Sunday, July 29, 2018

dard e jigar

ਗ਼ਜ਼ਲ
ਕਾਤਿਲ ਕਹਾਂ ਕਿ ਖੰਜਰ, ਤੇਰੀ ਨਜ਼ਰ ।
ਚੀਰੇ ਜਿਗਰ ਸਿਤਮਗਰ,ਕਰਕੇ ਮਕਰ ।
ਕਿਉਂ ਸਾਂਤ ਹੋ ਰਹੇ ਓ,ਸਾਗਰ ਤਰਾਂ ?
ਐ ਮਹਿਜਬੀਂ ਜਵਾਂ ਦਿਲ,ਪਹਿਲੇ ਪਹਿਰ ।
ਚੱਲ ਹੱਸ ਕੇ ਦਿਖਾ ਹੁਣ, ਐ ਜ਼ਿੰਦਗੀ !
ਮੈਂ ਫਿਰ ਬਦਲ ਰਿਹਾਂ ਇਹ,ਅਪਣਾ-ਸਫਰ ।
ਹਰ ਦਿਲ ਧੁਖੇ, ਮੁਹੱਬਤ ਦੀ ਅੱਗ ਵਿੱਚ,
ਕਿਸ ਦਿਲ ’ਚ ਸੁਲਗਦਾ ਨਈਂ, ਜ਼ਖ਼ਮ -ਏ- ਹਿਜਰ ?
ਐ ਦਿਲ ਦਿਖਾ ਨ ਦੇਵੀ , ਅਪਣੀ ਤੜਪ,
"ਚੌਹਾਨ" ਪੁੱਛ ਲਵੇ ਜੇ, ਮੇਰੀ ਖ਼ਬਰ ।
" ਚੌਹਾਨ"

dard e jigar,ਗ਼ਜ਼ਲ ਕਾਤਿਲ ਕਹਾਂ ਕਿ ਖੰਜਰ, ਘੂਰ -ਏ -ਨਜ਼ਰ । ਚੀਰੇ ਜਿਗਰ ਸਿਤਮਗਰ,ਦਬਸ਼-ਏ- ਮਕਰ । ਕਿਉਂ ਸਾਂਤ ਹੋ ਗਏ ਹੁਣ,ਸਾਗਰ ਤਰਾਂ ? ਐ ਮਹਿਜਬੀਂ ,ਗੁਲ-ਏ- ਦਿਲ,ਰੰਗ -ਏ - ਸਹਿਰ । ਹਰ ਦਿਲ ਧੁਖੇ, ਮੁਹੱਬਤ ਦੀ ਅੱਗ ਵਿੱਚ, ਕਿਸ ਦਿਲ ’ਚ ਸੁਲਗਦਾ ਨਈਂ, ਜ਼ਖ਼ਮ -ਏ- ਹਿਜਰ ? ਚੱਲ ਹੱਸ ਕੇ ਦਿਖਾ ਹੁਣ, ਐ ਜ਼ਿੰਦਗੀ ! ਮੈਂ ਫਿਰ ਬਦਲ ਰਿਹਾ ਆਂ,ਰਾਹ -ਏ -ਸਫਰ । ਐ ਦਿਲ ਦਿਖਾ ਦਿਆ ਕਰ, ਤੂੰ ਵੀ ਤੜਪ, "ਚੌਹਾਨ" ਜੇ ਦਿਖਾਵੇ, ਦਰਦ -ਏ -ਜਿਗਰ ।

No comments:

Post a Comment