Tuesday, January 1, 2019

ਸਮਝਦੈ ਦਿਲ

ਸਮਝਦੈ ਦਿਲ
ਸਭ ਸਮਝਦੈ
ਮਹਿਬੂਬ ਦੀ ਅਣਕਹੀ ਗੱਲ ਵੀ
ਨੈਣਾਂ ਦੀ ਬਾਤ ਵੀ
ਚਮਕਦਾ ਐ
ਚੰਦ ਦੇ ਮੱਥੇ ’ਤੇ ਚੰਦ
ਸੂਹੇ ਰੰਗ ਦੇ ਪਹਿਰਾਵੇ ’ਚ
ਅਪਣਾ ਸ਼ਿੰਗਾਰ ਕਰਦਾ ਹੁਸਨ
ਸੀਸੇ ’ਚ ਖੁਦ ਨੂੰ ਨਿਹਾਰਦਾ
ਜਦੋਂ ਟਿੱਕੇ ਦੀ ਚੌਣ ਕਰਦਾ
ਜਦੋਂ ਆਪਣੀ ਚੌਣ ਦੀ ਖੁਸ਼ੀ ਮਹਿਸ਼ੂਸਦਾ
ਕਰਦੀਆਂ ਸ਼ਰਾਰਤ ਵੰਗਾਂ
ਬੜੀਆਂ ਕਰਦੀਆਂ
ਬੇਪਰਵਾਹ ਨੂੰ
ਆਪਣੀ ਪਰਵਾਹ ਕਰਾਉਣ ਲਈ
ਮਹਿਬੂਬ ਦਾ ਧਿਆਨ
ਆਪਣੇ ਵੱਲ ਖਿੱਚਣ ਲਈ
ਵੰਗਾਂ ਕਰਦੀਆਂ ਨੇ ਸ਼ਰਾਰਤ
ਬੋਲਦੀਆਂ
ਝਾਂਜਰਾਂ ਵੀ ਬੋਲਦੀਆਂ
ਯਾਰ ਦੀ ਦੀਦ ਲਈ
ਯਾਰ ਦੀ ਗਲੀ ’ਚ
ਆਪਣੇ ਸੋਹਣੇ ਦੇ ਪੈਰਾਂ ’ਚ
ਆਪਣੇ ਸੋਹਣੇ ਦੀ ਰੀਂਝ ਲਈ
ਬੋਲਦੀਆਂ
ਝਾਂਜਰਾਂ ਵੀ ਬੋਲਦੀਆਂ ।
"ਚੌਹਾਨ"

No comments:

Post a Comment