Thursday, February 22, 2018

punjabi shayari "ਲੋਰੀ"

ਲੋਰੀ
....
ਸੌ ਜਾ ਮੇਰੇ ਰਾਜਦੁਲਾਰੇ ।
ਨੀਂਦ ਨੂੰ ਮਮਤਾ ਵਾਜਾਂ ਮਾਰੇ ।
ਘੱਗਰੇ ਵਾਲੀ ਛਮ ਛਮ ਕਰਦੀ,
ਚੜ੍ਹ੍ ਗੱਡੇ ’ਤੇ ਆਉਂਦੀ ।
ਸੋਹਣੇ ਸੋਹਣੇ ਸੁਨੇਹਰੀ ਸੁਫ਼ਨੇ,
ਆਪਣੇ ਨਾਲ ਲਿਆਉਂਦੀ ।
ਨਿੱਕੇ-ਨਿੱਕੇ ਠੁਮ- ਠੁਮ ਕਰਦੇ,
ਲੱਗਦੇ ਪਿਆਰੇ-ਪਿਆਰੇ ।
ਸੌ ਜਾ ਮੇਰੇ ....
ਚਾਰ-ਚੁਫੇਰੇ ਨੇਹ੍ਰਾ ਲਾਡੋ,
ਕੁਝ ਨਾ ਨਜ਼ਰ ’ਚ ਆਵੇ ।
ਚੰਦਾਂ ਮਾਮਾ ਕਿੱਧਰ ਲੁਕਿਆ,
ਰੜਕਦੀ ਅੱਖ ਕੁਰਲਾਵੇ ।
ਵਕਤ ਵੀ ਚੱਲੇ ਵਾਅ ਵੀ ਰੁਮਕੇ,
ਟਿਮਟਿਮਾਉਂਦੇ ਨੇ ਤਾਰੇ ।
ਸੌ ਜਾ ਮੇਰੇ ....
ਇੱਕ ਟੁੱਟੇ ਤਾਂ ਦੂਜਾ ਜੁੜਜੇ,
ਦੂਜਾ ਟੁੱਟੇ ਤਾਂ ਤੀਜਾ ।
ਟੁੱਟਿਆਂ ਜੁੜਿਆਂ ਦਾ ਨਾਂਅ ਜਿੰਦੜੀ,
ਜੀਵਨ ਦਾ ਏਹੀ ਨਤੀਜਾ ।
ਥੋੜੇ ਜੇ ਖ਼ੁਦ ਨੂੰ ਧੋਖੇ ਦੇਵੀਂ,
ਥੋੜੇ ਜੇ ਲਾਵੀਂ ਲਾਰੇ ।
ਸੌ ਜਾ ਮੇਰੇ ....
ਪਲ ਵਿੱਚ ਇਹ ਹੱਸੇ ਭੈੜਾ
ਪਲ ਵਿੱਚ ਰੌਦਾ ।
ਲਾਡਾਂ ਦਾ ਲੱਛਾਂ ਮੇਰਾ,
ਖ਼ਬਰੇ ਕੀ ਚਾਹੁੰਦਾ ।
ਦੇਖੀ ਖੇਮੇ, ਦੇਖੀ ਵੇ ਲੱਖੇ,
"ਸਿੱਧਰਾ ਚੌਹਾਨ" ਮਾਂ ਨੂੰ ਚਾਰੇ ।
ਸੌ ਜਾ ਮੇਰੇ ਰਾਜਦੁਲਾਰੇ ।
ਨੀਂਦ ਨੂੰ ਮਮਤਾ ਵਾਜਾਂ ਮਾਰੇ ॥
"ਚੌਹਾਨ"

No comments:

Post a Comment