Friday, November 30, 2018

ਗੱਲ ਤੇ ਕੁਝ ਵੀ ਨਹੀਂ

ਗੱਲ ਤੇ ਕੁਝ ਵੀ ਨਹੀਂ
ਗੱਲ
ਗੱਲ ਤੇ ਕੁਝ ਵੀ ਨਹੀਂ
ਗੱਲ ਤੇ
ਤਾਸ ਦੇ ਪੱਤਿਆਂ ਦੀ ਐ
ਇੱਕ ਖੇਡ ਦੀ ਐ
ਜੋ ਮੁਹੱਬਤ ਖੇਡਦੀ ਐ
ਜੋ ਇਸ਼ਕ ਖੇਡਦੈ
ਗੱਲ
ਗੱਲ ਤੇ ਕੁਝ ਵੀ ਨਹੀਂ
ਗੱਲ ਤੇ
ਇੱਟ ਦੇ ਬਾਦਸ਼ਾਹ ਦੀ ਐ
ਪਾਨ ਦੀ ਬੇਗੀ ਦੀ ਐ
ਚਿੜੀਆ ਦੇ ਗੋਲੇ ਦੀ ਐ
ਗੱਲ
ਗੱਲ ਤੇ ਕੁਝ ਵੀ ਨਹੀਂ
ਗੱਲ ਤੇ
ਬਾਦਸ਼ਾਹ ਦੀ ਹਕੂਮਤ ਦੀ ਐ
ਬੇਗੀ ਦੇ ਹੁਸ਼ਨ ਦੀ ਐ
ਗੋਲੇ ਦੀ ਗੁਲਾਮੀ ਦੀ ਐ
ਗੱਲ
ਗੱਲ ਤੇ ਕੁਝ ਵੀ ਨਹੀਂ
ਗੱਲ ਤੇ ਕੁਝ ਵੀ ਨਹੀਂ....
(ਚਲਦੀ ਜੀ )
"ਚੌਹਾਨ"

Thursday, November 29, 2018

ਬੇਈਮਾਨ ਥੋੜੀ ਐ

ਬੇਈਮਾਨ ਥੋੜੀ ਐ
ਗ਼ਜ਼ਲ
ਜੋ ਖੇਡਦੈ ਖੇਡੇ ,ਨੁਕਸਾਨ ਥੋੜੀ ਐ ।
ਇਹ ਦਿਲ ਸਮੁੰਦਰ ਐ ,ਮੈਦਾਨ ਥੋੜੀ ਐ ।
ਸਾਗਰ ਬਣੇ ਕਤਰਾ,ਕਤਰਾ ਬਣੇ ਸਾਗਰ,
ਹੋਵੇ ਕਦੇ ਏਦਾਂ, ਆਸਾਨ ਥੋੜੀ ਐ ।
ਅਹਿਸਾਸ ਵਿੱਚ ਰਹਿ ਕੇ,ਜੋ ਲੁੱਟਦਾ ਹੈ ਚੈਨ,
ਉਹ ਚੋਰ ਹੋ ਸਕਦੈ,ਬੇਈਮਾਨ ਥੋੜੀ ਐ ।
ਨੈਣਾਂ ਤੋਂ ਹੁੰਦਾ ਹੋਇਆ ਉਤਰਿਐ ਰੂਹ ’ਚ,
ਉਹ ਅਰਧ ਐ ਮੇਰਾ ਮਹਿਮਾਨ ਥੋੜੀ ਐ ।
ਆਖੇ ਜੁਬਾਂ’ ਤੋਂ ਜੋ ਓਹੀ ਪੁਗਾਉਂਦਾ ਉਹ,
ਮੁੱਕਰੇ ਹਰਿਕ ਗੱਲ ’ਤੇ "ਚੌਹਾਨ" ਥੋੜੀ ਐ ।
"ਚੌਹਾਨ"

Wednesday, November 28, 2018

ਕੀ ਮੁਹੱਬਤ ’ਚ ਸਰਤਾਂ ਦਾ ਹੋਣਾ ਲਾਜ਼ਿਮੀ ਹੁੰਦੈ ?

ਕੀ ਮੁਹੱਬਤ ’ਚ ਸਰਤਾਂ ਦਾ ਹੋਣਾ ਲਾਜ਼ਿਮੀ ਹੁੰਦੈ ?
ਤੇਰੀ ਮੁਹੱਬਤ ’ਤੇ
ਮੈਂ ਕੁਰਬਾਨ ਹੋ ਜਾਵਾਂ
ਭਰੇ ਬਜਾਰ ’ਚ ਵਿਕ ਜਾਵਾਂ
ਕੌਡੀਆਂ ਦੇ ਭਾਅ ਜੇ ਤੂੰ ਕਹੇਂ
ਬਿਖਰ ਜਾਵਾਂ ਕਿਣਕਾ ਕਿਣਕਾ
ਝੜ ਜਾਵਾਂ ਪੱਤਿਆਂ ਵਾਂਗ
ਕੱਖਾਂ ਤਰਾਂ ਰੁਲ ਜਾਵਾਂ
ਤੇਰਾ ਕੌਲ ਪੁਗਾਉਣ ਲਈ
ਤੈਨੂੰ ਯਕੀਨ ਦਿਵਾਉਣ ਲਈ
ਪਰ ਯਾਰਾ ਸੋਚੀ ਕਦੇ
ਕੀ ਮੁਹੱਬਤ ’ਚ ਸਰਤਾਂ ਦਾ ਹੋਣਾ
ਲਾਜ਼ਿਮੀ ਹੁੰਦੈ ?
"ਚੌਹਾਨ"

Monday, November 26, 2018

ਤੇਰੇ ਤੱਕ ਪਹੁੰਚਣ ਲਈ

ਤੇਰੇ ਤੱਕ ਪਹੁੰਚਣ ਲਈ
ਤੇਰੇ ਤੱਕ ਪਹੁੰਚਣ ਲਈ
ਕਤਰੇ ਤੋਂ ਦਰਿਆ
ਦਰਿਆ ਤੋਂ ਸਾਗਰ ਹੋ ਜਾਵਾਂਗਾ
ਵਹਿ ਜਾਵਾਂਗਾ ਉਸ ਹਰ ਵਹਿਣ ’ਚ
ਤੇਰੇ ਤੱਕ ਪਹੁੰਚਣ ਲਈ ਜੋ ਹੋਵੇਗਾ ਲਾਜ਼ਮੀ
ਤੇਰੇ ਤੱਕ ਪਹੁੰਚਦਾ ਹਰ ਰਸਤਾ ਕਰ ਲਵਾਂਗਾ ਤੈਅ
ਪਰ ਸੱਚ ਜਾਣੀ
ਮੈਂ ਤੇਰੇ ਤੱਕ ਪਹੁੰਚਾਂਗਾ ਨਹੀਂ
ਤੇਰੀ ਇਜਾਜ਼ਤ ਤੋਂ ਬਗੇਰ ।
"ਚੌਹਾਨ"

ਕਿਸ ’ਤੇ ਲਿਖਾਂ

ਕਿਸ ’ਤੇ ਲਿਖਾਂ
ਕਿਸ ’ਤੇ ਲਿਖਾਂ
ਸਾਦਗੀ ’ਤੇ
ਜਾਂ ਸੁਹੱਪਣ ’ਤੇ
ਕਿਸ ’ਤੇ ਲਿਖਾਂ
ਨੀਲੀਆਂ ਗਹਿਰੀਆਂ ਝੀਲ ਵਰਗੀਆਂ ਅੱਖਾਂ ’ਤੇ
ਜਾਂ ਘਟਾ ਘਨਘੋਰ ਕਾਲੇ ਸਿਆਹ ਘੁੰਗਰਾਲੇ ਵਾਲਾਂ ’ਤੇ
ਕਿਸ ’ਤੇ ਲਿਖਾਂ
ਹੁਸਨ ਦੇ ਖੁਦਾ ’ਤੇ
ਜਾਂ ਖਾਮੋਸ ਸਦਾ ’ਤੇ
ਕਿਸ ’ਤੇ ਲਿਖਾਂ
ਤੇਰੇ ’ਤੇ
ਜਾਂ ਤਸਵੀਰ ’ਤੇ ।
"ਚੌਹਾਨ"

ਜੋ ਰੂਠ ਗਿਆ ਹਮਸੇ ਖੁਦਾ ਕੇ ਮਾਨਿੰਦ

ਜੋ ਰੂਠ ਗਿਆ ਹਮਸੇ ਖੁਦਾ ਕੇ ਮਾਨਿੰਦ
ਯੇ ਸਿਲਸਿਲਾ ਤੋ ਏਕ ਬਹਾਨਾ ਹੈ
ਕਿ  ਕਾਫਲੇ ਸੰਗ ਫਲਕ ਤਕ ਜਾਣਾ ਹੈ
ਜੋ ਰੂਠ ਗਿਆ ਹਮਸੇ ਖੁਦਾ ਕੇ ਮਾਨਿੰਦ
ਉਸਕੋ ਮਨਾਨਾ ਹੈ ਤੋ ਬਸ ਮਨਾਨਾ ਹੈ
"ਚੌਹਾਨ"

Sunday, November 25, 2018

ਖੇਡ ਨਹੀਂ ਇਸ਼ਕ ( ਮੇਰੀ ਕਿਤਾਬ)



ਦੋਸਤੋ ਪਿਛਲੇ ਕੁਝ ਦਿਨਾਂ ਤੋਂ ਇੱਕ ਕਿਤਾਬ "ਖੇਡ ਨਹੀਂ ਇਸ਼ਕ" ਦੀ ਤਿਆਰੀ ਕਰ ਰਹੇ ਸੀ ਜੋ ਛਪ ਕੇ ਤਿਆਰ ਹੋ ਚੁੱਕੀ ਐ ਇਹ ਕਿਤਾਬ ਛਪਣ ’ਚ ਮੁਸਕਿਲ ਇਹ ਸੀ ਕਿ ਇਹ ਘੱਟੋ ਘੱਟ ਕੀਮਤ ਤੇ ਕਿਵੇਂ ਤਿਆਰ ਕੀਤੀ ਜਾਵੇ ਹੋ ਸਕਦੈ ਮੈਂ ਗਲਤ ਹੋਵਾਂ ਪਰ ਮੈਨੂੰ ਲਦਦੈ ਮਹਿੰਗੀਆਂ ਕਿਤਾਬਾਂ ਕਿਤੇ ਨਾ ਕਿਤੇ ਪਾਠਕ ਨੂੰ ਕਿਤਾਬਾਂ ਨਾਲੋਂ ਤੋੜਨ ਲਈ ਕਾਫੀ ਜਿੰਮੇਵਾਰ ਨੇ ਵੈਸੇ ਮੈਂ ਕਿਤਾਬਾਂ ਨਹੀਂ ਪੜ੍ਹ੍ਦਾ ਪਰ ਕਦੇ ਗੁਜਰੇ ਸਮੇਂ ਤੇ ਝਾਤੀ ਮਾਰਾਂ ਤਾਂ ਦਿਸਦੈ ਕਿ ਕਿਤਾਬਾਂ ਦੀ ਕੀਮਤ ਮੇਰੀ ਔਕਾਤ ਤੋਂ ਜ਼ਿਆਦਾ ਹੋਣ ਕਰਕੇ ਮੈਂ ਕਿਤਾਬ ਖਰੀਦ ਨਹੀਂ ਰਿਹੈ ਕਿਤਾਬਾਂ ਦੀ ਸਟਾਲ ਤੇ ਖੜਾ ਸਿਰਫ ਦੇਖ ਰਿਹੈ ਕਿਤਾਬਾਂ ਵੱਲ ਖੈਰ ਛੱਡੋ ਜੀ "ਖੇਡ ਨਹੀਂ ਇਸ਼ਕ" ਕਿਤਾਬ ’ਚ ਅਠਾਰਾਂ ਵੀਹ ਗ਼ਜ਼ਲਾਂ, ਵੀਹ ਬਾਈ ਖੁੱਲੀਆਂ ਕਵਿਤਾਵਾਂ, ਦੋ ਤਿੰਨ ਗੀਤ , ਦੋ ਤਿੰਨ ਕਹਾਣੀਆਂ, ਕੁਝ ਦੋਹੇ ਤੇ ਕੁਝ ਵਿਚਾਰਾਂ ਦੇ ਮੇਲ ਨਾਲ ਸੱਠ ਪੈਹਠ ਰਚਨਾਵਾਂ ਨੇ
ਜਿੰਨਾਂ ਦੀ ਕੀਮਤ :- 30 /- , ਤੀਹ ਰੁਪਏ ਐ ਜੀ
ਜੋ ਦੋਸਤ ਇਹ ਕਿਤਾਬ ਲੈਣਾ ਚਹੁੰਦੇ ਨੇ ਉਹ ਮੇਰੇ ਨਾਲ ਇੰਨਬੋਕਸ ਗੱਲ ਕਰ ਸਕਦੇ ਨੇ ਜੀ ਸ਼ੁਕਰੀਆ ਮੇਹਰਬਾਨੀ ਜੀ
"ਚੌਹਾਨ"




Tuesday, November 20, 2018

ਜੇ ਸੁਣ ਰਿਹੈਂ ਤਾਂ ਸੁਣ, ਮੇਰੀ ਬਾਤ

ਜੇ ਸੁਣ ਰਿਹੈਂ  ਤਾਂ ਸੁਣ, ਮੇਰੀ ਬਾਤ
ਜੇ ਸੁਣ ਰਿਹੈਂ
ਤਾਂ ਸੁਣ, ਮੇਰੀ ਬਾਤ
ਜੇ ਦੇਖ ਰਿਹੈਂ
ਤਾਂ ਦੇਖ, ਮੇਰੇ ਹਲਾਤ
ਕਿ ਕਿੰਨੀ ਜ਼ਰੂਰਤ ਐ ਮੈਨੂੰ ਤੇਰੀ
ਕਿ ਕਿੰਨਾ ਇਕੱਲਾ ਕਿੰਨਾ ਬੇਵਸ ਹਾਂ ਮੈਂ
ਜੇ ਸੁਣ ਰਿਹੈਂ
ਤਾਂ ਸੁਣ, ਮੇਰੀ ਬਾਤ
ਜੇ ਦੇਖ ਰਿਹੈਂ
ਤਾਂ ਦੇਖ, ਮੇਰੇ ਹਲਾਤ ।
"ਚੌਹਾਨ"

Sunday, November 18, 2018

Saturday, November 17, 2018

Friday, November 16, 2018

ਹੱਕ

ਹੱਕ
ਕੋਈ ਮੇਰੇ ’ਤੇ ਹੱਕ ਜਤਾਵੇ
ਤਾਂ ਲੱਗੇ
ਜਿਉਂ ਦੁਨੀਆਂ ਦੀਆਂ ਸੱਭੇ ਇਨਾਇਤਾਂ
ਮੇਰੀ ਝੋਲੀ ’ਚ ਪੈ ਗਈਆਂ ਹੋਣ
ਮੈਂ ਕਿਸੇ ’ਤੇ ਹੱਕ ਜਤਾਵਾਂ
ਮੇਰੀ ਏਨੀ ਔਕਾਤ ਕਿੱਥੇ ।
"ਚੌਹਾਨ"

Wednesday, November 14, 2018

ਇਹ ਵਾਦੀਆਂ ਇਹ ਚੰਨ ਤਾਰੇ ਇਹ ਖੂਬਸੂਰਤ ਨਜ਼ਾਰੇ

ਇਹ ਵਾਦੀਆਂ ਇਹ ਚੰਨ ਤਾਰੇ ਇਹ ਖੂਬਸੂਰਤ ਨਜ਼ਾਰੇ
ਮੁੜ ਨਾ ਮੁੜਨ ਦੀ ਗੱਲ ਕਰ ਕੇ
ਦਿਨ ਪ੍ਰ੍ਤੀ ਦਿਨ ਬੀਤਦੇ ਦਿਨ
ਗੁਜ਼ਰ ਰਹੇ ਨੇ
ਤੂੰ ਚੁੱਪ ਐ
ਆਪਣੀ ਜਿੱਦ ਪੁਗਾਉਣ ਲਈ
ਮੈਂ ਚੁੱਪ ਆਂ
ਆਪਣੀ ਜਿੱਦ ਪੁਗਾਉਣ ਲਈ
ਇਹ ਵਾਦੀਆਂ ਇਹ ਚੰਨ ਤਾਰੇ
ਇਹ ਖੂਬਸੂਰਤ ਨਜ਼ਾਰੇ
ਹੱਸ ਰਹੇ ਐ
ਆਪਣੇ ਦੋਹਾਂ ’ਤੇ ।
" ਚੌਹਾਨ"

Sunday, November 11, 2018

ਨਜ਼ਰੋ ਸੇ ਨਜ਼ਰੋ ਕੀ ਸ਼ਰਾਰਤ ਤੋ ਦੇਖੋ

ਨਜ਼ਰੋ ਸੇ ਨਜ਼ਰੋ ਕੀ ਸ਼ਰਾਰਤ ਤੋ ਦੇਖੋ


ਗ਼ਜ਼ਲ
ਨਜ਼ਰੋ ਸੇ ਨਜ਼ਰੋ ਕੀ ਸ਼ਰਾਰਤ ਤੋ ਦੇਖੋ ।
ਆਂਖੋ ਮੇਂ ਉਲਫਤ ਕੀ ਇਨਾਅਤ ਤੋ ਦੇਖੋ ।
ਦੇਖੋ ਨਾ ਮੇਰੀ ਦਿਲਲਗੀ ਐ ਹਮਦਮ,
ਧੜਕਨ ਮੇਂ ਚਾਹਤ ਕੀ ਕਿਆਮਤ ਤੋ ਦੇਖੋ ।
ਅਪਨੋ ਮੇਂ ਹੈ ਬੇਗਾਨਗੀ ਬੇਗਾਨੋ ਸੀ,
ਮਹਿਫਿਲ ਮੇਂ ਮਹਿਫਿਲ ਕੀ ਲਿਆਕਤ ਤੋ ਦੇਖੋ ।
ਯੂੰ ਹੀ ਨ ਕਹੇ ਕੋਈ ਨਦਾਂ’ ਦਿਲ ਕੋ ਪਾਗਲ,
ਦਿਲ ਕੇ ਪਾਗਲਪਨ ਕੀ ਹਕੀਕਤ ਤੋ ਦੇਖੋ ।
ਸਾਗਰ ਸੇ ਹੋਨਾ ਚਾਹਤਾ ਹੈ, ਅਬ ਕਤਰਾ ,
"ਚੌਹਾਨ" ਮੇਰੇ ਦਿਲ ਕੀ ਜ਼ਰੂਰਤ ਤੋਂ ਦੇਖੋ ।
"ਚੌਹਾਨ"

Saturday, November 10, 2018

ਜਿੱਤ ਦੋ ਤਰਾਂ ਦੀ ਹੁੰਦੀ ਐ ਬਾਬੇ

ਜਿੱਤ ਦੋ ਤਰਾਂ ਦੀ ਹੁੰਦੀ ਐ ਬਾਬੇ
ਜਿੱਤ ਦੋ ਤਰਾਂ ਦੀ ਹੁੰਦੀ ਐ ਬਾਬੇ
ਇੱਕ ਕਿਸੇ ਨੂੰ ਹਰਾ ਦੇਣਾ
ਦੂਜਾ ਕਿਸੇ ਨੂੰ ਜਿੱਤ ਲੈਣਾ
ਹੁਣ ਤੈਨੂੰ ਕਿਸ ਤਰਾਂ ਜਿੱਤਾ
ਸਿਕੰਦਰ ਤਰਾਂ ਹਰਾ ਕੇ ਜਿੱਤਾਂ
ਜਾ ਪੋਰਸ ਤਰਾਂ ਹਾਰ ਕੇ ਜਿੱਤਾਂ ।
"ਚੌਹਾਨ"

ਇਜਾਜ਼ਤ ਹੈ ਤਾਂ ਕਹਾਂ ਕੁਝ

ਇਜਾਜ਼ਤ ਹੈ ਤਾਂ ਕਹਾਂ ਕੁਝ
ਇਜਾਜ਼ਤ ਹੈ ਤਾਂ ਕਹਾਂ ਕੁਝ 
ਫੁੱਲ ਦੀਆਂ ਪੰਖੜੀਆਂ ਬਾਰੇ
ਤੇਰੇ ਸੁਰਖ ਹੋਠਾਂ ਬਾਰੇ
ਕਾਲੀ ਘਟਾ ਘਨਘੋਰ ਬਾਰੇ
ਤੇਰੀ ਜੁਲਫ ਦੇ ਕਾਲੇ ਮੇਘਲਿਆਂ ਬਾਰੇ
ਇਜਾਜ਼ਤ ਹੈ ਤਾਂ ਕਹਾਂ ਕੁਝ
ਹੱਥ ’ਚ ਫੜੇ ਗੁਲਾਬ ਬਾਰੇ
ਤੇਰੇ ਨੈਣਾਂ ਦੇ ਖੁਆਬ ਬਾਰੇ
ਹਵਾ ਦੀ ਸ਼ਰਾਰਤ ਬਾਰੇ
ਤੇਰੀ ਅਦਾ ਦੀ ਨਜ਼ਾਕਤ ਬਾਰੇ
ਇਜਾਜ਼ਤ ਹੈ ਤਾਂ ਕਹਾਂ ਕੁਝ
ਫੁੱਲ ਦੀ ਟਹਿਕ ਬਾਰੇ
ਤੇਰੀ ਸਾਦਗੀ ਤੇਰੀ ਮਹਿਕ ਬਾਰੇ
ਨਿਖਰਦੇ ਰੰਗਾਂ ਬਾਰੇ
ਤੇਰੀਆਂ ਛਣਕਦੀਆਂ ਵੰਗਾਂ ਬਾਰੇ
ਇਜਾਜ਼ਤ ਹੈ ਤਾਂ ਕਹਾਂ ਕੁਝ
ਫੁੱਲ ਦੀ ਬਿਖਰਦੀ ਖੁਸ਼ਬੂ ਬਾਰੇ
ਧੜਕਨ ’ਚ ਧੜਕਦੀ ਆਰਜੂ ਬਾਰੇ
ਪੋਹ ਦੀ ਧੁੱਪ ਬਾਰੇ
ਤੇਰੇ ਨੂਰ ਤੇਰੀ ਚੁੱਪ ਬਾਰੇ
ਇਜਾਜ਼ਤ ਹੈ ਤਾਂ ਕਹਾਂ ਕੁਝ...
"ਚੌਹਾਨ"

ਕੁਝ ਸਮਝੇ ਹੰ ਹੂੰ..ਨਹੀਂ ਸਮਝੇ

ਕੁਝ ਸਮਝੇ ਹੰ ਹੂੰ..ਨਹੀਂ ਸਮਝੇ
ਇੱਕ ਨੂੰ ਖੁਸ਼ ਕਰਨ ਲਈ
ਦੂਜੇ ਨੂੰ ਨਰਾਜ਼ ਕਰਨਾ
ਸਹੀ ਨਹੀਂ ਹੋ ਸਕਦਾ
ਕੁਝ ਸਮਝੇ
ਹੰ ਹੂੰ..ਨਹੀਂ ਸਮਝੇ
ਫੁੱਲ ਦੇਣ ਤੇ ਜੇ ਕੋਈ ਖੁਸ਼ ਹੁੰਦੈ
ਫੁੱਲ ਟੁੱਟ ਜਾਣ ’ਤੇ ਕੋਈ ਟਾਹਣੀ
ਉਦਾਸ਼ ਵੀ ਹੁੰਦੀ ਐ॥
"ਚੌਹਾਨ"

Saturday, November 3, 2018