Thursday, February 22, 2018

punjabi shayari "ਲੋਰੀ"

punjabi  shayari "ਲੋਰੀ"
ਲੋਰੀ
....
ਸੌ ਜਾ ਮੇਰੇ ਰਾਜਦੁਲਾਰੇ ।
ਨੀਂਦ ਨੂੰ ਮਮਤਾ ਵਾਜਾਂ ਮਾਰੇ ।
ਘੱਗਰੇ ਵਾਲੀ ਛਮ ਛਮ ਕਰਦੀ,
ਚੜ੍ਹ੍ ਗੱਡੇ ’ਤੇ ਆਉਂਦੀ ।
ਸੋਹਣੇ ਸੋਹਣੇ ਸੁਨੇਹਰੀ ਸੁਫ਼ਨੇ,
ਆਪਣੇ ਨਾਲ ਲਿਆਉਂਦੀ ।
ਨਿੱਕੇ-ਨਿੱਕੇ ਠੁਮ- ਠੁਮ ਕਰਦੇ,
ਲੱਗਦੇ ਪਿਆਰੇ-ਪਿਆਰੇ ।
ਸੌ ਜਾ ਮੇਰੇ ....
ਚਾਰ-ਚੁਫੇਰੇ ਨੇਹ੍ਰਾ ਲਾਡੋ,
ਕੁਝ ਨਾ ਨਜ਼ਰ ’ਚ ਆਵੇ ।
ਚੰਦਾਂ ਮਾਮਾ ਕਿੱਧਰ ਲੁਕਿਆ,
ਰੜਕਦੀ ਅੱਖ ਕੁਰਲਾਵੇ ।
ਵਕਤ ਵੀ ਚੱਲੇ ਵਾਅ ਵੀ ਰੁਮਕੇ,
ਟਿਮਟਿਮਾਉਂਦੇ ਨੇ ਤਾਰੇ ।
ਸੌ ਜਾ ਮੇਰੇ ....
ਇੱਕ ਟੁੱਟੇ ਤਾਂ ਦੂਜਾ ਜੁੜਜੇ,
ਦੂਜਾ ਟੁੱਟੇ ਤਾਂ ਤੀਜਾ ।
ਟੁੱਟਿਆਂ ਜੁੜਿਆਂ ਦਾ ਨਾਂਅ ਜਿੰਦੜੀ,
ਜੀਵਨ ਦਾ ਏਹੀ ਨਤੀਜਾ ।
ਥੋੜੇ ਜੇ ਖ਼ੁਦ ਨੂੰ ਧੋਖੇ ਦੇਵੀਂ,
ਥੋੜੇ ਜੇ ਲਾਵੀਂ ਲਾਰੇ ।
ਸੌ ਜਾ ਮੇਰੇ ....
ਪਲ ਵਿੱਚ ਇਹ ਹੱਸੇ ਭੈੜਾ
ਪਲ ਵਿੱਚ ਰੌਦਾ ।
ਲਾਡਾਂ ਦਾ ਲੱਛਾਂ ਮੇਰਾ,
ਖ਼ਬਰੇ ਕੀ ਚਾਹੁੰਦਾ ।
ਦੇਖੀ ਖੇਮੇ, ਦੇਖੀ ਵੇ ਲੱਖੇ,
"ਸਿੱਧਰਾ ਚੌਹਾਨ" ਮਾਂ ਨੂੰ ਚਾਰੇ ।
ਸੌ ਜਾ ਮੇਰੇ ਰਾਜਦੁਲਾਰੇ ।
ਨੀਂਦ ਨੂੰ ਮਮਤਾ ਵਾਜਾਂ ਮਾਰੇ ॥
"ਚੌਹਾਨ"

punjabi hindi shayari'ਦਿਲ ਕੀ ਦਵਾ

punjabi hindi shayari'ਦਿਲ ਕੀ ਦਵਾ
ਗ਼ਜ਼ਲ
ਥੋੜੀ ਸੀ ਖਤਾ, ਹਮ ਭੀ ਕਰ ਗਏ ।
ਕਿ ਵਫ਼ਾ ਸੇ ਵਫ਼ਾ, ਹਮ ਭੀ ਕਰ ਗਏ ।
ਲੇ ਫਿਰ ਤੋੜਦੀ ਐ ਸਾਕੀ ਕਸਮ,
ਨਜ਼ਰੋਂ ਕਾ ਨਸ਼ਾ ਹਮ ਭੀ ਕਰ ਗਏ ।
ਸ਼ੀਨੇ ਸੇ ਲਗਾ ਕਰ ਖ਼ਤ, ਮਹਿਜਬੀਂ,
ਇਸ ਦਿਲ ਕੀ ਦਵਾ ਹਮ ਭੀ ਕਰ ਗਏ ।
ਸਾਵਣ ਕੀ ਝੜੀ ਬਿਜਲੀ ਕੀ ਚਮਕ,
ਦਿਲ ਕੋ ਆਗ ਸਾ ਹਮ ਭੀ ਕਰ ਗਏ ।
ਰੋਕੇ ਨਾ ਰੁਕੇ ਵੋ ਬੀ ਬਜ਼ਮ ਮੇ,
ਗੈਰੋਂ ਸੀ ਅਦਾ,ਹਮ ਭੀ ਕਰ ਗਏ ।
ਮਾਂ ਕੇ ਨਾਮ ਕੋ ਲਿਖ ਕਰ ਆਜ ਫਿਰ,
ਕਾਗਜ਼ ਕੋ ਖ਼ੁਦਾ ,ਹਮ ਭੀ ਕਰ ਗਏ ।
"ਚੌਹਾਨ"

punjabi hindi shayari 'ਬਾਤ ਅਪਣੀ ਅਣਕਹੀ ਇੱਕ"

punjabi hindi shayari 'ਬਾਤ ਅਪਣੀ ਅਣਕਹੀ ਇੱਕ"
ਗ਼ਜ਼ਲ
ਰੁਕ ਗਏ ਤੋ ਰੁਕ ਗਏ ਹਮ,ਚਲ ਦੀਏ ਤੋ ਚਲ ਦੀਏ ।
ਵੋ ਨਹੀਂ ਜੋ ਸ਼ਾਮ ਢਲਤੇ, ਸ਼ਾਂਤ ਹੋ ਕਰ ਢਲ ਦੀਏ ।
ਜ਼ਿੰਦਗੀ ਕੀ ਨਦੀ ਮੇਂ ਦੇਖਤਾ ਹੂੰ ਉਤਰ ਕਰ,
ਇੱਕ ਬਣੀ ਤੂਫਾਨ ਤੋਂ ਇੱਕ, ਲਹਿਰ ਨੇ ਸਾਹਿਲ ਦੀਏ ।
ਮੁਕਰਤੇ ਹੈਂ ਹਮ ਕਹਾਂ ਅਬ, ਸਭ ਚੁਕਾਤੇਂ ਹੈਂ ਉਧਾਰ,
ਆਪਕੇ ਹੀ ਲਫ਼ਜ ਹੈਂ ਯੇ, ਆਪਨੇ ਜੋ ਕਲ੍ਹ੍ ਦੀਏ ।
ਬਾਤ ਅਪਣੀ ਅਣਕਹੀ ਇੱਕ, ਫਿਰ ਕਹੇਂਗੇ ਐ ਹਜੂਰ,
ਵਕਤ ਨੇ ਵੋ ਬਾਤ ਕਹਨੇ ਕੋ ਅਗਰ ਕੁਛ ਪਲ ਦੀਏ ।
ਰੋ ਪੜੀ ਵੋ ਖੂਨ ਮੇਰਾ, ਹੀ ਲਗਾ ਕਰ ਨੋਕ ਪਰ,
ਇੱਕ ਦਿਵਾਨੀ ਸੀ ਕਲਮ ने, ਐਰ ਗ਼ਮ ਐ ਦਿਲ ਦੀਏ |
"ਚੌਹਾਨ"

Thursday, February 1, 2018

punjabi shayari "ਮਾਤ ਲਿਖਦੇ ਲਿਖਦੇ"

punjabi shayari "ਮਾਤ ਲਿਖਦੇ ਲਿਖਦੇ"
ਗ਼ਜ਼ਲ
ਰਾਤ ਲੰਮੀ ਹੋ ਗਈ ਫਿਰ, ਰਾਤ ਲਿਖਦੇ ਲਿਖਦੇ ।
ਨੀਂਦ ਨੈਣੋਂ, ਉੱਡਗੀ ਜਜਬਾਤ ਲਿਖਦੇ ਲਿਖਦੇ ।
ਜਿੱਤਿਆ ਨਈਂ, ਨਾ ਸਮਝ ਉਸ ਹਾਰਦੇ ਆਸ਼ਿਕ ਨੂੰ,
ਜਿੱਤ ਰਿਹੈ ਜੋ, ਆਸ਼ਕੀ ਦੀ ਮਾਤ ਲਿਖਦੇ ਲਿਖਦੇ ।
ਮੁਸ਼ਕਿਲਾਂ ਜੇ ਉੱਠੀਆਂ ਨੇ, ਹੋਣਗੇ ਫਿਰ ਹੱਲ ਵੀ,
ਸਿਸਕਦੀ ਐ, ਕਿਉਂ ਕਲਮ ਹਾਲਾਤ ਲਿਖਦੇ ਲਿਖਦੇ ।
ਜਨਮ ਜੀਵਨ, ਦੁੱਧ ਚੂਰੀ,ਬੋਲਣਾ ਤੇ ਤੁਰਨਾ,
ਹਰਫ਼ ਮੁੱਕੇ, ਅੰਮੜੀ ਦੀ ਦਾਤ ਲਿਖਦੇ ਲਿਖਦੇ ।
ਚੰਨ ਸੂਰਜ ਫੁੱਲ ਸਬਨਮ, ਪੀਂਘ ਸਤਰੰਗੀ ਉਹ,
ਕੀ ਲਿਖੇ "ਚੌਹਾਨ" ਤੇਰੀ, ਜਾਤ ਲਿਖਦੇ ਲਿਖਦੇ ॥
"ਚੌਹਾਨ"