Saturday, January 26, 2019

Friday, January 25, 2019

ਲਿਖਾਰੀ ਬਣਕੇ ਜਿੱਤਾਂ ਕਿ ਲਲਾਰੀ ਬਣਕੇ ਜਿੱਤਾਂ

ਲਿਖਾਰੀ ਬਣਕੇ ਜਿੱਤਾਂ ਕਿ ਲਲਾਰੀ ਬਣਕੇ ਜਿੱਤਾਂ
ਲਿਖਾਰੀ ਬਣਕੇ ਜਿੱਤਾਂ
ਕਿ ਲਲਾਰੀ ਬਣਕੇ ਜਿੱਤਾਂ
ਵਣਜਾਰੇ ਦੇ ਵਾਂਗਰ
ਵਪਾਰੀ ਬਣਕੇ ਜਿੱਤਾਂ
ਖੁਦ ਨੂੰ ਗਹਿਣੇ ਧਰ ਕੇ
ਜੁਆਰੀ ਬਣਕੇ ਜਿੱਤਾਂ
ਕਹਿ ਖਾਂ ਯਾਰਾ ਤੈਨੂੰ
ਕਿਹੜੇ ਦਾਅ ਨਾਲ ਜਿੱਤਾਂ ?
ਸਰਾਫਤ ਕਰਕੇ ਜਿੱਤਾਂ
ਕਿ ਸ਼ਰਾਰਤ ਕਰਕੇ ਜਿੱਤਾਂ
ਆਸ਼ਿਕ ਦੇ ਵਾਂਗਰ
ਮੁਹੱਬਤ ਕਰਕੇ ਜਿੱਤਾਂ
ਦਰ ’ਤੇ ਕਰਕੇ ਸਜਦੇ
ਇਬਾਦਤ ਕਰਕੇ ਜਿੱਤਾਂ
ਕਹਿ ਖਾਂ ਯਾਰਾ ਤੈਨੂੰ
ਕਿਹੜੇ ਦਾਅ ਨਾਲ ਜਿੱਤਾਂ ?
ਵਫ਼ਾ ਕਰਕੇ ਜਿੱਤਾਂ
ਕਿ ਦੁਆ ਕਰਕੇ ਜਿੱਤਾਂ
ਦੀਵਾਨੇ ਦੇ ਵਾਂਗਰ
ਸੁਦਾ ਬਣਕੇ ਜਿੱਤਾਂ
ਤੇਰੇ ਮਨ ਨੂੰ ਭਾਉਂਦੀ
ਅਦਾ ਕਰਕੇ ਜਿੱਤਾਂ
ਐ ਦਿਲ ਮੈਂ ਤੈਨੂੰ
ਕਿਹੜੇ ਦਾਅ ਨਾਲ ਜਿੱਤਾਂ ?
"ਚੌਹਾਨ"

ਹੁਸਨ ਚਮਨ ਕਾ

ਹੁਸਨ ਚਮਨ ਕਾ
ਬਿਖਰੀ ਬਿਖਰੀ ਜੁਲਫੇ, ਹੈ ਹੁਸਨ ਚਮਨ ਕਾ,
ਪਾਣੀ ਮੈਂ ਹੈ ਛੋਲਾਹ, ਜਾਂ ਹੈ ਨੂਰ ਬਦਨ ਕਾ
ਦੇਖੇ ਕੋਈ ਆਂਖੇ, ਟਿਮ ਟਿਮ ਕਰਤੇ ਤਾਰੇ
ਮੱਥਾ ਐਸੇ ਚਮਕੇ, ਜੈਸੇ ਚਾਂਦ ਗਗਨ ਕਾ
ਉਸਤਾਦੋਂ ਸੇ ਪੂਛੀ,ਤੇਰੀ ਬਾਤ ਨਿਰਾਲੀ,
ਹਰ ਦਿਲ ਕੋ ਮਹਿਕਾ ਦੇ,ਤੂੰ ਹੈ ਲਫ਼ਜ਼ ਸਖ਼ਨ ਕਾ,
ਮਿਲਨੇ ਕੀ ਜੋ ਜਿਦ ਹੋ, ਰੋਕੇ ਕੋਈ ਕੈਸੇ,
ਤੂੰ ਮਹਿਤਾਬ ਗਗਨ ਕਾ, ਮੈਂ ਇਸ਼ਕ ਕਬਨ ਕਾ,
ਉਂਗਲੀ ਕੀ ਹਰਕਤ ਸੇ, ਨਾਮ ਲਿਖੇ ਹੈ "ਚੌਹਾਨ"
ਕਿ ਪਤਾ ਲਿਖਤਾ ਹੈ, ਕੋਈ ਆਜ ਮਿਲਨ ਕਾ
"ਚੌਹਾਨ"

Monday, January 14, 2019

ਮੇਰੇ ਮਹਿਬੂਬ

ਮੇਰੇ ਮਹਿਬੂਬ
ਇਹ ਵਾਦੀਆਂ ਇਹ ਫੁੱਲ ਬੂਟੇ
ਇਹ ਪੰਛੀਆਂ ਦੀ ਚਹਿਲ ਪਹਿਲ
ਇਹ ਮੌਸਮ ਇਹ ਮਹਿਕਦੀ ਹਵਾ
ਮੈਂ ਤੇ ਮੇਰੇ ਖਿਆਲ
ਕਿੰਨੇ ਹਸੀਨ ਹੋ ਗਏ ਤੇਰੇ ਆਉਣ ’ਤੇ
ਮੇਰੇ ਮਹਿਬੂਬ ਇਉਂ ਲਗਦੈ
ਜਿਵੇਂ ਸਭ ਦਾ ਸੁਹੱਪਣ
ਤੇਰੇ ਨਾਲ ਹੀ ਹੋਵੇ ।
"ਚੌਹਾਨ"

Tuesday, January 1, 2019

ਆਓ ਨਵੇਂ ਸਾਲ ’ਚ ਕੁਝ ਨਵਾਂ ਕਰੀਏ

ਆਓ ਨਵੇਂ ਸਾਲ ’ਚ  ਕੁਝ ਨਵਾਂ ਕਰੀਏ
ਆਓ ਨਵੇਂ ਸਾਲ ’ਚ 
ਕੁਝ ਨਵਾਂ ਕਰੀਏ 
ਕਾੱਪੀ ਕਰੀਏ 
ਪਰ ਏਨਾ ਨਹੀਂ ਕਿ ਖੁਦ ਦਾ
ਵਜੂਦ ਗਵਾਅ ਦੇਈਏ
ਆਪਣੀ ਪਹਿਚਾਣ ਮਿਟਾ ਦੇਈਏ
ਆਓ ਸਵੈ ਨੂੰ ਪਹਿਚਾਣੀਏ
ਕੁਝ ਨਵਾਂ ਕਰੀਏ
ਕਾੱਪੀ ਨਹੀਂ
ਆਪਣਾ ਹੁਨਰ ਦਿਖਾਈਏ
ਆਪਣੇ ਹੁਨਰ ਨਾਲ ਕਰੀਏ
ਆਓ ਨਵੇਂ ਸਾਲ ’ਚ
ਕੁਝ ਨਵਾਂ ਕਰੀਏ
ਆਪਣੀਆਂ ਖਾਮੀਆਂ ਨਾਕਾਮੀਆਂ
ਦੂਜਿਆਂ ਸਿਰ ਨਾ ਮੜੀਏ
ਧਰਮਾਂ ਸਿਆਸਤਾਂ ਨੂੰ ਭੰਡ ਕੇ ਉਲਝ ਕੇ
ਆਪਣੀ ਲਿਸ਼ਕ ਨੂੰ ਨਾ ਘਟਾਈਏ
ਆਓ ਖੁਦ ’ਤੇ ਭਰੋਸਾ ਕਰਕੇ
ਆਪਣੇ ਸਿਰ ’ਤੇ ਖੁਦੀ ਨੂੰ ਲਿਸ਼ਕਾਈਏ
ਆਓ ਨਵੇਂ ਸਾਲ ’ਚ
ਕੁਝ ਨਵਾਂ ਕਰੀਏ ।
"ਚੌਹਾਨ"

रोमांटिक शायरी ,punjabi, urdu Shayari , punjabi Status, urdu SMS

Best Romantic Shayari For Love,  Best Romantic Status in urdu


ہاں میں دیکھدا 
گہری رات
ہاں میں سندا
تاریاں دے جھنڈ چ پیندی
 تاریاں تے چند دی بات
ہاں میں محسوسداں
 چراغ نوں روشن کرن لیٰ 
چراغ چ لٹ لٹ مچدی بتی دی پیڑ
'چوہان

Search Results

Images for deepak wallpaper hd - rat

ਝੂਠ ਦੀ ਉਮਰ ਬਹੁਤੀ ਲੰਮੀ ਤੇ ਨਹੀਂ ਹੁੰਦੀ

ਝੂਠ ਦੀ ਉਮਰ ਬਹੁਤੀ ਲੰਮੀ ਤੇ ਨਹੀਂ ਹੁੰਦੀ
ਝੂਠ ਦੀ ਉਮਰ ਬਹੁਤੀ ਲੰਮੀ ਤੇ ਨਹੀਂ ਹੁੰਦੀ
ਪਰ ਕਿਸੇ ਲੋੜਮੰਦ ਦੇ ਹਿੱਤ ਲਈ ਬੋਲਿਆ ਝੂਠ 
ਸੱਚ ਤੋਂ ਕਿਤੇ ਪਵਿੱਤਰ ਹੋ ਨਿਬੜਦੈ ।
"ਚੌਹਾਨ"

ਸਮਝਦੈ ਦਿਲ

ਸਮਝਦੈ ਦਿਲ
ਸਮਝਦੈ ਦਿਲ
ਸਭ ਸਮਝਦੈ
ਮਹਿਬੂਬ ਦੀ ਅਣਕਹੀ ਗੱਲ ਵੀ
ਨੈਣਾਂ ਦੀ ਬਾਤ ਵੀ
ਚਮਕਦਾ ਐ
ਚੰਦ ਦੇ ਮੱਥੇ ’ਤੇ ਚੰਦ
ਸੂਹੇ ਰੰਗ ਦੇ ਪਹਿਰਾਵੇ ’ਚ
ਅਪਣਾ ਸ਼ਿੰਗਾਰ ਕਰਦਾ ਹੁਸਨ
ਸੀਸੇ ’ਚ ਖੁਦ ਨੂੰ ਨਿਹਾਰਦਾ
ਜਦੋਂ ਟਿੱਕੇ ਦੀ ਚੌਣ ਕਰਦਾ
ਜਦੋਂ ਆਪਣੀ ਚੌਣ ਦੀ ਖੁਸ਼ੀ ਮਹਿਸ਼ੂਸਦਾ
ਕਰਦੀਆਂ ਸ਼ਰਾਰਤ ਵੰਗਾਂ
ਬੜੀਆਂ ਕਰਦੀਆਂ
ਬੇਪਰਵਾਹ ਨੂੰ
ਆਪਣੀ ਪਰਵਾਹ ਕਰਾਉਣ ਲਈ
ਮਹਿਬੂਬ ਦਾ ਧਿਆਨ
ਆਪਣੇ ਵੱਲ ਖਿੱਚਣ ਲਈ
ਵੰਗਾਂ ਕਰਦੀਆਂ ਨੇ ਸ਼ਰਾਰਤ
ਬੋਲਦੀਆਂ
ਝਾਂਜਰਾਂ ਵੀ ਬੋਲਦੀਆਂ
ਯਾਰ ਦੀ ਦੀਦ ਲਈ
ਯਾਰ ਦੀ ਗਲੀ ’ਚ
ਆਪਣੇ ਸੋਹਣੇ ਦੇ ਪੈਰਾਂ ’ਚ
ਆਪਣੇ ਸੋਹਣੇ ਦੀ ਰੀਂਝ ਲਈ
ਬੋਲਦੀਆਂ
ਝਾਂਜਰਾਂ ਵੀ ਬੋਲਦੀਆਂ ।
"ਚੌਹਾਨ"