Thursday, February 1, 2018

punjabi shayari "ਮਾਤ ਲਿਖਦੇ ਲਿਖਦੇ"

ਗ਼ਜ਼ਲ
ਰਾਤ ਲੰਮੀ ਹੋ ਗਈ ਫਿਰ, ਰਾਤ ਲਿਖਦੇ ਲਿਖਦੇ ।
ਨੀਂਦ ਨੈਣੋਂ, ਉੱਡਗੀ ਜਜਬਾਤ ਲਿਖਦੇ ਲਿਖਦੇ ।
ਜਿੱਤਿਆ ਨਈਂ, ਨਾ ਸਮਝ ਉਸ ਹਾਰਦੇ ਆਸ਼ਿਕ ਨੂੰ,
ਜਿੱਤ ਰਿਹੈ ਜੋ, ਆਸ਼ਕੀ ਦੀ ਮਾਤ ਲਿਖਦੇ ਲਿਖਦੇ ।
ਮੁਸ਼ਕਿਲਾਂ ਜੇ ਉੱਠੀਆਂ ਨੇ, ਹੋਣਗੇ ਫਿਰ ਹੱਲ ਵੀ,
ਸਿਸਕਦੀ ਐ, ਕਿਉਂ ਕਲਮ ਹਾਲਾਤ ਲਿਖਦੇ ਲਿਖਦੇ ।
ਜਨਮ ਜੀਵਨ, ਦੁੱਧ ਚੂਰੀ,ਬੋਲਣਾ ਤੇ ਤੁਰਨਾ,
ਹਰਫ਼ ਮੁੱਕੇ, ਅੰਮੜੀ ਦੀ ਦਾਤ ਲਿਖਦੇ ਲਿਖਦੇ ।
ਚੰਨ ਸੂਰਜ ਫੁੱਲ ਸਬਨਮ, ਪੀਂਘ ਸਤਰੰਗੀ ਉਹ,
ਕੀ ਲਿਖੇ "ਚੌਹਾਨ" ਤੇਰੀ, ਜਾਤ ਲਿਖਦੇ ਲਿਖਦੇ ॥
"ਚੌਹਾਨ"

No comments:

Post a Comment