayari love wallpaper, punjabi shayari kavita,punjabi shayari jatt,punjabi shayari judai,punjabi shayari sad love, punjabi shayari and status,punjabi shayari photo,punjabi shayari photos download,punjabi shayari yaad,punjabi shayari yaar,punjabi shayari yaaran di yaari,punjabi shayari romantic wallpaper,punjabi shayari romantic pic,

aastha

ਘੜੀ- ਘੜੀ ਬੀਤਦੀ ਹਰ ਘੜੀ ,ਯੁੱਗ ਬਦਲਣ ਦੀ ਗੱਲ ਕਰ ਦੀ ਐ । 
ਤੇ ਆਖ਼ਿਰਕਾਰ ਯੁੱਗ ਬਦਲ ਦਿੰਦੀ ਐ । 
" ਚੌਹਾਨ"
Images for ਆਸਥਾ meaning in punjabi

Friday, July 13, 2018

kash ke

kash ke
ਕਾਸ਼ ਕਿ 
ਸ਼ਬਦ ਕਾਸ਼ ਨਾ ਹੁੰਦਾ
ਫਿਰ ਸ਼ਾਇਦ 
ਕੋਈ ਦਿਲ ਉਦਾਸ ਨਾ ਹੁੰਦਾ
ਕਾਸ਼ ਕਿਤੇ ਜੇ
ਤੂੰ ਮੈਨੂੰ ਵੀ ਸੁਣਦਾ
ਮੇਰੇ ਵਾਂਗੂ
ਮੁਹੱਬਤ ਦੇ ਖੁਆਬ ਵੀ ਬੁਣਦਾ
ਫਿਰ ਸ਼ਾਇਦ
ਮੱਥੇ ਦੇ ਲੇਖ ’ਚ
ਲੇਖ ਹਿਜਰ ਨਾ ਖੁਨਦਾ
ਕਾਸ਼ ਕਿ
ਸ਼ਬਦ ਕਾਸ਼ ਨਾ ਹੁੰਦਾ
ਫਿਰ ਸ਼ਾਇਦ
ਕੋਈ ਦਿਲ ਉਦਾਸ ਨਾ ਹੁੰਦਾ
ਇਹ ਕਾਲ਼ੀ ਕਾਲ਼ੀ ਰਾਤ
ਤੇਰੀ ਮੇਰੀ ਬਾਤ
ਤਾਰਿਆਂ ਦਾ ਝੁਰਮਟ
ਖ਼ੁਦ ਦੀ ਖ਼ੁਦੀ ਨਾਲ਼ ਗੁਰਬਤ
ਚੰਨ ਲੁਕ ਲੁਕ ਦਿਖਾਉਂਦਾ
ਕਲੋਲਾਂ ਕਰਦਾ
ਦਿਲ ਨੂੰ ਚਿੜਾਉਂਦਾ
ਕਾਸ ਸੰਗ ਜੇ ਹੁਣ ਤੂੰ ਹੁੰਦਾ
ਫਿਰ ਸ਼ਾਇਦ
ਇਸਦਾ ਹੋਰ ਮੂੰਹ ਹੁੰਦਾ
ਕਾਸ਼ ਕਿ
ਸ਼ਬਦ ਕਾਸ਼ ਨਾ ਹੁੰਦਾ
ਫਿਰ ਸ਼ਾਇਦ
ਕੋਈ ਦਿਲ ਉਦਾਸ ਨਾ ਹੁੰਦਾ
ਮੋਟੀਆਂ ਅੱਖਾਂ
ਵਾਲ਼ਾਂ ਦੇ ਛੱਲੇ
ਸਾਦਗੀ, ਸ਼ੋਖੀ,ਲਤਾਫ਼ਤ,ਬੁਲੰਦੀ
ਬੱਲੇ ਬੱਲੇ
ਤੇਰੀ ਖ਼ੁਦਾ ਜਹੀ ਹਸਤੀ
ਮੇਰੀ ਪੇਸ ਨਾ ਚੱਲੇ
ਕਾਸ਼ ਮੈਂ ਦੁਆ ਹੁੰਦਾ
ਫਿਰ ਸ਼ਾਇਦ
ਤੇਰੇ ਤੱਕ ਪਹੁੰਚਿਆ ਹੁੰਦਾ
ਕਾਸ਼ ਕਿ
ਸ਼ਬਦ ਕਾਸ਼ ਨਾ ਹੁੰਦਾ
ਫਿਰ ਸ਼ਾਇਦ
ਕੋਈ ਦਿਲ ਉਦਾਸ ਨਾ ਹੁੰਦਾ
ਰੜਕਦੀ ਨੀਂਦ ਦੇ ਨੈਣਾਂ ’ਤੇ
ਧਰਾ ਯਾਦਾਂ ਦੇ ਫੇਹੇ
ਲੱਜਤਾਂ ਨੂੰ ਦੇਵਾਂ
ਟੁੱਕਰ ਖ਼ਾਬਾਂ ਦੇ ਬੇਹੇ
ਜੇਹੋ ਜਹੀਆਂ ਲਾਈਆਂ
ਦਰਦ ਵੀ ਤੇਹੇ
ਕਾਸ਼ ! ਵਿਛੋੜਾ ਨਾ ਹੁੰਦਾ
ਫਿਰ ਸ਼ਾਇਦ
ਨਾ ਤੂੰ ਬਾ-ਵਫ਼ਾ ਹੁੰਦਾ
ਨਾ ਮੈਂ ਬੇ-ਵਫ਼ਾ ਹੁੰਦਾ
ਕਾਸ਼ ਕਿ
ਸ਼ਬਦ ਕਾਸ਼ ਨਾ ਹੁੰਦਾ
ਫਿਰ ਸ਼ਾਇਦ
ਕੋਈ ਦਿਲ ਉਦਾਸ ਨਾ ਹੁੰਦਾ
ਫਿਰ ਮੈਂ ਉਦਾਸ ਨਾ ਹੁੰਦਾ ।
" ਚੌਹਾਨ"

Wednesday, July 11, 2018

chhad dila chhad prahn

ਛੱਡ ਦਿਲਾ ਛੱਡ ਪਰਾਂਹ, ਤੂੰ ਅੜੀਆਂ ਖ਼ਾਬ ਪੁ ਗਾਉਣ ਦੀਆਂ,
ਕਿੱਧਰੇ ਜਿੱਦ ’ਚ ਇਕ ਦਮ ਰੁਕ ਨਾ ਜਾਵੀਂ ਚਲਦਾ ਹੋਇਆ ।
" ਚੌਹਾਨ"
chhad dila chhad prahn,ਛੱਡ ਦਿਲਾ ਛੱਡ ਪਰਾਂਹ, ਤੂੰ ਅੜੀਆਂ ਖ਼ਾਬ ਪੁ ਗਾਉਣ ਦੀਆਂ, ਕਿੱਧਰੇ ਜਿੱਦ ’ਚ ਇਕ ਦਮ ਰੁਕ ਨਾ ਜਾਵੀਂ ਚਲਦਾ ਹੋਇਆ ।,punjabi sad status,punjabi shayari,punjabi shayari dosti,punjabi shayari sad life,punjabi shayari pics,punjabi shayari image,punjabi shayari for friends,punjabi shayari maa baap,punjabi shayari motivational,punjabi shayari miss you,punjabi shayari matlabi duniya,punjabi shayari new 2018, punjabi shayari new 2017,punjabi shayari dosti,punjabi shayari new images,punjabi shayari new download,punjabi shayari new sad,punjabi shayari new pics,punjabi shayari new photo,punjabi shayari bulleh shah,punjabi shayari broken heart,punjabi shayari very sad,punjabi shayari valentine day,punjabi shayari comedy,punjabi shayari chutkule,punjabi shayari love wallpaper, punjabi shayari kavita,punjabi shayari jatt,punjabi shayari judai,punjabi shayari sad love, punjabi shayari and status,punjabi shayari photo,punjabi shayari photos download,punjabi shayari yaad,punjabi shayari yaar,punjabi shayari yaaran di yaari,punjabi shayari romantic wallpaper,punjabi shayari romantic pic,

ਰਾਜਕੁਮਾਰੀ ਤੇ ਆਜੜੀ,

ਅਗਲਾ ਦਿਨ
ਖੁਸਰ ਮੁਸਰ (ਇਹ ਐ ਆਜੜੀ ਆ ਐ ਆਜੜੀ ) ਕਰਦੇ ਭੀੜ ਨਾਲ ਭਰੇ ਦਰਬਾਰ ਨੂੰ, ਸਤਿਕਾਰ ਨਾਲ ਫਤਿਹ ਬੁਲਾਉਂਦਾ ਆਜੜੀ ਰਾਜਕੁਮਾਰੀ ਤੱਕ ਪਹੁੰਚਿਆ ਤੇ ਆਪਣੀ ਜਗਾਹ ਤੇ ਖੜੀ ਹੋ ਕੇ ਸਵਾਗਤ ਕਰਦੀ,ਰਾਜਕੁਮਾਰੀ ਨੂੰ ਨਮਸਕਾਰ ਕੀਤੀ ।
ਨਹਾ ਧੋ ਕੇ ਤੁਸ਼ੀਂ ਤਾਂ ਰਾਜਕੁਮਾਰ ਤਰਾਂਹ ਲਗਦੇ ਓ, ਨਮਸਕਾਰ ਦਾ ਨਮਸਕਾਰ ਨਾਲ ਜਵਾਬ ਦਿੰਦਿਆਂ ਰਾਜਕੁਮਾਰੀ ਨੇ ਸ਼ਰਾਰਤ ਨਾਲ ਆਜੜੀ ਨੂੰ ਕਿਹਾ ।
ਆਜੜੀ :- ਮੈਂ ਤਾਂ ਕੀ ਲੱਗਦਾ ਐ ਜੀ, ਜੋ ਤੁਸ਼ੀ ਲੱਗ ਰਹੇ ਓ ।
ਨੂਰ ਮੁੱਖ ’ਤੇ ਸ਼ੁਰਜੇ ਦੀ, ਰੌਸ਼ਨੀ ਤੋਂ ਬਿਹਤਰ ।
ਨਾਜ਼ੁਕੀ ਹੋਠਾਂ ’ਚ ਫੁੱਲ ਦੀ, ਪੰਖੜੀ ਤੋਂ ਬਿਹਤਰ ।
ਚੰਨ ਸੂਰਜ ਤਾਰਿਆਂ ਦੇ, ਹੁਸਨ ਤੋਂ ਸਭ ਵਾਕਿਫ,
ਕੀ ਕਹਾਂ ਮੈਂ ਹੋਰ ਤੇਰੀ, ਸਾਦਗੀ ਤੋਂ ਬਿਹਤਰ ।
ਰਾਜਕੁਮਾਰੀ :-ਕੀ ਮਤਲਬ ? 
ਸਭ ਕੁਝ ਸੁਣ ਕੇ ਵੀ, ਅਨਜਾਨ ਬਣੀ ਰਾਜਕੁਮਾਰੀ ਨੇ ਸੰਜੀਦਗੀ ਨਾਲ ਕਿਹਾ ।
ਆਜੜੀ :- ਮਤਲਬ ਇਹ ਜੀ, ਕਿ ਬੁਝਾਰਤ ਦਾ ਕੀ ਬਣਿਆ ਕੋਈ ਹੱਲ ਮਿਲਿਆ ਜੀ।
ਰਾਜਕੁਮਾਰੀ :- ਨਹੀਂ, ਪਰ ਤੁਹਾਡੀ ਸ਼ਰਤ ਮੁਤਾਬਕ ਸ਼ਭ ਨੂੰ ਰਿਹਾ ਕਰ ਦਿੱਤਾ ਗਿਆ ਹੈ । ਸਭ ਨੂੰ ਉਹਨਾਂ ਦਾ ਬਣਦਾ ਹਰਜਾਨਾ ਦੇ ਦਿੱਤਾ ਗਿਆ ਹੈ । 
ਆਜੜੀ :- ਧੰਨਵਾਦ ਜੀ ।
ਰਾਜਕੁਮਾਰੀ :- ਫਿਰ ਦੱਸੋ ਆਪਣੀ ਬੁਝਾਰਤ ਦਾ ਹੱਲ ।
ਆਜੜੀ :-ਆਪਣੀ ਹਰ ਬੁਝਾਰਤ ਦਾ ਹੱਲ ਤਾਂ ਮੈਂ ਆਖਿਰੀ ਬੁਝਾਰਤ ਤੋਂ ਬਾਅਦ ਹੀ ਦੱਸਾਂਗਾ ਜੀ ।
ਰਾਜਕੁਮਾਰੀ :- ਸ਼ਾਇਦ ! ਤੁਸੀਂ ਮੁਕਰਨ ਦੀ ਸਜਾ ਤੋਂ ਵਾਕਿਫ ਨਹੀਂ ਹੋ ।
ਆਜੜੀ :- ਬਿਲਕੁਲ ਹਾਂ ਜੀ , ਅਗਰ ਮੈਂ ਕਿਤੇ ਕਿਹਾ ਹੈ ਕਿ ਆਪਣੀ ਬੁਝਾਰਤ ਦਾ ਹੱਲ ਸ਼ਰਤ ਪੂਰੀ ਹੋਣ ਤੋਂ ਬਾਆਦ ਦੱਸਾਂਗਾ ਤਾਂ ਫਿਰ ਮੈਂ ਸਜਾ ਦਾ ਹੱਕਦਾਰ ਹਾਂ ।ਪਰ ਮੈਂ ਇਹ ਕਿਤੇ ਨਹੀਂ ਕਿਹਾ ਜੀ ।
ਰਾਜਕੁਮਾਰੀ :- ਓ ! ਜਿਵੇਂ ਤੁਸੀਂ ਲਗਦੇ ਓ ਓਵੇਂ ਹੈ ਨਹੀਂ ? ਲਗਦਾ ਤੁਹਾਡੇ ਨਾਲ ਪੂਰਾ ਚੌਕੰਨਾਂ ਹੋ ਕੇ ਚੱਲਣਾ ਪੈਣਾਂ । ਸੁਪਨੇ ਵਾਂਗ ਤੁਸੀਂ ਕਿੱਧਰ ਮੁੜ ਜਾਓ ਕੀ ਪਤਾ ।
ਆਜੜੀ :- ਮੈਂ ਸੁਪਨਾ ਨਹੀ ਆਂ ਜੀ , ਮੈਂ ਸੁਪਨਾ ਨਹੀ ਆਂ ਜੋ ਨੀਂਦ ਟੁੱਟੀ ਤੋਂ ਟੁੱਟ ਜਾਵੇ, ਅੱਖਾਂ ਖੋਲੇ ਤੋਂ ਅਲੋਪ ਹੋ ਜਾਵੇ । ਮੈਂ ਤਾਂ ਅਹਿਸਾਸ ਹਾਂ ਜੀ, ਆਪਣੇ ਵੱਲ ਧਿਆਨ ਹੁੰਦਿਆਂ ਹੀ ਧੁਰ ਰੂਰ ਤੱਕ ਉੱਤਰ ਜਾਨਾਂ । ਫਿਰ ਸੋਚ ’ਚ ਖਿਆਲ ’ਚ ਸੁਪਨੇ ’ਚ ਤਦ ਤਕ ਭਣਕਦਾਂ ਜਦ ਤਕ ਸਾਹਾਂ ਦਾ ਆਉਣ ਜਾਣ ਰਹਿੰਦਾ । ਜਦ ਤੱਕ ਜਿਸਮ ’ਚ ਜਾਨ ਰਹਿੰਦੀ ਐ ।
ਮੈਂ ਰਾਜਾ ਵੀ ਨਹੀਂ ਆਂ ਜੀ। ਜਿਸਦੇ ਪੈਂਰਾਂ ਹੇਠ ਲੋਕ ਤਲੀਆਂ ਦੇਣ ਫੁੱਲ ਵਿਛਾਉਣ । ਮੈਂ ਆਜੜੀ ਆਂ ਜੀ, ਪਤਾ ਨਹੀਂ ਕਦੋ ਕੋਈ ਸੱਪ- ਸਲੂਟੀ, ਕੀੜਾ -ਪਤੰਗਾ ਕੋਈ ਕੰਡਾ- ਕੰਕਰ ਪੈਰਾਂ ਹੇਠ ਆ ਜਾਵੇ ਤੇ ਚੋਟ ਕਰ ਜਾਵੇ । ਸੋ ਇਸ ਲਈ ਮੇਰਾ ਤੇ ਮੇਰੇ ਨਾਲ ਚੱਲਣ ਵਾਲੇ ਦਾ ਅੱਖਾਂ ਖੋਲ ਕੇ ਚੱਲਣਾ ਅੱਤ ਜ਼ਰੂਰੀ ਐ । ਇਹ ਮੈਂ ਨਹੀਂ ਕਹਿੰਦਾ, ਮੇਰੀ ਬੇਬੇ ਕਹਿੰਦੀ ਐ ਜੀ ।
ਬੜਾ ਕੁਝ ਕਹਿੰਦੀ ਐ ਤੇਰੀ ਬੇਬੇ ਥੋੜਾ ਜਾ ਵਕਤ ਮੇਰੇ ਹਿਸਾਬ ਨਾਲ ਚੱਲਣ ਦੇ ਕੇਰਾਂ , ਫਿਰ ਮੈਂ ਪੁੱਛੂਗੀ ਤੇਰੀ ਬੇਬੇ ਕੀ ਕਹਿੰਦੀ ਐ ?
ਰਾਜਕੁਮਾਰੀ ਨੇ ਖਿਝ ਕੇ ਪਰ ਅਪਣੱਤ ਨਾਲ ਕੇ ਕਿਹਾ ।
ਆਜੜੀ :- ਆਪਜੀ ਨੇ ਕੁਝ ਕਿਹਾ ਜੀ !
ਰਾਜਕੁਮਾਰੀ :- ਹਾਂ ਜੀ ! ਜਿਸ ਕੰਮ ਆਏ ਓ ਉਹ ਕਰੋ ਜੀ ਗਿਣਤੀ ਸੁਣਾਓ ਜੀ ।
ਆਜੜੀ :- 
ਪੰਜ :- ਪੰਚ
ਛੇਵਾਂ :- ਸਰਪੰਚ (ਮੁਖੀਆ)
ਸੱਤ:- ਵਾਰ
ਅੱਠ :-ਪਹਿਰ ।
ਰਾਜਕੁਮਾਰੀ :- ਸਹੀ ! ਤੂੰ ਆਪਣੀ ਸ਼ਰਤ ਤੇ ਬੁਝਾਰਤ ਕਹਿ ਸਕਦਾਂ ।
ਆਜੜੀ:- ਔਰਤ ਜਿਸ ਨਾਲ ਮਕਾਨ ਘਰ ਬਣਦਾ, ਮੰਦਿਰ ਬਣਦਾ ਹੈ।
ਕਿਰਤੀ, ਜਿਸ ਨਾਲ ਦੇਸ਼ ਦੇ ਹਰ ਕੰਮ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ।
ਜਵਾਨ (ਸ਼ੈਨਿਕ) :- ਜਿਸ ਦੇ ਕਾਰਨ ਦੇਸ਼ ਸੁਰੱਖਿਅਤ ਹੈ ,ਅਮਨ ਚੈਨ ਐ ।
ਸਾਹਿਤਕਾਰ:- ਜਿਸਦੀ ਕਲਮ ਦੇਸ਼ ਦੇ ਭਵਿੱਖ ਨੂੰ ਉਲੀਕਦੀ ਐ ।
ਇਹ ਚਾਰੇ ਹੀ ਦੇਸ਼ ਦਾ ਧੁਰਾ ਨੇ । ਪੂਰਾ ਦੇਸ਼ ਇਹਨਾਂ ਦੁਆਲੇ ਘੁੰਮਦਾ ਹੈ । ਵੈਸੇ ਤਾਂ ਕਿਤੇ ਨਾ ਕਿਤੇ ਕੁਝ ਨਾ ਕੁਝ ਗਲਤ ਹੋ ਰਿਹੈ ਹੈ । ਜਿਸ ਵਿੱਚ ਕਿਤੇ ਨਾ ਕਿਤੇ, ਕੋਈ ਨਾ ਕੋਈ ਗਲਤ ਐ । ਜਿਸਦਾ ਕਾਰਨ ਅਗਿਆਨਤਾ ਕਹਿ ਸਕਦੇ ਆਂ ,ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਕਹਿ ਸਕਦੇ ਆਂ । ਪਰ ਇੱਕ ਜੋ ਅਹਿਮ ਐ,ਜਿਸਦੇ ਦੁਆਲੇ ਇਹ ਚਾਰੇ ਘੁੰਮਦੇ ਨੇ, ਜੋ ਇਹਨਾਂ ਚੋਂ ਹੀ ਇੱਕ ਐ, ਉਹ ਹੈ ਔਰਤ ਹੈ । ਉਹ ਔਰਤ ਜਿਸਨੂੰ ਲਾਚਾਰ , ਬੇਵਸ , ਗੁਲਾਮ ਸਮਝਿਆ ਜਾਂਦਾ । ਜਿਸਦਾ ਰੋਮ ਰੋਮ ਬੰਦਿਸ਼ਾ ਦੀਆਂ ਬੇੜੀਆਂ ’ਚ ਜਕੜ ਦਿੱਤਾ ਗਿਆ ਹੈ । ਜਿਸਦਾ ਜੁੰਮੇਵਾਰ ਸਮਾਜ ਤਾਂ ਹੈ ਹੀ, ਪਰ ਔਰਤ ਆਪ ਵੀ ਹੈ । ਮੇਰਾ ਇਹ ਸਵਾਲ ਨਹੀਂ ਕਿ ਇਹ ਕਿਉਂ ਐ ? ਮੇਰੀ ਇਹ ਸ਼ਰਤ ਹੈ, ਕਿ ਆਪਜੀ ਤੋ ਲੈ ਕੇ ਹਰ ਵਰਗ ਦੀ ਧੀ- ਧਿਆਣੀ, ਭੈਣ,ਭੂਆ, ਮਾਸੀ, ਚਾਚੀ, ਤਾਈ, ਦਾਦੀ, ਬੇਬੇ ਹਰ ਇੱਕ ਨੂੰ ਆਤਮਵਿਸਵਾਸ, ਅੱਗੇ ਵਧਣ ਦੀ ਨਿਸ਼ਟਾ,ਕਾਇਦਾ ,ਏਕਤਾ, ਦਯਾ ਤੇ ਇਮਾਨਦਾਰੀ ਦਾ ਸਬਕ ਕਿਸੇ ਵੀ ਹੀਲੇ ਨਾਲ ਤਦ ਤਕ ਪੜਾਹ੍ਇਆ ਜਾਵੇ, ਜਦ ਤਕ ਇਹ ਇਹਨਾਂ ਦੇ ਪੂਰਾ ਕੰਠ ਨਾ ਹੋ ਜਾਵੇ, ਜਦ ਤੱਕ ਇਹ ਸੋਚਾਂ ਖਿਆਲਾਂ ’ਚ ਆਪਣੇ ਆਪ ਨੂੰ ਸੁਤੰਤਰ ਮਹਿਸੂਸ ਨਾ ਕਰਨ ।
ਰਾਜਕੁਮਾਰੀ:- ਤੈਨੂੰ ਕੀ ਲਗਦਾ, ਕਿ ਮੇਰੇ ਰਾਜ ’ਚ ਸਭ ਔਰਤਾਂ ਇਹਨਾਂ ਗੁਣਾਂ ਤੋਂ ਸੱਖਣੀਆਂ ਹੀ ਤੁਰੀਆਂ ਫਿਰਦੀਆਂ ਨੇ ।
ਆਜੜੀ:-ਸਭ ਨਹੀਂ ਜੀ । ਪਰ ਬਹੁਤ ਨੇ, ਮੈਂ ਇਹ ਕਹਿ ਸਕਦਾ ਹਾਂ ।
ਰਾਜਕੁਮਾਰੀ:-ਤੇ ਬਹੁਤੀਆਂ ਵਿੱਚ ਤੇਰਾ ਖਿਆਲ ਐ , ਮੈਂ ਵੀ ਆਉਂਨੀ ਐਂ ।
ਆਜੜੀ:- ਜੀ ਬਿਲਕੁਲ, ਸਭ ਤੋਂ ਪਹਿਲਾਂ ਨੰਬਰ ਆਪਜੀ ਦਾ ਹੀ ਹੈ ਜੀ ।
ਖਫ਼ਾ ਹੋਈ ਰਾਜਕੁਮਾਰੀ ਨੂੰ ,ਆਜੜੀ ਨੇ ਸ਼ਰਾਰਤ ਨਾਲ ਕਿਹਾ ।
ਰਾਜਕੁਮਾਰੀ:-ਤੈਨੂੰ ਪਤਾ ਜੋ ਤੂੰ ਕਹਿ ਰਿਹਾਂ, ਉਹ ਜੇ ਤੂੰ । ਸਾਬਤ ਨਾ ਕਰ ਸਕਿਆ ਤਾਂ ਇਸ ਦੀ ਏਨੀ ਕੁ ਸਜਾ ਹੋ ਸਕਦੀ ਐ ਕਿ ਤੇਰੀ ਸਾਰੀ ਜ਼ਿੰਦਗੀ ਜੇਲ੍ਹ੍ ’ਚ ਚੱਕੀ ਪੀਸਦੇ ਦੀ ਨਿਕਲ ਜਾਵੇਗੀ ।
ਆਜੜੀ:- ਜੀ ।
ਰਾਜਕੁਮਾਰੀ:- ਮੈਂ ਇੱਕ ਰਾਜੇ ਦੀ ਧੀ ਆਂ, ਸਾਸਤਰਾਂ ਦੀ ਗਿਆਤਾਂ , ਅੰਤਾਂ ਦਾ ਹੁਸਨ ਐ, ਜਿਸਨੂੰ ਪਾਉਣ ਲਈ ਦਰਬਾਰ ’ਚ ਖੜੇ ਹਰ ਸ਼ਖ਼ਸ ਨੇ ਕਿਸੇ ਸਜਾ ਦੀ ਪਰਵਾਹ ਨਾ ਕੀਤੀ ਤੇ ਇੱਥੇ ਆ ਕੈਦ ਹੋ ਗਏ । ਫਿਰ ਦੱਸ ? ਮੇਰਾ ਕਿਹੜਾ ਪੱਖ ਐ ਜੋ ਦਰਸਾਉਂਦਾ ਹੈ ਕਿ ਮੈਂ ਇਹਨਾਂ ਗੁਣਾਂ ਤੋਂ ਕੋਰੀ ਆਂ ।
ਆਜੜੀ:- ਆਪਜੀ ਦਾ ਇਹੀ ਗੁਮਾਨ ਆਪਜੀ ਦੇ ਸਭ ਗੁਣਾਂ ਤੇ ਭਾਰੀ ਐ ਜੀ ।
ਇਸ਼ਕ ਕਰੇ ਫਰਿਆਦ 
ਕਿ ਐ ਹੁਸਨ 
ਗਰੂਰ ਨਾ ਕਰ
ਹੁਸਨ ਤੜਪੇ ਤੇ ਕਹੇ
ਛੂਹਦਿਆਂ ਹੀ ਟੁੱਟਣਾਂ ਇਹ
ਤੂੰ ਚਕਨਾਚੂਰ ਤਾਂ ਕਰ ।
ਆਜੜੀ ਨੇ ਸ਼ਰਾਰਤੀ ਲਹਿਜੇ ’ਚ ਆਪਣੇ ਆਪ ਨਾਲ ਗੱਲ ਕੀਤੀ ।
ਰਾਜਕੁਮਾਰੀ:- ਕੀ ਕਿਹਾ,ਕੁਝ ਸੁਣਿਆ ਨਹੀਂ ?
ਆਜੜੀ:- ਚੰਗਾ ਹੋਇਆ ਜੀ ਗਰੀਬ ਮਾਰ ਹੋਣੋ ਟਲ ਗਈ ।
ਰਾਜਕੁਮਾਰੀ:- ਕੀ ਮਤਲਬ ?
ਆਜੜੀ:- ਮਤਲਬ ਇਹ ਜੀ, ਕਿ ਰਾਤ,ਰਾਤ ਕੱਟਣ ਲਈ ਮੈਂ ਆਪਜੀ ਦੇ ਸਹਿਰ ਦੇ ਨੇੜੇ ਰਹਿੰਦੇ ਮੇਰੇ ਇੱਕ ਦੂਰ ਦੇ ਰਿਸਤੇਦਾਰ ਦੇ ਘਰ ਗਿਆ । ਮੈਂ ਦੇਖਦਾਂ ਕਿ ਸਾਰਾ ਕੰਮ ਨਿਬੇੜ ਕੇ ਆਪਣੇ ਲਈ ਰੋਟੀ ਦੀ ਥਾਲੀ ਤਿਆਰ ਕਰਕੇ ਰੋਟੀ ਖਾਣ ਦੀ ਤਿਆਰੀ ਕਰਦੀ ਆਪਣੀ ਪਤਨੀ ਕੋਲ ਜਾ ਕੇ , ਭਾਈ ਸਾਹਿਬ ਨੇ ਮੇਰੇ ਆਉਣ ਦਾ ਸੰਦੇਸ਼ਾ ਦਿੱਤਾ ਤੇ ਉਸਨੂੰ ਮੇਰੇ ਲਈ ਰੋਟੀ ਤਿਆਰ ਕਰਨ ਲਈ ਕਿਹਾ ।
ਮੈਂ ਦੇਖਿਆ , ਕਿ ਉਸਨੇ ਆਪਣੇ ਲਈ ਤਿਆਰ ਕਰੀ ਰੋਟੀ ਵਾਲੀ ਥਾਲੀ ਮੇਰੇ ਲਈ ਭੇਜ ਦਿੱਤੀ ਤੇ ਆਪ ਮੇਰੇ ਰੋਟੀ ਖਾਣ ਤੋਂ ਬਾਅਦ ਜੋ ਬਚਿਆ ਓਹੀ ਖਾ ਕੇ ਸੋਂ ਗਈ । ਮੈਨੂੰ ਨਹੀਂ ਲੱਗਿਆ, ਕਿ ਉਹ ਰੋਟੀ ਰੱਜ ਕੇ ਖਾਹ ਕੇ ਸੁੱਤੀ ਹੋਵੇਗੀ । ਉਹ ਭੁੱਖੀ ਹੀ ਸੋਂ ਗਈ ਸੀ । ਜੋ ਗਲਤ ਵੀ ਐ, ਮੈਨੂੰ ਗਲਤ ਲੱਗਿਆ ਵੀ ਜੀ, ਜਿਸ ਨੂੰ ਆਗਿਆਨਤਾ ਕਹਿ ਸਕਦੇ ਆਂ ਜੀ ।
ਰਾਜਕੁਮਾਰੀ:- ਤੈਨੂੰ ਗਲਤ ਲੱਗਿਆ ਇਸਦਾ ਮਤਲਬ ਇਹ ਤਾਂ ਨਹੀਂ ਕਿ ਉਹ ਗਲਤ ਹੀ ਹੋਵੇਗਾ । ਤੂੰ ਕੋਈ "ਔਲੀਆ" ਥੋੜੀ ਐ, ਜੋ ਤੈਨੂੰ ਲੱਗੇ ਉਹ ਓਵੇਂ ਹੀ ਹੋਵੇ । ਮੈਂ ਇਸ ਵਿੱਚ ਕੁਝ ਵੀ ਗਲਤ ਨਹੀਂ ਸਮਝਦੀ । ਉਹ ਆਪਣੇ ਲਈ ਹੋਰ ਖਾਣਾ ਚਾਹੁੰਦੀ ਤਾਂ ਬਣਾ ਸਕਦੀ ਸੀ। ਉਸਦਾ ਦਿਲ ਨਹੀਂ ਕਰਿਆ ਸੋ ਨਹੀਂ ਬਣਾਇਆ ।
ਆਜੜੀ:-ਜੀ , ਅੱਜ ਸਵੇਰੇ ਵੀ ਆਪਜੀ ਦੇ ਸ਼ਹਿਰ ਵਿੱਚ ਮੈਂ ਇੱਕ ਹੋਰ ਮੰਜਰ ਦੇਖਿਆ ਜੀ । ਜੇ ਇਜ਼ਾਜ਼ਤ ਹੈ ਤਾਂ ਕਹਿ ਦੇਵਾਂ ਜੀ ।
ਰਾਜਕੁਮਾਰੀ:- ਕਹਿ ਦੇ ਇਹ ਵੀ ਸੁਣ ਲੈਂਨੇ ਆਂ ।
ਆਜੜੀ:-ਤਿੰਨ ਬੱਚੇ ਆਪਣੀ ਦਾਦੀ ਜੀ ਨਾਲ ਬਜਾਰ ਚੋਂ ਲੰਘ ਰਹੇ ਸੀ । ਇੱਕ ਪੰਜ ਛੇ ਸਾਲ ਦਾ ਲੜਕਾ ਜੋ ਉਸਦੀ ਉਂਗਲ ਫੜ ਕੇ ਚਲ ਰਿਹੈ ਸੀ । ਦੂਸਰੀ ਸੱਤ ਅੱਠ ਸਾਲ ਦੀ ਲੜਕੀ ਜਿਸਦੇ ਇੱਕ ਮੋਢੇ ਤੇ ਬਜੁਰਗ ਔਰਤ ਦਾ ਹੱਥ ਸੀ ਤੇ ਦੂਜੇ ਤੇ ਕਿਤਾਬਾਂ ਦਾ ਭਰਿਆ ਬਸਤਾ । ਤੀਜਾ ਦਸ ਗਿਆਰਾ ਸਾਲ ਦਾ ਲੜਕਾ ਜੋ ਅੱਗੇ ਦੜੰਗੇ ਲਾਉਂਦਾ ਖੇਡਦਾ ਜਾ ਰਿਹੈ ਸੀ ।
ਰਸਤੇ ਵਿੱਚ ਦਾਦੀ ਜੀ ਨੇ ਖੰਡ ਦੇ ਖਿਡੌਣੇ ਖਰੀਦੇ । ਜਿੰਨਾਂ ਚੋਂ ਦੋ ਤਿੰਨ ਛੋਟੇ ਲੜਕੇ ਨੂੰ ਇੱਕ ਲੜਕੀ ਨੂੰ ਤੇ ਇੱਕ ਆਪ ਖਾਹ ਲਿਆ ਤੇ ਉਹ ਫਿਰ ਅੱਗੇ ਚੱਲ ਪਏ । ਕੁਝ ਦੂਰੀ ਤੇ ਪਾਠਸ਼ਾਲਾ ਆਉਣ ’ਤੇ ਵੱਡੇ ਲੜਕੇ ਨੂੰ ਬਸਤਾ ਤੇ ਬਾਕੀ ਬਚੇ ਖੰਡ ਦੇ ਖਿਡੌਣੇ ਦੇ ਕੇ ਪਾਠਸ਼ਾਲਾ ਅੰਦਰ ਪੜ੍ਹ੍ਨ ਲਈ ਭੇਜ ਦਿੱਤਾ ।
ਵੱਡੇ ਲੜਕੇ ਨੂੰ ਪਾਠਸ਼ਾਲਾ ਅੰਦਰ ਭੇਜਣ ਤੋਂ ਬਾਅਦ, ਛੋਟੇ ਲੜਕੇ ਤੇ ਲੜਕੀ ਨਾਲ ਵਾਪਿਸ ਮੁੜੇ ਦਾਦੀ ਜੀ ਦੇ ਕੋਲ ਜਾ ਕੇ ਮੈਂ ਦੇਖੇ ਵਾਕਿਆ ਦਾ ਜਿਕਰ ਕਰਦਿਆਂ ਜੋ ਮੈਂ 
ਮਹਿਸੂਸ ਕੀਤਾ ਉਸ ਗਲਤ ਗਲਤ ਵਤੀਰੇ ਦੀ ਵੀ ਗੱਲ ਕੀਤੀ । ਪਰ ਉਹ ਬਜੁਰਗ ਔਰਤ ਬੜੀ ਖੂਬੀ ਨਾਲ ਸਾਰਾ ਕਸੂਰ ਸਮਾਜ ਸਿਰ ਧਰ ਕੇ ਆਪਣੀ ਆਗਿਆਨਤਾ ਨੂੰ ਬੇਕਸੂਰ ਸਾਬਿਤ ਕਰ ਗਈ । ਕੀ ਇਹ ਗਲਤ ਨਹੀਂ ਹੈ ਜੀ ?
ਰਾਜਕੁਮਾਰੀ:- ਤੈਨੂੰ ਕੁਝ ਸਹੀ ਵੀ ਲਗਦਾ ! ਜਾਂ ਸਾਰਾ ਕੁਝ ਗਲਤ ਹੀ ਲਗਦਾ । ਪਤਾ 
ਨਹੀਂ ਕਿਹੜੀਆਂ ਕਿਤਾਬਾਂ ਪੜ੍ਹ੍ਦਾਂ ਤੂੰ । ਮੈਨੂੰ ਤਾਂ ਇਸ ਵਿੱਚ ਵੀ ,ਕੁਝ ਵੀ ਗਲਤ ਨਹੀਂ ਲੱਗਿਆ ।
ਆਜੜੀ:- ਮੈਂ ਕਿਤਾਬਾਂ ਨਹੀਂ ਪੜ੍ਹ੍ਦਾ ਜੀ , ਕਿਤਾਬਾਂ ਪੜ੍ਹ੍ਨ ਵਾਲਿਆਂ ਨੂੰ ਪੜ੍ਹ੍ਦਾ ਹਾਂ ।
ਰਾਜਕੁਮਾਰੀ:- ਕਿਤਾਬਾਂ ਪੜ੍ਹ੍ਨ ਵਾਲਿਆਂ ਨੂੰ ਪੜ੍ਹ੍ਦਾਂ ! ਮੈਂ ਸਮਝਦੀ ਸੀ ਕਿ ਤੂੰ ਪਾਗਲ ਐਂ , ਪਰ ਤੂੰ ਤੇ ਪਾਗਲਾਂ ਦਾ ਵੀ.......
ਗੁਰੂ ਐਂ , ਕਹਿੰਦੀ ਰਾਜਕੁਮਾਰੀ ਖਿੜ ਖਿੜ ਕਰਕੇ ਜੋਰ ਦੀ ਹੱਸ ਪਈ ਤੇ ਰਾਜਕੁਮਾਰੀ ਦੇ ਹੱਸਣ ਨਾਲ ਦਰਬਾਰ ’ਚ ਬੈਠਾ ਖੜਾ ਹਰ ਕੋਈ ਹੱਸ ਪਿਆ । ਪੂਰੇ ਦਰਬਾਰ ’ਚ ਹਾਸੇ ਦਾ ਮਾਹੌਲ ਬਣ ਗਿਆ ।
ਆਜੜੀ;-
ਚੰਚਲ, ਸ਼ੀਤਲ, ਨਿਰਮਲ, ਕੋਮਲ ਹੁਸਨ ਬਲਾ ਹੈ ਮੌਲਾ,
ਕੋਈ ਮੁੱਲਾ- ਕਾਜੀ ,ਇਸਦੀ ਰੱਖ ਕਰੇ ਤਾਂ ਬਿਹਤਰ ।
ਰਾਜਕੁਮਾਰੀ:- ਕੀ ਕਿਹਾ ?
ਆਜੜੀ;- ਆਪਜੀ ਹੱਸਦੇ ਬਹੁਤ ਖੂਬਸੂਰਤ ਲਗਦੇ ਹੋ ਜੀ । ਲਗਦਾ ਜਿਵੇਂ ਪੂਰੀ ਕਾਇਨਾਤ ਖਿੜ ਗਈ ਹੋਵੇ । ਇੱਕ ਮੰਜਰ ਹੋਰ ਵੀ ਦੇਖਿਆ ਜੀ ਉਹ ਵੀ ਕਹਿ ਦੇਵਾਂ ਜੇ ਇਜ਼ਾਜ਼ਤ ਦੇਵੋ ਤਾਂ !
ਰਾਜਕੁਮਾਰੀ:- ਕਹਾਣੀਆਂ ਤਾਂ ਜਿੰਨੀਆਂ ਮਰਜੀ ਸੁਣਾਈ ਜਾ, ਪਰ ਜੇ ਕੁਝ ਸਾਬਿਤ ਨਾ ਕਰ ਸਕਿਆ ਤਾਂ ਫਿਰ ਸੋਚ ਲੈ ਕਿ ਤੇਰੇ ਕਿਸੇ ਵੀ ਤਰਕ ਨੇ ਤੇਰੀ ਸਜਾ ਘੱਟ ਨਹੀਂ ਕਰਨੀ ।
ਕੋਈ ਪਾਗਲ ਕਮਲਾ ਸੌਦਾਈ 
ਸਮਝੇ ਤਾਂ ਸਮਝੇ
ਹੱਕ ਐ ਦੁਨੀਆਂ ਦਾਰੀ ਐ 
ਪਰ ਐ ਦਿਲ 
ਕੋਈ ਮੁਰਖ਼ ਸਮਝੇ
ਫਿਰ ਤੇ ਸਿਆਣਾ ਹੋਣਾ ਬਣਦਾ
ਹਨਾ.... ਆਜੜੀ ਨੇ ਆਪਣੇ ਦਿਲ ਨਾਲ ਗੱਲ ਕੀਤੀ ।
ਆਜੜੀ:-ਫਿਰ ਤਾਂ ਮੇਰੇ ਲਈ ਆਪਣੀ ਗੱਲ ਛੇਤੀ ਸਾਬਿਤ ਕਰਨੀ ਬਣਦੀ ਹੈ ਜੀ ।
ਰਾਜਕੁਮਾਰੀ:- ਚੰਗਾ ਰਹੇਂਗਾ ।
ਆਜੜੀ:-
ਰੌਸਨ ਜੁ ਆਪ ਜਲ੍ਹ੍ ਕਿ ਕਰੇ ਨਿਤ ਚਿਰਾਗ ਨੂੰ,
ਫਿਰ ਵੀ ਜੁੜੇ ਖਿਤਾਬ ਨ ਬੱਤੀ ਅਭਾਗ ਨੂੰ ।
ਰਾਜਕੁਮਾਰੀ:- ਕੀ ਮਤਲਬ ?
ਆਜੜੀ:- ਮਤਲਬ ਇਹ ਜੀ, ਕਿ ਰਾਤ ਬੀਤਣ ਤੋਂ ਬਾਅਦ ਸਵੇਰੇ ਉਸ ਔਰਤ ਨਾਲ ਗਲਬਾਤ ਕਰਨ ਤੇ ਪਤਾ ਲੱਗਿਆ ਕਿ ਉਹ ਸਵੇਰੇ ਪੰਛੀਆਂ ਦੇ ਜਾਗਣ ਨਾਲ ਹੀ ਜਾਗ ਜਾਂਦੀ ਹੈ । ਮਾਲ ਪਸ਼ੂ ਸਾਂਭਦੀ ਐ, ਧਾਰਾਂ ਕੱਢਦੀ ਐ, ਆਪਣੇ ਪਤੀ ਨੂੰ ਲੋੜੀਦਾ ਸਮਾਨ- ਸੱਪਾ ਦੇ ਕੇ ਖੇਤ ਭੇਜਦੀ ਐ, ਹੋਰ ਪਤਾ ਨਹੀਂ ਕਿੰਨੇ ਹੀ ਕੰਮ ਜੋ ਉਹ ਕਰਦੀ ਐ ਤੇ ਫਿਰ ਰੋਟੀ ਲੈ ਕੇ ਖੇਤ ਜਾਂਦੀ ਐ । ਆਪਣੇ ਪਤੀ ਨੂੰ ਰੋਟੀ ਖਵਾਉਂਣ ਤੋਂ ਬਾਅਦ ਬਚੀ ਖੁਚੀ ਦਾਲ ਚਟਨੀ ਨਾਲ ਉਹ ਰੋਟੀ ਖਾਹ ਕੇ ਗੁਜਾਰਾ ਕਰ ਲੈਂਦੀ ਹੈ ।
ਕਿੰਨੀਆਂ ਹੀ ਜਿੰਮੇਵਾਰੀਆਂ ,ਕਿੰਨੀਆਂ ਹੀ ਚਿੰਤਤਾਵਾਂ, ਕੰਨੀਆਂ ਹੀ ਮੁਸਕਿਲਾ ਵਿੱਚ ਉਹ ਉਲਝਦੀ ਐ/ ਸੁਲਝਾਉਂਦੀ ਐ । ਪਰ ਆਪਣੇ ਪ੍ਰ੍ਤੀ ਉਹ ਬਿਲਕੁਲ ਵੀ ਚਿੰਤਤ ਨਹੀਂ ।
ਕੀ ਉਸ ਦਾ ਇਹ ਵਤੀਰਾ ਆਗਿਆਨਤਾ ਨਹੀਂ ਜੀ ?
ਕੀ ਉਸ ਦੀ ਇਹ ਆਗਿਆਨਤਾ ਉਸਨੂੰ ਕਮਜ਼ੋਰ ਨਹੀਂ ਕਰ ਰਹੀ ?
ਕੀ ਉਸ ਦਾ ਇਹ ਵਤੀਰਾ , ਉਸਨੂੰ ਲਾਚਾਰ ਬੇਵਸ ਬਣਾਕੇ ਬਣਦੇ ਫ਼ਰਜ਼ ਜਾਂ ਜਿੰਮੇਦਾਰੀ ਅੱਗੇ ਇਕ ਦਿਨ ਝੁਕਾ ਨਹੀਂ ਦੇਵੇਗਾ ਜੀ ?
ਹੋ ਸਕਦਾ ਉਸ ਦੀ ਇਸ ਅਣਗਹਿਲੀ, ਇਸ ਆਗਿਆਨਤਾ ਕਰਕੇ ਕੋਈ ਆਪਣਾ ਬਚਪਨਾ ਗਵਾ ਲਵੇ, ਲਾਡ ਗਵਾ ਲਵੇ, ਮਾਂ ਗਵਾ ਲਵੇ ।
ਆਪਜੀ ਸਮਝੋ ਨਾ ਸਮਝੋ, ਪਰ ਮੇਰੀ ਸੋਚ ਮੁਤਾਬਕ ਇਹ ਆਪਣੇ ਪਰਿਵਾਰ ਵਾਸਤੇ ਕੋਈ ਕੁਰਬਾਨੀ ਨਹੀਂ , ਬੇਈਬਾਨੀ ਐ । ਬੇਈਬਾਨੀ ਐ ਆਪਣੇ ਖ਼ੁਦ ਵਾਸਤੇ ਆਪਣੇ ਆਪਣਿਆਂ ਵਾਸਤੇ ।
ਅਗਲੀ ਗੱਲ ਜੋ ਸਵੇਰੇ ਦੇਖੀ ਜੀ:-
ਛੋਟਾ ਲੜਕਾ ਆਪਣੀ ਦਾਦੀ ਜੀ ਦੀ ਉਂਗਲ ਫੜਕੇ ਦਾਦੀ ਜੀ ਦੇ ਸਹਾਰੇ ਜਾ ਰਿਹੈ ।ਦਾਦੀ ਤੇ ਵੱਡੇ ਲੜਕੇ ਦਾ ਬਸਤਾ ਲੜਕੀ ਦੇ ਮੋਢਿਆਂ ਦੇ ਸਹਾਰੇ ਜਾ ਰਹੇ ਨੇ । ਜਾਣੇ ਕਿ ਤਿੰਨੇ ਲੜਕੀ ਸਹਾਰੇ ਜਾ ਰਹੇ ਨੇ ।
ਛੋਟੀ ਉਮਰ ’ਚ ਹੀ ਏਨਾ ਬੋਝ, ਖਾਣ- ਪੀਣ ਵਿੱਚ ਦਿਰਾਵਤ, ਖੇਡਣ -ਕੁੱਦਨ ਤੇ ਪਾਬੰਦੀ , ਸਿੱਖਿਆ ਤੇ ਰੋਕ , ਉੱਤੋਂ ਕ ਉਮਰ ਦੇ ਹਿਸਾਬ ਨਾਲ ਤਜੁਰਬੇਕਾਰ ਪਰ ਸਵੈ ਗਿਆਨ ਤੋਂ ਸੱਖਣੀ ਔਰਤ । ਉਸ ਦੇ ਦਾਦੀ ਜੀ ਜਿਸ ਨਾਲ ਗੱਲ ਕਰਨ ’ਤੇ ਉਸਦਾ ਇਹ ਕਹਿਣਾ ਕਿ :-
ਕੁੜੀਆਂ ਤਾਂ ਘਰ ਦਾ ਕੰਮ ਕਰਦੀਆਂ ਹੀ ਚੰਗੀਆਂ ਲਗਦੀਆਂ ਨੇ । ਖੇਡਣਾ-ਕੁੱਦਣਾ ਖਾਣਾ -ਪੀਣਾ ਤਾਂ ਮੁੰਡਿਆਂ ਦਾ ਕੰਮ ਐਂ । ਇਹ ਤਾਂ ਚਿੜੀਆਂ ਨੇ ਅੱਜ ਏਥੇ ਕੱਲ ਬੇਗਾਨੇ ਘਰ । ਇਸ ਸਦੀਆਂ ਤੋਂ ਚਲਦੇ ਵਤੀਰੇ ਨੂੰ ਕੋਈ ਕਿਵੇਂ ਬਦਲ ਸਕਦਾ ਹੈ ਭਲਾਂ । ਬਾਕੀ ਕੁੜੀਆਂ ਤਾਂ ਵਿਚਾਰੀਆਂ ਭੁੱਖੀਆਂ ਰਹਿ ਕੇ ਵੀ ਕੋਠੇ ਜਿੱਡੀਆਂ ਹੋ ਜਾਂਦੀਆਂ ਨੇ। ਇਹ ਤੁਰੀਆਂ ਫਿਰਦੀਆਂ ਹੀ ਪਲ-ਪੁਲ਼ ਜਾਂਦੀਆਂ ਨੇ । ਇਹ ਵਿਚਾਰੀ ਨੰਨੀ ਜਾਨ ਇਕੱਲੀ ਪੜ੍ਹ੍ਕੇ ਭਲਾਂ ਕੀ ਕਰ ਦੇਵੇਗੀ ।
ਹੁਣ ਆਪਜੀ ਦੱਸੋ ਜੀ ,ਕੀ ਐਸੀਆ ਕੁੜੀਆਂ ਅੱਗੇ ਵਧਣ ਦਾ ਸੁਪਨਾ ਸਿਰਜਦੀਆਂ ਹੋਣਗੀਆਂ ਜਿੰਨਾਂ ਨੂੰ ਘਰ -ਬਾਹਰ ਝੁਕਣਾ ਹੀ ਸਿਖਾਇਆ ਜਾ ਰਿਹੈ ?
ਕੀ ਉਸ ਨਾਲ ਹੋ ਰਿਹਾ ਮੁੰਡੇ -ਕੁੜੀ ਵਾਲਾ ਵਿਤਕਰਾ ਉਸਦਾ ਏਕਤਾ,ਕਾਇਦਾ ਤੇ ਦਯਾ ਪ੍ਰ੍ਤੀ ਨਜ਼ਰੀਆ ਨਹੀਂ ਬਦਲ ਦੇਵੇਗਾ ?
ਕੀ ਉਹ ਆਪਣੇ ਵਿੱਚ ਆਤਮਵਿਸਵਾਸ, ਸਵੈਮਾਨ ਤੇ ਸਹੀ ਵਕਤ ਤੇ ਸਹੀ ਫੈਸਲਾ ਲੈਣ ਦਾ ਜਜਬਾ ਤੇ ਵਿਸ਼ਵਾਸ ਕਾਇਮ ਰੱਖ ਸਕੇਗੀ ।
ਮੈਨੂੰ ਨਹੀਂ ਲਗਦਾ ਜੀ ਕਿ ਸਹੀ ਸਿੱਖਿਆ ਤੋਂ ਬਿਨਾਂ, ਔਰਤ ਦੇ ਮਨ ਜ਼ਿਹਨ ਤੇ ਕਾਬਜ਼ ਹੋਏ ਬੰਦਿਸ਼ਾ ਦੇ ਸਿਲਸਿਲੇ ਨੂੰ. ਔਰਤ ਖਦੇੜ ਸਕਦੀ ਐ / ਉਸ ਤੋਂ ਛੁਟਕਾਰਾ ਪਾ ਸਕਦੀ ਹੈ ।
ਮੈਨੂੰ ਨਹੀਂ ਲਗਦਾ ਜੀ, ਕਿ ਔਰਤ ਦੇ ਸੁਧਾਰ ਤੋਂ ਬਿਨਾਂ ਸਮਾਜ ਸੁਧਰ ਸਕਦਾ,ਜੋ ਉਸਦੇ ਦੁਆਲੇ ਘੁੰਮਦਾ ਹੈ ।
ਮੈਨੂੰ ਨਹੀਂ ਲਗਦਾ ਜੀ, ਕਿ ਔਰਤ ਦੀ ਤਰੱਕੀ ਤੋਂ ਬਿਨਾਂ, ਦੇਸ ਤਰੱਕੀ ਕਰ ਸਕਦਾ ਹੈ ਕਿਉਂਕਿ ਦੇਸ਼ ਦੇ ਭਵਿੱਖ ( ਬੱਚੇ) ਦੀ ਸਾਂਭ ਸਭਾਂਈ ਔਰਤ ਦੇ ਹੱਥ ਵਿੱਚ ਹੈ ।
ਮੈਨੂੰ ਨਹੀਂ ਲਗਦਾ ਜੀ, ਕਿ ਔਰਤ ਦੀ ਜਾਗਰਤੀ ਤੋਂ ਬਿਨਾਂ ਕੁਝ ਅੱਗੇ ਵਾਸਤੇ ਵਧੀਆ ਸੋਚਿਆ ਜਾ ਸਕਦਾ ਹੈ ।ਕਿਉਂਕਿ, ਮੇਰੀ ਸੋਚ ਐ ਕਿ ਕੁਦਰਤ ਤੋਂ ਬਾਅਦ ਅਗਰ ਕੋਈ ਸ਼ੈਅ ਸਰਵਸ਼ਰੇਸਟ ਹੈ, ਤਾਂ ਉਹ ਔਰਤ ਹੀ ਹੈ ਜੀ ।
ਕੀ ਇਹ ਸਹੀ ਹੈ ਜੀ ?
ਰਾਜਕੁਮਾਰੀ:- ਕੀ ਤੁਹਾਡੀ ਇਹੀ ਬੁਝਾਰਤ ਹੈ, ਕਿ ਕੁਦਰਤ ਤੋਂ ਬਾਅਦ ਔਰਤ ਸਰਵਸ਼ਰੇਸਟ ਹੈ ਕਿ ਨਹੀ ?
ਆਜੜੀ ਦੀ ਗੱਲ ਨਾਲ ਕੁਝ-ਕੁਝ ਸਹਿਮਤ ਹੋ ਕੇ ਰਾਜਕੁਮਾਰੀ ਨੇ ਕਿਹਾ 
ਆਜੜੀ :-ਜੀ ਨਹੀਂ, ਇਹ ਬੁਝਾਰਤ ਨਹੀਂ ਜੀ । ਇਹ ਤਾਂ ਮੇਰੀ ਸ਼ਰਤ ਹੈ ,ਜੋ ਮੈਂ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਿਹਾਂ ਤਾਂ ਕਿ ਆਪਜੀ ਇਸਨੂੰ ਮੰਨ ਸਕੋ ।
ਰਾਜਕੁਮਾਰੀ:- ਮੈਂ ਤੁਹਾਡੀ ਸ਼ਰਤ ਨਾਲ ਸਹਿਮਤ ਹਾਂ । ਪਰ ਇਹ ਤੁਹਾਨੂੰ ਕਿਵੇਂ ਦਿੱਤੀ ਜਾ ਸਕਦੀ ਐ ? ਮੇਰਾ ਮਤਲਬ ਐ ਕਿ ਤੁਹਾਨੂੰ ਇਹ ਮਿਲ ਗਈ, ਇਸ ਤੇ ਕੰਮ ਹੋ ਰਿਹਾ ਹੈ ਜਾਂ ਨਹੀਂ ? ਇਸਦਾ ਤੁਹਾਨੂੰ ਕਿਵੇਂ ਪਤਾ ਲੱਗੇਗਾ
ਆਜੜੀ :- ਆਪਜੀ ਇਸਦੀ ਚਿੰਤਾ ਨਾ ਕਰੋ ਜੀ । ਮੈਂ ਆਪਜੀ ਨੂੰ ਦੇਖਕੇ ਸਮਝ ਜਾਵਾਂਗਾ ਕਿ ਇਸਤੇ ਕੰਮ ਹੋ ਰਿਹੈ ਜਾ ਨਹੀਂ , ਮੇਰੀ ਸ਼ਰਤ ਪ੍ਰ੍ਤੀ ਆਪਜੀ ਚਿੰਤਤ ਹੋ ਜਾਂ ਨਹੀਂ ।
ਰਾਜਕੁਮਾਰੀ:- ਹੈਂਅ ,ਮੈਨੂੰ ਦੇਖਕੇ ! ਉਹ ਕਿਵੇਂ ਭਲਾਂ ?
ਰਾਜਕੁਮਾਰੀ ਨੇ ਨਜ਼ਾਕਤ ਨਾਲ ਕਿਹਾ
ਆਜੜੀ :- ਆਪਜੀ ਦਰਬਾਰ ਵਿੱਚ ਸਭ ਤੋ ਉੱਚੇ ਬੈਠੇ ਹੁੰਦੇ ਓ ਜੀ ।ਇਸ ਲਈ ਦੂਰੋਂ ਹੀ ਦਿਸ ਜਾਂਦੇ ਓ ਜੀ ।
ਰਾਜਕੁਮਾਰੀ:- ਅੱਛਾ !
ਇਸ ਵਾਰ ਰਾਜਕੁਮਾਰੀ ਫਿਰ ਹੱਸੀ । ਪਰ ਇਹ ਹਾਸਾ ਠਹਾਕੇ ਦਾ ਨਹੀਂ ਸੀ, ਖਿੜਖਿੜਾਹਟ ਦਾ ਨਹੀਂ ਸੀ, ਅੱਖਾਂ ਦਾ ਸੀ, ਬੁੱਲੀਆਂ ਦਾ ਸੀ, ਸ਼ਰਾਰਤ ਦਾ ਸੀ,ਅਪਣੱਤ ਦੇ ਲਹਿਜੇ ਦਾ ਸੀ ।
ਆਜੜੀ :- ਹਾਂ ਜੀ
ਰਾਜਕੁਮਾਰੀ:- ਚਲੋ ਫਿਰ,ਆਪਣੀ ਪਾਓ ਬੁਝਾਰਤ ਕਹੋ ਜੀ!
ਆਜੜੀ :- "ਚੀਜ਼ ਚੋਂ ਚੀਜ਼ ਕਿਹੜੀ ਮਿੱਠੀ ਹੁੰਦੀ ਐ" ਜੀ ?
ਰਾਜਕੁਮਾਰੀ:- ਕੀ ਮਤਲਬ ?
ਆਜੜੀ :- ਮਤਲਬ ਮੁਤਲਬ ਤਾਂ ਆਪਜੀ ਜਾਣੋ ਜੀ । ਮੇਰੀ ਤਾਂ ਮਤਲਬਾਂ ਨਾਲ ਘੱਟ ਹੀ ਬਣਦੀ ਐ ਤੇ ਮੈਨੂੰ ਦਿਓ ਇਜ਼ਾਜ਼ਤ ਜੀ ਤਾਂ ਕਿ ਮੈਂ ਆਪਜੀ ਦਾ ਬਾਕੀ ਰਹਿੰਦਾ ਖੂਬਸ਼ੂਰਤ ਸ਼ਹਿਰ ਵੀ ਦੇਖ ਲਵਾਂ ਜੇ ਇਜ਼ਾਜਤ ਹੈ ਤਾਂ।
" ਚੌਹਾਨ"
ਚਲਦੀ ਜੀ ...
punjabi sad status,punjabi shayari,punjabi shayari dosti,punjabi shayari sad life,punjabi shayari pics,punjabi shayari image,punjabi shayari for friends,punjabi shayari maa baap,punjabi shayari motivational,punjabi shayari miss you,punjabi shayari matlabi duniya,punjabi shayari new 2018, punjabi shayari new 2017,punjabi shayari dosti,punjabi shayari new images,punjabi shayari new download,punjabi shayari new sad,punjabi shayari new pics,punjabi shayari new photo,punjabi shayari bulleh shah,punjabi shayari broken heart,punjabi shayari very sad,punjabi shayari valentine day,punjabi shayari comedy,punjabi shayari chutkule,punjabi shayari love wallpaper, punjabi shayari kavita,punjabi shayari jatt,punjabi shayari judai,punjabi shayari sad love, punjabi shayari and status,punjabi shayari photo,punjabi shayari photos download,punjabi shayari yaad,punjabi shayari yaar,punjabi shayari yaaran di yaari,punjabi shayari romantic wallpaper,punjabi shayari romantic pic,

ishq haneri

ਕੀ ਕੁਝ ਝੜਿਆ ਕੀ ਕੁਝ ਬਚਿਆ ? ਇਸ਼ਕ ਹਨੇਰੀ ਝੁੱਲੀ ਤੋਂ ।
ਜੇ ਪੜ੍ਹ੍ ਸਕਦਾਂ ਤਾਂ ਪੜ੍ਹ੍ ਸਜਨਾਂ , ਲਪ ਕੁ ਸਿਆਹੀ ਡੁੱਲੀ ਤੋਂ । 
ਕਿੰਨੇ ਪਕਵਾਣ ਬਣੇ ਨੇ ਤੇ ਕਿੰਨੇ ਨੇ ਪੀਜ਼ੇ ਬਰਗਰ ?
ਫਿੱਕੇ ਲਗਦੇ ਨੇ ਮਾਏ ਪਰ,ਡੱਕੇ ’ਤੇ ਟੰਗੀ ਗੁੱਲੀ ਤੋਂ ।
"ਚੌਹਾਨ"
ishq haneri,ਕੀ ਕੁਝ ਝੜਿਆ ਕੀ ਕੁਝ ਬਚਿਆ ? ਇਸ਼ਕ ਹਨੇਰੀ ਝੁੱਲੀ ਤੋਂ । ਜੇ ਪੜ੍ਹ੍ ਸਕਦਾਂ ਤਾਂ ਪੜ੍ਹ੍ ਸਜਨਾਂ , ਲਪ ਕੁ ਸਿਆਹੀ ਡੁੱਲੀ ਤੋਂ ।  ਕਿੰਨੇ ਪਕਵਾਣ ਬਣੇ ਨੇ ਤੇ ਕਿੰਨੇ ਨੇ ਪੀਜ਼ੇ ਬਰਗਰ ? ਫਿੱਕੇ ਲਗਦੇ ਨੇ ਮਾਏ ਪਰ,ਡੱਕੇ ’ਤੇ ਟੰਗੀ ਗੁੱਲੀ ਤੋਂ ।,punjabi sad status,punjabi shayari,punjabi shayari dosti,punjabi shayari sad life,punjabi shayari pics,punjabi shayari image,punjabi shayari for friends,punjabi shayari maa baap,punjabi shayari motivational,punjabi shayari miss you,punjabi shayari matlabi duniya,punjabi shayari new 2018, punjabi shayari new 2017,punjabi shayari dosti,punjabi shayari new images,punjabi shayari new download,punjabi shayari new sad,punjabi shayari new pics,punjabi shayari new photo,punjabi shayari bulleh shah,punjabi shayari broken heart,punjabi shayari very sad,punjabi shayari valentine day,punjabi shayari comedy,punjabi shayari chutkule,punjabi shayari love wallpaper, punjabi shayari kavita,punjabi shayari jatt,punjabi shayari judai,punjabi shayari sad love, punjabi shayari and status,punjabi shayari photo,punjabi shayari photos download,punjabi shayari yaad,punjabi shayari yaar,punjabi shayari yaaran di yaari,punjabi shayari romantic wallpaper,punjabi shayari romantic pic,

Monday, July 9, 2018

e dil dard tera katre tau dariya hoya

ਐ ਦਿਲ ! ਦਰਦ ਤੇਰਾ ਕਤਰੇ ਤੋਂ , ਦਰਿਆ ਹੋਇਆ ।
ਨੈਣਾਂ ਤੱਕ ਆਇਆ ਹੈ,ਜੋ ਸ਼ੀਨੇ ਤੋਂ ਵਗਦਾ ਹੋਇਆ ।
ਹੋਇਆ ਹੈ ਦਿਲ ਸ਼ਾਇਰ ,ਡਰਦਾ ਹਾਂ ਮੈਂ ਹਰਦਮ ਹਰ ਪਲ,
ਤੇਰਾ ਨਾਮ ਕਿਤੇ ਨਾ ਕਹਿ ਦੇ, ਕਵਿਤਾ ਕਹਿੰਦਾ ਹੋਇਆ ।
"ਚੌਹਾਨ"
punjabi sad status,punjabi shayari,punjabi shayari dosti,punjabi shayari sad life,punjabi shayari pics,punjabi shayari image,punjabi shayari for friends,punjabi shayari maa baap,punjabi shayari motivational,punjabi shayari miss you,punjabi shayari matlabi duniya,punjabi shayari new 2018, punjabi shayari new 2017,punjabi shayari dosti,punjabi shayari new images,punjabi shayari new download,punjabi shayari new sad,punjabi shayari new pics,punjabi shayari new photo,punjabi shayari bulleh shah,punjabi shayari broken heart,punjabi shayari very sad,punjabi shayari valentine day,punjabi shayari comedy,punjabi shayari chutkule,punjabi shayari love wallpaper, punjabi shayari kavita,punjabi shayari jatt,punjabi shayari judai,punjabi shayari sad love, punjabi shayari and status,punjabi shayari photo,punjabi shayari photos download,punjabi shayari yaad,punjabi shayari yaar,punjabi shayari yaaran di yaari,punjabi shayari romantic wallpaper,punjabi shayari romantic pic,

Saturday, July 7, 2018

Chehre Te Ukrai Harfan Nu

ਚਿਹਰੇ ਤੇ ਉੱਕਰੇ ਹਰਫਾਂ ਨੂੰ
ਮੇਰੇ ਮਹਿਰਮ ਪੜਹ੍ਦੇ ਲੋਕ
ਬੁਰੀ ਮਰਜ਼ ਹੈ ਇਸ਼ਕ ਦੀ
ਫਿਰ ਵੀ ਇਸ਼ਕ ਕਰਦੇ ਲੋਕ
ਕਈ ਉਡਾਰੀ ਪੜ੍ਹ੍ਦੇ ਬਾਜ ਦੀ
ਜਦ ਹਵਾ ’ਚ ਗੋਤੇ ਲਾਉਂਦਾ ਹੈ
ਅੱਖ ਦਾ ਨਿਸ਼ਾਨਾ ਪਰਖਦੇ
ਕਿਸ ਸ਼ੈਅ ਤੇ ਨਜ਼ਰ ਟਿਕਾਉਂਦਾ ਹੈ
ਰਫ਼ਤਾਰ ਦੇਖ ਵੇ ਨਜ਼ਰ ਦੀ
ਇਸ ਨੂੰ ਵੀ ਕਈ ਫੜਦੇ ਲੋਕ
ਚਿਹਰੇ ਤੇ ਉੱਕਰੇ ਹਰਫਾਂ ਨੂੰ
ਮੇਰੇ ਮਹਿਰਮ ਪੜਹ੍ਦੇ ਲੋਕ
" ਚੌਹਾਨ"
Chehre Te Ukrai Harfan Nu,punjabi sad status,punjabi shayari,punjabi shayari dosti,punjabi shayari sad life,punjabi shayari pics,punjabi shayari image,punjabi shayari for friends,punjabi shayari maa baap,punjabi shayari motivational,punjabi shayari miss you,punjabi shayari matlabi duniya,punjabi shayari new 2018, punjabi shayari new 2017,punjabi shayari dosti,punjabi shayari new images,punjabi shayari new download,punjabi shayari new sad,punjabi shayari new pics,punjabi shayari new photo,punjabi shayari bulleh shah,punjabi shayari broken heart,punjabi shayari very sad,punjabi shayari valentine day,punjabi shayari comedy,punjabi shayari chutkule,punjabi shayari love wallpaper, punjabi shayari kavita,punjabi shayari jatt,punjabi shayari judai,punjabi shayari sad love, punjabi shayari and status,punjabi shayari photo,punjabi shayari photos download,punjabi shayari yaad,punjabi shayari yaar,punjabi shayari yaaran di yaari,punjabi shayari romantic wallpaper,punjabi shayari romantic pic,ਚਿਹਰੇ ਤੇ ਉੱਕਰੇ ਹਰਫਾਂ ਨੂੰ ਮੇਰੇ ਮਹਿਰਮ ਪੜਹ੍ਦੇ ਲੋਕ ਬੁਰੀ ਮਰਜ਼ ਹੈ ਇਸ਼ਕ ਦੀ ਫਿਰ ਵੀ ਇਸ਼ਕ ਕਰਦੇ ਲੋਕ ਕਈ ਉਡਾਰੀ ਪੜ੍ਹ੍ਦੇ ਬਾਜ ਦੀ ਜਦ ਹਵਾ ’ਚ ਗੋਤੇ ਲਾਉਂਦਾ ਹੈ ਅੱਖ ਦਾ ਨਿਸ਼ਾਨਾ ਪਰਖਦੇ ਕਿਸ ਸ਼ੈਅ ਤੇ ਨਜ਼ਰ ਟਿਕਾਉਂਦਾ ਹੈ ਰਫ਼ਤਾਰ ਦੇਖ ਵੇ ਨਜ਼ਰ ਦੀ ਇਸ ਨੂੰ ਵੀ ਕਈ ਫੜਦੇ ਲੋਕ ਚਿਹਰੇ ਤੇ ਉੱਕਰੇ ਹਰਫਾਂ ਨੂੰ ਮੇਰੇ ਮਹਿਰਮ ਪੜਹ੍ਦੇ ਲੋਕ



Friday, July 6, 2018

rajkumari

rajkumari
ਇੱਕ ਰਾਜ ਦੀ ਰਾਜਕੁਮਾਰੀ ਨੇ ਆਪਣੇ ਰਾਜ ਤੇ ਨੇੜੇ ਤੇੜੇ ਦੇ ਸਭ ਰਾਜਾਂ ਵਿੱਚ ਢੰਢੋਰਾ ਪਿੱਟਵਾ ਦਿੱਤਾ ਕਿ ਜੋ ਵੀ ਉਸ ਨੂੰ ਵੀਹ ਤੱਕ ਗਿਣਤੀ ਸੁਣਾਵੇਗਾ , ਉਹ ਉਸ ਨਾਲ ਵਿਆਹ ਕਰਵਾ ਲਵੇਗੀ । ਗਿਣਤੀ ਸੁਣਾਉਣ ਵਾਲਾ ਆਮ ਖਾਸ ਕੋਈ ਵੀ ਹੋ ਸਕਦਾ 
ਹੈ ।
ਦੂਜੇ ਦਿਨ ਸਵੇਰੇ ਤੜਕੇ ਹੀ ਮਹਿਲ ਦੇ ਅੱਗੇ ਲੋਕਾਂ ਦੀਆਂ ਲਾਈਨਾਂ ਲੱਗ ਗਈਆਂ ।
ਲੋਕ ਇੱਕ ਦੂਜੇ ਤੋਂ ਅੱਗੇ ਹੋ ਹੋ ਡਿੱਗਣ ਲੱਗੇ ਕਿ ਕਿਧਰੇ ਮੈਂਥੋਂ ਪਹਿਲਾਂ ਵਾਲਾ ਹੀ ਨਾ ਗਿਣਤੀ ਸੁਣਾ ਦੇਵੇ ਤੇ ਰਾਜਕੁਮਾਰੀ ਨੂੰ ਲੈ ਜਾਵੇ ।
ਆਪਣੇ ਮਹਿਲ ਚੋਂ ਰਾਜਕੁਮਾਰੀ ਦੇ ਲੋਕਾਂ ਸਾਹਮਣੇ ਆਉਣ ਤੇ ਕਾਇਦੇ ਨਾਲ ਇੱਕ ਇੱਕ ਜਣੇ ਨੂੰ ਬੁਲਾ ਕੇ ਗਿਣਤੀ ਸੁਣਾਉਣ ਲਈ ਪਹਿਰੇਦਾਰਾਂ ਨੂੰ ਕਹਿ ਦਿੱਤਾ ਗਿਆ ।
ਖਿੱਚ ਧੂਹ ਕਰਕੇ ਇੱਕ ਸਾਡੇ ਨਰਾਇਣੇ ਵਰਗਾ ਪਹਿਲਾਂ ਗਿਣਤੀ ਸੁਣਾਉਣ ਦੀ ਵਾਰੀ ਲੈ ਗਿਆ । ਬਾਕੀਆਂ ਖੜਿਆਂ ਦੇ ਇਹ ਸੋਚ ਕੇ ਮਾਪੇ ਮਰ ਗਏ ਸੀ ਕਿ ਬਸ ਹੁਣ ਤਾਂ ਰਾਜਕੁਮਾਰੀ ਐਸੇ ਦੀ ਹੀ ਐ । ਵੀਹ ਤੱਕ ਗਿਣਤੀ ਸੁਣਾਉਣੀ ਕੀ ਔਖੀ ਐ ।
ਪਹਿਲੇ ਨੇ ਰਾਜਕੁਮਾਰੀ ਕੋਲ ਜਾ ਕੇ ਗਿਣਤੀ ਸੁਣਾਈ ਸ਼ੁਰੂ ਕੀਤੀ :-
ਇੱਕ,ਦੋ ,ਤਿੰਨ ...
ਰਾਜਕੁਮਾਰੀ ਨੇ ਨਾਂਹ ’ਚ ਸਿਰ ਹਿਲਾਇਆ ਤੇ ਉਸਨੂੰ ਪਹਿਰੇਦਾਰਾਂ ਨੇ ਦੂਜੇ ਦਰਵਾਜੇ ਰਾਹੀ ਬਾਹਰ ਭੇਜ ਦਿੱਤਾ ।
ਫਿਰ ਦੂਜਾ ਆਇਆ ਉਸਨੇ ਵੀ ਗਿਣਤੀ ਸੁਣਾਉਣੀ ਸ਼ੁਰੂ ਕੀਤੀ :-
ਇੱਕ,ਦੋ ,ਤਿੰਨ, ਚਾਰ...
ਰਾਜਕੁਮਾਰੀ ਨੇ ਫਿਰ ਨਾਂਹ ’ਚ ਸਿਰ ਹਿਲਾਇਆ ਤੇ ਉਸਨੂੰ ਵੀ ਪਹਿਰੇਦਾਰਾਂ ਨੇ ਦੂਜੇ ਦਰਵਾਜੇ ਰਾਹੀ ਬਾਹਰ ਭੇਜ ਦਿੱਤਾ ।
ਤੀਜਾ, ਚੌਥਾ, ਪੰਜਵਾਂ,ਛੇਵਾਂ.. ਵਾਰੋ ਵਾਰੀ ਆਪਣੀ ਵਾਰੀ ਨਾਲ ਆ ਰਹੇ ਸੀ ਗਿਣਤੀ ਸੁਣਾ ਰਹੇ ਸੀ ਤੇ ਰਾਜਕੁਮਾਰੀ ਨਾਂਹ ’ਚ ਸਿਰ ਹਿਲਾ ਰਹੀ ਸੀ ।
ਦੁਪਿਹਰਾ ਹੋ ਚੱਲਿਆ ਸੀ । ਨਾ ਰਾਜਕੁਮਾਰੀ ਨੂੰ ਕਿਸੇ ਦੀ ਗਿਣਤੀ ਸਹੀ ਲੱਗੀ ਨਾ ਲੋਕਾਂ ਦੀ ਲਾਈਨ ਮੁੱਕੀ । ਫਿਰ ਬਾਕੀਆਂ ਨੂੰ ਦੂਜੇ ਦਿਨ ਦਾ ਟਾਈਮ ਦੇ ਕੇ ਰਾਜਕੁਮਾਰੀ ਆਪਣੇ ਮਹਿਲ ’ਚ ਚਲੀ ਗਈ । ਨੇੜੇ ਵਾਲੇ ਲੋਕ ਆਪਣੇ ਘਰ ਚਲੇ ਗਏ ਦੂਰ ਵਾਲੇ ਅਗਲੇ ਦਿਨ ਦੀ ਉਡੀਕ ’ਚ ਉੱਥੇ ਹੀ ਰੁਕ ਗਏ ।
ਦੂਜਾ ਦਿਨ 
ਦੂਜੇ ਦਿਨ ਵੀ ਪਹਿਲੇ ਦਿਨ ਵਾਲਾ ਵਤੀਰਾ ਵਰਤਿਆ ਤੇ ਅਗਲੇ ਦਿਨ ਦਾ ਟਾਈਮ ਦੇ ਕੇ ਰਾਜਕੁਮਾਰੀ ਫਿਰ ਚਲੀ ਗਈ ।
ਇਸ ਤਰਾਂਹ ਦੋ ਚਾਰ ਦਿਨ ਹੋਰ ਬੀਤੇ ਪਰ ਨਾ ਲੋਕਾਂ ਦੀ ਲਾਇਨ ਮੁੱਕ ਰਹੀ ਸੀ ਤੇ ਨਾ ਰਾਜਕੁਮਾਰੀ ਨੂੰ ਕਿਸੇ ਦੀ ਗਿਣਤੀ ਸਹੀ ਲੱਗ ਰਹੀ ਸੀ । ਹੁਣ ਜਨਤਾ ਵੀ ਕਹਿਣ ਲੱਗ ਗਈ ਸੀ ਕਿ ਰਾਜਕੁਮਾਰੀ ਸਭ ਨੂੰ ਬੇਵਕੂਫ ਬਣਾ ਰਹੀ ਐ ਹੋਰ ਭਲਾਂ ਕਿਹੜੀ ਗਿਣਤੀ ਐ ? ਸਾਰੇ ਸਹੀ ਤਾਂ ਗਿਣ ਰਹੇ ਨੇ । 
ਓਧਰੋ ਰਾਜਕੁਮਾਰੀ ਵੀ ਸੋਚਣ ਲੱਗੀ ਸੀ ਕਿ ਐਵੇਂ ਲੋਕ ਤੰਗ ਕਰਨ ਆ ਜਾਂਦੇ ਨੇ ਪਤਾ ਤਾਂ ਕਿਸੇ ਨੂੰ ਕੱਖ ਦਾ ਵੀ ਨਹੀਂ । ਫਿਰ ਉਸਨੇ ਕੁਝ ਸੋਚ ਕੇ ਸਹੀ ਗਿਣਤੀ ਨਾ ਸੁਣਾਉਣ ਵਾਲੇ ਲਈ ਸਜਾ ਦੇਣ ਦਾ ਵੀ ਐਲਾਨ ਕਰ ਦਿੱਤਾ । ਸਜਾ ਬਾਰੇ ਸੁਣ ਕੇ ਕਈ ਮੇਰੇ ਵਰਗੇ ਤਾਂ ਕੁਸਰ ਮੁਸਰ ਕਰਦੇ ਹੌਲੀ ਹੌਲੀ ਘਰ ਖਿਸ਼ਕਨ ਲੱਗੇ ਤੇ ਕਹਿਣ ਲੱਗੇ । ਕਿ ਭਰਾਵੋਂ ਕੋਈ ਹੋਰ ਟੁੱਟੀ ਭੱਜੀ ਭਾਲ ਲਵਾਂਗੇ ਜੇ ਮਿਲੀ ਤਾਂ ਗੋਲ਼ੀ ਮਾਰੋ ਏਹੋ ਜੀ ਰਾਜਕੁਮਾਰੀ ਨੂੰ ! ਇਸ ਦੇ ਪਿੱਛੇ ਅੱਧੀ ਉਮਰ ਜੇਲ੍ਹ੍ ’ਚ ਹੀ ਥੋੜੀ ਲੰਘਾਉਣੀ ਐ । ਕਈ ਸੋਚਦੇ ਸੀ ਕਿ ਚਲੋ ਕੀ ਫਰਕ ਪੈਂਦਾ ਰੋਟੀਆਂ ਹੀ ਖਾਣੀਆਂ ਜੇਲ੍ਹ੍ ’ਚ ਖਾਈਏ ਭਲਾਂ ਘਰੇ । ਕੀ ਐ ਕਿਸਮਤ ਜਾਗ ਪਵੇ ਤੇ ਪੰਜੇ ਉਗਲਾਂ ਘਿਓ ’ਚ ਹੋਣ ।
ਦੋ ਚਾਰ ਦਿਨ ਕਿਸਮਤ ਅਜਮਾਉਣ ਆਲਿਆਂ ਦੀ ਹਨੇਰੀ ਚੱਲੀ ਪਰ ਰਾਜਕੁਮਾਰੀ ਨੇ ਸਭ ਨੂੰ ਜੇਲ੍ਹ੍ ’ਚ ਸਿੱਟ ਦਿੱਤਾ । ਹੁਣ ਲੋਕ ਡਰਨ ਲੱਗੇ ਸਨ ਤੇ ਭੀੜ ਘਟਦੀ ਘਟਦੀ ਘਟ ਗਈ ਸੀ । ਹੁਣ ਤੇ ਲੋਕ ਮਹਿਲਾਂ ਵੱਲ ਜਾਣ ਤੋਂ ਵੀ ਡਰਦੇ ਸਨ ਕਿ ਕਿਧਰੇ ਪਹਿਰੇਦਾਰ ਫੜ ਕੇ ਰਾਜਕੁਮਾਰੀ ਕੋਲ ਗਿਣਤੀ ਸੁਣਾਉਣ ਨਾ ਲੈ ਜਾਣ ਤੇ ਉਹ ਜੇਲ੍ਹ੍ ’ਵਿੱਚ ਹੀ ਨਾ ਸਿੱਟ ਦੇਵੇ । ਮਹਿਲਾਂ ਦੁਆਲੇ ਦੂਰ ਤੱਕ ਸੁੰਨ ਸਰਾਂ ਦਿਸਣ ਲੱਗੀ ਦੂਰ -ਦੂਰ ਤੱਕ ਕੋਈ ਬੱਚਾ ਵੀ ਨਜ਼ਰ ਨਹੀਂ ਆਉਂਦਾ ਸੀ । ਰਾਜਾ ਵੀ ਰਾਜਕੁਮਾਰੀ ਦੀ ਸ਼ਰਤ ਦੀ ਜਿੱਦ ਤੋਂ ਪੇਰ੍ਸ਼ਾਨ ਸੀ ਕਿ ਕਿਧਰੇ ਇਹ ਕੁਆਰੀ ਹੀ ਨਾ ਰਹਿ ਜਾਵੇ । ਫਿਰ ਉਸਨੇ ਕੁਝ ਸੋਚ ਕੇ ਰਾਜਕੁਮਾਰੀ ਨਾਲ ਆਪਣਾ ਅੱਧਾ ਰਾਜ ਵੀ ਦਹੇਜ਼ ’ਚ ਦੇਣ ਦਾ ਐਲਾਨ ਕਰ ਦਿੱਤਾ ਪਰ ਮੌਤ ਨੂੰ ਕਿਹੜਾ ਮਾਸੀ ਆਖੇ ।
ਇੱਕ ਦਿੰਨ ਪਹੁੰਚਦੀ ਪਹੁੰਚਦੀ ਗੱਲ ਦੂਰ ਰਹਿੰਦੇ ਭੇਡਾਂ ਬੱਕਰੀਆਂ ਚੁਰਾਉਣ ਵਾਲੇ ਆਜੜੀ ਕੋਲ ਪਹੁੰਚੀ ਤੇ ਉਹ ਆਪਣੀ ਬਜੁਰਗ ਮਾਤਾ ਪਿਤਾ ਨੂੰ ਮੱਥਾ ਟੇਕ ਕੇ ਰਾਜੇ ਦੇ ਮਹਿਲਾਂ ਵੱਲ ਚੱਲ ਪਿਆ । ਕੁਝ ਦਿਨਾਂ ਦੇ ਸਫਰ ਤੋਂ ਬਾਅਦ ਉਹ ਰਾਜ ਮਹਿਲ ਪਹੁੰਚਿਆ ।ਪਹਿਰੇਦਾਰਾਂ ਨੇ ਉਸਦਾ ਜਿਕਰ ਰਾਜੇ ਕੋਲ ਕਰਿਆ ਤੇ ਉਸਨੂੰ ਰਾਜਕੁਮਾਰੀ ਕੋਲ ਬੁਲਾ ਲਿਆ ਗਿਆ ।
ਆਜੜੀ ਨੇ ਝੁਕ ਕੇ ਰਾਜਕੁਮਾਰੀ ਨੂੰ ਨਮਸਕਾਰ ਕੀਤੀ
ਹੱਥ ’ਚ ਸੋਟੀ ਲੱਕ ਤੇ ਲਪੇਟਿਆ ਪਰਨਾ ,ਸਫਰ ਵਿੱਚ ਧੂੜ ਮਿੱਟੀ ਨਾਲ ਭਰੇ ਕੱਪੜੇ ਆਜੜੀ ਦੇ ਅਜੀਬ ਜੇ ਹੁਲੀਏ ਨੂੰ ਦੇਖਦੀ ਰਾਜਕੁਮਾਰੀ ਮਨ ਹੀ ਮਨ ਉਸਤੇ ਹੱਸ ਰਹੀ ਸੀ ਤੇ ਆਪਣੇ ਖਿਆਲ ਵਿੱਚ ਮਗਨ ਰਾਜਕੁਮਾਰੀ ਨੇ ਆਜੜੀ ਦੀ ਬੁਲਾਈ ਨਮਸਕਾਰ ਦਾ ਜਵਾਬ ਨਾ ਦਿੱਤਾ ।
ਆਜੜੀ ਨੇ ਝੁਕ ਕੇ ਰਾਜਕੁਮਾਰੀ ਨੂੰ ਦੁਬਾਰਾ ਨਮਸਕਾਰ ਬੁਲਾਈ ਪਰ ਰਾਜਕੁਮਾਰੀ ਨੇ 
ਕੋਈ ਉੱਤਰ ਨਾ ਦਿੱਤਾ । ਸਾਦਗੀ ਤੋਂ ਮੁਨਕਰ ਹੋਈ ਰਾਜਕੁਮਾਰੀ ਤਾਂ ਆਪਣੀ ਸੋਚ ਵਿੱਚ ਸੋਚ ਰਹੀ ਸੀ ਕਿ ਗੁਰੂ ਮੇਰੇ ਲੋਕ ਕੇਹੋ ਜੇ ਸੁਪਨੇ ਪਾਲ ਲੈਂਦੇ ਨੇ । ਕਿੱਥੇ ਮੈਂ ਤੇ ਕਿੱਥੇ ਇਹ !
" ਹੁਸ਼ਨ ਨੇ ਕੀਤੇ ਨੇ ਕਾਇਲ ਬਹੁਤੇ 
ਪਰ ਸਾਦਗੀ ਨੇ ਵੀ ਮਾਰੇ ਨੇ ਕਈ
ਭਰਿਆ ਗਰੂਰ ਦਾ ਕੋਈ ਕੀ ਜਾਣੈ
ਕੰਨੀ ਮਹਿਲਾਂ ਤੋਂ ਕਤਰਾਉਂਦੇ ਵਣਜਾਰੇ ਨੇ ਕਈ "
ਆਜੜੀ ਨੇ ਕਿਹਾ ਤੇ ਆਪਣਾ ਕਦਮ ਵਾਪਸੀ ਵੱਲ ਚੱਕ ਲਿਆ
ਆਜੜੀ ਦਾ ਵਤੀਰਾ ਦੇਖ ਕੇ ਰਾਜਕੁਮਾਰੀ ਦੰਗ ਰਹਿ ਗਈ ਤੇ ਨਮਸਕਾਰ ਕਹਿ ਕੇ ਉਸ ਨੂੰ ਆਵਾਜ਼ ਦਿੱਤੀ ਤੇ ਕਿਹਾ ਗਿਣਤੀ ਤਾਂ ਸੁਣਾ ਜਾ ਭਾਈ ।
ਆਜੜੀ ਨੇ ਮੁੜ ਕੇ ਰਾਜਕੁਮਾਰੀ ਵੱਲ ਤੱਕਿਆ ਆਜੜੀ ਦੀਆਂ ਅੱਖਾਂ ਵਿੱਚ ਮੰਜ਼ਿਲ ਨੂੰ ਸਰ ਕਰਨ ਵਾਲੇ ਵਿਸਵਾਸ ਦੀ ਚਮਕ ਨੂੰ ਦੇਖਕੇ ਇੱਕ ਵਾਰੀ ਤੇ ਰਾਜਕੁਮਾਰੀ ਵੀ ਹੈਰਾਨ ਹੋ ਗਈ ।
ਆਜੜੀ :- ਗਿਣਤੀ ! ਗਿਣਤੀ ਤਾਂ ਜ਼ਰੂਰ ਸੁਣਾਵਾਂਗਾ ਜੀ ਪਰ ਮੇਰੀ ਇੱਕ ਸ਼ਰਤ ਐ ਅਗਰ ਉਹ ਮੰਨੀ ਗਈ ਮੈਂ ਗਿਣਤੀ ਫਿਰ ਸੁਣਾਵਾਂਗਾ ।
ਰਾਜਕੁਮਾਰੀ :- ਐਲਾਨ ਸਿਰਫ ਗਿਣਤੀ ਸੁਨਣ ਲਈ ਕਰਿਆ ਸੀ ਨਾ ਕਿ ਗਿਣਤੀ ਸੁਣਾਉਣ ਵਾਲੇ ਦੀ ਕੋਈ ਸ਼ਰਤ ਮੰਨਣ ਲਈ ਕਰਿਆ ਸੀ । 
ਆਜੜੀ:- ਫਿਰ ਆਪਜੀ ਨੇ ਗਿਣਤੀ ਸਹੀ ਨਾ ਸੁਣਾਉਣ ਵਾਲੇ ਨੂੰ ਸਜਾ ਦੇਣੀ ਕਿਉਂ ਸ਼ੁਰੂ ਕਰੀ ?
ਰਾਜਕੁਮਾਰੀ :- ਹਾਲਾਤ ਕੁਝ ਇਸ ਤਰਾਂਹ ਹੋ ਗਏ ਸਨ ਕਿ ਸਜਾ ਦੇਣੀ ਲਾਜ਼ਿਮੀ ਸੀ ।
ਆਜੜੀ:- ਫਿਰ ਸਮਝੋ ਇਸ ਵਕਤ ਵੀ ਹਾਲਾਤ ਇਹ ਨੇ ਕਿ ਸ਼ਰਤ ਰੱਖਣੀ ਲਾਜ਼ਿਮੀ ਐ । ਅਗਰ ਰਾਜਾ ਹਲਾਤ ਨੂੰ ਦੇਖ ਕੇ ਕਨੂੰਨ ਲਾਗੂ ਕਰ ਸਕਦਾ ਹੈ ਫਿਰ ਜਨਤਾ ਰਾਜੇ ਅੱਗੇ ਹਲਾਤ ਦੇ ਹਿਸ਼ਾਬ ਨਾਲ ਆਪਣੀ ਸ਼ਰਤ ਕਿਉਂ ਨਹੀਂ ਧਰ ਸਕਦੀ ਇਹ ਕਿੱਥੇ ਲਿਖਿਆ ?
ਕੋਲ ਕੋਈ ਜ੍ਵਾਬ ਨਾ ਹੋਣ ਕਰਕੇ ਰਾਜਕੁਮਾਰੀ ਬੇਵਸੀ ਨਾਲ ਛਟਪਟਾਈ ਤੇ ਆਜੜੀ ਦੀ ਸ਼ਰਤ ਮੰਨ ਲਈ ਗਈ ।
ਆਜੜੀ:- ਮੈਂ ਆਪਜੀ ਨੂੰ ਚਾਰ ਤੱਕ ਗਿਣਤੀ ਸੁਣਾਉਣ ਤੋਂ ਬਾਅਦ ਆਪਣੀ ਇੱਕ ਬੁਝਾਰਤ ਪਾਵਾਂਗਾ । ਹਰ ਬੁਝਾਰਤ ਦੀ ਇੱਕ ਵੱਖਰੀ ਸ਼ਰਤ ਹੋਵੇਗੀ ਜੋ ਬੁਝਾ੍ਰਤ ਪਾਉਣ ਤੋਂ ਪਹਿਲਾਂ ਆਪਜੀ ਨੂੰ ਦੱਸ ਦਿੱਤੀ ਜਾਵੇਗੀ ਜੋ ਬੁਝਾਰਤ ਨਾ ਬੁੱਝਣ ਦੀ ਸ਼ੁਰਤ ’ਚ ਆਪਜੀ ਨੂੰ ਪੂਰੀ ਕਰਨੀ ਪਵੇਗੀ । ਸ਼ਰਤ ਦੱਸਣ ਤੇ ਅਗਰ ਆਪਜੀ ਨੂੰ ਮਨਜ਼ੂਰ ਹੋਵੇਗਾ ਤਾਂ ਮੈਂ ਬੁਝਾਰਤ ਪਾਵਾਂਗਾ ਬੁੱਝਣ ਨਾ ਬੁੱਝਣ ਤੋਂ ਬਾਅਦ ਹੀ ਮੈਂ ਅੱਗੇ ਗਿਣਤੀ ਸੁਣਾਵਾਂਗਾ ਅਗਰ ਸ਼ਰਤ ਸੁਨਣ ਤੋਂ ਬਾਅਦ ਆਪਜੀ ਬੁਝਾਰਤ ਪਾਉਣ ਦੀ ਇਜ਼ਾਜ਼ਤ ਨਹੀ ਦੇਵੋਗੇ ਤਾਂ ਮੈਂ ਗਿਣਤੀ ਵਿਚਾਲੇ ਛੱਡ ਕੇ ਵਾਪਿਸ ਚਲਾ ਜਾਵਾਂਗਾ ।
ਰਾਜਕੁਮਾਰੀ :- ਬੜੀ ਅਜ਼ੀਬ ਗੱਲ ਐ ! ਇੱਕ ਆਮ ਜਿਹਾ ਨਾਗਰਿਕ ਰਾਜੇ ਦੀ ਕੁੜੀ ਅੱਗੇ ਸ਼ਰਤ ਰੱਖ ਰਿਹੈ ਕਮਾਲ ਐ । ਪਰ ਮੈਨੂੰ ਇਹ ਮਨਜ਼ੂਰ ਐ ਤੂੰ ਚਾਰ ਤੱਕ ਗਿਣਤੀ ਸੁਣਾ ਦੇਖਦੇ ਆਂ ਕੀ ਬਲਾ ਐਂ ਤੂੰ !
ਜੀ ਕਹਿ ਕੇ ਆਜੜੀ ਨੇ ਗਿਣਤੀ ਸ਼ੁਰੂ ਕੀਤੀ
ਇੱਕ:- ਪ੍ਰ੍ਮਾਤਮਾ, 
ਦੋ:- ਦਿਨ, ਰਾਤ
ਤਿੰਨ :- ਤੀਨ ਲੋਕ , (ਧਰਤੀ ਆਕਾਸ਼ ਪਾਤਾਲ)
ਚਾਰ :- ਦਿਸ਼ਾਵਾਂ (ਉੱਤਰ, ਦੱਖਣ, ਪੂਰਬ, ਪੱਛਮ )
ਰਾਜਕੁਮਾਰੀ :- ਕਿਆ ਬਾਤ ਐ ਬਿਲਕੁੱਲ ਸਹੀ । ਤੁਸ਼ੀਂ ਆਪਣੀ ਬੁਝਾਰਤ ਕਹਿ ਸਕਦੇ ਹੋ ।
ਆਜੜੀ :- ਪਹਿਲਾਂ ਸ਼ਰਤ ਸੁਣੋ ਜੀ,ਸ਼ਰਤ ਇਹ ਹੈ ਕਿ ਮੇਰੀ ਬੁਝਾਰਤ ਦਾ ਜਵਾਬ ਨਾ ਦੇਣ ਦੀ ਸ਼ੂਰਤ ਵਿੱਚ ਆਪਜੀ ਨੂੰ ਉਹ ਸਾਰੇ ਲੋਕ ਆਜਾਦ ਕਰਨ ਦੇ ਨਾਲ ਨਾਲ ਜੋ ਜਿੰਨੇ ਦਿਨ ਆਪਜੀ ਦੀ ਜੇਲ੍ਹ੍ ਵਿੱਚ ਰਿਹਾ ਉਸਦਾ ਹਰਜਾਨਾ ਉਹਨਾਂ ਨੂੰ ਆਪਜੀ ਵੱਲੋਂ ਦੇਣਾ ਹੋਵੇਗਾ ।
ਰਾਜਕੁਮਾਰੀ :- ਕਮਾਲ ਐ ਮੈਂ ਤੇ ਸੋਚਿਆ ਸੀ ਕਿ ਤੂੰ ਕੁਝ ਆਪਣੇ ਬਾਰੇ ਮੰਗੇਗਾ ।
ਆਜੜੀ :- ਮੈਂ ਰੱਬ ਤੋਂ ਸਿਵਾਏ ਕਿਸੇ ਤੋਂ ਕੁਝ ਨਹੀਂ ਮੰਗਦਾ । ਦਿਲ ਦੀ ਹਰ ਚਾਹ ਮੈਂ ਆਪਣੇ ਤਰੀਕੇ ਨਾਲ ਪੂਰੀ ਕਰਦਾ ਹਾਂ । ਅਗਰ ਆਪਜੀ ਨੂੰ ਮਨਜੂਰ ਨਹੀਂ ਤਾਂ ਰੱਬ ਰਾਖਾ ਜੋਗੀ ਚਲਦੇ ਭਲੇ ਨਗਰੀ ਵਸਦੀ ਭਲੀ ।
ਰਾਜਕੁਮਾਰੀ :- ਵੇ ਤੂੰ ਭੱਜਣ ਲਈ ਬੜਾ ਉਤਾਵਲਾ ਰਹਿੰਨਾਂ ਜੇ ਏਨੀ ਹੀ ਕਾਹਲ ਐ ਤਾਂ ਫਿਰ ਗਿਣਤੀ ਸੁਣਾਉਣ ਲਈ ਆਇਆ ਹੀ ਕਿਉਂ ?
ਆਜੜੀ :-ਉਸ ਮਹਾਨ ਰਾਜੇ ਕਰਕੇ ਜੋ ਇਨਸਾਫ਼ ਦਾ ਦੇਵਤਾ ਹੈ । ਜੋ ਗਰੀਬਾਂ ਮ੍ਜਲੂਮਾਂ ਲਈ ਮਸੀਹਾ ਹੈ । ਜਿਸ ਅੱਗੇ ਜਨਤਾ ਰਾਜਾ ਹੋਣ ਕਰਕੇ ਨਹੀਂ ਝੁਕਦੀ ਬਲਕਿ ਸਤਿਕਾਰ ਨਾਲ ਆਦਰ ਨਾਲ ਅਪਣੱਤ ਨਾਲ ਝੁਕਦੀ ਐ । ਮੈਂ ਕੀ ਕੋਈ ਨਹੀਂ ਚਾਹੁੰਦਾ ਕਿ ਆਪਜੀ ਦੀ ਜਿੱਦ ਕਰਕੇ ਕੋਈ ਹੋਰ ਇਸ ਰਾਜ ਤੇ ਕਾਬਜ ਹੋਵੇ ।
ਰਾਜਕੁਮਾਰੀ :- ਓ ! ਮੈਨੂੰ ਮਨਜੂਰ ਐ , ਚੱਲ ਕਹਿ ਆਪਣੀ ਬੁਝਾਰਤ ।
ਆਜੜੀ :- "ਚੌਕੇ ਤੇ ਦੁੱਕਾ, ਦੁਕੇ ਦਾ ਮੂੰਹ ਤਿੱਖਾ "।
ਆਪਜੀ ਕਲ ਤੱਕ ਇਸ ਦਾ ਜਵਾਬ ਸੋਚ ਸਕਦੇ ਹੋ । ਚਾਹੋ ਤਾਂ ਕਿਸੇ ਤੋਂ ਮੱਦਦ ਵੀ ਲੈ ਸਕਦੇ ਓ ਜੀ । ਤਦ ਤੱਕ ਮੈਂ ਆਪਜੀ ਦੇ ਖੂਬਸ਼ੂਰਤ ਸਹਿਰ ਨੂੰ ਘੁੰਮ ਫਿਰ ਕੇ ਦੇਖ ਲਵਾਂ ਜੇ ਇਜ਼ਾਜ਼ਤ ਹੈ ਤਾਂ ਜੀ । ਕਹਿ ਕੇ ਆਜੜੀ ਬਾਹਰ ਵੱਲ ਚੱਲ ਪਿਆ ।
" ਚੌਹਾਨ"
ਚਲਦੀ ਜੀ .......ਬਾਕੀ ਫਿਰ ਕਿਸੇ ਦਿਨ ਜੀ