Friday, January 25, 2019

ਲਿਖਾਰੀ ਬਣਕੇ ਜਿੱਤਾਂ ਕਿ ਲਲਾਰੀ ਬਣਕੇ ਜਿੱਤਾਂ

ਲਿਖਾਰੀ ਬਣਕੇ ਜਿੱਤਾਂ
ਕਿ ਲਲਾਰੀ ਬਣਕੇ ਜਿੱਤਾਂ
ਵਣਜਾਰੇ ਦੇ ਵਾਂਗਰ
ਵਪਾਰੀ ਬਣਕੇ ਜਿੱਤਾਂ
ਖੁਦ ਨੂੰ ਗਹਿਣੇ ਧਰ ਕੇ
ਜੁਆਰੀ ਬਣਕੇ ਜਿੱਤਾਂ
ਕਹਿ ਖਾਂ ਯਾਰਾ ਤੈਨੂੰ
ਕਿਹੜੇ ਦਾਅ ਨਾਲ ਜਿੱਤਾਂ ?
ਸਰਾਫਤ ਕਰਕੇ ਜਿੱਤਾਂ
ਕਿ ਸ਼ਰਾਰਤ ਕਰਕੇ ਜਿੱਤਾਂ
ਆਸ਼ਿਕ ਦੇ ਵਾਂਗਰ
ਮੁਹੱਬਤ ਕਰਕੇ ਜਿੱਤਾਂ
ਦਰ ’ਤੇ ਕਰਕੇ ਸਜਦੇ
ਇਬਾਦਤ ਕਰਕੇ ਜਿੱਤਾਂ
ਕਹਿ ਖਾਂ ਯਾਰਾ ਤੈਨੂੰ
ਕਿਹੜੇ ਦਾਅ ਨਾਲ ਜਿੱਤਾਂ ?
ਵਫ਼ਾ ਕਰਕੇ ਜਿੱਤਾਂ
ਕਿ ਦੁਆ ਕਰਕੇ ਜਿੱਤਾਂ
ਦੀਵਾਨੇ ਦੇ ਵਾਂਗਰ
ਸੁਦਾ ਬਣਕੇ ਜਿੱਤਾਂ
ਤੇਰੇ ਮਨ ਨੂੰ ਭਾਉਂਦੀ
ਅਦਾ ਕਰਕੇ ਜਿੱਤਾਂ
ਐ ਦਿਲ ਮੈਂ ਤੈਨੂੰ
ਕਿਹੜੇ ਦਾਅ ਨਾਲ ਜਿੱਤਾਂ ?
"ਚੌਹਾਨ"

No comments:

Post a Comment