Friday, July 13, 2018

kash ke

ਕਾਸ਼ ਕਿ 
ਸ਼ਬਦ ਕਾਸ਼ ਨਾ ਹੁੰਦਾ
ਫਿਰ ਸ਼ਾਇਦ 
ਕੋਈ ਦਿਲ ਉਦਾਸ ਨਾ ਹੁੰਦਾ
ਕਾਸ਼ ਕਿਤੇ ਜੇ
ਤੂੰ ਮੈਨੂੰ ਵੀ ਸੁਣਦਾ
ਮੇਰੇ ਵਾਂਗੂ
ਮੁਹੱਬਤ ਦੇ ਖੁਆਬ ਵੀ ਬੁਣਦਾ
ਫਿਰ ਸ਼ਾਇਦ
ਮੱਥੇ ਦੇ ਲੇਖ ’ਚ
ਲੇਖ ਹਿਜਰ ਨਾ ਖੁਨਦਾ
ਕਾਸ਼ ਕਿ
ਸ਼ਬਦ ਕਾਸ਼ ਨਾ ਹੁੰਦਾ
ਫਿਰ ਸ਼ਾਇਦ
ਕੋਈ ਦਿਲ ਉਦਾਸ ਨਾ ਹੁੰਦਾ
ਇਹ ਕਾਲ਼ੀ ਕਾਲ਼ੀ ਰਾਤ
ਤੇਰੀ ਮੇਰੀ ਬਾਤ
ਤਾਰਿਆਂ ਦਾ ਝੁਰਮਟ
ਖ਼ੁਦ ਦੀ ਖ਼ੁਦੀ ਨਾਲ਼ ਗੁਰਬਤ
ਚੰਨ ਲੁਕ ਲੁਕ ਦਿਖਾਉਂਦਾ
ਕਲੋਲਾਂ ਕਰਦਾ
ਦਿਲ ਨੂੰ ਚਿੜਾਉਂਦਾ
ਕਾਸ ਸੰਗ ਜੇ ਹੁਣ ਤੂੰ ਹੁੰਦਾ
ਫਿਰ ਸ਼ਾਇਦ
ਇਸਦਾ ਹੋਰ ਮੂੰਹ ਹੁੰਦਾ
ਕਾਸ਼ ਕਿ
ਸ਼ਬਦ ਕਾਸ਼ ਨਾ ਹੁੰਦਾ
ਫਿਰ ਸ਼ਾਇਦ
ਕੋਈ ਦਿਲ ਉਦਾਸ ਨਾ ਹੁੰਦਾ
ਮੋਟੀਆਂ ਅੱਖਾਂ
ਵਾਲ਼ਾਂ ਦੇ ਛੱਲੇ
ਸਾਦਗੀ, ਸ਼ੋਖੀ,ਲਤਾਫ਼ਤ,ਬੁਲੰਦੀ
ਬੱਲੇ ਬੱਲੇ
ਤੇਰੀ ਖ਼ੁਦਾ ਜਹੀ ਹਸਤੀ
ਮੇਰੀ ਪੇਸ ਨਾ ਚੱਲੇ
ਕਾਸ਼ ਮੈਂ ਦੁਆ ਹੁੰਦਾ
ਫਿਰ ਸ਼ਾਇਦ
ਤੇਰੇ ਤੱਕ ਪਹੁੰਚਿਆ ਹੁੰਦਾ
ਕਾਸ਼ ਕਿ
ਸ਼ਬਦ ਕਾਸ਼ ਨਾ ਹੁੰਦਾ
ਫਿਰ ਸ਼ਾਇਦ
ਕੋਈ ਦਿਲ ਉਦਾਸ ਨਾ ਹੁੰਦਾ
ਰੜਕਦੀ ਨੀਂਦ ਦੇ ਨੈਣਾਂ ’ਤੇ
ਧਰਾ ਯਾਦਾਂ ਦੇ ਫੇਹੇ
ਲੱਜਤਾਂ ਨੂੰ ਦੇਵਾਂ
ਟੁੱਕਰ ਖ਼ਾਬਾਂ ਦੇ ਬੇਹੇ
ਜੇਹੋ ਜਹੀਆਂ ਲਾਈਆਂ
ਦਰਦ ਵੀ ਤੇਹੇ
ਕਾਸ਼ ! ਵਿਛੋੜਾ ਨਾ ਹੁੰਦਾ
ਫਿਰ ਸ਼ਾਇਦ
ਨਾ ਤੂੰ ਬਾ-ਵਫ਼ਾ ਹੁੰਦਾ
ਨਾ ਮੈਂ ਬੇ-ਵਫ਼ਾ ਹੁੰਦਾ
ਕਾਸ਼ ਕਿ
ਸ਼ਬਦ ਕਾਸ਼ ਨਾ ਹੁੰਦਾ
ਫਿਰ ਸ਼ਾਇਦ
ਕੋਈ ਦਿਲ ਉਦਾਸ ਨਾ ਹੁੰਦਾ
ਫਿਰ ਮੈਂ ਉਦਾਸ ਨਾ ਹੁੰਦਾ ।
" ਚੌਹਾਨ"

No comments:

Post a Comment